ਦਰਾਵੜ ਕਿਲ੍ਹਾ
From Wikipedia, the free encyclopedia
Remove ads
ਦਰਾਵੜ ਕਿਲ੍ਹਾ (ਉਰਦੂ: قلعہ دراوڑ) ਬਹਾਵਲਪੁਰ, ਪੰਜਾਬ, ਪਾਕਿਸਤਾਨ ਇੱਕ ਵੱਡਾ ਵਰਗ ਆਕਾਰ ਦਾ ਕਿਲ੍ਹਾ ਹੈ। ਦਰਾਵੜ ਕਿਲ੍ਹੇ ਦੇ ਚਾਲੀ ਬੁਰਜ ਚੋਲਿਸਤਾਨ ਮਾਰੂਥਲ ਵਿੱਚ ਮੀਲਾਂ ਤੋਂ ਦਿੱਸਦੇ ਹਨ। ਕੰਧਾਂ ਦਾ ਘੇਰਾ 1500 ਮੀਟਰ ਅਤੇ ਉਚਾਈ ਤੀਹ ਮੀਟਰ ਹੈ।

ਦਰਾਵੜ ਕਿਲ੍ਹਾ ਭੱਟੀ ਕਬੀਲੇ ਦੇ ਇੱਕ ਰਾਜਪੂਤ ਹਾਕਮ ਰਾਏ ਜੱਜਾ ਭੱਟੀ ਨੇ ਬਣਵਾਇਆ ਸੀ।[1] ਇਹ 9ਵੀਂ ਸਦੀ ਵਿੱਚ ਜੈਸਲਮੇਰ ਅਤੇ ਬਹਾਵਲਪੁਰ ਖੇਤਰਾਂ ਦੇ ਇੱਕ ਰਾਜਪੂਤ ਸਰਬਸ਼ਕਤੀਮਾਨ ਰਾਜੇ, ਰਾਵਲ ਦਿਓਰਾਜ ਭੱਟੀ ਨੂੰ ਸਰਧਾਂਜਲੀ ਵਜੋਂ ਬਣਵਾਇਆ ਗਿਆ ਸੀ। ਉਸ ਦੀ ਰਾਜਧਾਨੀ ਲੋਧਰੁਵਾ ਸੀ।[2] ਕਿਲ੍ਹੇ ਨੂੰ ਸ਼ੁਰੂ ਵਿੱਚ ਡੇਰਾ ਰਾਵਲ ਦੇ ਤੌਰ 'ਤੇ ਜਾਣਿਆ ਜਾਂਦਾ ਸੀ ਅਤੇ ਬਾਅਦ ਨੂੰ ਇਹ ਡੇਰਾ ਰਾਵਰ, ਕਿਹਾ ਜਾਣ ਲੱਗ ਪਿਆ, ਜੋ ਕਿਸਮੇਂ ਦੇ ਬੀਤਣ ਨਾਲ ਦਰਾਵੜ, ਇਸ ਦੇ ਮੌਜੂਦਾ ਨਾਮ ਨਾਲ ਮਸ਼ਹੂਰ ਹੋ ਗਿਆ।[2]
Remove ads
ਚਿੱਤਰ
ਇਹ ਵੀ ਵੇਖੋ
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads