ਦਾ ਐਕਸਪ੍ਰੈਸ ਟ੍ਰਿਬਿਊਨ

From Wikipedia, the free encyclopedia

Remove ads

ਦਾ ਐਕਸਪ੍ਰੈਸ ਟ੍ਰਿਬਿਊਨ ' ਅੰਗਰੇਜ਼ੀ-ਭਾਸ਼ਾ ਅਖਬਾਰ ਦਾ ਪਾਕਿਸਤਾਨੀ ਰੋਜ਼ਾਨਾ ਅਖ਼ਬਾਰ ਹੈ। ਇਸਦਾ ਮੁੱਖ ਦਫਤਰ ਕਰਾਚੀ ਵਿੱਚ ਹੈ, ਇਹ ਲਾਹੌਰ, ਇਸਲਾਮਾਬਾਦ ਅਤੇ ਪਿਸ਼ਾਵਰ ਦੇ ਦਫ਼ਤਰਾਂ ਤੋਂ ਵੀ ਛਪਦਾ ਹੈ। ਇਸ ਦੀ 12 ਅਪ੍ਰੈਲ 2010 ਨੂੰ ਬ੍ਰੌਡਸ਼ੀਟ ਫਾਰਮੈਟ ਵਿੱਚ, ਪਰੰਪਰਾਗਤ ਪਾਕਿਸਤਾਨੀ ਅਖਬਾਰਾਂ ਤੋਂ ਵੱਖਰੀ ਤਰ੍ਹਾਂ ਖ਼ਬਰਾਂ ਦੇ ਡਿਜ਼ਾਈਨ ਨਾਲ ਸ਼ੁਰੂ ਕੀਤੀ ਗਈ ਸੀ।[1]

ਵਿਸ਼ੇਸ਼ ਤੱਥ ਕਿਸਮ, ਮਾਲਕ ...

ਇਸ ਦਾ ਸੰਪਾਦਕੀ ਰੁਖ ਸਮਾਜਿਕ ਉਦਾਰਵਾਦ ਦਾ ਹੈ, ਅਤੇ ਇਸਦੇ ਪਾਠਕ ਆਮ ਤੌਰ ਤੇ ਪਾਕਿਸਤਾਨੀ ਰਾਜਨੀਤਿਕ ਅਤੇ ਸਮਾਜਿਕ ਰਾਏ ਦੀ ਮੁੱਖ ਧਾਰਾ ਦੇ ਖੱਬੇ ਪਾਸੇ ਹੁੰਦੇ ਹਨ। ਅਖਬਾਰ ਦੇ ਵਿਸ਼ਿਆਂ ਵਿੱਚ ਰਾਜਨੀਤੀ, ਅੰਤਰਰਾਸ਼ਟਰੀ ਮਾਮਲੇ, ਅਰਥ ਸ਼ਾਸਤਰ, ਨਿਵੇਸ਼, ਖੇਡਾਂ ਅਤੇ ਸਭਿਆਚਾਰ ਸ਼ਾਮਲ ਹਨ। ਇਹ ਐਤਵਾਰ ਨੂੰ ਐਕਸਪ੍ਰੈਸ ਟ੍ਰਿਬਿਊਨ ਮੈਗਜ਼ੀਨ ਨਾਮਕ ਇੱਕ ਮੈਗ਼ਜੀਨ ਛਾਪਦਾ ਹੈ ਜਿਸ ਵਿੱਚ ਸਮਾਜਿਕ ਟਿੱਪਣੀਆਂ, ਇੰਟਰਵਿਆਂ ਅਤੇ ਇੱਕ ਪੰਨੇ ਦੇ ਪੂਰਕ, ਪਕਵਾਨਾਂ, ਸਮੀਖਿਆਵਾਂ, ਯਾਤਰਾ ਸੰਬੰਧੀ ਸਲਾਹ, ਬਲੌਗ ਅਤੇ ਟੈਕਨਾਲੌਜੀ ਦੀਆਂ ਖ਼ਬਰਾਂ ਸ਼ਾਮਲ ਹੁੰਦੀਆਂ ਹਨ। 2012 ਤਕ, ਸਥਾਨਕ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਇਸ ਦੀ ਦੇਸ਼ ਵਿੱਚ ਸਭ ਤੋਂ ਵੱਡੀ ਔਨਲਾਈਨ ਪਾਠਕ ਸੰਖਿਆ ਹੈ।[2]

Remove ads

ਅੱਤਵਾਦੀ ਹਮਲਾ ਅਤੇ ਸਵੈ-ਸੈਂਸਰਸ਼ਿਪ

2 ਦਸੰਬਰ, 2013 ਨੂੰ, ਐਕਸਪ੍ਰੈਸ ਮੀਡੀਆ ਸਮੂਹ ਦੇ ਦਫਤਰਾਂ ਨੂੰ ਅੱਤਵਾਦੀ ਹਮਲੇ ਵਿੱਚ ਨਿਸ਼ਾਨਾ ਬਣਾਇਆ ਗਿਆ ਸੀ ਜਿਸ ਵਿੱਚ 3 ਸਟਾਫ ਕਰਮਚਾਰੀ ਮਾਰੇ ਗਏ ਸਨ।[3][4] ਪਾਕਿਸਤਾਨੀ ਸਿਆਸਤਦਾਨ ਅਲਤਾਫ ਹੁਸੈਨ ਨੇ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਟੀ ਟੀ ਪੀ ਨੇ ਬਾਅਦ ਵਿੱਚ ਹਮਲਿਆਂ ਦੀ ਜ਼ਿੰਮੇਵਾਰੀ ਲਈ ਅਤੇ ਅਖ਼ਬਾਰ ਨੂੰ ਉਨ੍ਹਾਂ ਦੇ ਅੱਤਵਾਦੀ ਸਮੂਹ ਦੇ ਖਿਲਾਫ ਪ੍ਰਚਾਰ ਕਰਨ ਦਾ ਦੋਸ਼ੀ ਠਹਿਰਾਇਆ ਅਤੇ ਇਸ ਨੂੰ ਇਸ ਹਮਲੇ ਦਾ ਆਪਣਾ ਕਾਰਨ ਦੱਸਿਆ।

Remove ads

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads