ਪਰਲ ਹਾਰਬਰ ਉੱਤੇ ਹਮਲਾ

From Wikipedia, the free encyclopedia

ਪਰਲ ਹਾਰਬਰ ਉੱਤੇ ਹਮਲਾ
Remove ads

ਪਰਲ ਹਾਰਬਰ ਉੱਤੇ ਹਮਲਾ ਅੰਗ੍ਰੇਜੀ : Attack on Pearl Harbor ਜਾਪਾਨੀ ਨੌਸੇਨਾ ਦੁਆਰਾ 8 ਦਿਸੰਬਰ 1941 ( ਜਾਪਾਨੀ ਤਾਰੀਖ ਦੇ ਅਨੁਸਾਰ ) ਨੂੰ ਸੰਯੁਕਤ ਰਾਜ ਅਮਰੀਕਾ ਦੇ ਨੌਸੈਨਿਕ ਬੇਸ ਪਰਲ ਹਾਰਬਰ 'ਤੇ ਅਚਾਨਕ ਹਮਲਾ ਕੀਤਾ ਗਿਆ। ਇਸ ਹਮਲੇ ਕਾਰਨ ਅਮਰੀਕਾ ਦੂਜੀ ਸੰਸਾਰ ਜੰਗ ਵਿੱਚ ਕੁੱਦ ਪਿਆ। ਪਰਲ ਹਾਰਬਰ ਇੱਕ ਬੰਦਰਗਾਹ ਹੈ ਜੋ ਪ੍ਰਸ਼ਾਂਤ ਮਹਾਂਸਾਗਰ ਦੇ ਹਵਾਈ ਦੀਪ-ਸਮੂਹ ਵਿੱਚ ਸਥਿਤ ਹੈ ਅਤੇ ਅਮਰੀਕਾ ਦੀ ਸਮੁੰਦਰੀ ਸ਼ਕਤੀ ਦਾ ਮੁੱਖ ਕੇਂਦਰ ਹੈ। ਇਸ ਤੇ ਜਾਪਾਨ ਨੇ ੭ ਦਸੰਬਰ ੧੯੪੧ ਵਿੱਚ ਹਮਲਾ ਕੀਤਾ।[1]

ਵਿਸ਼ੇਸ਼ ਤੱਥ ਪਰਲ ਹਾਰਬਰ ਉੱਤੇ ਹਮਲਾ, ਮਿਤੀ ...
Thumb
ਜਪਾਨੀ ਹਮਲੇ ਤੋਂ ਬਾਦ ਬਲਦਾ ਹੋਇਆ (Waipio Point) ਬੇਆਪੋ ਪੋਇੰਟ

ਅਮਰੀਕਾ ਨੂੰ ਇਸ ਗੱਲ ਦਾ ਸੰਦੇਹ ਨਹੀਂ ਸੀ ਕਿ ਜਾਪਾਨ ਅਚਾਨਕ ਪਰਲ ਹਾਰਬਰ 'ਤੇ ਹਮਲਾ ਕਰ ਦੇਵੇਗਾ। ਭਾਵੇਂ ਇਸ ਸਮੇਂ ਅਮਰੀਕਾ ਅਤੇ ਜਾਪਾਨ ਦੇ ਸੰਬੰਧ ਲਗਾਤਾਰ ਵਿਗੜਦੇ ਜਾ ਰਹੇ ਸਨ। ਜਾਪਾਨ ਦੇ ਰਾਜਦੂਤ ਦੁਆਰਾ ਅਮਰੀਕਾ ਨਾਲ ਸੰਧੀ ਅਤੇ ਸਮਝੋਤਾ ਕਰਨ ਦੀ ਜੋ ਕੋਸ਼ਿਸ ਕੀਤੀ ਗਈ ਸੀ, ਉਹ ਅਸਫ਼ਲ ਹੋ ਚੁੱਕੀ ਸੀ। ਰਾਜਕੁਮਾਰ ਕੋਨੋਯੇ ਨਾਲ ਅਮਰੀਕਾ ਦੇ ਰਾਸ਼ਟਰਪਤੀ ਫ਼ਰੈਂਕਲਿਨ ਡੀ ਰੂਜ਼ਵੈਲਟ ਨੇ ਮੁਲਾਕਾਤ ਤੇ ਇਨਕਾਰ ਦਿੱਤਾ। ਇਸ ਸਥਿਤੀ ਵਿੱਚ ਦੋਨਾਂ ਦੇਸ਼ਾਂ ਵਿੱਚ ਯੁੱਧ ਹੋਣਾ ਲਾਜ਼ਮੀ ਸੀ। ਜਾਪਾਨ ਪੂਰਬੀ ਅਤੇ ਦੱਖਣੀ ਪੂਰਬੀ ਏਸ਼ੀਆ ਤੋਂ ਪੱਛਮੀ ਦੇਸ਼ਾਂ ਦੀ ਪ੍ਰਮੁੱਖਤਾ ਦਾ ਅੰਤ ਕਰਕੇ ਉੱਥੇ ਅਜਿਹੀਆਂ ਸਰਕਾਰਾਂ ਸਥਾਪਿਤ ਕਰਨਾ ਚਾਹੁੰਦਾ ਸੀ, ਜੋ ਜਾਪਾਨ ਨੂੰ ਆਪਣਾ ਮਿੱਤਰ, ਸਹਿਯੋਗੀ ਅਤੇ ਸਰਪ੍ਰਸਤ ਮੰਨਣ ਪਰ ਅਮਰੀਕਾ ਇਸ ਨੀਤੀ ਨੂੰ ਕਿਸੇ ਵੀ ਕੀਮਤ 'ਤੇ ਮੰਨਣ ਨੂੰ ਤਿਆਰ ਨਹੀਂ ਸੀ। ਇਸ ਲਈ ਜਾਪਾਨ ਨੇ ਅਮਰੀਕਾ ਦੀ ਜਲ ਸ਼ਕਤੀ ਜੋ ਪਰਲ ਹਾਰਬਰ ਵਿੱਚ ਸਥਿਤ ਸੀ , ਉਸ ਨੂੰ ਖ਼ਤਮ ਕਰਨ ਲਈ ਹਮਲਾ ਕੀਤਾ।

ਇਸ ਹਮਲੇ ਵਿੱਚ ਅਮਰੀਕਾ ਦੇ ਬਹੁਤ ਸਾਰੇ ਜੰਗੀ ਜਹਾਜ਼ ਡੁੱਬ ਗਏ। ਬਹੁਤ ਸਾਰੇ ਸੈਨਿਕ ਮਾਰੇ ਜਾਂ ਜ਼ਖ਼ਮੀ ਜਾਂ ਮਾਰੇ ਗਏ।

ਜਾਪਾਨ ਨੇ ਜਿਸ ਉਦੇਸ਼ ਨਾਲ ਅਮਰੀਕਾ ਤੇ ਹਮਲਾ ਕੀਤਾ ਸੀ, ਉਸ ਨੂੰ ਸਫ਼ਲਤਾ ਮਿਲੀ। ਪਰਲ ਹਾਰਬਰ 'ਤੇ ਹਮਲੇ ਕਾਰਨ ਸ਼ਾਂਤ ਮਹਾਂਸਾਗਰ ਵਿੱਚ ਮੌਜ਼ੂਦ ਅਮਰੀਕਨ ਜਲ ਸ਼ਕਤੀ ਇੰਨੀ ਵਧੇਰੇ ਲੰਗੜੀ ਹੋ ਗਈ ਕਿ ਉਸ ਦੇ ਲਈ ਜਾਪਾਨ ਦਾ ਵਿਰੋਧ ਕਰ ਸਕਣਾ ਸੰਭਵ ਨਹੀਂ ਰਿਹਾ ਸੀ, ਪਰ ਅੰਤ ਵਿੱਚ ਜਾਪਾਨ ਨੂੰ ਨੁਕਸਾਨ ਹੀ ਹੋਇਆ। ਅਮਰੀਕਾ ਦੀ ਜਨਤਾ ਨੂੰ ਯੁੱਧ ਵਿੱਚ ਸਾਮਿਲ ਹੋਣ ਲਈ ਵਿਸ਼ੇਸ਼ ਉਤਸ਼ਾਹ ਨਹੀਂ ਸੀ, ਪਰਲ ਹਾਰਬਰ 'ਤੇ ਜਾਪਾਨੀ ਹਲਮੇ ਨੇ ਸਥਿਤੀ ਨੂੰ ਇਕਦਮ ਪਰਿਵਰਤਿਤ ਕਰ ਦਿੱਤਾ।

ਅਗਰ ਜਾਪਾਨ, ਪਰਲ ਹਾਰਬਰ 'ਤੇ ਹਮਲਾ ਨਾ ਕਰਦਾ ਤਾਂ ਇਹ ਗੱਲ ਸੰਦੇਹਜਨਕ ਹੈ ਕਿ ਅਮਰੀਕਾ ਦੀ ਇਹ ਸ਼ਕਤੀ ਕਿਸ ਅੰਸ਼ ਤੱਕ ਮਿੱਤਰ ਰਾਜਾਂ ਨੂੰ ਪ੍ਰਾਪਤ ਹੋ ਸਕਦੀ। ਭਾਵੇਂ ਰਾਸ਼ਟਰਪਤੀ ਨੇ ਮਿੱਤਰ ਰਾਜਾਂ ਦੀ ਸਭ ਤਰ੍ਹਾਂ ਨਾਲ ਸਹਾਇਤਾ ਕਰਨ ਲਈ ਵਚਨਬੱਧ ਸੀ, ਪਰ ਅਮਰੀਕਾ ਵਿੱਚ ਅਜਿਹੇ ਲੋਕ ਵੀ ਮੌਜੂਦ ਸਨ ਜੋ ਮਹਾ-ਯੁੱਧ ਵਿੱਚ ਸ਼ਾਮਿਲ ਹੋਣ ਲਈ ਉਤਸ਼ਾਹ ਨਹੀਂ ਰੱਖਦੇ ਸਨ ਅਤੇ ਅਮਰੀਕਾ ਵਰਗੇ ਲੋਕਤੰਤਰੀ ਦੇਸ਼ ਵਿੱਚ ਇਹਨਾਂ ਲੋਕਾਂ ਦੇ ਵਿਚਾਰਾਂ ਦੀ ਬਿਲਕੁਲ ਅਣਦੇਖੀ ਨਹੀਂ ਕੀਤੀ ਜਾ ਸਕਦੀ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads