ਤਾਰੂਆਣਾ

ਭਾਰਤ ਦਾ ਇੱਕ ਪਿੰਡ From Wikipedia, the free encyclopedia

Remove ads

ਤਰੂਆਣਾ ਹਰਿਆਣਾ, ਭਾਰਤ ਦੇ ਸਿਰਸਾ ਜ਼ਿਲ੍ਹੇ ਦੀ ਤਹਿਸੀਲ ਕਾਲਾਂਵਾਲੀ ਦਾ ਇੱਕ ਪਿੰਡ ਹੈ। ਇਹ ਪੰਜਾਬ ਹਰਿਆਣੇ ਦੀ ਹੱਦ ਦੇ ਨੇੜੇ ਪੈਂਦਾ ਹੈ। ਪਿੰਡ ਦੀ ਬਹੁਤੀ ਵਸੋਂ ਪੰਜਾਬੀ ਹੈ।

ਇਤਿਹਾਸ

ਤਰੂਆਣਾ ਬਾਰੇ ਕੋਈ ਦਸਤਾਵੇਜ਼ੀ ਇਤਿਹਾਸ ਨਹੀਂ ਹੈ, ਪਰ ਮੌਖਿਕ ਇਤਿਹਾਸ ਦੇ ਅਨੁਸਾਰ, ਇਸ ਦੀ ਸਥਾਪਨਾ ਸਰਦਾਰ ਤਾਰੂ ਸਿੰਘ ਸਿੱਧੂ ਦੁਆਰਾ ਕੀਤੀ ਗਈ ਸੀ, ਜਿਸ ਦੇ ਨਾਂ ਤੇ ਇਸ ਪਿੰਡ ਦਾ ਨਾਂ ਤਰੂਆਣਾ ਪਿਆ।

ਆਵਾਜਾਈ ਦੀ ਸਹੂਲਤ

ਬੱਸ ਦੀ ਸਹੂਲਤ

ਇਹ ਪਿੰਡ MDR 101A ਸੜਕ (ਕਾਲਾਂਵਾਲੀ ਤੋਂ ਰੋੜੀ) 'ਤੇ ਹੈ, ਬੱਸ ਸਮੇਤ ਆਵਾਜਾਈ ਆਸਾਨੀ ਨਾਲ ਪਹੁੰਚਯੋਗ ਹੈ। ਇਹ ਕਾਲਾਂਵਾਲੀ ਤੋਂ 3 km (1.9 mi) ਦੂਰ ਹੈ। ਕਾਲਾਂਵਾਲੀ ਬੱਸ ਸਟੈਂਡ ਤੋਂ ਲੰਬੇ ਰੂਟਾਂ ਲਈ ਬੱਸਾਂ ਆਸਾਨੀ ਨਾਲ ਮਿਲ ਸਕਦੀਆਂ ਹਨ। ਦੂਜੇ ਪਾਸੇ, ਸਿਰਸਾ (ਜ਼ਿਲ੍ਹਾ ਹੈੱਡਕੁਆਰਟਰ) ਵੀ ਸਿਰਫ਼ 30 km (19 mi) ਹੈ। ਬੱਸ ਰਾਹੀਂ ਸਿਰਸਾ ਪਹੁੰਚਣ ਲਈ ਸਿਰਫ਼ ਇੱਕ ਘੰਟਾ ਲੱਗਦਾ ਹੈ।

ਰੇਲਗੱਡੀ ਦੀ ਸਹੂਲਤ

ਪਿੰਡ ਦੇ ਅੰਦਰ ਕੋਈ ਰੇਲ ਪਟੜੀ ਨਾ ਲੰਘਣ ਕਾਰਨ ਪਿੰਡ ਦੇ ਅੰਦਰ ਕੋਈ ਰੇਲਵੇ ਸਟੇਸ਼ਨ ਨਹੀਂ ਹੈ ਪਰ ਕਾਲਾਂਵਾਲੀ ਤੋਂ ਰੇਲ ਗੱਡੀਆਂ ਦਾ ਆਉਣਾ ਜਾਣਾ ਆਸਾਨ ਹੈ।

Remove ads

ਸਿੱਖਿਆ

ਪਿੰਡ ਵਿੱਚ ਵਿੱਦਿਅਕ ਸਹੂਲਤਾਂ ਚੰਗੀਆਂ ਹਨ। ਪ੍ਰਾਇਮਰੀ ਸਿੱਖਿਆ ਲਈ, ਦੋ ਸਕੂਲ ਹਨ: ਇੱਕ ਲੜਕੀਆਂ ਲਈ ਅਤੇ ਦੂਜਾ ਲੜਕਿਆਂ ਲਈ। ਸਕੂਲੀ ਸਿੱਖਿਆ ਲਈ, ਪਿੰਡ ਵਿੱਚ ਇੱਕ ਸਰਕਾਰੀ ਹਾਈ ਸਕੂਲ ਹੈ ਜੋ ਸੈਕੰਡਰੀ ਪੱਧਰ ਤੱਕ ਸਿੱਖਿਆ ਪ੍ਰਦਾਨ ਕਰਦਾ ਹੈ। ਪਿੰਡ ਵਿੱਚ ਕੁੜੀਆਂ ਦੀ ਉਚੇਰੀ ਸਿੱਖਿਆ ਲਈ ਸਰਕਾਰੀ ਗਰਲਜ਼ ਕਾਲਜ ਬਣਿਆ ਹੋਇਆ ਹੈ।

ਧਰਮ

ਇਸ ਪਿੰਡ ਦੇ ਬਹੁਤੇ ਮੂਲ ਨਿਵਾਸੀ ਸਿੱਖ ਹਨ, ਪਿੰਡ ਵਿੱਚ ਬ੍ਰਾਹਮਣਾਂ ਦੇ ਵੀ ਕੁੱਝ ਘਰ ਹਨ। ਪਿੰਡ ਦੇ ਉੱਤਰੀ ਸਿਰੇ 'ਤੇ ਗੁਰਦੁਆਰਾ ਸਾਹਿਬ ਸਥਿਤ ਹੈ।

ਜੱਟ ਸਿੱਖ ਗੋਤ

ਪਿੰਡ ਵਿੱਚ ਮੁੱਖ ਤੌਰ 'ਤੇ ਤਿੰਨ ਗੋਤ ਹਨ ਸਿੱਧੂ, ਧਾਲੀਵਾਲ ਅਤੇ ਮਾਨ। 80 ਫੀਸਦੀ ਜੱਟ ਸਿੱਧੂ ਹਨ, ਜਦਕਿ ਬਾਕੀ ਧਾਲੀਵਾਲ ਅਤੇ ਮਾਨ ਹਨ। ਭੁੱਲਰ ਗੋਤ ਦੇ ਵੀ ਦੋ ਤਿੰਨ ਘਰ ਹਨ। ਅਨੂਸੂਚਿਤ ਜਾਤੀਆਂ ਦੇ ਗੋਤਾਂ ਨੂੰ ਪੰਜਾਬ, ਹਰਿਆਣਾ ਵਿੱਚ ਕਿਤੇ ਨਹੀਂ ਗਿਣਿਆ ਜਾਂਦਾ, ਇਹ ਇਸ ਖੇਤਰ ਦੀ ਤ੍ਰਾਸਦੀ ਹੈ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads