ਨਰਾਤੇ
From Wikipedia, the free encyclopedia
Remove ads
ਨੌਰਾਤੇ, ਨੌਰਾਤਰੀ ਜਾਂ ਨਵਰਾਤਰੀ ਇੱਕ ਹਿੰਦੂ ਤਿਓਹਾਰ ਹੈ। ਨਰਾਤੇ ਪੰਜਾਬੀ ਦਾ ਸ਼ਬਦ ਹੈ, ਜਿਸ ਦਾ ਮਤਲਬ ਹੁੰਦਾ ਹੈ 'ਨੌਂ ਰਾਤਾਂ'। ਇਹ ਤਿਓਹਾਰ ਸਾਲ ਵਿੱਚ ਚਾਰ ਵਾਰ ਆਉਂਦਾ ਹੈ। ਚੇਤ, ਹਾੜ, ਅੱਸੂ, ਪੋਹ ਪਹਿਲੇ ਦਿਨ ਤੋਂ ਨੌਮੀ ਤੱਕ ਮਨਾਇਆ ਜਾਂਦਾ ਹੈ। ਨਰਾਤਿਆਂ ਦੀਆਂ ਨੌਂ ਰਾਤਾਂ ਵਿੱਚ ਤਿੰਨ ਦੇਵੀਆਂ ਕਾਲੀ ਮਾਤਾ (ਸ਼ਿਵ ਦੀ ਪਤਨੀ, ਕਾਲ ਤੇ ਮੌਤ ਦੀ ਦੇਵੀ), ਲਕਸ਼ਮੀ (ਧੰਨ ਦੌਲਤ, ਖੁਸ਼ਹਾਲੀ ਅਤੇ ਸ਼ਾਂਤੀ ਦੀ ਦੇਵੀ) ਅਤੇ ਸਰਸਵਤੀ ਦੇਵੀ (ਸਾਹਿਤ, ਕਲਾ ਅਤੇ ਸੰਗੀਤ ਦੀ ਦੇਵੀ) ਦੇ ਅਤੇ ਦੁਰਗਾ ਦੇ ਨੌਂ ਰੂਪਾਂ ਦੀ ਪੂਜਾ ਹੁੰਦੀ ਹੈ ਜਿਹਨਾਂ ਨੂੰ ਨੌਦੁਰਗਾ ਕਹਿੰਦੇ ਹਨ।[1]
Remove ads
ਅੱਸੂ ਦੇ ਨੌਰਾਤੇ

ਨੌਰਾਤੇ[2] ਮਹੀਨੇ ਦੇ ਚਾਨਣ ਪੱਖ ਦੀ ਏਕਮ ਤੋਂ ਨੌਵੀ ਤਿੱਥ ਰਹਿੰਦੇ ਹਨ। ਇਨ੍ਹਾਂ ਤਿੱਥਾਂ ਵਿੱਚ ਮਾਤਾ ਗੋਰਜਾਂ ਤੇ ਸਾਂਝੀ ਮਾਈ ਦੀ ਪੂਜਾ ਕੀਤੀ ਜਾਂਦੀ ਹੈ ਤੇ ਇਹ ਤਿੱਖਾਂ ਮੰਗਲ ਕਾਰਜਾਂ ਲਈ ਬੜੀਆਂ ਸ਼ੁਭ ਮੰਨੀਆਂ ਜਾਂਦੀਆਂ ਹਨ। ਗੋਰਜਾਂ ਤੇ ਸਾਂਝੀ ਮਾਈ ਪਾਰਵਤੀ ਦਾ ਹੀ ਰੂਪ ਹਨ ਤੇ ਇਸ ਦੀ ਪੂਜਾ ਕੰਜ-ਕੁਆਰੀਆਂ ਖਾਸ ਉਮੰਗ ਤੇ ਰੀਝ ਨਾਲ ਕਰਦੀਆਂ ਹਨ ਕਿਹਾ ਜਾਂਦਾ ਹੈ ਕਿ ਜਿਸ ਕੰਨਿਆਂ ਉੱਤੇ ਗੋਰਜਾਂ ਉੱਤੇ ਗੋਰਜਾਂ ਮਾਤਾ ਪ੍ਰਸੰਨ ਹੋ ਜਾਵੇ, ਉਸ ਦੀ ਮਨੋਕਾਮਨਾ ਪੂਰੀ ਹੋ ਜਾਂਦੀ ਹੈ ਤੇ ਉਸਨੂੰ ਮਨ ਭਾਵਦਾ ਵਰ ਮਿਲਦਾ ਹੈ। ਪਹਿਲੇ ਨੌਰਾਤੇ ਨੂੰ ਨਗਰਾਂ ਤੇ ਕਸਬਿਆਂ ਵਿੱਚ ਰਾਮ ਲੀਲ੍ਹਾ ਨਾਟਕ ਖੇਡੇ ਜਾਣੇ ਸ਼ੁਰੂ ਹੁੰਦੇ ਹਨ। ਪਹਿਲੇ ਨੌਰਾਤੇ ਵਾਲੇ ਦਿਨ ਕੁੜੀਆਂ ਘਰ ਦੀ ਕਿਸੇ ਨੁੱਕਰੇ ਜਾਂ ਤੋੜਿਆਂ ਵਾਲੀ ਘੜਵੰਜੀ ਜਾਂ ਉਖਲੀ ਜਾਂ ਕੋਰੇ ਕੁੱਜੇ ਠੂੰਠੇ ਤੇ ਬਠਲਾ ਵਿੱਚ ਜੌਂ ਬੀਜ ਦਿੰਦੀਆਂ ਹਨ। ਜਿਸਨੂੰ ਉਹ ‘ਖੇਤਰੀ’ ਜਾਂ ‘ਗੌਰਜਾਂ ਦੀ ਖੇਤੀ’ ਤੇ ਮਾਤਾ ਗੋਰਜਾਂ ਦਾ ਬਾਗ ਆਖਦੀਆਂ ਹਨ। ਦੁਸਹਿਰੇ ਦੀ ਪੂਰਵ ਸੰਧਿਆਂ ਤਕ ਹਰ ਰੋਜ਼ ਸਵੇਰੇ ਨੇਮ ਨਾਲ, ਇਸ ਖੇਤੀ ਨੂੰ ਗੋਰਜਾਂ ਦਾ ਸਰੂਪ ਮੰਨ ਕੇ ਤੇ ਲਾਲ ਕੱਪੜੇ ਨਾਲ ਕੱਜ ਕੇ ਪੂਜਿਆ ਤੇ ਪਾਣੀ ਦਿੱਤਾ ਜਾਂਦਾ ਹੈ। ਨਵਰਾਤਿਆਂ ਵਿੱਚ ਵਰਤ ਵੀ ਰੱਖਿਆ ਜਾਂਦਾ ਹੈ ਤੇ ਸਰਘੀ ਵੇਲੇ (ਸੰਗਾੜੇ) ਦੇ ਆਟੇ ਦੀਆਂ ਰੋਟੀਆਂ ਪਕਾ ਕੇ ਖਾਦੀਆਂ ਜਾਂਦੀਆਂ ਹਨ। ਦੁਸਹਿਰੇ ਵਾਲੇ ਦਿਨ ਤੱਕ ਇਸ ਖੇਤਰੀ ਵਿੱਚ ਜੌਆਂ ਦੇ ਬੁੰਬਲ ਨਿਕਲ ਆਉਂਦੇ ਹਨ ਤੇ ਆਖਰੀ ਨੌਰਾਤੇ ਨੂੰ ਗਵਰਧਨ ਪੂਜਾ ਭਾਵ ਦੁਸਹਿਰੇ ਵਾਲੇ ਦਿਨ ਕੀਤੀ ਜਾਂਦੀ ਹੈ ਤੇ ਹਰੇ ਜੌਂ ਕੁੜੀਆਂ ਆਪਣੇ ਭਰਾਵਾਂ,ਚਾਚਿਆਂ ਅਤੇ ਤਾਇਆਂ ਦੇ ਸਿਰਾਂ ਤੇ ਟੰਗ ਦਿੰਦੀਆਂ ਹਨ। ਅਗੋਂ ਉਹ ਜੌਂ ਟੰਗਾਈ ਦਾ ਰੁਪਿਆ ਦਿੰਦੇ ਹਨ। ਨੌਰਾਤਿਆਂ ਵਿੱਚ ਸਾਂਝੀ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ। ਪਹਿਲੇ ਨੌਰਾਤੇ ਨੂੰ ਗੋਹੇ ਵਿੱਚ ਮਿਟੀ ਗੁੰਨ ਕੇ ਘਰ ਦੀ ਕਿਸੇ ਕੰਧ ਉੱਤੇ ਸਾਂਝੀ ਮਾਈ ਦੀ ਮੂਰਤ ਬਣਾ ਲਈ ਜਾਂਦੀ ਹੈ। ਸਾਂਝੀ ਉਤਪਤੀ ਦੀ ਰੀਤ ਹੈ। ਸਾਝੀ ਮਾਈ ਦੀ ਮੂਰਤੀ ਵਿੱਚ ਕਲਾਤਮਿਕ ਸੁੰਦਰਤਾ ਭਰਨ ਲਈ, ਕਈ ਵਿਧੀਆ ਵਰਤੀਆਂ ਜਾਂਦੀਆਂ ਹਨ। ਉਸਨੂੰ ਫੁੱਲਾਂ ਕੌਡੀਆ ਤੇ ਮੋਤੀਆਂ ਨਾਲ ਸਜਾਇਆ ਤੇ ਗਹਿਣਿਆ ਨਾਲ ਸ਼ਿੰਗਾਰਿਆਂ ਜਾਂਦਾ ਹੈ। ਇੱਕ ਪਾਸੇ ਚੰਨ੍ਹ ਚੜ੍ਹਦਾ ਤੇ ਦੂਜੇ ਪਾਸੇ ਸੂਰਜ ਡੁਬਦਾ ਵਿਖਾਇਆ ਜਾਂਦਾ ਹੈ ਸਾਂਝੀ ਦੇ ਦੁਆਲੇ ਚਿੜੀਆਂ ਚੰਦੋਏ ਲਾਏ ਜਾਂਦੇ ਹਨ। ਚੰਦੋਏ ਤਾਰਿਆ ਦਾ ਚਿੰਨ੍ਹ ਹਨ। ਚਿੜੀਆਂ ਜੀਵਾਂ ਦਾ ਚਿੰਨ੍ਹ ਹਨ। ਸਾਂਝੀ ਮਾਈ ਦਾ ਕੇਂਦਰ ਵਿੱਚ ਹੋਣਾ ਉਸ ਦੀ ਪ੍ਰਕਿਰਤੀ ਤੇ ਸਰਦਾਰੀ ਸਥਾਪਤ ਕਰਦਾ ਹੈ। ਇਹ ਚਿੜੀਆਂ ਚੰਦੋਏ ਸਭ ਸਾਂਝੀ ਮਾਈ ਦੇ ਹੁਕਮ ਅਧੀਨ ਹਨ। ਸਾਂਝੀ ਦਾ ਨੌਂ ਦਿਨ ਰਹਿਣਾ ਤੇ ਦਸਵੇਂ ਦਿਨ ਵਿਦਾ ਹੋਣਾ ਵੀ ਇੱਕ ਅਤਿ ਮਹੱਤਵਪੂਰਨ ਚਿੰਨ੍ਹ ਹੈ।ਮਾਂ ਦੇ ਗਰਭ ਅੰਦਰ ਬੱਚੇ ਨੂੰ ਆਪਣਾ ਵਿਕਾਸ ਪੂਰਾ ਕਰਨ ਵਿੱਚ ਨੌ ਮਹੀਨੇ ਲੱਗਦੇ ਹਨ। ਨੌ ਮਹੀਨੇ ਬਾਅਦ ਉਹ ਮਾਂ ਦੇ ਗਰਭ ਤੋਂ ਬਾਹਰ ਆਉਂਦਾ ਹੈ। ਇਸ ਲਈ ਨੌਂ ਦਿਨ ਨੌ-ਮਹੀਨੇ ਦਾ ਹੀ ਪ੍ਰਤੀਕ ਹਨ। ਨੌ ਨਰਾਤੇ ਦੁਰਗਾ ਮਾਤਾ ਦੇ ਨੋਂ ਰੂਪਾਂ ਦਾ ਵੀ ਚਿੰਨ੍ਹ ਹਨ। ਸਾਂਝੀ ਮਾਈ ਦੀ ਪੂਜਾ ਹਰ ਵੇਲੇ ਸ਼ਾਮ ਵੇਲੇ ਕੀਤੀ ਜਾਂਦੀ ਹੈ। ਕੁੜੀਆਂ ਸਾਂਝੀ ਮਾਈ ਦੇ ਜਸ ਵਿੱਚ ਗੀਤ ਗਾਉਂਦੀਆਂ ਹਨ।
Remove ads
ਚੇਤ ਦੇ ਨਰਾਤੇ
ਚੇਤ ਮਹੀਨੇ ਦੇ ਸ਼ੁਕਲ ਪੱਖ ਦੀ ਏਕਮ ਤੋਂ ਸ਼ੁਰੂ ਹੋ ਕੇ ਨੌਵੀਂ ਤੱਕ ਨੌਂ ਦਿਨ ਚਲਦੇ ਹਨ। ਇਨ੍ਹਾਂ ਨੌਂ ਨਰਾਤਿਆਂ ਵਿੱਚ ਭਗਵਤੀ ਮਾਂ ਦੁਰਗਾ ਦਾ ਪੂਜਨ ਕੀਤਾ ਜਾਂਦਾ ਹੈ ਅਤੇ ਦੁਰਗਾ ਸਪਤਸਤੀ ਦਾ ਪਾਠ ਕੀਤਾ ਜਾਂਦਾ ਹੈ। ਇਨ੍ਹਾਂ ਨੌਂ ਦਿਨਾਂ ਦੌਰਾਨ ਹੀ ਵਰਤ ਵੀ ਕੀਤਾ ਜਾਂਦਾ ਹੈ। ਅੱਠਵੇਂ ਦਿਨ ਦੁਰਗਾ ਅਸ਼ਟਮੀ ਮਨਾਈ ਜਾਂਦੀ ਹੈ।[3] ਇਹਨਾਂ ਵਿੱਚ ਇਹ ਮੰਨਿਆਂ ਜਾਂਦਾ ਹੈ ਕਿ ਮਾਤਾ ਨੂੰ ਭੋਗ ਲਗਾਉਣ ਨਾਲ ਨਰਾਤੇ ਰੱਖਣ ਵਾਲਿਆਂ ਨੂੰ ਲਾਭ ਹੁੰਦਾ ਹੈ। ਮਾਤਾ ਤੋਂ ਭਾਵ ਹੈ ਮਾਤਾ ਪਾਰਬਤੀ ਦੇ ਵੱਖ-ਵੱਖ ਨੌਂ ਰੂਪ। ਇਹ ਹਨ:- ਸ਼ੈਲ ਪੁੱਤਰੀ, ਬ੍ਰਹਮਚਾਰਿਣੀ, ਚੰਦਰਘੰਟਾ, ਕੁਸ਼ਮਾਂਡਾ, ਸਕੰਦਮਾਤਾ, ਕਾਤਯਾਇਨੀ, ਕਾਲਰਾਤਰੀ, ਮਹਾਂਗੌਰੀ ਅਤੇ ਸਿੱਧਦਾਤ੍ਰੀ। ਨਰਾਤੇ ਦਾ ਵਰਤ ਔਰਤ ਜਾਂ ਮਰਦ ਕੋਈ ਵੀ ਰੱਖ ਸਕਦਾ ਹੈ।
Remove ads
ਨੌਂ ਦੇਵੀਆਂ
ਨੌ ਦੇਵੀਆਂ ਦੀ ਯਾਤਰ
ਇਸ ਤੋਂ ਇਲਾਵਾ, ਨੌਂ ਦੇਵੀ ਦੇਵਤਿਆਂ ਦੀ ਯਾਤਰਾ ਵੀ ਕੀਤੀ ਜਾਂਦੀ ਹੈ: ਕੀਤਾ, ਜੋ ਦੁਰਗਾ ਦੇਵੀ ਦੇ ਵੱਖ-ਵੱਖ ਰੂਪਾਂ ਅਤੇ ਅਵਤਾਰਾਂ ਨੂੰ ਦਰਸਾਉਂਦੀਆਂ ਹਨ:
- ਮਾਤਾ ਵੈਸ਼ਨੋ ਦੇਵੀ ਜੰਮੂ ਕਟੜਾ
- ਮਾਤਾ ਚਾਮੁੰਡਾ ਦੇਵੀ ਹਿਮਾਚਲ ਪ੍ਰਦੇਸ਼
- ਮਾਂ ਵਜਰੇਸ਼ਵਰੀ ਕਾਂਗੜਾ ਵਾਲੀ
- ਮਾਤਾ ਜਵਾਲਾਮੁਖੀ ਦੇਵੀ ਹਿਮਾਚਲ ਪ੍ਰਦੇਸ਼
- ਮਾਤਾ ਚਿੰਤਪੁਰਨੀ ਊਨਾ
- ਮਾਤਾ ਨੈਣਾ ਦੇਵੀ ਬਿਲਾਸਪੁਰ
- ਮਾਂ ਮਨਸਾ ਦੇਵੀ ਪੰਚਕੂਲਾ
- ਮਾਤਾ ਕਾਲਿਕਾ ਦੇਵੀ ਕਾਲਕਾ
- ਮਾਂ ਸ਼ਾਕੰਭਰੀ ਦੇਵੀ ਸਹਾਰਨਪੁਰ
ਹੋਰ ਧਰਮਾਂ ਵਿਚ
ਨੌਰਾਤਰੀ ਅਤੇ ਦੇਵੀ ਪੂਜਾ ਦਾ ਜ਼ਿਕਰ ਸਿੱਖ ਧਰਮ ਦੇ ਇਤਿਹਾਸਕ ਗ੍ਰੰਥਾਂ ਵਿੱਚ ਮਿਲਦਾ ਹੈ, ਖਾਸ ਤੌਰ 'ਤੇ ਦਸਮ ਗ੍ਰੰਥ ਵਿੱਚ, ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਆ।[4] ਇਸ ਵਿੱਚ ਦੇਵੀ ਦੁਰਗਾ ਦੀ ਸ਼ਕਤੀ ਅਤੇ ਸ਼ਸਤਰਾਂ ਨਾਲ ਸੰਬੰਧਿਤ ਭਗਤੀ ਦਾ ਵਰਣਨ ਹੈ, ਜੋ ਸਿੱਖ ਤੇ ਹਿੰਦੂ ਪਰੰਪਰਾਵਾਂ ਵਿੱਚ ਸਾਂਝੀ ਸ਼ਰਧਾ ਨੂੰ ਦਰਸਾਉਂਦਾ ਹੈ।[5][6]
ਜੈਨ ਧਰਮ ਦੇ ਪੈਰੋਕਾਰਾਂ ਨੇ ਅਕਸਰ ਹਿੰਦੂਆਂ ਦੇ ਨਾਲ਼ ਨਵਰਾਤਰੀ ਦੇ ਸਮਾਜਿਕ ਅਤੇ ਸੱਭਿਆਚਾਰਕ ਜਸ਼ਨ ਮਨਾਏ ਹਨ, ਖ਼ਾਸ ਕਰਕੇ ਗਰਬਾ ਵਰਗੇ ਲੋਕ ਨਾਚਾਂ 'ਚ।[7]
Remove ads
ਫੋਟ ਗੈਲਰੀ
- ਮਾਤਾ ਦੀ ਆਰਤੀ
ਹਵਾਲੇ
Wikiwand - on
Seamless Wikipedia browsing. On steroids.
Remove ads