ਤਾਰਿਕ ਸੁਹੇਮਤ
From Wikipedia, the free encyclopedia
Remove ads
ਤਾਰਿਕ ਸਲਾਹਸੁਹੇਮਤ ਅੱਤਾਅੱਲਾਹ (23 ਸਤੰਬਰ 1936-21 ਜੁਲਾਈ 2014) ਜਾਰਡਨ ਦਾ ਇੱਕ ਡਾਕਟਰ, ਗੁਰਦਾ ਰੋਗ ਮਾਹਿਰ, ਮਿਲਿਟਰੀ ਜਨਰਲ ਅਤੇ ਨੀਤੀਵਾਨ ਸੀ। ਉਸ ਦਾ ਜਨਮ ਦੱਖਣੀ ਜੋਰਡਨ ਦੇ ਇਤਿਹਾਸਕ ਸ਼ਹਿਰ ਅਲ-ਕਰਕ ਵਿੱਚ ਹੋਇਆ। ਸੁਹੇਮਤ ਅੱਮਾਨ ਦੇ ਸਕੂਲ ਵਿੱਚ ਪੜ੍ਹਿਆ ਤੇ ਉਸ ਤੋਂ ਬਾਅਦ ਇੰਗਲੈਂਡ ਅਤੇ ਸੰਯੁਕਤ ਰਾਜ ਅਮਰੀਕਾ ਦੀਆਂ ਯੂਨੀਵਰਸਿਟੀਆਂ ਅਤੇ ਹਸਪਤਾਲਾਂ ਵਿੱਚ ਡਾਕਟਰੀ ਦੀ ਸਿੱਖਿਆ ਲਈ ਗਿਆ। ਉਸ ਨੇ ਜੋਰਡਨ ਦੀ ਹਥਿਆਰਬੰਦ ਫ਼ੌਜ ਵਿੱਚ ਭਾਰਤੀ ਹੋ ਗਿਆ ਜਿੱਥੇ ਉਹ ਮੇਜਰ ਜਨਰਲ ਦੇ ਅਹੁਦੇ ਤੱਕ ਪਹੁੰਚਿਆ ਅਤੇ ਬਹੁਤ ਸਰੀਆਂ ਵੱਡੀਆਂ ਡਾਕਟਰੀ ਅਤੇ ਸਰਕਾਰੀ ਜਿੰਮੇਵਾਰੀਆਂ ਵੀ ਨਿਭਾਈਆਂ।[1]
Remove ads
ਖ਼ਾਨਦਾਨ
ਤਾਰਿਕ ਸੁਹੇਮਤ ਐਮ ਪੀ ਸਾਲਾਹ ਸੁਹੇਮਤ ਦਾ ਪੁੱਤਰ ਅਤੇ ਰਾਸਟਰ ਆਗੂ ਸ਼ੇਖ ਅੱਤਾਅੱਲਾ ਸੁਹੇਮਤ ਦਾ ਪੋਤਰਾ ਸੀ ਜੋ ਪਹਿਲੀ 1929 ਵਿੱਚ ਜੋਰਡਨ ਵਿਧਾਨ ਸਭਾ ਦਾ ਮੈਂਬਰ ਸੀ। ਉਸ ਦਾ ਨਿਕਾਹ ਰਾਂਡਾ ਮੁਰਾਦ ਨਾਲ ਹੋਇਆ ਅਤੇ ਉਹਨਾਂ ਦੇ ਤਿੰਨ ਬੱਚੇ ਹੋਏ।
ਮੌਤ
ਉਸ ਦੀ ਮੌਤ ਦਾ ਐਲਾਨ 21 ਜੁਲਾਈ 2014 ਨੂੰ ਕੀਤਾ ਗਿਆ ਅਤੇ ਫੌਜੀ ਸਨਮਾਨ ਨਾਲ ਅੰਤਮ ਰਸਮਾਂ ਅਦਾ ਕੀਤੀਆਂ ਗਈਆਂ। ਉਸ ਨੂੰ ਅੱਮਾਨ ਜੋਰਡਨ ਵਿੱਚ ਦਫ਼ਨਾਇਆ ਗਿਆ।
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads