ਡੋਡ

ਫ਼ਰੀਦਕੋਟ ਜ਼ਿਲ੍ਹੇ ਦਾ ਪਿੰਡ From Wikipedia, the free encyclopedia

ਡੋਡ
Remove ads

ਪਿੰਡ ਡੋਡ ਭਾਰਤੀ ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ਦੇ ਬਲਾਕ ਕੋਟਕਪੂਰਾ ਤਹਿਸੀਲ ਜੈਤੋ ਦਾ ਇੱਕ ਪਿੰਡ ਹੈ। ਇਹ ਪਿੰਡ ਬਾਜਾਖਾਨਾ ਤੋਂ ਬਰਨਾਲਾ ਰੋਡ ਤੇ ਬਾਜਾਖਾਨਾ ਤੋਂ ਚਾਰ ਕੁ ਕਿੱਲੋਮੀਟਰ ਦੀ ਦੂਰੀ ਤੇ ਸਥਿਤ ਹੈ।[1] ਪਿੰਡ ਦੇ ਦੱਖਣ ਵਾਲੇ ਪਾਸੇ ਜ਼ਿਲ੍ਹਾ ਮੋਗਾ ਦਾ ਪਿੰਡ ਵਾਂਦਰ ਹੈ। ਇਸ ਲਈ ਇਸ ਨੂੰ ਵਾਂਦਰ ਡੋਡ ਕਹਿ ਦਿੰਦੇ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਹੋਣ ਕਰਕੇ ਇਹ ਇਤਿਹਾਸਕ ਪਿੰਡ ਹੈ। ਇਸ ਪਿੰਡ ਨੂੰ ਡਾਕਖਾਨਾ ਡੋਡ ਦਾ ਹੀ ਲਗਦਾ ਹੈ। ਇਸ ਦੀ ਆਬਾਦੀ ਤਕਰੀਬਨ ਪੰਜ ਹਜ਼ਾਰ ਹੈ। ਡੋਡ ਪਿੰਡ ਬਾਜਾਖਾਨਾ ਤੋਂ ਬਰਨਾਲਾ ਰੋਡ ਤੇ ਹੈ। ਪਿੰਡ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਜੋੜਾ ਸਾਹਿਬ ਵੀ ਸ਼ਰਧਾਲੂ ਦੇ ਘਰ ਹਨ.[2]

ਹੋਰ ਜਾਣਕਾਰੀ ਜਿਲ੍ਹਾ, ਡਾਕਖਾਨਾ ...
Thumb
Entrance of gurudwara sahib dod
Thumb
Main Entrance of Govt. High and Govt. Primary School Dod (faridkot)
ਵਿਸ਼ੇਸ਼ ਤੱਥ ਡੋਡ, ਦੇਸ਼ ...

Neeru bajwa actress belonged dod village.

Remove ads

ਪਿੰਡ ਵਿੱਚ

ਧਾਰਮਿਕ ਸਥਾਨ

ਗੁਰੂਦੁਆਰਾ ਹਰਸਰ ਸਾਹਿਬ

ਗੁਰੂਦੁਆਰਾ ਹਰਸਰ ਸਾਹਿਬ ਪਿੰਡ ਦੇ ਵਿਚਕਾਰ ਸਥਿਤ ਹੈ।

ਗੁਰੂਦੁਆਰਾ ਧੌਲਸਰ ਸਾਹਿਬ

ਗੁਰੂਦੁਆਰਾ ਧੌਲਸਰ ਸਾਹਿਬ ਬਾਜਾਖਾਨਾ - ਬਰਨਾਲਾ ਰੋਡ ਉਤੇ ਸਥਿਤ ਹੈ।

ਡੇਰਾ ਬਾਬਾ ਲਾਹੀਆ ਜੀ

ਡੇਰਾ ਬਾਬਾ ਲਾਹੀਆ ਜੀ ਪਿੰਡ ਦੇ ਇੱਕ ਪਾਸੇ ਮਲੂਕਾ ਰੋਡ ਉਤੇ ਸਥਿਤ ਹੈ। ਸਾਰਾ ਪਿੰਡ ਇਸ ਡੇਰੇ ਵਿੱਚ ਬਹੁਤ ਸ਼ਰਧਾ ਨਾਲ ਆਉਂਦਾ ਹੈ। ਇਸ ਡੇਰੇ ਵਿੱਚ ਹੀ ਵਿਸਾਖੀ,ਲੋਹੜੀ ਮਾਘੀ ਆਦਿ ਤਿਉਹਾਰ ਪਿੰਡ ਵਲੋਂ ਸਾਂਝੇ ਤੌਰ ਤੇ ਮਨਾਏ ਜਾਂਦੇ ਹਨ।

  • ਡੇਰਾ ਬਾਬਾ ਬੁਧੀਗਰ ਸਾਹਿਬ ਜੀ
  • ਬਾਲਮੀਕ ਮੰਦਰ

ਕਲੱਬ


ਡੋਡ ਪਿੰਡ ਦੇ ਨੌਜਵਾਨਾਂ ਨੇ ਮਿਲ ਕਿ ਫੁੱਟਬਾਲ ਕਲੱਬ ਡੋਡ FC DODਬਣਾਇਆ ਹੋਇਆ ਹੈ।[3] ਇਸ ਕਲੱਬ ਦੇ ਬੈਨਰ ਹੇਠ ਪਿੰਡ ਦੇ ਫੁੱਟਬਾਲ ਖਿਡਾਰੀ ਵੱਖਰੇ-ਵੱਖਰੇ ਟੂਰਨਾਮੈਂਟ ਖੇਡਦੇ ਹਨ। ਇਹਨਾਂ ਉਦਮੀਂ ਨੌਜਵਾਨਾਂ ਨੇ ਪਿੰਡ ਦੇ ਸਰਕਾਰੀ ਹਾਈ ਸਕੂਲ ਵਿਚ ਫੁੱਟਬਾਲ ਦਾ ਸ਼ਾਨਦਾਰ ਗਰਾਉਂਡ ਤਿਆਰ ਕੀਤਾ ਹੋਇਆ ਹੈ, ਜਿਸ ਦੀ ਦੇਖ-ਰੇਖ ਫੁੱਟਬਾਲ ਕਲੱਬ ਡੋਡ ਦੇ ਸਮੂਹ ਮੈਂਬਰ ਕਰਦੇ ਹਨ।

ਫੁੱਟਬਾਲ ਕਲੱਬ ਡੋਡ (FC DOD) ਦੀ ਫੋਟੋ ਗੈਲਰੀ

ਇਸ ਕਲੱਬ ਵੱਲੋਂ ਹਰ ਸਾਲ ਫੁੱਟਬਾਲ ਟੂਰਨਾਮੈਂਟ ਵੀ ਕਰਵਾਇਆ ਜਾਂਦਾ ਹੈ।

ਯੂਥ ਕਲੱਬ ਡੋਡ

ਯੂਥ ਕਲੱਬ ਡੋਡ ਦੀ ਅਗਵਾਈ ਹੇਠ ਪਿੰਡ ਵਿਚ ਹਰ ਸਾਲ ਕਬੱਡੀ ਟੂਰਨਾਮੈਂਟ ਕਰਵਾਇਆ ਜਾਂਦਾ ਹੈ।ਯੂਥ ਕਲੱਬ ਸਮਾਜ ਸੇਵਾ ਦੇ ਕੰਮਾ ਵਿਚ ਵਧ-ਚੜ ਕਿ ਹਿੱਸਾ ਲੈਂਦਾ ਹੈ।

ਸੁਖਮਨੀ ਨੇਤਰਦਾਨ ਕਲੱਬ ਡੋਡ

ਸਕੂਲ ਭਲਾਈ ਟਰੱਸਟ

ਪਹੁੰਚ

ਸੜਕੀ ਮਾਰਗ ਰਾਹੀਂ

ਪਿੰਡ ਡੋਡ ਬਾਜਾਖਾਨਾ ਬੱਸ ਸਟੈਂਡ ਤੋਂ 4 ਕਿਲੋਮੀਟਰ ਅਤੇ ਭਗਤਾ ਭਾਈਕਾ ਤੋਂ 8 ਕਿਲੋਮੀਟਰ ਦੂਰੀ 'ਤੇ ਹੈ। ਡੋਡ ਪਹੁੰਚਣ ਲਈ ਬਾਜਾਖਾਨਾ ਤੋਂ ਅਖੀਰਲੀ ਬੱਸ ਸ਼ਾਮ 7 ਵਜੇ ਅਤੇ ਭਗਤਾ ਭਾਈਕਾ ਤੋਂ ਅਖੀਰਲੀ ਬੱਸ ਰਾਤ 9 ਵਜੇ ਚਲਦੀ ਹੈ। ਡੋਡ ਤੋਂ ਬਠਿੰਡਾ ਦੀ ਦੂਰੀ 36.6 ਕਿਲੋਮੀਟਰ ਹੈ[4] ਅਤੇ ਡੋਡ ਤੋਂ ਫਰੀਦਕੋਟ ਦੀ ਦੂਰੀ 38.9 ਕਿਲੋਮੀਟਰ ਹੈ।[5]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads