ਤਲਛਟੀ ਚਟਾਨ
From Wikipedia, the free encyclopedia
Remove ads
ਤਲਛਟੀ ਚਟਾਨਾਂ ਜਾਂ ਗਾਦ-ਭਰੀਆਂ ਚਟਾਨਾਂ ਪਾਣੀ, ਹਵਾ ਜਾਂ ਬਰਫ਼ ਦੇ ਕਰ ਕੇ ਹੀ ਹੋਂਦ ਵਿੱਚ ਆਉਂਦੀਆ ਹਨ। ਇਹ ਸਾਰੇ ਆਤਸ਼ੀ ਚਟਾਨਾਂ ਨੂੰ ਤੋੜ ਕੇ, ਇਹਨਾਂ ਦਾ ਮਾਲ ਢੋ ਕੇ ਦੂਰ ਦੁਰੇਡੇ ਲਿਜਾ ਕੇ ਵਿਛਾ ਦਿੰਦੇ ਹਨ। ਇਹ ਚਟਾਨਾਂ ਹਮੇਸ਼ਾ ਕਿਸੇ ਪੂਰਬਲੀਆਂ ਚਟਾਨਾਂ ਦੇ ਸਮੂਹ ਦੇ ਛਿੱਜਣ ਅਤੇ ਖੁਰਨ ਕਰ ਕੇ ਬਣਦੀਆਂ ਹਨ। ਇਹ ਪਹਿਲੇ ਦਰਜੇ ਦੀਆਂ ਆਤਸ਼ੀ ਚਟਾਨਾਂ ਹਨ। ਆਤਸ਼ੀ ਚਟਾਨਾਂ ਦਾ ਮਾਲ ਰੁੜ ਕੇ ਸਮੁੰਦਰ ਤੱਕ ਚਲਾ ਜਾਂਦਾ ਹੈ ਜਿਸ ਦੇੇ ਫ਼ਰਸ਼ ਉੱਤੇ ਇਸ ਦੀ ਇੱਕ ਤਹਿ ਉੱਪਰ ਦੂਜੀ ਤਹਿ ਚੜ੍ਹਦੀ ਜਾਂਦੀ ਹੈ। ਜਿਸ ਨਾਲ ਇਸ ਦੇ ਸਾਰੇ ਕਣ ਨਿਖੇੜੇ ਜਾਂਦੇ ਹਨ। ਇਸ ਤਰ੍ਹਾਂ ਵੱਡੇ ਅਤੇ ਭਾਰੀ ਕਣ ਪਹਿਲਾ ਤਹਿ ਬਣਾ ਲੈਂਦੇ ਹਨ ਜਦੋਂ ਕਿ ਛੋਟੇ ਕਣ ਦੂਰ ਤੱਕ ਚਲੇ ਜਾਂਦੇ ਹਨ। ਕਣਾਂ ਦਾ ਰੋੜ੍ਹਿਆ ਜਾਣਾ ਸਿਰਫ਼ ਚਟਾਣ ਦੇ ਕਣਾ ਉੱਪਰ ਨਿਰਭਰ ਨਹੀਂ ਕਰਦਾ ਸਗੋਂ ਰੋੜਣ ਸ਼ਕਤੀ ਉੱਪਰ ਵੀ ਨਿਰਭਰ ਕਰਦਾ ਹੈ। ਭੂ-ਖੋਰਣ ਕਰਿੰਦੇ ਇਸ ਸਾਰੇ ਮਾਲ ਨੂੰ ਤਹਿਵਾਂ ਜਾਂ ਪਰਤਾਂ ਵਿੱਚ ਵਿਛਾਈ ਜਾਂਦੇ ਹਨ।[1] ਇਹ ਸਾਰੀਆਂ ਤਹਿਆਂ ਪਹਿਲਾ ਅਸਥਿਰ ਅਤੇ ਅਜੋੜ ਹਾਲਤ ਵਿੱਚ ਹੁੰਦੀਆਂ ਹਨ ਪਰ ਇਸ ਵਿੱਚ ਫੈਲੇ ਹੋਏ ਖਣਿਜੀ ਪਦਾਰਥ ਪਾਣੀ ਦੀ ਸਹਾਇਤਾ ਨਾਲ ਸੀਮਿੰਟ ਦਾ ਕੰਮ ਕਰਦੇ ਹੋਏ ਹੌਲੀ ਹੌਲੀ ਪਰਤਾਂ ਨੂੰ ਜੋੜ ਦਿੰਦੇ ਹਨ। ਇੱਕ ਪਰਤ ਦਾ ਦੂਜੀ ਪਰਤ ਦਾ ਦਬਾਅ ਵੀ ਇਸ ਨੂੰ ਜੋੜਨ ਵਿੱਚ ਮਦਦ ਕਰਦਾ ਹੈ। ਸਮੁੰਦਰੀ ਜੀਵ ਜੰਤੂਆਂ ਜਿਨਹਾਂ ਦੇ ਸਖ਼ਤ ਖੋਲ ਜੋ ਕਿ ਰਸਾਇਣਿਕ ਪਦਾਰਥ ਦੇ ਬਣੇ ਹੁੰਦੇ ਹਨ ਜੀਵ ਦੇ ਮਰਨ ਤੋਂ ਬਾਅਦ ਪਰਤਦਾਰ ਚਟਾਨਾਂ ਵਿੱਚ ਹੀ ਰਲ ਜਾਂਦੇ ਹਨ। ਪ੍ਰਿਥਵੀ ਦੀ ਉੱਪਰੀ ਪਰਤ ਜਾਂ ਪੇਪੜੀ ਦਾ 75 ਪ੍ਰਤੀਸ਼ਤ ਹਿਸਾ ਪਰਤਦਾਰ ਚਟਾਨਾਂ ਨੇ ਮੱਲਿਆ ਹੋਇਆ ਹੈ। ਪਰ ਸਾਰੀ ਪ੍ਰਿਥਵੀ ਦਾ ਇਹ ਚਟਾਨਾਂ ਨੇ ਸਿਰਫ਼ 5 ਪ੍ਰਤੀਸ਼ਤ ਭਾਰ ਹੀ ਮੱਲਿਆ ਹੋਇਆ ਹੈ।
Remove ads
ਪਛਾਣ
- ਇਹ ਚਟਾਨਾਂ ਪਾਣੀ ਦੇ ਹੇਠਾਂ ਵਿਕਸਤ ਹੁੰਦੀਆਂ ਹਨ ਜਿਸ ਕਰ ਕੇ ਇਹਨਾਂ ਤੇ ਲਹਿਰਾਂ ਦੇ ਨਿਸ਼ਾਨ ਮਿਲਦੇ ਹਨ।
- ਹਰ ਚਟਾਨ ਬਹੁਤ ਸਾਰੀਆਂ ਪਰਤਾਂ ਦੀ ਬਣੀ ਹੁੰਦੀ ਹੈ ਅਤੇ ਇਹ ਪਰਤਾਂ ਇੱਕ ਦੂਜੀ ਉੱਪਰ ਲੇਟਵੇਂ ਆਕਾਰ ਵਿੱਚ ਪਈਆਂ ਹੁੰਦੀਆਂ ਹਨ।
- ਹਰ ਚਟਾਨ ਵਿੱਚ ਅਨੇਕਾਂ ਕਣ ਅਤੇ ਦਾਣੇ ਹੁੰਦੇ ਹਨ ਜਿਹੜੇ ਵੱਖ-ਵੱਖ ਖਣਿਜ ਪਦਾਰਥਾਂ ਤੋਂ ਟੁੱਟ ਕੇ ਇੱਕ ਥਾਂ ਇਕੱਠੇ ਹੋ ਜਾਂਦੇ ਹਨ। ਇਹ ਕਣ ਸੀਮਿੰਟ ਵਾਂਗ ਇੱਕ ਦੂਜੇ ਨਾਲ ਜੁੜੇ ਹੁੰਦੇ ਹਨ।
- ਪਰਤਦਾਰ ਚਟਾਨਾਂ ਆਮ ਤੌਰ 'ਤੇ ਨਰਮ ਹੁੰਦੀਆਂ ਹਨ, ਇਹਨਾਂ ਨੂੰ ਥੋੜਾ ਖੁਰਚਕੇ ਵੇਖੀਏ ਤਾਂ ਇਹਨਾਂ ਤੇ ਪਾਉਡਰ ਵਾਰਗਾ ਪਦਾਰਥ ਨਜ਼ਰ ਆਉਂਦਾ ਹੈ।
- ਪਰਤਦਾਰ ਚਟਾਨਾਂ ਵਿੱਚ ਕਣ ਵੱਖ-ਵੱਖ ਆਕਾਰ ਅਤੇ ਸਾਇਜ਼ ਦੇ ਵੀ ਹੋ ਸਕਦੇ ਹਨ।
- ਪਰਤਦਾਰ ਚਟਾਨਾਂ ਵਿੱਚ ਪਥਰਾਟ ਵੀ ਹੁੰਦੇ ਹਨ ਜਿਹੜੇ ਬਨਸਪਤੀ ਜਾਂ ਜੀਵ-ਜੰਤੂਆਂ ਦੇ ਮੁੁਰਦਾ-ਮਾਲ ਵਿੱਚ ਰਸਾਇਣਿਕ ਤਬਦੀਲੀ ਕਰਦੇ ਹੋਏ ਉਹਨਾਂ ਨੂੰ ਤਹਿਵਾਂ ਵਿਚਕਾਰ ਸਮਾ ਲੈਂਦੇ ਹਨ।
Remove ads
ਕਿਸਮਾਂ
ਇਹਨਾਂ ਚਟਾਨਾਂ ਨੂੰ ਮੁੱਖ ਰੂਪ ਵਿੱਚ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ।
- ਕਲਾਸਟਿਕ ਜਾਂ ਪੱਥਰ ਕਣ ਜਿਵੇਂ ਕੰਕਰੀਆਂ ਪੱਥਰ, ਰੇਤਲਾ ਪੱਥਰ, ਸ਼ੇਲ
- ਘੁਲਣਯੋਗ ਰਸਾਇਣਿਕ ਪਦਾਰਥ ਜਿਵੇਂ ਲੋਹਾਂ, ਲੂਣ-ਪੱਥਰ, ਜਿਪਸਮ
- ਕਾਰਬਨੀ ਜਾਂ ਆਤਸ਼ੀ ਪਦਾਰਥ ਜਿਵੇਂ ਚੂਨਾ, ਪੱਥਰ, ਡੋਲੋਮਾਈਟ, ਕੋਲਾ
ਹਵਾਲੇ
Wikiwand - on
Seamless Wikipedia browsing. On steroids.
Remove ads