ਪਿਆਰੇ ਅਫ਼ਜ਼ਲ (ਟੀਵੀ ਡਰਾਮਾ)

From Wikipedia, the free encyclopedia

ਪਿਆਰੇ ਅਫ਼ਜ਼ਲ (ਟੀਵੀ ਡਰਾਮਾ)
Remove ads

ਪਿਆਰੇ ਅਫ਼ਜ਼ਲ (Urdu: پیارے افضل) (Dear Afzal) ਇੱਕ ਪਾਕਿਸਤਾਨੀ ਡਰਾਮਾ ਹੈ।[1] ਜੋ ਖ਼ਲੀਲ-ਉਰ-ਰਹਿਮਾਨ ਕਮਰ ਦਾ ਲਿਖਿਆ ਅਤੇ ਨਦੀਮ ਬੇਗ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਸੀ। ਇਹ ਪਾਕਿਸਤਾਨ ਵਿੱਚ ਏਆਰਯਾਈ ਡਿਜੀਟਲ ਚੈਨਲ ਉੱਪਰ 26 ਨਵੰਬਰ 2013 ਤੋਂ 12 ਅਗਸਤ ਤੱਕ ਪ੍ਰਸਾਰਿਤ ਹੋਇਆ। ਇਹ ਦਰਸ਼ਕਾਂ ਵਿੱਚ ਏਨਾ ਮਕਬੂਲ ਹੋਇਆ ਸੀ[2][3] ਕਿ ਇਸਦੀ ਆਖਰੀ ਕਿਸ਼ਤ ਨੂੰ ਸਿਨੇਮਾ ਘਰਾਂ ਵਿੱਚ ਦਿਖਾਇਆ ਗਿਆ।[4] ਸਿਨੇਮਾ ਘਰਾਂ ਵਿੱਚ ਦਿਖਾਇਆ ਜਾਣ ਵਾਲਾ ਇਹ ਪਹਿਲਾ ਡਰਾਮਾ ਸੀ।[5][6] ਜੂਨ 2015 ਵਿੱਚ ਇਹ ਭਾਰਤ ਵਿੱਚ ਵੀ ਜ਼ਿੰਦਗੀ ਚੈਨਲ ਉੱਪਰ ਹਰ ਸੋਮਵਾਰ-ਸ਼ਨੀਵਾਰ ਰਾਤ 8:30 ਵਜੇ ਪ੍ਰਸਾਰਿਤ ਕੀਤਾ ਗਿਆ।[7]

ਵਿਸ਼ੇਸ਼ ਤੱਥ ਪਿਆਰੇ ਅਫ਼ਜ਼ਲ, ਸ਼ੈਲੀ ...
Remove ads

ਕਾਸਟ

  1. ਹਮਜ਼ਾ ਅਲੀ ਅੱਬਾਸੀ[8] (ਅਫ਼ਜ਼ਲ)
  2. ਆਇਜ਼ਾ ਖਾਨ[8] (ਫ਼ਾਰਾਹ)
  3. ਫਿਰਦੌਸ ਜਮਾਲ[8](ਮੌਲਵੀਂ ਸੁਭਾਨ ਅੱਲਾਹ - ਅਫਜਲ ਦਾ ਪਿਤਾ)
  4. ਸਬਾ ਹਮੀਦ[8] (ਰੁੱਕਈਆ - ਅਫਜਲ ਦੀ ਮਾਂ)
  5. ਅਨੁਸ਼ੀ ਅੱਬਾਸੀ (ਆਰਿਫਾ - ਅਫਜਲ ਦੀ ਭੈਣ)
  6. ਸੋਹਾਈ ਅਲੀ ਆਬਰੋ (ਯਾਸਮੀਨ - ਅਫਜਲ ਦੀ ਮੰਗੇਤਰ)
  7. ਸਨਾ ਜਾਵੇਦ[9] (ਫ਼ਾਰਾਹ ਦੀ ਭੈਣ ਲੁਬਨਾ)
  8. ਸ਼ਹਿਰਿਆਰ ਜੈਦੀ (ਸ਼ੇਖ ਇਬ੍ਰਾਹਿਮ - ਫ਼ਾਰਾਹ ਦਾ ਪਿਤਾ)
  9. ਸਬਾ ਫੈਸਲ (ਇਰਸਾ - ਫ਼ਾਰਾਹ ਦੀ ਮਾਂ)

ਪਲਾਟ

ਇਸਦੀ ਕਹਾਣੀ ਅਤੇ ਸੰਵਾਦ ਖ਼ਲੀਲ-ਉਰ-ਰਹਿਮਾਨ ਕ਼ਮਰ ਦੁਆਰਾ ਲਿਖੇ ਗਏ ਹਨ ਜੋ ਕਿ ਪਾਕਿਸਤਾਨੀ ਅਦਬ ਵਿੱਚ ਜਾਣਿਆ ਪਛਾਣਿਆ ਨਾਂ ਹੈ। ਉਹ ਦੁਖਾਂਤਕ ਡਰਾਮਿਆਂ ਕਰਕੇ ਚਰਚਿਤ ਹਨ ਅਤੇ ਇਹ ਡਰਾਮਾ ਵੀ ਕੁਝ ਇਸੇ ਪਰਵਿਰਤੀ ਦਾ ਹੈ। ਮੁੱਖ ਪਾਤਰ ਇੱਕ ਅਫਜਲ ਨਾਂ ਦਾ ਨੌਜਵਾਨ ਹੈ ਜੋ ਬਹੁਤ ਚੰਗਾ ਕ੍ਰਿਕਟ ਖੇਡਦਾ ਹੈ ਪਰ ਉਹ ਇਸਨੂੰ ਜੂਏ ਵਜੋਂ ਖੇਡਦਾ ਹੈ। ਉਸਦਾ ਪਿਤਾ ਮੌਲਵੀਂ ਸੁਭਾਨ ਅੱਲਾ ਉਸ ਤੋਂ ਬਹੁਤ ਪਰੇਸ਼ਾਨ ਹੈ। ਪਿਤਾ ਦਾ ਦੁੱਖ ਵੇਖ ਅਫਜਲ ਸੁਧਰ ਜਾਂਦਾ ਹੈ ਅਤੇ ਕਿਸੇ ਨੌਕਰੀ ਦੀ ਤਲਾਸ਼ ਵਿੱਚ ਨੌਕਰੀ ਵਿੱਚ ਲੱਗ ਜਾਂਦਾ ਹੈ। ਮੁਹੱਲੇ ਦੇ ਹੀ ਇੱਕ ਅਮੀਰਦਾਰ ਵਿਅਕਤੀ ਸ਼ੇਖ ਇਬਰਾਹਿਮ ਨਾਲ ਉਹਨਾਂ ਦੇ ਚੰਗੇ ਸਬੰਧ ਹੋਣ ਕਾਰਣ ਅਫਜਲ ਨੂੰ ਉਹਨਾਂ ਦੀ ਮਿੱਲ ਵਿੱਚ ਨੌਕਰੀ ਮਿਲ ਜਾਂਦੀ ਹੈ ਪਰ ਦੂਜੇ ਦਿਨ ਹੀ ਇੱਕ ਗਲਤੀ ਕਾਰਣ ਉਸਦੀ ਨੌਕਰੀ ਚਲੀ ਜਾਂਦੀ ਹੈ। ਏਨੇ ਨੂੰ ਸ਼ੇਖ ਇਬਰਾਹਿਮ ਦੀ ਵੱਡੀ ਕੁੜੀ ਫਰਾਹ ਦਾ ਰਿਸ਼ਤਾ ਆ ਜਾਂਦਾ ਹੈ ਪਰ ਉਹ ਉੱਚ ਪੜ੍ਹਾਈ ਲਈ ਵਿਦੇਸ਼ ਜਾਣਾ ਚਾਹੁੰਦੀ ਹੈ ਅਤੇ ਇਸਲਈ ਉਹ ਵਿਆਹ ਨਹੀਂ ਕਰਾਉਣਾ ਚਾਹੁੰਦੀ। ਉਹ ਆਪਣੀ ਛੋਟੀ ਭੈਣ ਲੁਬਨਾ ਨੂੰ ਕੋਈ ਜੁਗਤ ਲੜਾਉਣ ਨੂੰ ਕਹਿੰਦੀ ਹੈ। ਅਫਜਲ ਦੀ ਭੈਣ ਆਰਿਫਾ ਲ਼ੁਬਣਾ ਦੀ ਸਹੇਲੀ ਹੈ। ਲੁਬਨਾ ਅਤੇ ਫਰਾਹ ਮਿਲ ਕੇ ਇੱਕ ਸਕੀਮ ਬਣਾਉਂਦੀਆਂ ਹਨ ਜਿਸ ਵਿੱਚ ਉਹ ਅਫਜਲ ਨੂੰ ਵੀ ਰਲਾ ਲੈਂਦੀਆਂ ਹਨ। ਉਹ ਆਪਣੇ ਪਿਤਾ ਨੂੰ ਇਹ ਕਹਿ ਦਿੰਦੀ ਹੈ ਕੇ ਉਹ ਮਹਿਤਾਬ ਨਾਲ ਰਿਸ਼ਤਾ ਨਹੀਂ ਕਰਾ ਸਕਦੀ ਕਿਓਕੀ ਉਹ ਅਫਜਲ ਨਾਲ ਪਿਆਰ ਕਰਦੀ ਹੈ। ਫਰਾਹ ਜਾਣਦੀ ਸੀ ਕਿ ਉਸਦੇ ਘਰਦੇ ਅਫਜਲ ਨਾਲ ਵਿਆਹ ਨਹੀਂ ਕਰਾਉਣਗੇ ਅਤੇ ਇਸ ਨਾਲ ਉਸਦਾ ਮਹਿਤਾਬ ਨਾਲ ਰਿਸ਼ਤਾ ਵੀ ਟੁੱਟ ਜਾਵੇਗਾ। ਸ਼ੇਖ ਇਬ੍ਰਾਹਿਮ ਅਫਜਲ ਨੂੰ ਆਪਨੇ ਘਰ ਬੁਲਾਉਂਦਾ ਹੈ ਅਤੇ ਅਫਜਲ ਉਥੇ ਆਪਣੀ ਹਾਜ਼ਿਰ ਜਵਾਬੀ ਨਾਲ ਉਹਨਾਂ ਦਾ ਦਿਲ ਜਿੱਤ ਲੈਂਦਾ ਹੈ। ਉਹ ਫਰਾਹ ਅਤੇ ਅਫਜਲ ਦੇ ਰਿਸ਼ਤੇ ਲਈ ਮੰਨ ਜਾਂਦੇ ਹਨ। ਇਥੋਂ ਹੀ ਫਿਰ ਉਹਨਾਂ ਵਿੱਚ ਇੱਕ ਅਸਲ ਮੁਹੱਬਤ ਸ਼ੁਰੂ ਹੋ ਜਾਂਦੀ ਹੈ। ਜਿਸਨੂੰ ਫਰਾਹ ਸਮਝਣ ਨੂੰ ਦੇਰ ਕਰ ਦਿੰਦੀ ਹੈ ਅਤੇ ਨਿਰਾਸ਼ ਅਫਜਲ ਉਸਦੀ ਜ਼ਿੰਦਗੀ ਤੋਂ ਦੂਰ ਚਲਾ ਜਾਂਦਾ ਹੈ।

ਅਫਜਲ ਹੈਦਰਾਬਾਦ ਛੱਡ ਕੇ ਕਿਸੇ ਹੋਰ ਸ਼ਹਿਰ ਚਲਾ ਜਾਂਦਾ ਹੈ ਅਤੇ ਉਹ ਪੁਲਿਸ ਲਈ ਕੰਮ ਕਰਨ ਲੱਗ ਜਾਂਦਾ ਹੈ। ਉਹ ਆਮ ਲੋਕਾਂ ਵਿੱਚ ਰਹਿੰਦਾ ਹੈ ਅਤੇ ਮੁਜ਼ਰਿਮਾਂ ਦੀ ਭਾਲ ਕਰਕੇ ਉਹਨਾਂ ਦੀ ਕਾਹਬਰ ਪੁਲਿਸ ਨੂੰ ਦੇ ਦਿੰਦਾ ਹੈ। ਇਸ ਸ਼ਹਿਰ ਵਿੱਚ ਰਹਿੰਦਿਆਂ ਯਾਸਮੀਨ ਨਾਂ ਦੀ ਕੁੜੀ ਨੂੰ ਉਸ ਨਾਲ ਮੁਹੱਬਤ ਹੋ ਜਾਂਦੀ ਹੈ ਪਰ ਅਫਜਲ ਦਾ ਦਿਲ ਹੁਣ ਕਿਸੇ ਹੋਰ ਮੁਹੱਬਤ ਨੂੰ ਨਹੀਂ ਮੰਨਦਾ। ਦੂਜੇ ਪਾਸੇ ਫਰਾਹ ਅਫਜਲ ਦੇ ਵਿਯੋਗ ਵਿੱਚ ਮਨੋਰੋਗੀ ਬਣ ਗਈ ਹੈ। ਉਸ ਨੂੰ ਠੀਕ ਕਰਨ ਲਈ ਉਸਦਾ ਵਿਆਹ ਕਰਨ ਦੀ ਕੋਸ਼ਿਸ ਕੀਤੀ ਜਾਂਦੀ ਹੈ। ਜਦੋਂ ਅਫਜਲ ਨੂੰ ਇਹ ਗੱਲ ਪਤਾ ਚੱਲਦੀ ਹੈ ਤਾਂ ਉਹ ਯਾਸਮੀਨ ਨਾਲ ਮੰਗਣੀ ਕਰਾ ਲੈਂਦਾ ਹੈ। ਅਫਜਲ ਦੀ ਮੰਗਣੀ ਬਾਰੇ ਸੁਣ ਫਰਾਹ ਨੂੰ ਬਹੁਤ ਸੱਟ ਵੱਜਦੀ ਹੈ ਅਤੇ ਉਹ ਵਿਆਹ ਲਈ ਮੰਨ ਜਾਂਦੀ ਹੈ। ਇਸੇ ਦੌਰਾਨ ਅਫਜਲ ਪੁਲਿਸ ਦਾ ਕੰਮ ਛੱਡ ਦੇੰਦਾ ਹੈ ਅਤੇ ਦੁਬਾਰਾ ਹੈਦਰਾਬਾਦ ਆਉਣ ਦੀ ਕੋਸ਼ਿਸ਼ ਕਰਦਾ ਹੈ। ਪੁਲਿਸ ਨਹੀਂ ਚਾਹੁੰਦੀ ਕੇ ਅਫਜਲ ਉਹਨਾਂ ਦੇ ਕੰਮ ਨੂੰ ਛੱਡੇ ਕਿਓਂਕੀ ਅਫਜਲ ਉਹਨਾਂ ਦੇ ਬਹੁਤ ਸਾਰੇ ਰਾਜ਼ ਜਾਣਦਾ ਹੁੰਦਾ ਹੈ। ਹੈਦਰਾਬਾਦ ਆਣ ਕੇ ਉਸਨੂੰ ਪਤਾ ਚੱਲਦਾ ਹੈ ਕਿ ਫਰਾਹ ਵੀ ਉਸਨੂੰ ਮੁਹੱਬਤ ਕਰਦੀ ਹੈ। ਉਹ ਫੋਨ ਉੱਪਰ ਫਰਾਹ ਅੱਗੇ ਆਪਣੀ ਮੁਹੱਬਤ ਦਾ ਇਜ਼ਹਾਰ ਕਰਦਾ ਹੈ। ਫਰਾਹ ਉਸਨੂੰ ਦੱਸਦੀ ਹੈ ਕੇ ਉਸਨੇ ਅਫਜਲ ਲਈ ਇੱਕ ਪ੍ਰੇਮ ਪੱਤਰ ਲਿਖਿਆ ਸੀ ਜੋ ਉਹ ਪੜਨਾ ਸ਼ੁਰੂ ਕਰਦੀ ਹੈ। ਹਾਲੇ ਅਫਜਲ ਦੇ ਕੰਨਾਂ ਵਿੱਚ ਪਿਆਰੇ ਅਫ਼ਜ਼ਲ ਸ਼ਬਦ ਹੀ ਪਏ ਹੁੰਦੇ ਹਨ ਕਿ ਪੁਲਿਸ ਦੀ ਇੱਕ ਗੋਲੀ ਉਸ ਤੋਂ ਉਸਦੇ ਸਾਹ ਖੋਹ ਲੈਂਦੀ ਹੈ। ਪਿਆਰੇ ਅਫ਼ਜ਼ਲ ਉਸਦੀ ਜ਼ਿੰਦਗੀ ਦੇ ਆਖਰੀ ਸ਼ਬਦ ਹੁੰਦੇ ਹਨ ਜੋ ਉਸਨੇ ਸੁਣੇ।

Remove ads

ਹੋਰ ਵੇਖੋ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads