ਧਰਮ ਦੀ ਆਜ਼ਾਦੀ

From Wikipedia, the free encyclopedia

ਧਰਮ ਦੀ ਆਜ਼ਾਦੀ
Remove ads

ਧਰਮ ਦੀ ਆਜ਼ਾਦੀ ਉਹ ਸਿਧਾਂਤ ਹੈ ਜਿਸ ਦੇ ਤਹਿਤ ਹਰ ਇੱਕ ਵਿਅਕਤੀ ਨੂੰ ਵਿਚਾਰ, ਜਮੀਰ ਅਤੇ ਧਰਮ ਦੀ ਆਜ਼ਾਦੀ ਦਾ ਅਧਿਕਾਰ ਹੈ। ਇਸ ਅਧਿਕਾਰ ਦੇ ਅਨੁਸਾਰ ਆਪਣਾ ਧਰਮ ਜਾਂ ਵਿਸ਼ਵਾਸ ਬਦਲਣ ਅਤੇ ਇਕੱਲੇ ਜਾਂ ਦੂਸਰਿਆਂ ਦੇ ਨਾਲ ਮਿਲ ਕੇ ਅਤੇ ਸਰਵਜਨਿਕ ਰੂਪ ਵਿੱਚ ਅਤੇ ਨਿਜੀ ਤੌਰ 'ਤੇ ਆਪਣੇ ਧਰਮ ਜਾਂ ਵਿਸ਼ਵਾਸ ਨੂੰ ਪ੍ਰਚਾਰ, ਅਮਲ, ਪੂਜਾ ਅਤੇ ਪਾਲਣ ਦੇ ਦੁਆਰਾ ਜ਼ਾਹਰ ਕਰਨ ਦੀ ਅਜ਼ਾਦੀ ਹੈ।[1]

Thumb
ਲੋਕ ਹਿੰਦੂ ਦੇਵਤੇ, ਭਗਵਾਨ ਬ੍ਰਹਮਾ ਅੱਗੇ, ਈਰਾਵਾਨ ਮੰਦਰ, ਬੈਂਕਾਕ ਵਿਖੇ ਅਰਦਾਸ ਕਰ ਰਹੇ ਹਨ।

ਧਰਮ ਦੀ ਆਜ਼ਾਦੀ ਨੂੰ ਬਹੁਤ ਸਾਰੇ ਲੋਕ ਅਤੇ ਰਾਸ਼ਟਰ ਇੱਕ ਬੁਨਿਆਦੀ ਮਨੁੱਖੀ ਹੱਕ ਮੰਨਦੇ ਹਨ।[2][3] ਇੱਕ ਦੇਸ਼ ਵਿੱਚ ਜਿਥੇ ਰਾਜ ਦਾ ਇੱਕ ਧਰਮ ਹੈ, ਧਰਮ ਦੀ ਆਜ਼ਾਦੀ ਦਾ ਮਤਲਬ ਆਮ ਤੌਰ 'ਤੇ ਲਿਆ ਜਾਂਦਾ ਹੈ ਕਿ ਸਰਕਾਰ ਰਾਜ ਦੇ ਧਰਮ ਦੇ ਇਲਾਵਾ ਹੋਰ ਫਿਰਕਿਆਂ ਦੇ ਧਾਰਮਿਕ ਕਰਮਕਾਂਡ ਦੀ ਇਜਾਜ਼ਤ ਦਿੰਦੀ ਹੈ, ਅਤੇ ਹੋਰ ਧਰਮਾਂ ਵਿੱਚ ਵਿਸ਼ਵਾਸ ਕਰਨ ਵਾਲਿਆਂ ਨੂੰ ਤਸੀਹੇ ਨਹੀਂ ਦਿੱਤੇ ਜਾਂਦੇ। ਵਿਸ਼ਵਾਸ ਦੀ ਆਜ਼ਾਦੀ ਵੱਖਰੀ ਹੈ। ਇਹ ਕਿਸੇ ਵਿਅਕਤੀ, ਸਮੂਹ ਜਾਂ ਧਰਮ ਨੂੰ ਆਪਣੀ ਮਰਜੀ ਨਾਲ ਮੰਨਣ ਦੇ ਅਧਿਕਾਰ ਦੀ ਆਗਿਆ ਦਿੰਦੀ ਹੈ, ਪਰ ਇਹ ਜ਼ਰੂਰੀ ਨਹੀਂ ਕਿ ਧਰਮ ਜਾਂ ਵਿਸ਼ਵਾਸ ਨੂੰ ਖੁੱਲ੍ਹੇ ਅਤੇ ਬਾਹਰੀ ਤੌਰ 'ਤੇ ਜਨਤਕ ਢੰਗ ਨਾਲ ਮਨਾਉਣ ਦਾ ਅਧਿਕਾਰ ਦੇਵੇ, ਜਦ ਕਿ ਇਸ ਦੀ ਆਗਿਆ ਦੇਣਾ ਧਾਰਮਿਕ ਆਜ਼ਾਦੀ ਦਾ ਇੱਕ ਕੇਂਦਰੀ ਪਹਿਲੂ ਹੁੰਦਾ ਹੈ।[4]

Remove ads

ਇਤਿਹਾਸ

Thumb
ਮਿਨਰਵਾ ਪ੍ਰਕਾਸ਼ਤ ਬੁੱਧੀ ਦੇ ਪ੍ਰਤੀਕ ਦੇ ਤੌਰ ਤੇ ਸਾਰੇ ਧਰਮਾਂ ਦੇ ਵਿਸ਼ਵਾਸੀਆਂ ਦੀ ਰੱਖਿਆ ਕਰਦਾ ਹੈ (ਡੈਨੀਅਲ ਚੋਡੋਵੀਕੀ, 1791)

ਇਤਿਹਾਸਕ ਤੌਰ ਤੇ, ਧਰਮ ਦੀ ਆਜ਼ਾਦੀ ਦੀ ਵਰਤੋਂ ਵੱਖੋ ਵੱਖਰੀਆਂ ਧਰਮ ਸ਼ਾਸਤਰੀ ਪ੍ਰਣਾਲੀਆਂ ਦੀ ਸਹਿਣਸ਼ੀਲਤਾ ਨੂੰ ਦਰਸਾਉਣ ਲਈ ਕੀਤੀ ਗਈ ਹੈ, ਜਦੋਂ ਕਿ ਪੂਜਾ ਦੀ ਆਜ਼ਾਦੀ ਨੂੰ ਵਿਅਕਤੀਗਤ ਕਾਰਜ ਦੀ ਆਜ਼ਾਦੀ ਵਜੋਂ ਪਰਿਭਾਸ਼ਤ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਹਰੇਕ ਅਜ਼ਾਦੀ ਨੂੰ ਸਵੀਕਾਰਨ ਦੀ ਡਿਗਰੀ ਵੱਖ ਵੱਖ ਦੇਸ਼ਾਂ ਵਿੱਚ ਵੱਖੋ ਵੱਖਰੀ ਹੈ। ਸਾਨੂੰ ਪਤਾ ਲੱਗਦਾ ਹੈ ਕਿ ਕੁਝ ਦੇਸ਼ ਧਾਰਮਿਕ ਆਜ਼ਾਦੀ ਦੇ ਕੁਝ ਰੂਪ ਨੂੰ ਸਵੀਕਾਰ ਸਕਦੇ ਹਨ, ਪਰ ਅਸਲ ਵਿੱਚ ਉਹ ਧਾਰਮਿਕ ਘੱਟ ਗਿਣਤੀਆਂ ਉੱਪਰ ਕੁਝ ਅਨੁਸ਼ਾਸਨੀ ਟੈਕਸ ਲਗਾਉਂਦੇ ਹਨ, ਅਤੇ ਉਨ੍ਹਾਂ ਨੂੰ ਰਾਜਨੀਤਿਕ ਅਧਿਕਾਰਾਂ ਤੋਂ ਵਾਂਝੇ ਰੱਖਣ ਦੇ ਨਾਲ-ਨਾਲ ਕੁਝ ਸਮਾਜਿਕ ਕਾਨੂੰਨਾਂ ਨੂੰ ਜਾਬਰਾਨਾ ਢੰਗਾਂ ਨਾਲ ਲਾਗੂ ਕਰਨ ਲਈ ਕੰਮ ਕਰਦੇ ਹਨ। ਇਟਲੀ ਵਿੱਚ ਵਿਅਕਤੀਗਤ ਆਜ਼ਾਦੀ ਜਾਂ ਧਿਮੀ (ਸ਼ਾਬਦਿਕ ਤੌਰ ਤੇ ਕਾਨੂੰਨੀ ਤੌਰ ਤੇ ਗੈਰ ਮੁਸਲਿਮ,"ਸੁਰੱਖਿਅਤ ਵਿਅਕਤੀ") ਦੀ ਮੁਸਲਿਮ ਪਰੰਪਰਾ ਦੀਆਂ ਉਦਾਹਰਣਾਂ ਦੀ ਤੁਲਨਾ ਕਰੋ।

Thumb
ਮਨੁੱਖੀ ਅਤੇ ਨਾਗਰਿਕ ਅਧਿਕਾਰਾਂ ਦਾ ਐਲਾਨ (1789) ਧਰਮ ਦੀ ਆਜ਼ਾਦੀ ਦੀ ਗਰੰਟੀ ਦਿੰਦਾ ਹੈ, ਜਦੋਂ ਤੱਕ ਧਾਰਮਿਕ ਗਤੀਵਿਧੀਆਂ ਸਮਾਜ ਨੂੰ ਨੁਕਸਾਨਦੇਹ ਪਹੁੰਚਾਉਣ ਦੇ ਤਰੀਕਿਆਂ ਨਾਲ ਜਨਤਕ ਵਿਵਸਥਾ ਦੀ ਉਲੰਘਣਾ ਨਹੀਂ ਕਰਦੀਆਂ।

ਪ੍ਰਾਚੀਨ ਸਮੇਂ ਦੌਰਾਨ, ਵਪਾਰੀਆਂ ਨੂੰ ਉਨ੍ਹਾਂ ਦੇ ਵਿਸ਼ਵਾਸਾਂ ਦਾ ਅਭਿਆਸ ਕਰਨ ਅਤੇ ਉਨ੍ਹਾਂ ਦੇ ਅਨੁਸਾਰ ਕੰਮ ਕਰਨ ਦੀ ਆਗਿਆ ਦਿੱਤੀ ਗਈ ਸੀ। ਜਦੋਂ ਕੜੇ ਕਿਸੇ ਰੋਮਨ ਸ਼ਹਿਰ ਵਿੱਚ ਜਿੱਥੇ ਕਈ ਧਾਰਮਿਕ ਸਮੂਹ ਰਹਿੰਦੇ ਹੁੰਦੇ ਸਨ, ਫਿਰਕੂ ਭੀੜਾਂ ਫਸਾਦ ਕਰ ਲੈਂਦੀਆਂ ਸਨ, ਤਾਂ ਇਹ ਮੁੱਦਾ ਆਮ ਤੌਰ ਤੇ ਕਮਿਊਨਿਟੀ ਅਧਿਕਾਰਾਂ ਦੀ ਉਲੰਘਣਾ ਮੰਨਿਆ ਜਾਂਦਾ ਸੀ।

ਸਾਇਰਸ ਮਹਾਨ ਨੇ ਅਚੇਮੇਨੀਡ ਸਾਮਰਾਜ ਦੀ ਸਥਾਪਨਾ ਅੰਦਾਜ਼ਨ 550 ਈਪੂ ਦੇ ਨੇੜੇ ਕੀਤੀ ਸੀ, ਅਤੇ ਉਸ ਨੇ ਸਾਇਰਸ ਕਲੰਡਰ 'ਤੇ ਇਸ ਨੂੰ ਦਸਤਾਵੇਜ਼ੀ ਤੌਰ ਤੇ ਦਰਜ ਕਰਦਿਆਂ, ਸਾਰੇ ਸਾਮਰਾਜ ਵਿੱਚ ਧਾਰਮਿਕ ਆਜ਼ਾਦੀ ਦੀ ਆਗਿਆ ਦੇਣ ਦੀ ਇੱਕ ਆਮ ਨੀਤੀ ਸ਼ੁਰੂ ਕੀਤੀ ਸੀ।[5][6]

ਕੁਝ ਇਤਿਹਾਸਕ ਅਪਵਾਦ ਉਨ੍ਹਾਂ ਖੇਤਰਾਂ ਵਿੱਚ ਰਹੇ ਹਨ ਜਿਥੇ ਅਬਰਾਹਮੀ ਧਰਮਾਂ: ਯਹੂਦੀ, ਪਾਰਸੀ, ਈਸਾਈ ਅਤੇ ਇਸਲਾਮ ਵਿੱਚੋਂ ਇੱਕ ਸ਼ਕਤੀ ਦੀ ਸਥਿਤੀ ਵਿੱਚ ਰਿਹਾ ਹੈ। ਦੂਸਰੇ ਅਜਿਹੇ ਹਨ ਜਿਥੇ ਸਥਾਪਤੀ ਨੂੰ ਖਤਰਾ ਮਹਿਸੂਸ ਹੋਇਆ ਹੈ, ਜਿਵੇਂ ਕਿ ਸੁਕਰਾਤ ਦੇ ਮੁਕੱਦਮੇ (399 ਈਪੂ) ਵਿੱਚ ਦੇਖਣ ਵਿੱਚ ਆਇਆ ਸੀ ਜਾਂ ਜਿਥੇ ਹਾਕਮ ਨੂੰ ਦੇਵਤਾ ਬਣਾਇਆ ਗਿਆ ਸੀ, ਜਿਵੇਂ ਕਿ ਰੋਮ ਵਿਚ, ਅਤੇ ਟੋਕਨ ਕੁਰਬਾਨੀ ਦੇਣ ਤੋਂ ਇਨਕਾਰ ਕਰਨਾ ਉਵੇਂ ਹੀ ਸੀ ਜਿਵੇਂ ਕੋਈ ਵਫ਼ਾਦਾਰੀ ਦੀ ਸਹੁੰ ਲੈਣ ਤੋਂ ਇਨਕਾਰ ਕਰ ਰਿਹਾ ਹੋਵੇ। ਇਹ ਮੁਢਲੇ ਈਸਾਈ ਭਾਈਚਾਰਿਆਂ ਦੀ ਨਾਰਾਜ਼ਗੀ ਅਤੇ ਅਤਿਆਚਾਰ ਲਈ ਮੁੱਖ ਗੱਲ ਸੀ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads