ਦੀਪਾ ਕਰਮਾਕਰ

From Wikipedia, the free encyclopedia

ਦੀਪਾ ਕਰਮਾਕਰ
Remove ads

ਦੀਪਾ ਕਰਮਾਕਰ (ਬੰਗਾਲੀ: দিপা কর্মকার; ਜਨਮ 9 ਅਗਸਤ 1993 ਅਗਰਤਲਾ) ਇੱਕ ਭਾਰਤੀ ਮਹਿਲਾ ਜਿਮਨਾਸਟ ਹੈ, ਜੋ ਭਾਰਤ ਦੀ ਅੰਤਰ-ਰਾਸ਼ਟਰੀ ਪੱਧਰ 'ਤੇ ਪ੍ਰਤੀਨਿਧਤਾ ਕਰਦੀ ਹੈ। ਦੀਪਾ ਪਹਿਲੀ ਭਾਰਤੀ ਮਹਿਲਾ ਜਿਮਨਾਸਟ ਹੈ ਜਿਸਨੇ 2014 ਵਿੱਚ ਗਲਾਸਗੋ ਵਿਖੇ ਹੋਈਆਂ, ਕਾਮਨਵੈਲਥ ਖੇਡਾਂ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਹੈ[1][2][3]। ਅਪ੍ਰੈਲ 2016 ਵਿੱਚ 52.698 ਅੰਕ ਪ੍ਰਾਪਤ ਕਰਨ ਵਾਲੀ ਦੀਪਾ ਪਹਿਲੀ ਭਾਰਤੀ ਮਹਿਲਾ ਜਿਮਨਾਸਟ ਹੈ, ਜਿਸਨੇ ਇੰਨੇ ਅੰਕ ਲਏ ਹਨ।[4]

Thumb
ਵਿਸ਼ੇਸ਼ ਤੱਥ ਦੀਪਾ ਕਰਮਾਕਰ, ਦੇਸ਼ ...

52 ਸਾਲਾਂ ਦੇ ਇਤਿਹਾਸ ਵਿੱਚ ਕਿਸੇ ਭਾਰਤੀ ਮਹਿਲਾ ਜਿਮਨਾਸਟ ਨੇ ਪਹਿਲੀ ਵਾਰ ਓਲੰਪਿਕ ਵਿੱਚ ਹਿੱਸਾ ਲਿਆ ਅਤੇ ਇਹ ਮਹਿਲਾ ਦੀਪਾ ਕਰਮਾਕਰ ਹੈ। 2016 ਓਲੰਪਿਕ ਖੇਡਾਂ ਦੇ ਫ਼ਾਈਨਲ ਵਿੱਚ ਪਹੁੰਚਣ ਤੋਂ ਬਾਅਦ ਦੀਪਾ ਚੌਥੇ ਸਥਾਨ 'ਤੇ ਰਹੀ।[5]

Remove ads

2015 ਵਿਸ਼ਵ ਜਿਮਨਾਸਟਿਕ ਚੈਂਪੀਅਨਸ਼ਿਪ ਵਿੱਚ ਪ੍ਰਦਰਸ਼ਨ

ਗੇਡ਼ ਸਥਾਨ ਕੁੱਲ ਅੰਕ 1 ਪੱਧਰ ਅਮਲ ਪੈਨਲਟੀ ਅੰਕ 2 ਪੱਧਰ ਅਮਲ ਪੈਨਲਟੀ
ਯੋਗਤਾ 7 14.900 15.100 7.000 8.100 0.00 14.700 6.000 8.700 0.00
ਫ਼ਾਈਨਲ 5 14.683 15.300 7.000 8.300 0.00 14.066 6.000 8.366 -0.300

2016 ਓਲੰਪਿਕ ਖੇਡਾਂ

10 ਅਗਸਤ 2016 ਨੂੰ 14.833 ਦਾ ਸਕੋਰ ਕਰਕੇ 2016 ਓਲੰਪਿਕ ਖੇਡਾਂ ਦੇ ਜਿਮਨਾਸਟਿਕ ਮੁਕਾਬਲਿਆਂ ਲਈ ਫ਼ਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ। ਫ਼ਾਈਨਲ ਵਿੱਚ ਪਹੁੰਚਣ ਤੋਂ ਬਾਅਦ ਦੀਪਾ 15.066 ਦਾ ਸਕੋਰ ਕਰਕੇ ਚੌਥੇ ਸਥਾਨ 'ਤੇ ਰਹੀ ਜਦ ਕਿ ਸਿਮੋਨ ਬੀਲਜ਼ ਨੇ ਸੋਨੇ ਦਾ ਤਮਗਾ ਹਾਸਿਲ ਕੀਤਾ।[6][7]

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads