ਨਾਵਾਚ
From Wikipedia, the free encyclopedia
Remove ads
ਨਾਵਾਚ (ਨਾਵਾਚ ਉਚਾਰਨ: /ˈnaːwatɬ/ ( ਸੁਣੋ)[3]), ਆਜ਼ਤੇਕ ਨਾਮ ਨਾਲ ਵੀ ਜਾਣੀ ਜਾਂਦੀ ਹੈ, ਊਤੋ-ਆਜ਼ਤੇਕੀ ਭਾਸ਼ਾ ਪਰਿਵਾਰ ਦੀ ਇੱਕ ਭਾਸ਼ਾ ਜਾਂ ਭਾਸ਼ਾਵਾਂ ਦਾ ਸਮੂਹ ਹੈ। ਨਾਵਾਚ ਦੀਆਂ ਕਿਸਮਾਂ ਕੇਂਦਰੀ ਮੈਕਸੀਕੋ ਵਿੱਚ ਰਹਿਣ ਵਾਲੇ 15 ਲੱਖ ਦੇ ਕਰੀਬ ਨਾਵਾ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਹਨ। ਸਾਰੀਆਂ ਨਾਵਾਈ ਭਾਸ਼ਾਵਾਂ ਮੀਸੋਅਮਰੀਕਾ ਦੀਆਂ ਮੂਲ ਭਾਸ਼ਾਵਾਂ ਹਨ।
ਨਾਵਾਚ 7ਵੀਂ ਸਦੀ ਈਸਵੀ ਤੋਂ ਕੇਂਦਰੀ ਮੈਕਸੀਕੋ ਵਿੱਚ ਬੋਲੀ ਜਾ ਰਹੀ ਹੈ।[4] ਇਹ ਕੇਂਦਰੀ ਮੈਕਸੀਕੋ ਵਿੱਚ ਉਸ ਸਮੇਂ ਕਾਬਜ਼ ਆਜ਼ਤੇਕ ਲੋਕਾਂ ਦੀ ਭਾਸ਼ਾ ਸੀ। ਸਪੇਨੀ ਕਬਜ਼ੇ ਤੋਂ ਪਹਿਲਾਂ ਦੀਆਂ ਸਦੀਆਂ ਵਿੱਚ ਆਜ਼ਤੇਕ ਸਾਮਰਾਜ ਕੇਂਦਰੀ ਮੈਕਸੀਕੋ ਦੇ ਵੱਡੇ ਹਿੱਸੇ ਵਿੱਚ ਫੈਲ ਗਿਆ ਅਤੇ ਇਸ ਦੇ ਪ੍ਰਭਾਵ ਨਾਲ ਤੇਨੋਚਤੀਤਲਾਨ ਦੇ ਵਾਸੀਆਂ ਵਿੱਚ ਨਾਵਾਚ ਭਾਸ਼ਾ ਦੀ ਇੱਕ ਕਿਸਮ ਬੋਲੀ ਜਾਣ ਲੱਗੀ। ਸਪੇਨੀ ਕਬਜ਼ੇ ਦੇ ਨਾਲ ਇਸ ਭਾਸ਼ਾ ਨੂੰ ਲਿਖਣ ਲਈ ਲਾਤੀਨੀ ਲਿਪੀ ਦੀ ਵਰਤੋਂ ਸ਼ੁਰੂ ਹੋਈ ਅਤੇ ਇਹ ਇੱਕ ਸਾਹਿਤਕ ਭਾਸ਼ਾ ਬਣ ਗਈ। ਇਸ ਨਾਲ 16-17ਵੀਂ ਸਦੀ ਵਿੱਚ ਵਿਆਕਰਨ, ਕਾਵਿ ਰਚਨਾਵਾਂ ਅਤੇ ਹੋਰ ਦਸਤਾਵੇਜ਼ਾਂ ਦੀ ਰਚਨਾ ਹੋਈ।[5]
Remove ads
ਇਤਿਹਾਸ
ਪੂਰਵ-ਕੋਲੰਬਿਆਈ ਕਾਲ
20ਵੀਂ ਸਦੀ ਦੇ ਭਾਸ਼ਾ ਵਿਗਿਆਨੀਆਂ ਦਾ ਮੰਨਣਾ ਹੈ ਕਿ ਨਾਵਾਚ ਭਾਸ਼ਾ ਦਾ ਜਨਮ ਦੱਖਣ-ਪੱਛਮੀ ਸੰਯੁਕਤ ਰਾਜ ਵਿੱਚ ਹੋਇਆ। ਪੁਰਾਤਤਵੀ ਸਬੂਤਾਂ ਤੋਂ ਅਨੁਮਾਨ ਲਗਾਇਆ ਜਾਂਦਾ ਹੈ ਕਿ ਮੁੱਢਲੀਆਂ ਨਾਵੀ ਭਾਸ਼ਾਵਾਂ ਦੇ ਬੁਲਾਰੇ ਉੱਤਰੀ ਮੈਕਸੀਕਨ ਥਲਾਂ ਨੂੰ ਛੱਡਕੇ ਕੇਂਦਰੀ ਮੈਕਸੀਕੋ ਵਿੱਚ ਰਹਿਣ ਲੱਗੇ। ਪਰ ਹਾਲ ਹੀ ਵਿੱਚ ਜੇਨ ਹਿੱਲ ਨੇ ਇਸ ਗੱਲ ਉੱਤੇ ਇਤਰਾਜ਼ ਕੀਤਾ ਅਤੇ ਆਪਣਾ ਅਨੁਮਾਨ ਦੱਸਿਆ ਕਿ ਇਹਨਾਂ ਭਾਸ਼ਾਵਾਂ ਦੀ ਸ਼ੁਰੂਆਤ ਕੇਂਦਰੀ ਮੈਕਸੀਕੋ ਵਿੱਚ ਹੋਈ ਜਿਸ ਤੋਂ ਬਾਅਦ ਇਹ ਉੱਤਰ ਵੱਲ ਫੈਲੀ।
Remove ads
ਸ਼ਬਦਾਵਲੀ
ਨਾਵਾਚ ਵਿੱਚੋਂ ਕਈ ਲਫ਼ਜ਼ ਸਪੇਨੀ ਭਾਸ਼ਾ ਦਾ ਹਿੱਸੇ ਬਣੇ ਹਨ, ਜਿਹਨਾਂ ਵਿੱਚੋਂ ਜ਼ਿਆਦਾਤਰ ਅਮਰੀਕੀ ਮਹਾਂਦੀਪ ਦੇ ਮੂਲ ਵਸਤਾਂ ਦੇ ਨਾਂ ਹਨ। ਕੁਝ ਲਫ਼ਜ਼ ਸਿਰਫ਼ ਮੈਕਸੀਕਨ ਸਪੇਨੀ ਦਾ ਹਿੱਸਾ ਬਣੇ ਅਤੇ ਕੁਝ ਸਪੇਨੀ ਦੀਆਂ ਸਾਰੀਆਂ ਕਿਸਮਾਂ ਦਾ ਹਿੱਸਾ ਬਣ ਗਏ ਹਨ। "ਚਾਕਲੇਟ" ਅਤੇ "ਟਮਾਟਰ" ਵਰਗੇ ਲਫ਼ਜ਼ ਸਪੇਨੀ ਵਿੱਚੋਂ ਹੁੰਦੇ ਹੋਏ ਦੁਨੀਆ ਦੀਆਂ ਕਈ ਭਾਸ਼ਾਵਾਂ ਵਿੱਚ ਸ਼ਾਮਿਲ ਹੋਏ ਹਨ।[6]
ਹਵਾਲੇ
ਬਾਹਰੀ ਸਰੋਤ
Wikiwand - on
Seamless Wikipedia browsing. On steroids.
Remove ads