ਤਾਨੀਆ (ਅਦਾਕਾਰਾ)

ਪੰਜਾਬੀ ਅਦਾਕਾਰਾ From Wikipedia, the free encyclopedia

ਤਾਨੀਆ (ਅਦਾਕਾਰਾ)
Remove ads

ਤਾਨੀਆ (ਜਨਮ 6 ਮਈ 1993) ਇੱਕ ਭਾਰਤੀ ਅਦਾਕਾਰਾ ਹੈ ਜੋ ਪੰਜਾਬੀ ਸਿਨੇਮਾ ਵਿੱਚ ਕੰਮ ਕਰਨ ਲਈ ਜਾਣੀ ਜਾਂਦੀ ਹੈ। ਉਸ ਨੂੰ ਦੋ ਬ੍ਰਿਟ ਏਸ਼ੀਆ ਟੀਵੀ ਅਵਾਰਡਾਂ ਲਈ ਨਾਮਜ਼ਦ ਕੀਤਾ ਗਿਆ ਹੈ ਅਤੇ ਕਿਸਮਤ (2018) ਵਿੱਚ ਉਸ ਦੇ ਪ੍ਰਦਰਸ਼ਨ ਲਈ "ਸਰਬੋਤਮ ਸਹਿਯੋਗੀ ਅਭਿਨੇਤਰੀ" ਲਈ ਇੱਕ ਬ੍ਰਿਟ ਏਸ਼ੀਆ ਟੀਵੀ ਅਵਾਰਡ ਜਿੱਤੀਆ।[2]

ਵਿਸ਼ੇਸ਼ ਤੱਥ ਤਾਨੀਆ, ਜਨਮ ...
Remove ads

ਜ਼ਿੰਦਗੀ ਅਤੇ ਕੈਰੀਅਰ

ਮੁੱਢਲਾ ਜੀਵਨ

ਤਾਨੀਆ ਸ਼ਰਮਾ ਦਾ ਜਨਮ 6 ਮਈ 1993 ਨੂੰ ਭਾਰਤ ਦੇ ਜਮਸ਼ੇਦਪੁਰ ਵਿੱਚ ਹੋਇਆ ਸੀ। ਉਹ ਅੰਮ੍ਰਿਤਸਰ ਅਤੇ ਕਨੇਡਾ ਵਿੱਚ ਵੱਡੀ ਹੋਈ ਉਸਦੀ ਇੱਕ ਛੋਟੀ ਭੈਣ ਤਮੰਨਾ ਹੈ।[3] ਉਸਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ, ਅੰਮ੍ਰਿਤਸਰ ਵਿਖੇ ਭਾਗ ਲਿਆ ਜਿੱਥੇ ਉਸਨੇ ਸਾਲ 2012 ਤੋਂ 2016 ਤੱਕ ਹਰ ਸਾਲ "ਸਰਬੋਤਮ ਅਦਾਕਾਰਾ" ਦਾ ਪੁਰਸਕਾਰ ਜਿੱਤਿਆ।[4] ਉਸਨੇ ਇੰਟੀਰਿਅਰ ਡਿਜ਼ਾਇਨਿੰਗ ਅਤੇ ਪ੍ਰੋਜੈਕਟ ਪ੍ਰਬੰਧਨ ਵਿੱਚ ਡਿਗਰੀ ਪ੍ਰਾਪਤ ਕੀਤੀ ਹੈ।[5] ਉਹ ਕਲਾਸੀਕਲ ਡਾਂਸਰ ਅਤੇ ਰਾਸ਼ਟਰੀ ਪੱਧਰ ਪ੍ਰਤਿਯੋਗੀ ਵੀ ਹੈ।

ਅਦਾਕਾਰੀ ਕਰੀਅਰ

ਉਸਨੂੰ ਸਰਬਜੀਤ ਦੀ ਧੀ ਦਾ ਕਿਰਦਾਰ ਨਿਭਾਉਣ ਲਈ ਸਾਲ 2016 ਦੀ ਬਾਲੀਵੁੱਡ ਫਿਲਮ ਸਰਬਜੀਤ ਲਈ ਚੁਣਿਆ ਗਿਆ ਸੀ, ਪਰ ਜਦੋਂ ਸ਼ੂਟਿੰਗ ਦਾ ਸਮਾਂ ਉਸਦੀਆਂ ਅੰਤਮ ਪ੍ਰੀਖਿਆਵਾਂ ਨਾਲਆਉਣ ਕਰਕੇ ਉਸ ਨੂੰ ਭੂਮਿਕਾ ਛੱਡਣੀ ਪਈ। ਉਸਦੀ ਪਹਿਲੀ ਫ਼ਿਲਮ ਭੂਮਿਕਾ ਸੰਨ ਆਫ਼ ਮਨਜੀਤ ਸਿੰਘ ਵਿੱਚ ਸੀ ਪਰ ਇਹ ਫਿਲਮ ਕਿਸਮਤ ਤੋਂ ਬਾਅਦ ਜਾਰੀ ਕੀਤੀ ਗਈ ਸੀ।[5]

Remove ads

ਫਿਲਮੋਗ੍ਰਾਫੀ

ਹੋਰ ਜਾਣਕਾਰੀ ਸਾਲ, ਫਿਲਮ ...

ਅਵਾਰਡ ਅਤੇ ਨਾਮਜ਼ਦਗੀ

ਹੋਰ ਜਾਣਕਾਰੀ ਸਾਲ, ਫਿਲਮ ...

ਹਵਾਲੇ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads