ਡਾ. ਰਾਜਵੰਤ ਕੌਰ ਪੰਜਾਬੀ

ਪੰਜਾਬੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ From Wikipedia, the free encyclopedia

Remove ads

"ਡਾ. ਰਾਜਵੰਤ ਕੌਰ ਪੰਜਾਬੀ" (ਜਨਮ 1 ਜੁਲਾਈ 1968) ਇੱਕ ਪੰਜਾਬੀ ਆਲੋਚਕ ਅਤੇ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਹਨ।

ਵਿਸ਼ੇਸ਼ ਤੱਥ ਡਾ. ਰਾਜਵੰਤ ਕੌਰ ਪੰਜਾਬੀ, ਜਨਮ ...

ਜੀਵਨ

ਡਾ. ਰਾਜਵੰਤ ਕੌਰ ਦਾ ਜਨਮ 1 ਜੁਲਾਈ 1968 ਵਿੱਚ ਮਨਜੀਤ ਕੌਰ ਦੀ ਕੁੱਖੋਂ, ਸੁਰਜੀਤ ਸਿੰਘ ਦੇ ਘਰ ਵਿਖੇ ਪਿੰਡ ਗੁਰੂ ਹਰਿ ਸਹਾਏ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਹੋਇਆ। 12 ਅਗਸਤ 1989 ਆਪ ਦਾ ਵਿਆਹ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ਆਸ਼ਟ ਨਾਲ ਹੋਇਆ। ਡਾ. ਰਾਜਵੰਤ ਕੌਰ ਦੇ ਪਿਤਾ ਸੁਰਜੀਤ ਸਿੰਘ ਨੇ ਪ੍ਰਸਿੱਧ ਚਿਤਰਕਾਰ ਸੋਭਾ ਸਿੰਘ ਤੋਂ ਚਿੱਤਰਕਾਰੀ ਤੇ ਫੋਟੋਗ੍ਰਾਫ਼ੀ ਦੇ ਗੁਰ ਸਿੱਖੇ। [1]

ਸਿੱਖਿਆ

ਡਾ. ਰਾਜਵੰਤ ਕੌਰ ਨੇ ਮੁਢਲੀ ਸਿੱਖਿਆ ਪੰਜਾਬੀ ਯੂਨੀਵਰਸਿਟੀ ਦੇ ਸਕੂਲ ਤੋਂ ਪ੍ਰਾਪਤ ਕੀਤੀ। ਆਪ ਨੇ ਉੱਚ ਪੱਧਰੀ ਸਿੱਖਿਆ ਪ੍ਰਾਈਵੇਟ ਤੌਰ 'ਤੇ ਹੀ ਹਾਸਲ ਕੀਤੀ। ਆਪ ਨੇ ਸਰਟੀਫਿਕੇਟ ਕੋਰਸ ਇਨ ਉਰਦੂ, ਫ਼ਾਰਸੀ, ਬੀ.ਏ. ਐਡੀਹਨਲ, ਬੀ ਐੱਡ. ਐਮ.ਏ. (ਪੰਜਾਬੀ), ਐਮ.ਏ. (ਧਰਮ ਅਧਿਐਨ), ਨੈੱਟ (ਯੂ.ਜੀ.ਸੀ.), ਪੀ.ਐਚ.ਡੀ ਦੀ ਡਿਗਰੀ ਡਾ. ਭੁਪਿੰਦਰ ਸਿੰਘ ਖਹਿਰਾ ਦੀ ਨਿਗਰਾਨੀ ਹੇਠ ਕੀਤੀ। ਆਪ ਦਾ ਪੀ.ਐਚ.ਡੀ ਖੋਜ ਕਾਰਜ “ਪੰਜਾਬ ਦੇ ਵਿਆਹ ਸਮੇਂ ਦੇ ਲੋਕਗੀਤਾਂ ਵਿੱਚ ਭਾਵ ਸੰਚਾਰ ਹੈ"। ਡਾ. ਰਾਜਵੰਤ ਕੌਰ ਇੱਕ ਯੋਗ ਅਧਿਆਪਕ ਹੀ ਨਹੀਂ ਇੱਕ ਮੇਹਨਤਕਸ਼ ਇਨਸਾਨ ਵੀ ਹਨ। ਆਪ ਨੇ ਰੁਜ਼ਗਾਰ ਪ੍ਰਾਪਤੀ ਲਈ ਵੱਖ-ਵੱਖ ਥਾਵਾਂ ਉੱਤੇ ਇੰਟਰਵਿਊ ਦਿੱਤੇ। ਆਪ ਨੇ ਕਿਸੇ ਤਰ੍ਹਾਂ ਦੀ ਕੋਈ ਸ਼ਿਫਾਰਸੀ ਨੌਕਰੀ ਨਹੀਂ ਕੀਤੀ। ਉਨਾਂ ਨੇ 1988 ਵਿੱਚ ਦਿਹਾੜੀਦਾਰ ਕਲਰਕ ਤੋਂ ਆਪਣਾ ਸਫ਼ਰ ਸ਼ੁਰੂ ਕਰਕੇ ਅੱਜ ਅਸਿਸਟੈਂਟ ਪ੍ਰੋਫ਼ੈਸਰ ਵਜੋਂ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਕਾਰਜਸ਼ੀਲ ਹਨ।

Remove ads

ਸਭਿਆਚਾਰ ਬਾਰੇ ਵਿਚਾਰਧਾਰਾ

“ਸਭਿਆਚਾਰ ਕਿਸੇ ਦੇਸ਼, ਕੌਮ ਦਾ ਕੀਮਤੀ ਸਰਮਾਇਆ ਹੁੰਦਾ ਹੈ। ਇਸ ਅਮੁੱਲ ਵਿਰਾਸਤ ਨੂੰ ਸੰਭਾਲ ਕੇ ਰੱਖਣ ਅਤੇ ਵਿਕਾਸ ਦੀਆਂ ਮੰਜ਼ਿਲਾਂ ਵੱਲ ਤੋਰਨ ਵਾਲੀਆਂ ਕੌਮਾਂ ਹੀ ਜਿਉਂਦੀਆਂ ਰਹਿੰਦੀਆਂ ਹਨ। ਪੰਜਾਬ ਦੇ ਸਭਿਆਚਾਰਕ ਗੁਲ਼ਦਸਤੇ ਵਿੱਚ ਭਾਂਤ-ਸੁਭਾਂਤੇ ਵਿਸ਼ਿਆਂ ਦੇ ਫੁੱਲ-ਸੁਗੰਧੀਆਂ ਅਤੇ ਸੁੰਦਰਤਾ ਬਿਖੇਰ ਰਹੇ ਹਨ।[2] ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਹਾ ਜਾਂਦਾ ਹੈ। ਇੱਥੇ ਵੱਖ-ਵੱਖ ਸਮਿਆਂ ਵਿੱਚ ਵੱਖ-ਵੱਖ ਨਸਲਾਂ ਦੇ ਲੋਕ ਆਉਂਦੇ ਰਹੇ। ਇਹ ਲੋਕ ਆਪਣੇ ਨਾਲ ਆਪਣੇ "ਸਭਿਆਚਾਰਕ ਚਿੰਨ੍ਹ" ਵੀ ਲੈ ਕੇ ਆਉਂਦੇ ਰਹੇ। ਇਹਨਾਂ ਲੋਕਾਂ ਨੇ ਇੱਥੋਂ ਦੀ ਮੂਲ ਲੋਕਾਈ ਉੱਪਰ ਵੀ ਪ੍ਰਭਾਵ ਪਾਇਆ। ਇਸ ਤਰ੍ਹਾਂ ਜਦੋਂ ਦੋ ਸਭਿਆਚਾਰ ਆਪਸ ਵਿੱਚ ਵਿਚਰਦੇ ਹਨ ਤਾਂ ਉਹ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਇੱਕ ਦੂਜੇ ਉੱਪਰ ਪ੍ਰਭਾਵ ਪਾਉਂਦੇ ਹਨ। ਇਸੇ ਲਈ ਪੰਜਾਬ "ਰੰਗਲਾ ਪੰਜਾਬ" ਹੈ। ਇੱਥੇ ਏਕਤਾ ਵਿੱਚ ਹੀ ਅਨੇਕਤਾ ਵਸਦੀ ਹੈ।

ਲੋਕਧਾਰਾ ਬਾਰੇ ਵਿਚਾਰਧਾਰਾ

“ਲੋਕਗੀਤ ਮਨੁੱਖੀ ਸਮੂਹ ਦੇ ਸਭਿਆਚਾਰ ਦਾ ਪ੍ਰਗਟਾ ਮਾਧਿਅਮ ਹੁੰਦੇ ਹਨ।ਸਭਿਆਚਾਰ ਵਿੱਚ ਸਭਿਅਤਾ ਅਤੇ ਸੰਸਕ੍ਰਿਤੀ ਦੋਵੇਂ ਨਿਹਿਤ ਹੁੰਦੇ ਹਨ। ਸਭਿਅਤਾ ਵਿੱਚ ਉਹ ਸਭ ਕੁਝ ਲਿਆ ਜਾ ਸਕਦਾ ਹੈ, ਜਿਸ ਨਾਲ ਮਨੁੱਖੀ ਸਮਾਜ ਦੀ ਭੌਤਿਕ ਉੱਨਤੀ ਹੁੰਦੀ ਹੈ ਅਤੇ ਮਨੁੱਖੀ ਸਰੀਰ ਦੀ ਭੁੱਖ ਮਿਟਦੀ ਹੈ।ਸੰਸਕ੍ਰਿਤੀ ਵਿੱਚ ਮਨੁੱਖ ਦੁਆਰਾ ਕੀਤੇ ਜਾਂਦੇ ਉਹ ਸਾਰੇ ਕਾਰਜ ਆ ਜਾਂਦੇ ਹਨ, ਜੋ ਉਹ ਆਪਣੀ ਮਾਨਸਿਕ ਤ੍ਰਿਪਤੀ ਲਈ ਕਰਦਾ ਹੈ। ਇਸ ਤਰ੍ਹਾਂ ਲੋਕਗੀਤਾਂ ਵਿੱਚ ਉਹ ਸਾਰਾ ਕੁਝ ਸੰਮਿਲਿਤ ਹੈ ਜਿਹੜਾ ਭੌਤਿਕ ਪਦਾਰਥਾਂ ਅਤੇ ਸਰੀਰ ਦੀ ਅੰਦਰੂਨੀ ਅਤੇ ਬਾਹਰੀ ਭੁੱਖ ਨਾਲ ਸੰਬੰਧਤ ਸਮੱਗਰੀ ਨਾਲ ਸੰਬੰਧ ਰੱਖਦਾ ਹੈ।[3] ਡਾ. ਰਾਜਵੰਤ ਕੌਰ ਵਿਆਹ ਦੀ ਰਸਮ ਨੂੰ ਧਾਰਮਿਕ ਸੰਸਕਾਰ ਮੰਨਦੇ ਹਨ। ਉਹਨਾਂ ਅਨੁਸਾਰ, “ਸਾਡੇ ਸਮਾਜ ਤੇ ਸਭਿਆਚਾਰ ਅਨੁਸਾਰ ਵਿਆਹ ਅਜੇ ਵੀ ਮੁੱਖ ਤੌਰ 'ਤੇ ਧਾਰਮਿਕ ਸੰਸਕਾਰ ਹੈ। ਧਾਰਮਿਕ ਸੰਸਕਾਰ ਤੋਂ ਮੇਰੀ ਮੁਰਾਦ ਹੈ ਕਿ ਵਿਆਹ ਦੀ ਮੁੱਖ ਰਸਮ ਲਾਵਾਂ, ਫੇਰਿਆਂ ਜਾਂ ਸੀਗੇ ਦੀ ਤਿਲਾਵਤ ਨਾਲ ਸੰਪੰਨ ਹੁੰਦੀ ਹੈ ਜਦੋਂ ਕਿ ਬਾਕੀ ਰਸਮਾਂ ਦੀ ਭੂਮਿਕਾ ਗੌਣ ਹੁੰਦੀ ਹੈ।[4] ਡਾ. ਰਾਜਵੰਤ ਕੌਰ ਵਹਿਮਾਂ ਭਰਮਾਂ ਵਿਰੁੱਧ ਵੀ ਆਪਣੀਆਂ ਰਚਨਾਵਾਂ ਵਿੱਚ ਲਿਖਦੇ ਰਹਿੰਦੇ ਹਨ। ਆਪ ਦਾ ਵਿਚਾਰ ਹੈ ਕਿ ਇਸ ਦੁਨੀਆ ਦੇ ਮੇਲੇ ਵਿੱਚ ਹਰ ਕੋਈ ਆਪਣਾ ਸਮਾਨ ਵੇਚਦਾ ਹੈ, ਇਹ ਲੈਣ ਵਾਲੇ ਦੀ ਸੋਚ ਹੈ ਕਿ ਉਸ ਲਈ ਕਿਹੜੀ ਚੀਜ਼ ਲਾਹੇਵੰਦ ਹੈ। ਆਪ ਦੀ ਇੱਕ ਕਵਿਤਾ ਹੈ,

 ਕਵਿਤਾ
ਕਰਦੇ ਨੇ ਪਾਖੰਡ ਇਹ ਪੂਰੇ,ਖੁਦ ਨਾ ਕੁਝ ਵੀ ਜਾਣਨ,
ਬੱਸ ਲੋਕਾਂ ਦੀ ਕਿਰਤ ਕਮਾਈ, ਤੇ ਹੀ ਮੌਜਾਂ ਮਾਣਨ।
ਕਈ ਘਰਾਂ ਵਿੱਚ ਏਨ੍ਹਾਂ ਨੇ ਹੈ, ਤਾਂਡਵ ਨਾਚ ਨਚਾਇਆ।
ਵਹਿਮਾਂ ਭਰਮਾਂ ਨੇ ਲੋਕਾਂ ਨੂੰ ਪੁੱਠੇ ਰਸਤੇ ਪਾਇਆ,
ਏਨਾਂ ਨੇ ਨੁਕਸਾਨ ਕੌਮ ਦਾ ਬੇਹੱਦ ਹੈ ਕਰਵਾਇਆ।

ਡਾ. ਰਾਜਵੰਤ ਕੌਰ ਪੰਜਾਬੀ, ਪੰਜਾਬੀ ਸਭਿਆਚਾਰ ਦੀ ਲਗਾਤਾਰ ਸੇਵਾ ਕਰ ਰਹੇ ਹਨ। ਉਹ ਸਭਿਆਚਾਰ ਨਾਲ ਸੰਬੰਧਿਤ ਲੁਪਤ ਹੋ ਰਹੀਆਂ ਜਾਂ ਲੁਪਤ ਹੋਣ ਵਾਲੀਆਂ ਰਸਮਾਂ ਨੂੰ ਆਪਣੀਆਂ ਕਿਤਾਬਾਂ ਵਿੱਚ ਸੰਭਾਲ ਕੇ ਰੱਖਣ ਦਾ ਯਤਨ ਕਰ ਰਹੇ ਹਨ। ਅੱਜਕਲ ਡਾ. ਰਾਜਵੰਤ ਕੌਰ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਕਾਰਜਸ਼ੀਲ ਹਨ।

Remove ads

ਪੁਸਤਕਾਂ

ਡਾ. ਰਾਜਵੰਤ ਕੌਰ ਨੇ ਪੰਜਾਬੀ ਸਾਹਿਤ ਦੀ ਸੇਵਾ ਕਰਦਿਆਂ ਪੰਜਾਬੀ ਵਿੱਚ ਅੱਠ ਪੁਸਤਕਾਂ ਲਿਖੀਆਂ ਇਸ ਤੋਂ ਇਲਾਵਾ ਚਾਰ ਪੁਸਤਕਾਂ ਦਾ ਅਨੁਵਾਦ ਵੀ ਕੀਤਾ। ਇਸ ਤਰ੍ਹਾਂ ਆਪ ਦੀਆਂ ਪੁਸਤਕਾਂ ਦੀ ਗਿਣਤੀ 12 ਹੋ ਜਾਂਦੀ ਹੈ। ਕੁਝ ਪੁਸਤਕਾਂ ਇਸ ਪ੍ਰਕਾਰ ਹਨ। ਜਿਵੇਂ,

  1. ਵਿਆਹ ਦੇ ਲੋਕਗੀਤ: ਵਿਭਿੰਨ ਪਰਿਪੇਖ
  2. ਰੰਗਲਾ ਪੰਜਾਬ ਮੇਰਾ (ਸਭਿਆਚਾਰਕ)
  3. ਪਾਣੀ ਵਾਰ ਬੰਨੇ ਦੀਏ ਮਾਏ
  4. ਸਿਹਰਾਂ ਅਤੇ ਸਿੱਖਿਆ: ਸੰਕਲਨ ਤੇ ਮੁਲਾਂਕਣ
  5. ਪੰਜਾਬੀ ਵਿਆਕਰਣ ਅਤੇ ਲੇਖ ਰਚਨਾ ਚਾਰ ਭਾਗਾਂ ਵਿਚ,
  6. ਪੰਜਾਬੀ ਜ਼ੁਬਾਨ ਨਹੀਂ ਮਰੇਗੀ (ਉਰਦੂ ਤੋਂ ਅਨੁਵਾਦ)
  7. ਜ਼ੁਬਾਨ ਦਾ ਕਤਲ ਅਤੇ ਹੋਰ ਕਹਾਣੀਆਂ (ਅਨੁਵਾਦ ਅਤੇ ਲਿਪੀਆਂਤ,
  8. ਸਹੇਲੀ (ਹਿੰਦੀ ਤੋਂ ਅਨੁਵਾਦ),
  9. ਡੋਬੂ ਤੇ ਰਾਜਕੁਮਾਰ (ਹਿੰਦੀ ਤੋਂ ਅਨੁਵਾਦ)
Remove ads

ਹਵਾਲੇ ਅਤੇ ਟਿੱਪਣੀਆਂ

Loading related searches...

Wikiwand - on

Seamless Wikipedia browsing. On steroids.

Remove ads