ਦਿਲਸ਼ਾਦ ਅਖ਼ਤਰ

From Wikipedia, the free encyclopedia

Remove ads

ਦਿਲਸ਼ਾਦ ਅਖ਼ਤਰ ਇੱਕ ਮਸ਼ਹੂਰ ਪੰਜਾਬੀ ਗਾਇਕ ਸੀ।  ਉਸ ਨੇ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਵਿੱਚ ਪਲੇਅਬੈਕ ਗਾਇਕ ਦੇ ਤੌਰ 'ਤੇ ਕੰਮ ਕੀਤਾ। ਉਹ ਪ੍ਰਸਿੱਧ ਗਾਇਕ ਕੀੜੇ ਖਾਂ ਸ਼ਕੀਲ ਦੇ ਪੁੁੱੱਤਰ ਸਨ |ਪੰਜਾਬ ਦੀ ਮਸ਼ਹੂਰ ਗਾਇਕਾ, ਮਨਪ੍ਰੀਤ ਅਖ਼ਤਰ, ਉਸ ਦੀ ਭੈਣ ਹੈ।ਸੰਦੀਪ ਅਖ਼ਤਰ, ਜਿਸਦੀ ਅਕਤੂਬਰ 2011 ਵਿੱਚ ਮੌਤ ਹੋ ਗਈ ਸੀ,ਉਸ ਦਾ ਚਚੇਰਾ ਭਰਾ ਸੀ।[1] ਵੀ ਮਸ਼ਹੂਰ ਪੰਜਾਬੀ ਗਾਇਕ ਸੀ। ਦਿਲਸ਼ਾਦ ਅਖਤਰ ਦੇ ਬਹੁਤ ਸਾਰੇ ਗੀਤ ਅਜੇ ਵੀ ਲੋਕਾਂਂ ਦੀ ਜਬਾਨ 'ਤੇ ਚੜ੍ਹੇ ਹੋਏ ਹਨ |

ਵਿਸ਼ੇਸ਼ ਤੱਥ ਦਿਲਸ਼ਾਦ ਅਖ਼ਤਰ, ਜਨਮ ...
Remove ads

ਮੁੱਢਲੀ ਜ਼ਿੰਦਗੀ

ਦਿਲਸ਼ਾਦ ਅਖ਼ਤਰ ਦਾ ਜਨਮ 1966 ਵਿੱਚ ਭਾਰਤੀ ਪੰਜਾਬ ਦੇ ਪਿੰਡ ਗਿਲਜ਼ੇ ਵਾਲਾਕੋਟ ਕਪੂਰਾ[2] ਵਿਖੇ ਹੋਇਆ ਸੀ ਅਤੇ ਉਸਨੇ ਫ਼ਰੀਦਕੋਟ ਸ਼ਹਿਰ [2] ਦੇ ਆਪਣੇ ਉਸਤਾਦ ਕੋਲੋਂ ਸੰਗੀਤ ਸਿੱਖਿਆ। ਦਿਲਸ਼ਾਦ ਚਾਰ ਭੈਣ-ਭਰਾਵਾਂ (ਵੱਡੀ ਭੈਣ ਵੀਰਪਾਲ, ਛੋਟਾ ਭਰਾ ਗੁਰਾਂਦਿੱਤਾ, ਛੋਟੀ ਭੈਣ ਮਨਪ੍ਰੀਤ) ਵਿੱਚੋਂ ਸਭ ਤੋਂ ਛੋਟਾ ਸੀ।

ਪ੍ਰਸਿੱਧ ਗੀਤ

  1. ਮਨ ਵਿੱਚ ਵਸਣੈ ਸੱਜਣਾਂ ਵੇ ਰਹਿਨੈ,ਅੱਖੀਆਂ 'ਤੋਂ ਦੂਰ,
  2. ਸਾਨੂੰ ਪਰਦੇਸੀਆਂ ਨੂੂੰ ਯਾਦ ਕਰਕੇ ਨੀ ਕਾਹਨੂੰ ਅੱਥਰੂੂ ਬਹਾਉਂਦੀ,
  3. ਚਰਖਾ ਬੋਲ ਪਿਆ,
  4. ਮੇਰੇ ਯਾਰ ਦੀ ਚਰਚਾ ਗਲ਼ੀ-ਗਲ਼ੀ
  5. ਕੁੰੰਡਾ ਖੋੋਲ੍ਹ ਬਸੰੰਤਰੀਏ,
  6. ਹੁਣ ਕਿਓਂ ਰੋੋੋਨੀ ਐਂ ਬਿੱਲੋ,
  7. ਦਿਲ ਚੋੋੋਰੀ ਹੋ ਗਿਆ,
  8. ਇਹ ਤੂੰੰਬਾ ਮੇਰੀ ਜਾਨ ਕੁੜੇ

ਆਦਿ ਸੈੈਂਕੜੇੇ ਹਿੱਟ ਗੀਤ ਗਾਏ, ਜੋ ਬੜੇ ਮਕਬੂਲ ਹੋਏ | ਉਸਨੇ ਬਹੁਤ ਸਾਰੀਆਂਂ ਪੰੰਜਾਬੀ ਫਿਲਮਾਂ ਵਿੱਚ ਗੀਤ ਗਾਏ | ਉਸਨੇ ਕਈ ਧਾਰਮਿਕ ਗੀਤ ਵੀ ਗਾਏ | ਪੰਜਾਬੀ ਫਿਲਮ ਸ਼ਟਾਰ ਵਰਿੰਦਰ ਦੀ ਮੌਤ ਤੋਂ ਬਾਅਦ ਦਿਲਸ਼ਾਦ ਨੇ ਉਸ ਨੂੰ ਸ਼ਰਧਾਂਜਲੀ ਦਿੰੰਦਿਆਂ-- 'ਨਹੀਂਓਂ ਭੁੁੱਲਣਾ ਵਿਛੋੜਾ ਤੇੇੇਰਾ, ਸਾਰੇ ਦੁੱੱਖ ਭੁੱਲ ਜਾਣਗੇ ' ਗੀਤ ਬੜੇ ਵੈਰਾਗ ਨਾਲ ਗਾਇਆ, ਜਿਸਨੇ ਲੋਕਾਂ ਦੀਆਂ ਅੱੱਖਾਂ 'ਚ ਹੰਝੂ ਲਿਆ ਦਿੱਤੇ ਅਤੇ ਅੱਜ ਵੀ ਉਹ ਗੀਤ ਵਰਿੰਦਰ ਦੀ ਯਾਦ ਤਾਜਾ ਕਰ ਦਿੰਦਾ ਹੇੈ |

Remove ads

ਮੌਤ

28 ਜਨਵਰੀ 1996 ਨੂੰ ਦਿਲਸ਼ਾਦ ਅਖ਼ਤਰ ਦੀ ਇੱਕ ਪੁਲਸ ਅਫ਼ਸਰ ਹਥੋਂ ਮੌਤ ਹੋ ਗਈ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸਿੰਘਪੁਰਾ ਵਿੱਚ ਇੱਕ ਪ੍ਰੋਗਰਾਮ ਦੌਰਾਨ ਉਹ ਗਾ ਰਿਹਾ ਸੀ ਤਾਂ ਇੱਕ ਪੁਲਸ ਅਫ਼ਸਰ ਨੇ ਉਸਨੂੰ ਨੱਚੀ ਜੋ ਸਾਡੇ ਨਾਲ, ਉਹਨੂੰ ਦਿਲ ਵੀ ਦਿਆਂਗੇ' ਗਾਉਣ ਲਈ ਫਰਮਾਇਸ਼ ਕੀਤੀ। ਪਰ ਦਿਲਸ਼ਾਦ ਨੇ ਜਵਾਬ ਦੇ ਦਿੱਤਾ, 'ਮੈਂ ਸਿਰਫ਼ ਆਪਣੇ ਗੀਤ ਗਾਉਂਦਾ ਹਾਂ...। ਪੁਲਿਸ ਅਫ਼ਸਰ ਨੇ ਬੇਇਜ਼ਤੀ ਸਮਝ ਕੇ ਉਸ ਨੂੂੰ ਗੋਲੀ ਮਾਰ ਮੁਕਾ ਦਿੱਤਾ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads