ਪ੍ਰਭੂ ਦੇਵਾ
From Wikipedia, the free encyclopedia
Remove ads
ਪ੍ਰਭੂ ਦੇਵਾ, ਇੱਕ ਭਾਰਤੀ ਫਿਲਮ ਅਭਿਨੇਤਾ, ਨਿਰਦੇਸ਼ਕ ਅਤੇ ਡਾਂਸ ਕੋਰੇਓਗ੍ਰਾਫਰ[2] ਹੈ, ਇਹਨਾਂ ਨੇ ਤਮਿਲ,ਤੇਲਗੂ,ਬੋਲੀਵੁਡ, ਮਲਯਾਲਮ ਅਤੇ ਕੰਨੜ ਫਿਲਮਾਂ ਵਿੱਚ ਕੰਮ ਕਰ ਕੇ ਆਪਣੀ ਵਖਰੀ ਪਛਾਣ ਬਣਾਈ | ਇਹਨਾਂ ਨੇ ਆਪਣੇ ਪਚੀਸ ਸਾਲ ਦੇ ਕੈਰੀਅਰ ਦੇ ਦੋਰਾਨ, ਚੋਖੀ ਮਾਤਰਾ ਵਿੱਚ ਵੱਖਰੀ ਵੱਖਰੀ ਤਰ੍ਹਾਂ ਦੇ ਨ੍ਰਿਤ ਦੀਆਂ ਕਿਸਮਾਂ ਨੂੰ ਘੜਿਆ ਅਤੇ ਆਪਣੀ ਅਦਾਕਾਰੀ ਦੇ ਨਮੂਨੇ ਦਿਖਾਏ | ਇਹਨਾਂ ਨੂੰ ਦੋ ਰਾਸ਼ਟਰੀ ਫਿਲਮ ਅਵਾਰਡ ਸ਼੍ਰੇਸ਼ਟ ਨ੍ਰਿਤ ਲੇਖਨ ਲਈ ਸਨਮਾਨਿਤ ਕੀਤਾ ਗਿਆ ਹੈ; ਇਹਨਾਂ ਨੂੰ ਭਾਰਤੀ ਮਾਈਕਲ ਜੈਕਸਨ ਵੀ ਕਿਹਾ ਜਾਂਦਾ ਹੈ |[3]
ਪ੍ਰਭੂ ਦੇਵਾ ਨੇ ਤਮਿਲ ਸਿਨੇਮਾ ਵਿੱਚ ਆਪਣੇ ਅਭਿਨੈ ਦੀ ਸ਼ੁਰਆਤ 1990 ਤੋਂ ਕੀਤੀ ਅਤੇ 2000 ਤੱਕ ਲਗਾਤਾਰ ਫਿਲਮਾਂ ਦਾ ਸਿਲਸਿਲਾ ਜਾਰੀ ਰਖਿਆ; ਕਧਾਲਾਨ (1994), ਲਵ ਬਰਡਸ (1996), ਮਿਨਸਾਰਾ ਕਨਾਵੂ (1997), ਕਾਥਾਲਾ ਕਾਥਾਲਾ (1998) ਅਤੇਵਾਨਾਥਾਈ ਪੋਲਾ (2000), ਇਸ ਤੋਂ ਬਾਅਦ ਪ੍ਰਭੂ ਦੇਵਾ ਨੇ 2005 ਵਿੱਚ ਤੇਲਗੂ ਨਾਵ੍ਵੋਸ੍ਤਾਨਾਂਤੇ ਨੇਨੋਦ੍ਦਾਂਤਾਨਾ ਫਿਲਮ ਵਿੱਚ ਕੰਮ ਕੀਤਾ |ਅਭਿਨੈ ਤੋਂ ਬਾਅਦ ਦੇਵਾ ਨੇ ਤੇਲਗੂ ਸਿਨੇਮਾ ਤੋਂ ਫਿਲਮ ਨਿਰਦੇਸ਼ਨ ਦਾ ਕੰਮ ਸ਼ੁਰੂ ਕਰ ਕੇ, ਹਿੰਦੀ ਅਤੇ ਤਮਿਲ ਭਾਸ਼ਾਵਾਂ ਵਿੱਚ ਵੀ ਫਿਲਮਾਂ ਨਿਰਦੇਸ਼ਿਤ ਕੀਤੀਆਂ, ਜਿਵੇਂ ਸ਼ੰਕਰਦਾਦਾ ਜ਼ਿੰਦਾਬਾਦ (2007), ਪੋੱਕੀਰੀ (2007), ਵਾੰਟੇਡ (2009), ਰਾਉਡੀ ਰਾਠੋਰ (2012) ਅਤੇ ਆਰ... ਰਾਜਕੁਮਾਰ (2013).[4]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads