ਦਿਆਰ-ਏ-ਦਿਲ (ਟੀਵੀ ਡਰਾਮਾ)

From Wikipedia, the free encyclopedia

ਦਿਆਰ-ਏ-ਦਿਲ (ਟੀਵੀ ਡਰਾਮਾ)
Remove ads

ਦਿਆਰ-ਏ-ਦਿਲ (Urdu: دیار دل ; lit. The Valley of Heart) ਇੱਕ ਪਾਕਿਸਤਾਨੀ ਟੀਵੀ ਡਰਾਮਾ[1] ਹੈ ਜੋ ਫ਼ਰਹਤ ਇਸ਼ਤਿਆਕ਼ ਦੇ ਨਾਵਲਿਟ ਦਿਆਰ-ਏ-ਦਿਲ ਉੱਪਰ ਅਧਾਰਿਤ ਹੈ।[2] ਇਸਦਾ ਨਿਰਦੇਸ਼ਨ ਹਸੀਬ ਹਸਨ ਨੇ ਕੀਤਾ ਅਤੇ ਇਸਦੀ ਪ੍ਰੋਡਿਉਸਰ ਮੋਮਿਨਾ ਦੁਰੈਦ ਹੈ।[3] ਇਸ ਵਿੱਚ ਸਨਮ ਸਈਦ[4][5], ਮਾਇਆ ਅਲੀ[6], ਓਸਮਾਨ ਖਾਲਿਦ ਬੱਟ[7], ਮਿਕਾਲ ਜੁਲਫ਼ਿਕਾਰ[8], ਹਰੀਮ ਫ਼ਾਰੂਕ਼[9] ਅਤੇ ਅਲੀ ਰਹਿਮਾਨ ਖਾਨ[10] ਕੇਂਦਰੀ ਕਿਰਦਾਰਾਂ ਵਿੱਚ ਹਨ। ਸਾਰਾ ਬਿਰਤਾਂਤ ਉਸਮਾਨ ਖ਼ਾਲਿਦ ਬੱਟ ਦੇ ਮੂਹੋਂ ਫਲਾਇਸ਼-ਬੈਕ ਦੀ ਵਿਧੀ ਨਾਲ ਸੁਣਾਇਆ ਗਿਆ ਹੈ। ਇਹ ਡਰਾਮਾ ਪਾਕਿਸਤਾਨ ਵਿੱਚ 17 ਮਾਰਚ 2015 ਨੂੰ ਸ਼ੁਰੂ ਹੋਇਆ[11] ਅਤੇ ਇਸਦਾ ਪ੍ਰਸਾਰਣ ਸਮਾਂ ਹਮ ਟੀਵੀ[12] ਉੱਪਰ ਹਰ ਮੰਗਲਵਾਰ ਰਾਤ 8 ਵਜੇ ਹੈ। ਡਰਾਮੇ ਨੂੰ ਉਂਝ ਪਹਿਲਾਂ ਸਦਕ਼ੇ ਤੁਮਹਾਰੇ[13] ਟੀਵੀ ਡਰਾਮੇ ਦੇ ਆਖਰੀ ਪ੍ਰਸਾਰਣ ਮਗਰੋਂ ਸ਼ੁਰੂ ਕਰਨ ਦਾ ਵਿਚਾਰ ਸੀ ਜਿਸਦਾ ਪ੍ਰਸਾਰਣ ਸਮਾਂ ਸ਼ੁੱਕਰਵਾਰ ਰਾਤ 8 ਵਜੇ ਸੀ ਪਰ ਫਿਰ ਕੁਝ ਤਕਨੀਕੀ ਸਮੱਸਿਆ ਦੇ ਕਾਰਨ ਇਸਨੂੰ ਮੰਗਲਵਾਰ ਦੇ ਦਿਨ ਲਈ ਨੀਅਤ ਕਰ ਦਿੱਤਾ ਗਿਆ। ਡਰਾਮੇ ਨੇ ਪਹਿਲੀ ਕਿਸ਼ਤ ਨਾਲ ਹੀ ਪਾਠਕਾਂ ਅਤੇ ਸਮੀਖਿਆਕਾਰਾਂ ਦਾ ਦਿਲ ਜਿੱਤ ਲਿਆ ਅਤੇ ਸਭ ਤੋਂ ਵੱਧ ਇਸ ਵਿਚਲੀ ਲੋਕੇਸ਼ਨ ਦੀ ਤਾਰੀਫ ਹੋਈ। ਗਿਲਗਿਤ-ਬਾਲਤਿਸਤਾਨ ਵਿੱਚ ਫਿਲਮਾਇਆ ਗਿਆ ਇਹ ਡਰਾਮਾ ਇਸੇ ਕਾਰਣ ਬਾਕੀ ਡਰਾਮਿਆਂ ਨਾਲੋਂ ਕੁਝ ਵੱਖਰਾ ਮਿਜ਼ਾਜ ਰੱਖਦਾ ਹੈ।[14]

ਵਿਸ਼ੇਸ਼ ਤੱਥ ਦਿਆਰ-ਏ-ਦਿਲ, ਸ਼ੈਲੀ ...
Remove ads

ਪਲਾਟ

ਕਹਾਣੀ ਆਗਾ ਜਾਨ ਅਤੇ ਉਸਦੇ ਦੋ ਪੁੱਤਰਾਂ ਬਹਿਰੋਜ਼ ਅਤੇ ਸੋਹੇਬ ਨਾਲ ਸ਼ੁਰੂ ਹੁੰਦੀ ਹੈ। ਬਹਿਰੋਜ਼ ਆਗਾ ਜਾਨ ਦੀ ਭਤੀਜੀ ਅਰਜੁਮੰਦ ਨਾਲ ਬਚਪਨ ਤੋਂ ਮੰਗਿਆ ਹੋਇਆ ਹੈ ਪਰ ਕਾਲਜ ਪੜਦਿਆਂ ਉਸਦਾ ਰੂਹੀਨਾ ਨਾਂ ਦੀ ਕੁੜੀ ਨਾਲ ਇਸ਼ਕ ਪੈ ਜਾਂਦਾ ਹੈ। ਉਹ ਅਰਜੁਮੰਦ ਨਾਲ ਵਿਆਹ ਕਰਵਾਉਣ ਤੋਂ ਮਨਾਂ ਕਰ ਦਿੰਦਾ ਹੈ। ਆਗਾ ਜਾਨ ਇਸ ਵਿੱਚ ਆਪਣੀ ਬੇਇੱਜ਼ਤੀ ਸਮਝਦਾ ਹੋਇਆ ਉਸਨੂੰ ਘਰੋਂ ਕੱਢ ਦਿੰਦਾ ਹੈ ਅਤੇ ਸੋਹੇਬ ਨੂੰ ਅਰਜੁਮੰਦ ਨਾਲ ਵਿਆਹ ਕਰਾ ਲੈਣ ਨੂੰ ਕਹਿੰਦਾ ਹੈ। ਅਰਜੁਮੰਦ ਸ਼ੁਰੂ ਸ਼ੁਰੂ ਵਿੱਚ ਇਨਕਾਰ ਕਰ ਦਿੰਦੀ ਹੈ ਪਰ ਆਗਾ ਜਾਨ ਦੇ ਹੁਕਮ ਅੱਗੇ ਹਵੇਲੀ ਵਿੱਚ ਕਿਸੇ ਦੀ ਨਹੀਂ ਚੱਲਦੀ। ਸਮਾਂ ਅੱਗੇ ਵਧਦਾ ਹੈ। ਰੂਹੀਨਾ ਇੱਕ ਕੁੜੀ ਫਰਾਹ ਨੂੰ ਜਨਮ ਦਿੰਦੀ ਹੈ ਅਤੇ ਅਰਜੁਮੰਦ ਵਲੀ ਅਤੇ ਜ਼ਰਮੀਨਾ ਨੂੰ ਜਨਮ ਦਿੰਦੀ ਹੈ। ਵਲੀ ਦੇ ਜਨਮ ਨਾਲ ਸੋਹੇਬ ਅਤੇ ਅਰਜੁਮੰਦ ਇੱਕ ਦੂਜੇ ਦੇ ਨੇੜੇ ਆ ਜਾਂਦੇ ਹਨ ਅਤੇ ਉਹਨਾਂ ਵਿਚਲੀ ਨਫਰਤ ਅਤੇ ਸ਼ਰਮ ਦੀ ਕੰਧ ਪਿਆਰ ਵਿੱਚ ਬਾਦਲ ਜਾਂਦੀ ਹੈ।[15][16][17][18][19] 20 ਸਾਲ ਗੁਜ਼ਰ ਜਾਂਦੇ ਹਨ ਅਤੇ ਫ਼ਰਾਹ ਤੇ ਵਲੀ ਹੁਣ ਜਵਾਨੀ ਵਿੱਚ ਪੈਰ ਰੱਖ ਚੁੱਕੇ ਹਨ। ਸੋਹੇਬ ਬਹਿਰੋਜ਼ ਨੂੰ ਇਨ੍ਹਾਂ ਵੀਹ ਸਾਲਾਂ ਵਿੱਚ ਕਈ ਵਾਰ ਉਸਦੇ ਘਰ ਜਾ ਮਿੰਨਤਾਂ ਕਰ ਚੁੱਕਿਆ ਹੈ ਪਰ ਉਹ ਅਤੇ ਆਗਾ ਜਾਨ ਆਪਣੇ ਦੋਹਾਂ ਵਿਚਲੀ ਨਫਰਤ ਨੂੰ ਛੱਡਣ ਲਈ ਤਿਆਰ ਈ ਨਹੀਂ ਹਨ। ਆਖਿਰ ਇੱਕ ਰਾਤ ਸੋਹੇਬ ਆਗਾ ਜਾਨ ਨੂੰ ਬਹਿਰੋਜ਼ ਨੂੰ ਘਰ ਬੁਲਾਉਣ ਲਈ ਮੰਨ ਜਾਂਦੇ ਹਨ ਪਰ ਉਸੇ ਸਵੇਰ ਦੇ ਚੜਨ ਤੋਂ ਪਹਿਲਾਂ ਸੋਹੇਬ ਨੂੰ ਦਿਲ ਦਾ ਦੌਰਾ ਪੈ ਜਾਂਦਾ ਹੈ। ਬਹਿਰੋਜ਼ ਨੂੰ ਇਸ ਗੱਲ ਦਾ ਸਦਮਾ ਪਹੁੰਚਦਾ ਹੈ ਅਤੇ ਉਹ ਆਗਾ ਜਾਨ ਕੋਲ ਹੀ ਰਹਿਣ ਦਾ ਫੈਂਸਲਾ ਕਰਦਾ ਹੈ। ਉਹ ਰੂਹੀਨਾ ਅਤੇ ਫਰਾਹ ਨੂੰ ਵੀ ਬੁਲਾ ਲੈਂਦਾ ਹੈ ਅਤੇ ਆਗਾ ਜਾਨ ਕੋਲ ਸੋਹੇਬ ਦੀ ਆਖਰੀ ਇੱਛਾ ਅਨੁਸਾਰ ਵਲੀ ਅਤੇ ਫਰਾਹ ਦਾ ਨਿਕਾਹ ਕਰਾਉਣ ਦੀ ਗੱਲ ਦੱਸਦਾ ਹੈ। ਬਹਿਰੋਜ਼ ਰੂਹੀਨਾ ਉੱਪਰ ਦਬਾਅ ਪਾਉਂਦਾ ਹੈ ਕਿ ਉਹ ਇਸ ਰਿਸ਼ਤੇ ਲਈ ਮੰਨ ਜਾਏ ਤੇ ਅਖੀਰ ਉਹਨਾਂ ਦੋਹਾਂ ਦਾ ਨਿਕਾਹ ਹੋ ਜਾਂਦਾ ਹੈ। ਰੂਹੀਨਾ ਇਸ ਉੱਪਰ ਕਦੇ ਖੁਸ਼ ਨਹੀਂ ਹੁੰਦੀ ਅਤੇ ਉਹ ਹਵੇਲੀ ਛੱਡ ਆਪਣੇ ਭਰਾ ਕੋਲ ਰਹਿਣ ਚਲੀ ਜਾਂਦੀ ਹੈ। ਵਲੀ ਅਤੇ ਫਰਾਹ ਦੋਵੇਂ ਅਜਨਬੀਆਂ ਵਾਂਗ ਜ਼ਿੰਦਗੀਆਂ ਗੁਜ਼ਾਰ ਰਹੇ ਹੁੰਦੇ ਹਨ। ਬਹਿਰੋਜ਼ ਦੀ ਅਚਾਨਕ ਮੌਤ ਹੋ ਜਾਂਦੀ ਹੈ ਅਤੇ ਵਲੀ ਤੇ ਫਰਾਹ ਵਿਚਲੀਆਂ ਦੂਰੀਆਂ ਤਲਾਕ ਦੀ ਹੱਦ ਤੱਕ ਵੱਧ ਜਾਂਦੀਆਂ ਹਨ। ਆਗਾ ਜਾਨ ਦੀ ਸਿਹਤ ਬਿਗੜ ਜਾਂਦੀ ਹੈ।[18][20] ਵਲੀ ਹਾਲਤ ਨੂੰ ਸਾਂਭਣ ਲਈ ਫਰਾਹ ਨਾਲ ਇੱਕ ਸਮਝੌਤਾ ਕਰਦਾ ਹੈ ਕਿ ਜੇਕਰ ਉਹ ਆਗਾ ਜਾਨ ਦਾ ਤਿੰਨ ਮਹੀਨੇ ਖਿਆਲ ਰੱਖ ਲਵੇ ਤਾਂ ਉਹ ਉਸਨੂੰ ਤਲਾਕ ਦੇ ਦਵੇਗਾ। ਫਰਾਹ ਮੰਨ ਜਾਂਦੀ ਹੈ ਪਰ ਉਹ ਇਨ੍ਹਾਂ ਤਿੰਨ ਮਹੀਨਿਆਂ ਵਿੱਚ ਮਹਿਸੂਸ ਕਰਦੀ ਹੈ ਕਿ ਆਗਾ ਜਾਨ ਉਸ ਤਰ੍ਹਾਂ ਦੇ ਬਿਲਕੁਲ ਨਹੀਂ ਹਨ ਜਿਸ ਤਰ੍ਹਾਂ ਦੇ ਉਸਦੀ ਮਾਂ ਉਸਨੂੰ ਬਚਪਨ ਤੋਂ ਦੱਸਦੀ ਆ ਰਹੀ ਸੀ। ਉਸਦਾ ਵਲੀ, ਹਵੇਲੀ ਅਤੇ ਆਗਾ ਜਾਨ ਨਾਲ ਮੋਹ ਪੈ ਜਾਂਦਾ ਹੈ ਅਤੇ ਉਹ ਆਪਣੀ ਮਾਂ ਨੂੰ ਸਮਝੌਦੀ ਹੈ ਕਿ ਉਹ ਵੀ ਆਪਣਾ ਗੁੱਸਾ ਛੱਡ ਦਵੇ। ਤਿੰਨ ਮਹੀਨਿਆਂ ਦੀ ਮੁਹਲਤ ਮੁੱਕਣ ਮਗਰੋਂ ਫਰਾਹ ਵਲੀ ਨੂੰ ਕਹਿੰਦੀ ਹੈ ਕਿ ਉਸਨੂੰ ਤਲਾਕ ਦੀ ਲੋੜ ਨਹੀਂ। ਹਵੇਲੀ ਵਿਚੋਂ ਮੁੱਦਤਾਂ ਮਗਰੋਂ ਕਿਸੇ ਖੁਸ਼ਨੁਮਾ ਦਿਆਰ ਦਾ ਅਕਸ ਦੇਖਣ ਨੂੰ ਮਿਲਦਾ ਹੈ।[15]

Remove ads

ਕਾਸਟ

Thumb
Dayar-e-Dill full cast and crew.
  • ਆਬਿਦ ਅਲੀ[16] (ਆਗਾ ਜਾਨ)
  • ਮਿਕਾਲ ਜੁਲਫ਼ਿਕਾਰ[21] (ਬਹਿਰੋਜ਼)
  • ਸਨਮ ਸਈਦ[5][9][22] (ਰੂਹੀਨਾ)
  • ਮਾਇਆ ਅਲੀ[9][23] (ਫਰਾਹ)
  • ਓਸਮਾਨ ਖਾਲਿਦ ਬੱਟ[24] (ਵਲੀ)
  • ਅਲੀ ਰਹਿਮਾਨ ਖਾਨ[16] (ਸੋਹੇਬ)
  • ਹਰੀਮ ਫ਼ਾਰੂਕ਼ (ਅਰਜੁਮੰਦ)
  • ਬਹਿਰੋਜ਼ ਸਬਜ਼ਵਰੀ (ਤਜਾਮੁਲ)
  • ਰਸ਼ੀਦ ਨਾਜ਼ (ਬੇਦਾਰ ਖਾਨ)
  • ਇਸ਼ਿਤਾ ਮਹਿਬੂਬ (ਲੈਲਾ)
ਬਾਲ ਕਲਾਕਾਰ
  • ਸਾਰਾ ਕਾਸ਼ਿਫ਼ (ਛੋਟੀ ਅਰਜੁਮੰਦ)
  • ਜ਼ੈਨ ਇਮਰਾਨ (ਛੋਟਾ ਬਹਿਰੋਜ਼)
  • ਸਾਦ ਇਮਰਾਨ (ਛੋਟਾ ਸੋਹੇਬ)
  • ਅਲਤਾਫ਼ ਅਮਚਾ (ਛੋਟਾ ਵਲੀ)
  • ਮਰੀਅਮ ਖਲੀਫ (ਛੋਟੀ ਫਰਾਹ)
Remove ads

ਨਾਵਲ ਨਾਲੋਂ ਵਖਰੇਵਾਂ

ਦਿਆਰ-ਏ-ਦਿਲ ਨਾਵਲਿਟ ਦੀ ਮੂਲ ਕਹਾਣੀ ਮਹਿਜ਼ 159 ਪੰਨਿਆਂ ਦੀ ਹੈ ਜੋ ਫ਼ਰਹਤ ਇਸ਼ਤਿਆਕ਼ ਦੀ ਪੁਸਤਕ ਮੇਰੇ ਹਮਦਮ ਮੇਰੇ ਦੋਸਤ ਵਿੱਚ ਜੁਲਾਈ 2010 ਵਿੱਚ ਛਪੀ ਸੀ। ਇਸ ਪੁਸਤਕ ਦੇ 308 ਪੰਨੇ ਸਨ ਜਿਨ੍ਹਾਂ ਵਿਚੋਂ ਦਿਆਰ-ਏ-ਦਿਲ ਸਿਰਫ 159 ਪੰਨਿਆਂ ਦਾ ਸੀ। ਨਾਵਲਿਟ ਦੀ ਸਾਰੀ ਕਹਾਣੀ, ਮੁੱਖ ਤੌਰ ਤੇ ਪੰਜ ਪਾਤਰ (ਆਗਾ ਜਾਂ, ਰੂਹੀਨਾ, ਵਲੀ ਅਤੇ ਫਰਾਹ), ਉਹਨਾਂ ਵਿਚੋਂ ਦੀ ਵੀ ਚਾਰ (ਬਹਿਰੋਜ਼ ਨੂੰ ਛੱਡ) ਪਾਤਰਾਂ ਦੁਆਲੇ ਹੀ ਘੁੱਮਦੀ ਹੈ ਪਰ ਡਰਾਮੇ ਵਿੱਚ ਤਾਂ ਸੋਹੈਬ ਅਤੇ ਅਰਜੁਮੰਦ ਨੂੰ ਵੀ ਮੁੱਖ ਕਿਰਦਾਰ ਬਣਾ ਕੇ ਦਿਖਾਇਆ ਗਿਆ ਹੈ। ਅਰਜੁਮੰਦ ਦੇ ਪਿਤਾ ਦਾ ਨਾਵਲਿਟ ਵਿੱਚ ਕਿਰਦਾਰ ਬਹੁਤ ਹੀ ਘੱਟ ਹੈ ਪਰ ਡਰਾਮੇ ਵਿੱਚ ਉਸਦਾ ਕਿਰਦਾਰ ਮਹੱਤਵਪੂਰਨ ਹੈ। ਬਹਿਰੋਜ਼ ਦਾ ਨਾਵਲਿਟ ਦੇ ਵਿੱਚ ਪਹਿਲਾਂ ਨਾਂ ‘ਬਯਾਜਦ’ ਸੀ[18] ਪਰ ਛਪਣ ਤੋਂ ਕੁਝ ਸਮਾਂ ਪਹਿਲਾਂ ਇਸਨੂੰ ਬਹਿਰੋਜ਼ ਕਰ ਦਿੱਤਾ ਗਿਆ। ਡਰਾਮੇ ਵਿੱਚ ਸਾਰੀ ਕਹਾਣੀ ਨੂੰ ਇੱਕ ਲਗਾਤਾਰ ਕ੍ਰਮ ਵਿੱਚ ਦਿਖਾਇਆ ਗਿਆ ਹੈ ਪਰ ਨਾਵਲਿਟ ਵਿੱਚ ਸਾਰੀ ਕਹਾਣੀ ਨੂੰ ਵਲੀ ਫਲੈਸ਼ਬੈਕ ਰਾਹੀਂ ਸੁਣਾਉਂਦਾ ਹੈ। ਇਥੋਂ ਤੱਕ ਕਿ ਡਰਾਮੇ ਦੇ ਪੰਜਵੇਂ ਏਪੀਸੋਡ ਵਿੱਚ ਰੂਹੀਨਾ ਦਾ ਪਹਿਲਾ ਬੱਚਾ ਜਨਮ ਸਮੇਂ ਮਰਦਾ ਦਿਖਾਇਆ ਗਿਆ ਹੈ ਜਦਕਿ ਨਾਵਲਿਟ ਵਿੱਚ ਉਹ ਸਿਰਫ ਇੱਕ ਵਾਰ ਬੱਚੇ ਨੂੰ ਜਨਮ ਦਿੰਦੀ ਹੈ। ਨਾਵਲਿਟ ਵਿੱਚ ਕੋਈ ਲੈਲਾ ਨਾਂ ਦਾ ਪਾਤਰ ਨਹੀਂ ਹੈ ਪਰ ਡਰਾਮੇ ਵਿੱਚ ਸੋਹੇਬ ਦੇ ਪਾਤਰ ਨੂੰ ਆਕਰਸ਼ਕ ਬਣਾਉਣ ਲਈ ਲੈਲਾ ਨਾਂ ਦਾ ਪਾਤਰ ਪਾ ਦਿੱਤਾ ਗਿਆ ਹੈ। ਉਹ ਅਤੇ ਸੋਹੈਬ ਇੱਕ ਦੂਜੇ ਨੂੰ ਪਿਆਰ ਕਰਦੇ ਹਨ ਪਰ ਜਦ ਸੁਹੇਬ ਨੂੰ ਅਰਜੁਮੰਦ ਨਾਲ ਵਿਆਹ ਕਰਵਾਉਣਾ ਪੈਂਦਾ ਹੈ ਤਾਂ ਉਹ ਵਿਛੜ ਜਾਂਦੇ ਹਨ।

ਕਿਸ਼ਤਾਂ

ਹੋਰ ਜਾਣਕਾਰੀ ਏਪੀਸੋਡ ਨੰ., ਪ੍ਰਸਾਰਣ ਮਿਆਦ ...
Remove ads

ਸੰਗੀਤ

ਮੁੱਖ ਗੀਤ “ਦਿਆਰ-ਏ-ਦਿਲ” ਸ਼ਾਨੀ ਹੈਦਰ ਦਾ ਗਾਇਆ ਹੈ, ਬਿਲਾਲ ਨੇ ਸੰਗੀਤਬਧ ਕੀਤਾ ਹੈ ਅਤੇ ਬੋਲ ਸਬੀਰ ਜ਼ਫਰ ਨੇ ਲਿਖੇ ਹਨ। ਡਰਾਮੇ ਵਿੱਚ ਦੋ ਗੀਤ ਹਨ ਜਿਨ੍ਹਾਂ ਵਿਚੋਂ ਇੱਕ ਉਰਦੂ ਅਤੇ ਦੂਸਰਾ ਫ਼ਾਰਸੀ ਵਿੱਚ ਹੈ।

ਗੀਤ ਗੀਤਕਾਰ ਗਾਇਕ ਮਿਆਦ
ਯਾਰ-ਏ-ਮਨ ਸਬੀਰ ਜ਼ਫਰ ਸ਼ਾਨੀ ਹੈਦਰ, ਬਿਲਾਲ 2:23
ਗੋਯੰਕੇ ਇਸ਼ਕ ਸਬੀਰ ਜ਼ਫਰ ਮੋਮਿਨ ਦੁਰਾਨੀ 1:00

ਬਾਹਰੀ ਕੜੀਆਂ

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads