ਪਲੇਗ (ਨਾਵਲ)

From Wikipedia, the free encyclopedia

ਪਲੇਗ (ਨਾਵਲ)
Remove ads

ਪਲੇਗ (Fr. La Peste), 1947 ਵਿੱਚ ਪਹਿਲੀ ਵਾਰ ਛਪਿਆ ਅਲਬੇਅਰ ਕਾਮੂ ਦਾ ਨਾਵਲ ਹੈ। ਇਸ ਵਿੱਚ ਮੈਡੀਕਲ ਕਾਮਿਆਂ ਦੀ ਕਹਾਣੀ ਹੈ। ਉਹ ਪਲੇਗ ਦੀ ਲਪੇਟ ਵਿੱਚ ਆਏ ਅਲਜੀਰੀਆ ਦੇ ਇੱਕ ਸ਼ਹਿਰ ਓਰਾਨ ਦੀ ਇੱਕ ਰੋਮਾਂਚਕ ਦਸਤਾਵੇਜ਼ ਹੈ ਜੋ ਪਾਠਕ ਦੀ ਚੇਤਨਾ ਨੂੰ ਇਸ ਕਦਰ ਝਿੰਜੋੜ ਕੇ ਰੱਖ ਦਿੰਦੀ ਹੈ ਕਿ ਪਾਠਕ ਆਪਣੇ ਆਪ ਨੂੰ ਰੋਗੀ ਸੱਮਝਣ ਲੱਗ ਜਾਵੇ। ਮੈਡੀਕਲ ਕਾਮੇ ਆਪਣੀ ਕਿਰਤ ਦੀ ਯੱਕਜਹਿਤੀ ਬਹਾਲ ਕਰ ਰਹੇ ਹਨ। ਇਹ ਨਾਵਲ ਮਨੁੱਖ ਦੀ ਹੋਣੀ ਨਾਲ ਜੁੜੇ ਅਨੇਕ ਬੁਨਿਆਦੀ ਸੁਆਲ ਖੜ੍ਹੇ ਕਰਦਾ ਹੈ। ਇਸ ਨਾਵਲ ਨੂੰ ਦੂਸਰੀ ਸੰਸਾਰ ਜੰਗ ਦੇ ਦੌਰਾਨ ਨਾਜੀਆਂ ਦੇ ਖਿਲਾਫ ਫਰਾਂਸੀਸੀ ਬਗ਼ਾਵਤ ਦਾ ਪ੍ਰਤੀਕਾਤਮਕ ਨਰੇਟਿਵ ਵੀ ਮੰਨਿਆ ਜਾਂਦਾ ਹੈ।[1]

ਵਿਸ਼ੇਸ਼ ਤੱਥ ਲੇਖਕ, ਮੂਲ ਸਿਰਲੇਖ ...
Remove ads

ਪਾਤਰ

  • ਡਾ. ਬਰਨਾਰ ਰਿਊ (Dr. Bernard Rieux)
  • ਯੌਂ ਤਾਰੂ (Jean Tarrou)
  • ਰੇਮੋਂ ਰਾਮਬਰ (Raymond Rambert)
  • ਯੋਸਫ਼ ਗਰੌਂ (Joseph Grand)
  • ਕੋਤਾਰ (Cottard)
  • ਫ਼ਾਦਰ ਪਾਨੇਲੂ (Father Paneloux)

ਪਲਾਟ ਸਾਰ

ਪਲੇਗ ਦੇ ਪਾਠ ਨੂੰ ਪੰਜ ਹਿੱਸਿਆਂ ਵਿੱਚ ਵੰਡਿਆ ਗਿਆ ਹੈ।

ਭਾਗ ਇੱਕ

Thumb
"... Dr Rieux resolved to compile this chronicle ..."

ਓਰਾਨ ਦੇ ਸ਼ਹਿਰ ਵਿੱਚ ਹਜ਼ਾਰਾਂ ਚੂਹੇ ਸੜਕ ਗਲੀਆਂ ਵਿੱਚ ਮਰਨ ਲੱਗਦੇ ਹਨ। ਚੂਹਿਆਂ ਦੇ ਮਰਨਾ ਸ਼ੁਰੂ ਹੋਣ ਤੋਂ ਕੁਝ ਦਿਨ ਬਾਅਦ ਮੁੱਖ ਪਾਤਰ, ਡਾ. ਬਰਨਾਰ ਰਿਊ, ਦੀ ਅਪਾਰਟਮੈਂਟ ਇਮਾਰਤ ਦਾ ਚੌਕੀਦਾਰ, ਮਿਸ਼ੇਲ ਬਿਮਾਰ ਹੋ ਜਾਂਦਾ ਹੈ ਤੇ ਫਿਰ ਉਸਦੀ ਮੌਤ ਹੋ ਜਾਂਦੀ ਹੈ। ਉਹ ਆਪਣੇ ਸਾਥੀ, ਡਾ. ਕਾਸਤੇਲ, ਨਾਲ ਸਲਾਹ ਕਰਦਾ ਹੈ ਤੇ ਉਹ ਦੋਵੇਂ ਇਸ ਸਿੱਟੇ 'ਤੇ ਪਹੁੰਚਦੇ ਹਨ ਸ਼ਹਿਰ ਵਿੱਚ ਪਲੇਗ ਫੈਲ ਰਿਹਾ ਹੈ। ਉਹ ਬਾਕੀ ਡਾਕਟਰਾਂ ਤੇ ਅਧਿਕਾਰੀਆਂ ਨਾਲ ਗੱਲ ਕਰਦੇ ਹਨ ਪਰ ਸਿਰਫ਼ ਇੱਕ ਮੌਤ ਦੇ ਆਧਾਰ ਉੱਤੇ ਉਹਨਾਂ ਦੇ ਅਨੁਮਾਨ ਨੂੰ ਖਾਰਜ ਕਰ ਦਿੱਤਾ ਜਾਂਦਾ ਹੈ। ਅਗਲੇ ਕੁਝ ਦਿਨਾਂ ਵਿੱਚ ਕਈ ਮੌਤਾਂ ਹੁੰਦੀਆਂ ਹਨ ਤੇ ਸਪਸ਼ਟ ਹੋ ਜਾਂਦਾ ਹੈ ਕਿ ਇਹ ਇੱਕ ਮਹਾਂਮਾਰੀ ਹੈ।

ਭਾਗ ਦੂਜਾ

ਸ਼ਹਿਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਹਨ।

Remove ads

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads