ਨਿਜ਼ਾਮੀ ਗੰਜਵੀ

From Wikipedia, the free encyclopedia

Remove ads

ਨਿਜ਼ਾਮੀ ਗੰਜਵੀ ([نظامی گنجوی, ਨਿਜ਼ਾਮੀ-ਏ-ਗੰਜਵੀi] Error: {{Lang-xx}}: text has italic markup (help); Azerbaijani: نظامی گنجوی, Nizami Gəncəvi) (1141 - 1209) (6ਵੀਂ ਸਦੀ ਹਿਜਰੀ), Nizami Ganje'i,ਨਿਜ਼ਾਮੀ,[1] ਜਾਂ ਨੇਜ਼ਾਮੀ (ਫ਼ਾਰਸੀ: نظامی), ਜਿਸਦਾ ਪੂਰਾ ਨਾਂ ਨਿਜ਼ਾਮ ਉਦ-ਦੀਨ ਅਬੂ ਮੁਹੰਮਦ ਇਲਿਆਸ ਇਬਨ-ਯੂਸੁਫ਼ ਇਬਨ-ਜ਼ਾਕੀ ਸੀ,[2] 12ਵੀਂ ਸਦੀ ਦਾ ਫ਼ਾਰਸੀ ਸ਼ਾਇਰ ਸੀ।[3][4][5][6] ਨਿਜ਼ਾਮੀ ਨੂੰ ਫ਼ਾਰਸੀ ਸਾਹਿਤ ਦਾ ਸਭ ਤੋਂ ਮਹਾਨ ਮਹਾਂਕਾਵਿਕ ਰੋਮਾਂਸਵਾਦੀ ਸ਼ਾਇਰ ਮੰਨਿਆ ਜਾਂਦਾ ਹੈ, ਜਿਸਨੇ ਫ਼ਾਰਸੀ ਮਹਾਂਕਾਵਿਕ ਸ਼ਾਇਰੀ ਵਿੱਚ ਲੌਕਿਕ ਅਤੇ ਯਥਾਰਥਵਾਦੀ ਸ਼ੈਲੀ ਸਥਾਪਤ ਕੀਤੀ। ਉਸ ਦੀ ਵਿਰਾਸਤ ਨੂੰ ਅਫਗਾਨਿਸਤਾਨ, ਅਜ਼ਰਬਾਈਜਾਨ ਇਰਾਨ, ਕੁਰਦਸਤਾਨ[7][8][9] ਅਤੇ ਤਾਜਿਕਸਤਾਨ ਵਿੱਚ ਵਿਆਪਕ ਗੌਰਵ ਅਤੇ ਮਾਣ ਨਾਲ ਅਪਣਾਇਆ ਜਾਂਦਾ ਹੈ।

ਵਿਸ਼ੇਸ਼ ਤੱਥ ਨਿਜ਼ਾਮੀ ਗੰਜਵੀ ...
Remove ads

ਮੁਢਲਾ ਜੀਵਨ

ਨਿਜ਼ਾਮੀ ਦੇ ਜੀਵਨ ਬਾਰੇ ਕੋਈ ਸਹੀ ਜਾਣਕਾਰੀ ਨਹੀਂ ਹੈ, ਅਤੇ ਉਸ ਦੇ ਜਨਮ ਅਤੇ ਮੌਤ ਬਾਰੇ ਵੱਖ ਵੱਖ ਬਿਰਤਾਂਤਾਂ ਦੇ ਹਵਾਲੇ ਹਨ। ਉਹ ਗੰਜ ਕਸਬੇ ਵਿੱਚ ਰਹਿੰਦਾ ਸੀ ਅਤੇ ਉਥੇ ਹੀ ਉਸਦੀ ਮੌਤ ਹੋ ਗਈ।[10] ਨਿਜ਼ਾਮੀ ਦਾ ਅਜੇ ਬਚਪਨ ਹੀ ਸੀ ਕਿ ਬਾਪ ਦਾ ਦਿਹਾਂਤ ਹੋ ਗਿਆ। ਇਸ ਗ਼ਮ ਦਾ ਅਸਰ ਨਿਜ਼ਾਮੀ ਉੱਤੇ ਆਖ਼ਰੀ ਉਮਰ ਤੱਕ ਰਿਹਾ। ਸ਼ਹਿਰ ਗੰਜਾ ਸਰਜ਼ਮੀਨ ਈਰਾਨ ਦਾ ਮਸ਼ਹੂਰ ਸ਼ਹਿਰ ਸੀ। ਇਸ ਸ਼ਹਿਰ ਦੀ ਜ਼ਿਆਦਾ ਆਬਾਦੀ ਇਰਾਨੀ ਸੀ ਅਤੇ ਥੋੜੇ ਜਿਹੇ ਇਸਾਈ ਸੀ। ਇਹ ਇਲਾਕਾ ਇਸਲਾਮੀ ਦੁਨੀਆ ਅਤੇ ਮਸੀਹੀ ਖਿੱਤੇ ਦੇ ਦਰਮਿਆਨ ਸਰਹਦ ਮੰਨਿਆ ਜਾਂਦਾ ਸੀ।

ਉਹ ਛੇਤੀ ਹੀ ਅਨਾਥ ਹੋ ਗਿਆ ਸੀ[1][11] ਅਤੇ ਉਸਦਾ ਪਾਲਣ ਪੋਸ਼ਣ ਉਸਦੇ ਮਾਮੇ ਦੁਆਰਾ ਕੀਤਾ ਗਿਆ ਸੀ ਅਤੇ ਉਸਦੀ ਅਗਵਾਈ ਹੇਠ ਸਿੱਖਿਆ ਪ੍ਰਾਪਤ ਕੀਤੀ। ਉਸਦੀ ਮਾਂ, ਜਿਸਦਾ ਨਾਮ 'ਰਾਇਸਾ' ਸੀ, ਕੁਰਦੀ ਪਿਛੋਕੜ ਦੀ ਸੀ।[1][12][13] ਉਸਦੇ ਪਿਤਾ, ਜਿਸਦਾ ਨਾਮ ਯੂਸਫ਼ ਸੀ, ਨਿਜ਼ਾਮੀ ਦੀ ਕਵਿਤਾ ਵਿੱਚ ਇੱਕ ਵਾਰ ਉਸ ਦਾ ਜ਼ਿਕਰ ਆਇਆ ਹੈ।.[1]

ਪਰਿਵਾਰ

ਨਿਜ਼ਾਮੀ ਦਾ ਤਿੰਨ ਵਾਰ ਵਿਆਹ ਹੋਇਆ ਸੀ। ਉਸਦੀ ਪਹਿਲੀ ਪਤਨੀ ਇੱਕ ਕਿਪਚੈਕ ਗ਼ੁਲਾਮ ਸੀ ਜੋ ਉਸਨੂੰ ਦਰਬੰਦ ਦੇ ਸ਼ਾਸਕ, ਫ਼ਖ਼ਰ-ਦੀਨ ਬਹਿਰਾਮਸ਼ਾਹ ਨੇ ਇੱਕ ਵੱਡੇ ਤੋਹਫ਼ੇ ਦੇ ਹਿੱਸੇ ਵਜੋਂ ਭੇਜੀ ਗਈ ਸੀ। ਇਰਾਜ ਬਸ਼ੀਰੀ ਦੇ ਅਨੁਸਾਰ ਉਹ ਨਿਜ਼ਾਮੀ ਦੀ "ਸਭ ਤੋਂ ਪਿਆਰੀ" ਪਤਨੀ ਬਣ ਗਈ। ਉਸਦਾ ਇੱਕੋ ਇੱਕ ਬੇਟਾ ਮੁਹੰਮਦ ਇਸੇ ਪਤਨੀ ਤੋਂ ਸੀ। "ਖ਼ੁਸਰੋ ਅਤੇ ਸ਼ੀਰੀਂ" ਪੂਰਾ ਕਰਨ ਦੇ ਬਾਅਦ ਉਸ ਦੀ ਮੌਤ ਹੋ ਗਈ। ਮੁਹੰਮਦ ਉਸ ਸਮੇਂ ਸੱਤ ਸਾਲ ਦਾ ਸੀ। ਲੈਲਾ ਅਤੇ ਮਜਨੂੰ ਵਿੱਚ ਨਿਜ਼ਾਮੀ ਨੇ ਫਿਰ ਆਪਣੇ ਪੁੱਤਰ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਹੁਣ ਇਹ ਪੁੱਤਰ 14 ਸਾਲਾਂ ਦਾ ਹੈ ਅਤੇ “ਮੇਰੀਆਂ ਅੱਖਾਂ ਦਾ ਤਾਰਾ” ਹੈ। “ਹਾਫ਼ਤ ਪੈਕਰ” (ਸੱਤ ਸੁੰਦਰਤਾਈਆਂ) ਵਿਚ, ਉਹ ਆਪਣੇ ਪੁੱਤਰ ਨੂੰ ਵਧੇਰੇ ਜ਼ਿੰਮੇਵਾਰੀ ਲੈਣ ਦੀ ਸਲਾਹ ਦਿੰਦਾ ਹੈ ਕਿਉਂਕਿ ਪਿਤਾ ਵਧੇਰੇ ਕਮਜ਼ੋਰ ਹੋ ਰਿਹਾ ਸੀ।

ਵੀਹਵੀਂ ਸਦੀ ਦੇ ਅਖੀਰ ਵਿੱਚ ਕੁਝ ਆਧੁਨਿਕ ਲੇਖਕਾਂ ਨੇ ਦਾਅਵਾ ਕੀਤਾ ਹੈ ਕਿ ਇਸ ਪਤਨੀ ਨੂੰ ਆਫਾਕ ਕਿਹਾ ਜਾਂਦਾ ਸੀ। ਵਾਹਿਦ ਦਸਤਗਰਦੀ ਹੀ ਨਿਜ਼ਾਮੀ ਦੀ ਪਹਿਲੀ ਪਤਨੀ ਲਈ ਇਸ ਨਾਮ ਦਾ ਪ੍ਰਸਤਾਵ ਦੇਣ ਵਾਲਾ ਉਹ ਪਹਿਲਾ ਲੇਖਕ ਜਾਪਦਾ ਹੈ, ਪਰ ਸਈਦ ਨਫੀਸੀ ਅਤੇ ਇੱਕ ਤਾਜ਼ਾ ਸਰੋਤ ਨੇ ਨਿਜ਼ਾਮੀ ਦੀ ਰਚਨਾ ਵਿੱਚ ਅਨੁਸਾਰੀ ਕਵਿਤਾ ਦੀ ਇਸ ਵਿਆਖਿਆ ਅਤੇ ਇਸ ਧਾਰਨਾ ਨੂੰ ਚੁਣੌਤੀ ਦਿੱਤੀ ਹੈ ਕਿ ਆਫਾਕ ਉਸਦੀ ਪਤਨੀ ਦਾ ਅਸਲ ਨਾਮ ਸੀ,[14][15] ਅਤੇ ਉਸ ਸ਼ੇਅਰ ਵਿੱਚ ਜੋ ਅਫਾਕ ਆਇਆ ਹੈ ਉਹ ਖ਼ਾਸ ਨਾਮ ਦੀ ਬਜਾਏ "ਦੁਮੇਲ" ਦੇ ਅਰਥ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਨਿਜ਼ਮੀ ਦੀਆਂ ਦੋ ਹੋਰ ਪਤਨੀਆਂ ਵੀ ਸਮੇਂ ਤੋਂ ਪਹਿਲਾਂ ਹੀ ਮਰ ਗਈਆਂ - ਹਰ ਇੱਕ ਦੀ ਮੌਤ ਇੱਕ ਮਹਾਂਕਾਵਿ ਦੇ ਪੂਰਾ ਹੋਣ ਦੇ ਨਾਲ ਹੀ ਹੋਈ, ਜਿਸ ਨਾਲ ਕਵੀ ਨੂੰ ਇਹ ਕਹਿਣ ਲਈ ਪ੍ਰੇਰਿਤ ਕੀਤਾ, "ਰੱਬ, ਇਹ ਕਿਉਂ ਹੈ ਕਿ ਹਰ ਮਸਨਵੀ ਲਈ ਮੈਨੂੰ ਆਪਣੀ ਪਤਨੀ ਦੀ ਬਲੀ ਦੇਣੀ ਪੈਂਦੀ ਹੈ!".[16]

Remove ads

ਸਿੱਖਿਆ

ਨਿਜ਼ਾਮੀ ਐਵੇਸੀਨਾ ਦੇ ਅਰਥਾਂ ਵਿੱਚ ਜਾਂ ਸਿਧਾਂਤਕ ਸੂਫੀਵਾਦ ਦੇ ਵਿਆਖਿਆਕਾਰ ਇਬਨ ਅਰਬੀ ਦੇ ਅਰਥਾਂ ਵਿੱਚ ਕੋਈ ਫ਼ਿਲਾਸਫ਼ਰ ਨਹੀਂ ਸੀ।[17] ਹਾਲਾਂਕਿ, ਉਸ ਨੂੰ ਇੱਕ ਦਾਰਸ਼ਨਿਕ[17] ਅਤੇ ਗਿਆਨੀ[17] ਮੰਨਿਆ ਜਾਂਦਾ ਹੈ ਜਿਸਨੇ ਇਸਲਾਮੀ ਵਿਚਾਰਾਂ ਦੇ ਵੱਖ ਵੱਖ ਖੇਤਰਾਂ ਵਿੱਚ ਮੁਹਾਰਤ ਹਾਸਲ ਕੀਤੀ ਉਸਦਾ ਸੰਸ਼ਲੇਸ਼ਣ ਇਸ ਤਰੀਕੇ ਨਾਲ ਕੀਤਾ ਗਿਆ ਜਿਹੜਾ ਬਾਅਦ ਵਿੱਚ ਕੁਤਬ ਅਲ-ਦੀਨ ਸ਼ੀਰਾਜ਼ੀ ਵਰਗੇ ਹਕੀਮਾਂ ਦੀਆਂ ਪਰੰਪਰਾਵਾਂ ਨੂੰ ਯਾਦ ਕਰਾਉਂਦਾ ਹੈ।[17]

ਅਕਸਰ ਹਕੀਮ ਵਜੋਂ ਜਾਣਿਆ ਜਾਂਦਾ ਨਿਜ਼ਮੀ ਇੱਕ ਵਿਦਵਾਨ ਕਵੀ ਅਤੇ ਪ੍ਰਗੀਤਕ ਅਤੇ ਸੰਵੇਦਨਸ਼ੀਲ ਸ਼ੈਲੀ ਦਾ ਮਾਲਕ ਦੋਵੇਂ ਹੈ। ਨਿਜ਼ਾਮੀ ਦੀ ਬਹੁਪੱਖੀ ਸਿੱਖਿਆ ਦੇ ਬਾਰੇ ਵਿੱਚ ਕੋਈ ਸ਼ੱਕ ਨਹੀਂ। ਕਵੀਆਂ ਤੋਂ ਬਹੁਤ ਸਾਰੇ ਵਿਸ਼ਿਆਂ ਦੇ ਮਾਹਰ ਹੋਣ ਦੀ ਉਮੀਦ ਕੀਤੀ ਜਾਂਦੀ ਸੀ; ਪਰ ਲੱਗਦਾ ਹੈ ਕਿ ਨਿਜ਼ਾਮੀ ਇਸ ਪੱਖੋਂ ਕਿਤੇ ਹੈਰਾਨਕੁਨ ਸੀ। ਉਸ ਦੀਆਂ ਕਵਿਤਾਵਾਂ ਦਰਸਾਉਂਦੀਆਂ ਹਨ ਕਿ ਉਹ ਨਾ ਸਿਰਫ ਅਰਬੀ ਅਤੇ ਫ਼ਾਰਸੀ ਸਾਹਿਤ ਅਤੇ ਮੌਖਿਕ ਅਤੇ ਲਿਖਤ ਪ੍ਰਸਿੱਧ ਅਤੇ ਸਥਾਨਕ ਪਰੰਪਰਾਵਾਂ ਤੋਂ ਪੂਰੀ ਤਰ੍ਹਾਂ ਜਾਣੂ ਸੀ, ਬਲਕਿ ਗਣਿਤ, ਖਗੋਲ ਵਿਗਿਆਨ,[18] ਜੋਤਿਸ਼,[18] ਅਲਕੈਮੀ, ਮੈਡੀਸਨ, ਬੋਟਨੀ, ਕੁਰਾਨਿਕ ਮੁਹਾਵਰੇ, ਇਸਲਾਮੀ ਥਿਊਰੀ ਅਤੇ ਕਾਨੂੰਨ, ਈਰਾਨੀ ਮਿਥਿਹਾਸ ਅਤੇ ਦੰਤਕਥਾਵਾਂ,[19] ਇਤਿਹਾਸ, ਨੈਤਿਕਤਾ, ਦਰਸ਼ਨ ਅਤੇ ਰਹੱਸਵਾਦ, ਸੰਗੀਤ ਅਤੇ ਵਿਜ਼ੂਅਲ ਆਰਟਸ ਬਾਰੇ ਵੀ ਚੰਗਾ ਵਿਦਵਾਨ ਸੀ।[1]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads