ਰਾਉਡੀ ਰਾਠੋਰ

From Wikipedia, the free encyclopedia

Remove ads

ਰਾਉਡੀ ਰਾਠੋੜ 2012 ਦੀ ਇੱਕ ਭਾਰਤੀ ਐਕਸ਼ਨ ਫ਼ਿਲਮ ਹੈ, ਜਿਸਦੇ ਨਿਰਦੇਸ਼ਕ ਪ੍ਰਭੂ ਦੇਵਾ ਅਤੇ ਪ੍ਰੋਡੂਸਰ ਰਜਤ ਰਾਵੈਲ, ਸੰਜੇ ਲੀਲਾ ਭੰਸਾਲੀ ਅਤੇ ਰੋਨੀ ਸਕਰੂਵਾਲਾ ਹਨ। ਇਹ ਇੱਕ ਤੇਲਗੂ ਫ਼ਿਲਮ ਵਿਕਰਾਮਾਰਕੂੜੁ ਤੋਂ ਬਣਾਈ ਗਈ ਹੈ, ਜੋ ਐਸ. ਐਸ. ਰਾਜਾਮੋਉਲੀ ਨੇ ਨਿਰਦੇਸ਼ਿਤ ਕੀਤੀ ਅਤੇ ਉਸਨੇ ਇਸ ਫ਼ਿਲਮ ਨੂੰ ਮਲਯਾਲਮ ਵਿੱਚ ਵਿਕਰਮਥਿਥਿਆ, ਭੋਜਪੁਰੀ ਵਿੱਚ ਵਿਕਰਮ ਸਿੰਘ ਰਾਠੋੜ ਆਈ.ਪੀ.ਐਸ, ਬੰਗਾਲੀ ਵਿੱਚ "ਬਿਕਰਮ ਸਿੰਘਾ" ਅਤੇ ਹਿੰਦੀ ਵਿੱਚ ਪ੍ਰਤਿਘਾਤ ਵੱਖ ਵੱਖ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ |ਇਸ ਦਾ ਮੁੱਖ ਅਭਿਨੇਤਾ ਅਕਸ਼ੈ ਕੁਮਾਰ ਹੈ, ਜਿਸਨੇ ਦੂਹਰੇ ਰੂਪ ਦੀ ਭੂਮਿਕਾ ਨਿਭਾਈ, ਉਸ ਦੀ ਮੁੱਖ ਅਦਾਕਾਰਾ ਸੋਨਾਕਸ਼ੀ ਸਿਨਹਾ ਤੋਂ ਇਲਾਵਾ ਪਰੇਸ਼ ਗੰਗਾਤ੍ਰਾ, ਯਸ਼ਪਾਲ ਸ਼ਰਮਾ, ਗੁਰਦੀਪ ਕੋਹਲੀ ਨੇ ਸਹਾਇਕ ਅਭਿਨੈ ਅਦਾ ਕੀਤੇ ਅਤੇ ਤਮਿਲ ਕਲਾਕਾਰ ਨਾਸਰ ਨੇ ਵਿਰੋਧੀ ਰੋਲ ਨਿਭਾਇਆ |[3] ਫ਼ਿਲਮ ਦਾ ਸੰਗੀਤਸਾਜਿਦ-ਵਾਜਿਦ ਨੇ ਦਿੱਤਾ ਅਤੇ ਫੈਜ਼ ਅਨਵਰ ਅਤੇ ਸਮੀਰ ਅੰਜਾਨ ਨੇ ਗੀਤਾਂ ਨੂੰ ਕਲਮ-ਬੱਧ ਕੀਤਾ। ਇਸ ਫ਼ਿਲਮ ਰਾਹੀਂ ਅਕਸ਼ੈ ਕੁਮਾਰ ਨੇ ਸੱਤ ਸਾਲ ਬਾਅਦ ਐਕਸ਼ਨ ਅੰਦਾਜ਼ ਵਿੱਚ ਵਾਪਸੀ ਕੀਤੀ | [4]

ਵਿਸ਼ੇਸ਼ ਤੱਥ ਰਾਉਡੀ ਰਾਠੋੜ, ਨਿਰਦੇਸ਼ਕ ...
Remove ads

ਰਾਉਡੀ ਰਾਠੋੜ,ਇੱਕ ਚੋਰ ਸ਼ਿਵਾ ਨਾਲ ਸਬੰਧਿਤ ਹੈ ਜੋ ਪਾਰੋ ਨਾਂ ਦੀ ਕੁੜੀ ਨਾਲ ਪਿਆਰ ਵਿੱਚ ਪੈ ਜਾਂਦਾ ਹੈ ਅਤੇ ਬਾਅਦ ਵਿੱਚ ਉਹ ਆਪਣੇ ਮ੍ਰਿਤਕ ਹਮਸ਼ਕਲ ਏ.ਸੀ.ਪੀ ਵਿਕਰਮ ਰਾਠੋੜ ਦੀ ਬੇਟੀ ਨੂੰ ਸੰਭਾਲਦੇ ਹੋਏ, ਵਿਕਰਮ ਰਾਠੋੜ ਦੇ ਦੁਸ਼ਮਨ ਅਤੇ ਕ਼ਾਤਿਲ ਬਾਪਜੀ ਤੋਂ ਬਦਲਾ ਲੈਂਦਾ ਹੈ।ਫ਼ਿਲਮ ਦਾ ਪਹਿਲਾ ਸ਼ੂਟ ਮੁੰਬਈ ਦੇ ਐਸ.ਐਲ.ਬੀ. ਪ੍ਰੋਡਕਸ਼ਨ ਹਾਊਸ ਵਿੱਚ ਅਤੇ ਬਾਕੀ ਹਿੱਸਾ ਕਰਨਾਟਕ ਦੀਆਂ ਯੂਨੈਸਕੋ ਵਰਲਡ ਹੇਰੀਟੇਜਥਾਂਵਾਂ ਤੇ ਹੈਮਪੀ ਨਾਂ ਦੇ ਪਿੰਡ ਵਿੱਚ ਫ਼ਿਲਮਾਇਆ ਗਿਆ। [5][6]ਰਾਉਡੀ ਰਾਠੋੜ 1 ਜੂਨ 2012 ਨੂੰ INR 450 ਮਿਲੀਅਨ (US$7.3 ਮਿਲੀਅਨ) ਦੇ ਬਜਟ ਨਾਲ ਵਿਸ਼ਵ ਦੇ ਸਿਨੇਮਾਂ ਘਰਾਂ ਵਿੱਚ ਪ੍ਰਕਾਸ਼ਿਤ ਕੀਤੀ ਗਈ। ਇਸ ਨੂੰ ਨੁਕਤਾਚੀਨਿਆਂ ਤੋਂ ਰਲਵਾਂ ਹੁੰਗਾਰਾ ਮਿਲਿਆ,ਨਾਲ ਹੀ ਇਸਨੇ ਟਿਕਟ-ਘਰਾਂ ਵਿੱਚ ਭਾਰੀ ਇੱਕਠ ਕਰਦੇ ਹੋਏ ਵਿਸ਼ਵ ਪੱਧਰ ਤੇ INR।2.01 ਬਿਲੀਅਨ (US$33 ਮਿਲੀਅਨ) ਕਮਾਏ ਅਤੇ ਵੱਡੀ ਵਪਾਰਿਕ ਕਾਮਯਾਬੀ ਪ੍ਰਾਪਤ ਕੀਤੀ।2.01 billion (US$25 million).[2] ਭਾਰਤ ਵਿੱਚ ਇਸਨੂੰ "ਬਲਾੱਕਬਸਟਰ" ਫ਼ਿਲਮ ਦਾ ਖਿਤਾਬ ਦਿੱਤਾ ਗਿਆ ਪਰ ਵਿਦੇਸ਼ੀ ਪੱਧਰ ਤੇ "ਐਵਰੇਜ" ਫ਼ਿਲਮ ਦੇ ਤੌਰ ਤੇ ਲਈ ਗਈ।[7] ਰਾਉਡੀ ਰਾਠੋੜ ਬੋਲੀਵੂਡ ਵਿੱਚ ਹੁਣ ਤੱਕ ਭਾਰੀ ਮੁਨਾਫਾ ਕਮਾਉਣ ਵਾਲਿਆਂ ਫ਼ਿਲਮਾਂ ਵਿੱਚੋਂ ਇੱਕ ਹੈ।

Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads