ਨਰਿੰਦਰ ਪਾਲ ਸਿੰਘ
ਪੰਜਾਬੀ ਲੇਖਕ From Wikipedia, the free encyclopedia
Remove ads
ਨਰਿੰਦਰਪਾਲ ਸਿੰਘ ਪੰਜਾਬੀ ਨਾਵਲਕਾਰ ਹੈ।
ਜੀਵਨ ਤੇ ਪਰਿਵਾਰ
ਕਰਨਲ ਨਰਿੰਦਰ ਪਾਲ ਸਿੰਘ (1923 - 8 ਮਈ 2003)[1] ਪੰਜਾਬੀ ਦੇ ਗਲਪਕਾਰ ਸਨ।ਉਹਨਾਂ ਦਾ ਜਨਮ ਪਿੰਡ ਕਾਨੀਆ ਬੰਗਲਾ ਜ਼ਿਲ੍ਹਾ ਫੈਸਲਾਬਾਦ ਹੁਣ ਪਾਕਿਸਤਾਨ ਵਿੱਚ ਹੋਇਆ।ਬਾਅਦ ਵਿੱਚ ਉਹ ਦਿੱਲੀ ਦੇ ਵਸ਼ਿੰਦੇ ਹੋ ਗਏ ਸਨ।ਉਹਨਾਂ ਦੇ ਪਿਤਾ ਦਾ ਨਾਮ ਈਸ਼ਰ ਸਿੰਘ ਅਤੇ ਮਾਤਾ ਉਤਮ ਕੌਰ ਸਨ। ਮਾਂ ਬਾਪ ਤੋਂ ਬਿਨਾਂ ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦੀ ਪਤਨੀ ਪ੍ਰਭਜੋਤ ਕੌਰ ਅਤੇ ਉਹਨਾਂ ਦੀਆਂ ਦੋ ਬੇਟੀਆਂ ਨਿਰੂਪਮਾ ਕੌਰ ਅਤੇ ਅਨੂਪਮਾ ਕੌਰ ਸਨ।[2]
ਵਿੱਦਿਆ, ਕਿੱਤਾ ਅਤੇ ਨਾਵਲ
ਨਰਿੰਦਰਪਾਲ ਸਿੰਘ ਨੇ ਤਿੰਨ ਆਨਰੇਰੀ ਡਾਕਟਰੇਟ,ਗਿਆਨੀ ਅਤੇ ਬੀ.ਏ ਦੀ ਡਿਗਰੀ ਹਾਸਲ ਕੀਤੀ।ਪੜ੍ਹਾਈ ਤੋਂ ਬਾਅਦ ਉਹਨਾਂ ਨੇ ਭਾਰਤੀ ਥਲ ਸੈਨਾਂ ਵਿੱਚ ਉੱਚ ਅਹੁਦੇ ਉੱਪਰ ਸੇਵਾ ਨਿਭਾਈ।ਫੌਜ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਉਹਨਾਂ ਨੇ ਸੁਤੰਤਰ ਹੋ ਕੇ ਲਿਖਣਾ ਸ਼ੁਰੂ ਕੀਤਾ।ਉਹਨਾਂ ਨੇ ਪੰਜਾਬੀ ਸਾਹਿਤ ਵਿੱਚ ਬਹੁਤ ਵਿਧਾਵਾਂ ਵਿੱਚ ਰਚਨਾਵਾਂ ਕੀਤੀਆਂ।"ਨਾਨਕ ਸਿੰਘ ਦੇ ਨਾਵਲਾਂ ਨੇ ਉਸਨੂੰ ਇਨ੍ਹਾਂ ਪ੍ਰਭਾਵਿਤ ਕੀਤਾ ਕਿ ਉਸ ਨੇ ਪੰਜਾਬੀ ਸਾਹਿਤ ਦੇ ਹੋਰ ਰੂਪਾਂ ਦੇ ਨਾਲ ਨਾਲ ਪੰਜਾਬੀ ਨਾਵਲ ਵਿੱਚ ਵਿਸ਼ੇਸ਼ ਦਿਲਚਸਪੀ ਦਰਸਾਈ।"[3] ਉਹਨਾਂ ਨੇ ਆਪਣੇ ਨਾਵਲਾਂ ਵਿੱਚ ਵਿਵਿਧ ਵਿਸ਼ਿਆਂ ਨੂੰ ਪੇਸ਼ ਕੀਤਾ।ਆਪਣੇ ਨਾਵਲਾਂ ਵਿੱਚ ਉਹਨਾਂ ਨੇ ਵਰਤਮਾਨ ਜਿੰਦਗੀ ਦੇ ਯਥਾਰਥ ਨੂੰ ਪੇਸ਼ ਕੀਤਾ, ਇਤਿਹਾਸਕ ਪੱਖੋਂ ਉਹਨਾਂ ਦੇ ਨਾਵਲਾਂ ਵਿੱਚ ਸਿੱਖਾਂ ਦੀ ਸ਼ਕਤੀ ਦੀ ਉਤਪਤੀ ਤੋਂ ਲੈ ਕੇ ਸਿੱਖ ਪੰਥ ਦੇ ਖੇਰੂੰ ਖੇਰੂੰ ਹੋ ਜਾਣ ਤੱਕ ਦੀਆਂ ਘਟਨਾਵਾਂ ਨੂੰ ਦਰਸਾਇਆ ਹੈ।'ਸੈਨਾਪਤੀ' ਤੇ 'ਉਨਤਾਲੀ ਵਰ੍ਹੇ' ਨਾਵਲਾਂ ਵਿੱਚ ਨਾਵਲਕਾਰ ਨੇ ਮੱਧਕਾਲ ਦੇ ਰਾਜਪੂਤਾਂ ਦੀ ਬਹਾਦਰੀ ਤੇ ਸੂਰਬੀਰਤਾ ਪੇਸ਼ ਕੀਤੀ ਹੈ।'ਖੰਨਿਓ ਤਿੱਖੀ', 'ਵਾਲੋਂ ਨਿੱਕੀ' ਤੇ 'ਇੱਕ ਸਰਕਾਰ ਬਾਝੋਂ' ਨਾਵਲ ਸਿੱਖ ਕੌਮ ਦਾ ਮੁਗਲ ਸਾਮਰਾਜ ਪ੍ਰਤੀ ਵਿਦਰੋਹ ਦਰਸਾਉਂਦਾ ਹਨ।ਉਹਨਾਂ ਦੇ ਨਾਵਲਾਂ ਵਿਚਲੇ ਪਾਤਰ ਕਿਸੇ ਦਬਾਓ ਵਿੱਚ ਨਹੀਂ ਸਗੋਂ ਉਹ ਨਾਵਲ ਵਿੱਚ ਸੁਤੰਤਰ ਰੂਪ ਵਿੱਚ ਵਿਚਰਦੇ ਹਨ।
Remove ads
ਰਚਨਾ ਜਗਤ
ਨਾਵਲ
- ਮਲਾਹ 1948
- ਸੈਨਾਪਤੀ 1949
- ਉਨਤਾਲੀ ਵਰ੍ਹੇ 1951
- ਇਕ ਰਾਹ ਇੱਕ ਪੜਾ 1953
- ਸ਼ਕਤੀ 1954
- ਤ੍ਰੀਆ ਜਾਲ 1957
- ਅਮਨ ਦੇ ਰਾਹ 1957
- ਖੰਨਿਓਂ ਤਿੱਖੀ 1959
- ਵਾਲੋਂ ਨਿੱਕੀ 1960
- ਏਤਿ ਮਾਰਗ ਜਾਣਾ 1960
- ਇੱਕ ਸਰਕਾਰ ਬਾਝੋਂ 1961
- ਪੁੰਨਿਆਂ ਕਿ ਮੱਸਿਆ, ਚਾਨਣ ਖੜਾ ਕਿਨਾਰੇ 1968
- ਟਾਪੂ 1969
- ਵਿਕੇਂਦ੍ਰਿਤ 1971
- ਸਿਰ ਦੀਜੈ ਕਾਣ ਨਾ ਕੀਜੈ 1972
- ਬਾ ਮੁਲਾਹਜ਼ਾ ਹੋਸ਼ਿਆਰ 1975
- ਸੂਤਰਧਾਰ 1979
- ਗਗਨ ਗੰਗਾ 1981
- ਕਾਲ ਅਕਾਲ 1983
- ਮੇਰੇ ਤੋ ਗਿਰਧਰ ਗੋਪਾਲ 1989
- ਜਹਾਂਪਨਾਹ 1991
- ਸੱਖਣੇ ਧਰਤ ਆਕਾਸ਼ 1996
ਕਾਵਿ ਸੰਗ੍ਰਹਿ
- ਅਗੰੰਮੀ ਵਹਿਣ 1948
- ਕਿੱਲ ਤੇ ਕਾਮੇ 1956
- ਅਗੰਮੀ ਵਹਿਣ (ਸੰਚੀ ਦੋ)1983
- ਆਬਸ਼ਾਰਾਂ (ਛਪਾਈ ਅਧੀਨ)
ਲੇਖ
- ਨਿੱਕ ਸੁੱਕ 1957
- ਅਲਸੀ ਤੇ ਆਉਲੇ 1963
ਸਫ਼ਰਨਾਮੇ
- ਦੇਸਾਂ ਪ੍ਰਦੇਸ਼ਾਂ ਵਿਚੋਂ 1949
- ਮੇਰਾ ਰੂਸੀ ਸਫ਼ਰਨਾਮਾ 1960
- ਆਰੀਆਨਾ 1961
- ਪੈਰਸ ਤੇ ਪੋਰਟਰੇਟ 1972
ਇਤਿਹਾਸਕ ਸੱਭਿਆਚਾਰ ਤੇ ਹੋਰ ਪੁਸਤਕਾਂ
- ਭਾਰਤ ਤੇ ਤਿਉਹਾਰ 1958
- ਜੰਗ ਤੇ ਅਮਨ ਦੇ ਲੋਕ ਗੀਤ 1964
- ਪੰਜਾਬ ਦਾ ਇਤਿਹਾਸ 1966
- ਅਫਗਾਨਿਸਤਾਨ 1977
- ਮੇਰੀ ਸਾਹਿਤਕ ਸਵੈ ਜੀਵਨੀ 1991
ਕਾਵਿ ਨਾਟ
- ਕਾਫ਼ਲੇ 1947
ਸਨਮਾਨ
ਉਸ ਨੇ ਆਪਣੀ ਕਿਤਾਬ ਵਾ ਮੁਲਾਹਜ਼ਾ ਹੋਸ਼ਿਆਰ (ਸ਼ਾਹੀ ਦੌਰੇ ਲਈ ਤਿਆਰ ਰਹੋ) ਲਈ 1976 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਜਿੱਤਿਆ।[4][5]
ਹਵਾਲੇ
Wikiwand - on
Seamless Wikipedia browsing. On steroids.
Remove ads