ਪ੍ਰਾਚੀ ਦੇਸਾਈ

From Wikipedia, the free encyclopedia

ਪ੍ਰਾਚੀ ਦੇਸਾਈ
Remove ads

ਪ੍ਰਾਚੀ ਦੇਸਾਈ (ਜਨਮ 12 ਸਤੰਬਰ 1988) ਇੱਕ ਭਾਰਤੀ ਬਾਲੀਵੁੱਡ ਫਿਲਮ ਅਤੇ ਟੈਲੀਵਿਜ਼ਨ ਅਦਾਕਾਰਾ ਹੈ। ਉਸ ਨੇ ਆਪਣੇ ਟੈਲੀਵਿਜ਼ਨ ਕੈਰੀਅਰ ਦੀ ਸ਼ੁਰੂਆਤ ਜ਼ੀ.ਟੀ. ਵੀ. ਦੇ ਸਫਲ ਟੀਵੀ ਡਰਾਮਾ ਕਸਮ ਸੇ  ਨਾਲ ਕੀਤੀ। ਉਸਨੇ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ 2008 ਵਿੱਚ ਫਿਲਮ ਚੱਟਾਨ  ਨਾਲ ਕੀਤੀ। ਉਸ ਦੀਆਂ ਹੋਰ ਵਧੀਆ ਫੀਚਰ ਫਿਲਮ ਵਿੱਚ ਸ਼ਾਮਿਲ ਹੈ ਵਨਸ ਅਪੂਨ ਏ ਟਾਈਮ ਇਨ ਮੁੰਬਈ (2010), ਬੋਲ ਬੱਚਨ (2012) ਅਤੇ ਆਈ. ਮੀ ਔਰ ਮੈਂ  (2013). ਉਸ ਇੱਕ ਸਮਰਥਕ, ਬੁਲਾਰੀ, ਬ੍ਰਾਂਡ ਰਾਜਦੂਤ ਅਤੇ ਗੋਆ ਦੇ ਸੈਰ ਸਪਾਟਾ ਅਤੇ ਨਿਓਟ੍ਰੋਜਿਨਾ ਉਤਪਾਦ ਵਿੱਚ ਭਾਰਤ ਦਾ ਜਾਣਿਆ ਪਹਿਚਾਣਿਆ ਚਿਹਰਾ ਹੈ।[3] ਦੇਸਾਈ ਲਗਜਰਾਂ ਬ੍ਰਾਂਡ ਦੀ ਰਾਜਦੂਤ।

ਵਿਸ਼ੇਸ਼ ਤੱਥ ਪ੍ਰਾਚੀ ਦੇਸਾਈ, ਜਨਮ ...
Remove ads

ਮੁੱਢਲਾ ਜੀਵਨ ਅਤੇ ਪਿਛੋਕੜ

ਦੇਸਾਈ ਦਾ ਜਨਮ ਸੂਰਤ, ਗੁਜਰਾਤ ਵਿੱਚ ਨਿਰੰਜਨ ਦੇਸਾਈ ਅਤੇ ਅਮੀਤਾ ਦੇਸਾਈ ਦੇ ਘਰ ਹੋਇਆ। ਉਸਦੀ ਇੱਕ ਭੈਣ ਦਾ ਨਾਮ ਏਸ਼ਾਂ ਦੇਸਾਈ ਹੈ।[4]

ਦੇਸਾਈ ਨੇ ਸਕੂਲੀ ਪੜ੍ਹਾਈ ਸੇਂਟ ਯੂਸੁਫ਼ ਕਾਨਵੇਂਟ[5] ਪੰਚਗਾਨੀ ਤੋਂ ਕੀਤੀ ਅਤੇ ਉਸਦੇ ਸਕੂਲ ਉਸ ਸਮੇਂ ਸੂਰਤ ਵਿੱਚ ਨੋਵੇ ਨੰਬਰ ਉੱਤੇ ਸੀ। ਉਸਨੇ ਆਪਣੀ ਉੱਚ ਸਿੱਖਿਆ ਸਿੰਹਗੜ ਕਾਲਜ ਪੁਣੇ ਤੋਂ ਕੀਤੀ।.[6]

ਕਰੀਅਰ

2006 ਵਿੱਚ ਦੇਸਾਈ ਨੂੰ ਏਕਤਾ ਕਪੂਰ ਦੇ ਟੈਲੀਵਿਜ਼ਨ ਡਰਾਮਾ ਕਸਮ ਸੇ  ਵਿੱਚ ਭੂਮਿਕਾ ਮਿਲੀ। ਉਸਨੇ ਟੀ. ਵੀ. ਅਭਿਨੇਤਾ ਰਾਮ ਕਪੂਰ ਦੇ ਨਾਲ ਬਾਣੀ ਦੀ ਭੂਮਿਕਾ ਅਦਾ ਕੀਤੀ।.[7][8] ਉਸਨੇ ਕਈ ਅਵਾਰਡ ਹਾਸਿਲ ਕੀਤੇ ਜਿਨ੍ਹਾਂ ਵਿੱਚ ਭਾਰਤੀ ਟੈਲੀ ਅਵਾਰਡ ਹਾਸਿਲ ਕੀਤਾ।

ਦੇਸਾਈ ਨੇ ਝਲਕ ਦਿੱਖਲਾ ਜਾ  ਭਾਰਤੀ ਵਰਜਨ ਦੇ ਬੀ.ਬੀ.ਸੀ  ਸਟਰਿਕਲੀ ਕਮ ਡਾਨਸਿੰਗ ਵਿੱਚ 7 ਸਤੰਬਰ 2007 ਨੂੰ ਕੋਰੀਓਗ੍ਰਾਫਰ ਦੀਪਕ ਸਿੰਘ ਦੇ ਅਧੀਨ ਭਾਗ ਲਿਆ। ਦੇਸਾਈ ਨੇ ਹਰ ਹਫ਼ਤੇ ਜੱਜਾਂ ਨੂੰ ਬਾਹੁਤ ਪ੍ਰਭਾਵਿਤ ਕੀਤਾ ਪਰ ਆਖਿਰਕਾਰ 10 ਨਵੰਬਰ 2007 ਨੂੰ ਬਾਹਰ ਹੋ ਗਈ। ਇਸੇ ਹੀ ਮੁਕਾਬਲੇ ਵਿੱਚ ਉਸਨੂੰ ਵਾਇਲਡਕਾਰਡ ਰਾਹੀ 23 ਨਵੰਬਰ 2007 ਨੂੰ ਪ੍ਰਵੇਸ਼ ਕੀਤਾ ਅਤੇ ਗ੍ਰੈਂਡ ਫਿਨਾਲੇ ਵਿੱਚ ਥਾਂ ਪੱਕੀ ਕੀਤੀ ਅਤੇ ਅਖੀਰ ਵਿੱਚ ਇਸ ਮੁਕਾਬਲੇ ਦੀ ਵਿਜੇਤਾ ਰਹੀ।[9]

ਦੇਸਾਈ ਨੇ ਟੀ.ਵੀ. ਲੜੀਵਾਰ ਕਸੌਟੀ ਜ਼ਿੰਦਗੀ ਵਿੱਚ ਕੰਮ ਕੀਤਾ ਜਿਸਦਾ ਪ੍ਰਸਾਰਨ ਸਟਾਰ ਪਲੱਸ ਉੱਤੇ ਵਿਖਾਇਆ ਗਿਆ।

Thumb
ਦੇਸਾਈ ਨਾਲ ਚੱਟਾਨ ' ਤੇ ਹੈ!! ਟੀਮ ' ਤੇ ਸੰਗੀਤ ਨੂੰ ਸ਼ੁਰੂ

ਦੇਸਾਈ ਨੇ ਉਸ ਤੋਂ ਬਾਅਦ 2008 ਵਿੱਚ ਫਿਲਮ ਜਗਤ ਵਿੱਚ ਪ੍ਰਵੇਸ਼ ਕੀਤਾ। ਉਸਦੀ ਪਹਿਲੀ ਫਿਲਮ ਰਾਕ ਆਨ!! (2008)  ਜਿਸਦੇ ਨਿਰਦੇਸ਼ਕ ਅਭਿਸ਼ੇਕ ਕਪੂਰ ਸਨ। ਇਸ ਫਿਲਮ ਵਿੱਚ ਦੇਸਾਈ ਨੇ ਫਰਹਾਨ ਅਖਤਰ ਫਰਹਾਨ ਅਖਤਰ ਦੀ ਪਤਨੀ ਦੀ ਭੂਮਿਕਾ ਅਦਾ ਕੀਤੀ। ਦੇਸਾਈ ਨੂੰ ਇਸ ਫਿਲਮ ਵਿੱਚ ਕੰਮ ਕਰਨ ਲਈ ਕਸਮ ਸੇ ਲੜੀਵਾਰ ਛੱਡਣਾ ਪਿਆ।[2][7]

ਉਸ ਤੋਂ ਬਾਅਦ ਉਸਨੇ ਫਿਲਮ ਲਾਇਫ ਪਾਰਟਨਰ (2009)[10] ਅਤੇ ਜੁਲਾਈ 2010 ਵਿਚਵਨਸ ਅਪੋਨ ਟਾਈਮ ਇਨ ਮੁੰਬਈ। ਜਿਸ ਵਿੱਚ ਉਸਦੇ ਸ਼ਾਇਕ ਕਲਾਕਾਰ ਅਜੈ ਦੇਵਗਨ, ਇਮਰਾਨ ਹਾਸ਼ਮੀ ਅਤੇ ਕੰਗਨਾ।[11]

2012 ਵਿੱਚ ਦੇਸਾਈ ਤੇਰੀ ਮੇਰੀ ਕਹਾਣੀ ਵਿੱਚ ਨਜ਼ਰ ਆਈ।[12] ਉਸ ਤੋਂ ਬਾਅਦ ਉਸਨੂੰ ਵੱਡੀਆਂ ਫਿਲਮਾਂ ਜਿਵੇਂ ਬੋਲ ਬੱਚਨ, ਅਭਿਸ਼ੇਕ ਬੱਚਨ ਅਤੇ ਅਜੈ ਦੇਵਗਨ ਅਤੇ ਆਸਿਨ[13] ਦੇ ਨਾਲ ਕੰਮ ਕੀਤਾ। ਇਹ ਫਿਲਮ ਦੇਸਾਈ ਦੀ ਸਫਲ ਫਿਲਮਾਂ ਵਿਚੋਂ ਇੱਕ ਸੀ।[14]

ਦੇਸਾਈ 2013 ਵਿੱਚ ਆਈ, ਮੀ ਔਰ ਮੈਂ  ਵਿੱਚ ਯੋਹਨ ਅਬਰਾਹਾਮ ਅਤੇ ਚਿਤਰਾਂਗਦਾ ਸਿੰਘ[15] ਅਤੇ ਇੱਕ ਹੋਰ ਫਿਲਮ ਪੁਲਿਸਗਿਰੀ ਵਿੱਚ ਸੰਜੇ ਦੱਤ[16] ਨਾਲ ਨਜ਼ਰ ਆਈ। 2014 ਵਿੱਚ ਦੇਸਾਈ ਨੇ ਆਈਟਮ ਨੰਬਰ ਅਵਾਰੀ ਲਈ ਏਕ ਵਿਲੇਨ ਵਿੱਚ ਕੰਮ ਕੀਤਾ।[17]

2016 ਵਿੱਚ ਦੇਸਾਈ ਨੇ ਸਾਬਕਾ ਕ੍ਰਿਕਟ ਕਪਤਾਨ ਮੁਹੰਮਦ ਅਜ਼ਹਰੂਦੀਨ ਦੀ ਪਤਨੀ ਨੌਰੀਨ ਦੀ ਭੂਮਿਕਾ ਫਿਲਮ ਅਜ਼ਹਰ  ਵਿੱਚ ਇਮਰਾਨ ਹਾਸ਼ਮੀ ਦੇ ਨਾਲ ਕੰਮ ਕੀਤਾ।[18][19] ਉਸ ਤੋਂ ਬਾਅਦ ਉਹ 11 ਨਵੰਬਰ 2016 ਵਿੱਚ ਇੱਕ ਵਾਰ ਫਿਰ ਫਰਹਾਨ ਅਖਤਰ ਦੀ ਪਤਨੀ ਦੇ ਰੂਪ ਵਿੱਚ ਫਿਲਮ ਰਾਕ ਆਨ 2 ਵਿੱਚ ਨਜ਼ਰ ਆਈ ਜੋ ਕੀ ਫਿਲਮ ਰਾਕ ਆਨ!! ਦਾ ਸੀਕਵਲ ਸੀ।[20][21]

ਅੰਤਰਾਲ, ਵਾਪਸੀ ਅਤੇ ਅਗਲਾ ਕਰੀਅਰ (2017-ਮੌਜੂਦਾ)

ਦੇਸਾਈ ਨੇ ਜ਼ੀ 5 ਦੀ ਫ਼ਿਲਮ 'ਸਾਈਲੈਂਸ... ਕੈਨ ਯੂ ਹੇਅਰ ਇਟ?' ਨਾਲ ਲਗਭਗ 4 ਸਾਲਾਂ ਬਾਅਦ ਸਿਲਵਰ ਸਕ੍ਰੀਨ 'ਤੇ ਵਾਪਸੀ ਕੀਤੀ। 26 ਮਾਰਚ 2021 ਨੂੰ ਰਿਲੀਜ਼ ਹੋਈ ਇਸ ਵਿੱਚ ਮਨੋਜ ਬਾਜਪਾਈ, ਅਰਜੁਨ ਮਾਥੁਰ, ਸਾਹਿਲ ਵੈਦ, ਵਕਾਰ ਸ਼ੇਖ ਅਤੇ ਬਰਖਾ ਸਿੰਘ ਵੀ ਸਨ।

ਉਸ ਨੇ ਮਿਸਟਰ ਵਰਲਡ 2016 ਰੋਹਿਤ ਖੰਡੇਲਵਾਲ ਦੇ ਨਾਲ ਇੱਕ ਸੰਗੀਤ ਵੀਡੀਓ, ਰਿਹਾਹੇ ਵਿੱਚ ਵੀ ਪ੍ਰਦਰਸ਼ਨ ਕੀਤਾ ਜੋ 22 ਜੂਨ 2021 ਨੂੰ ਰਿਲੀਜ਼ ਹੋਈ। ਗੀਤ ਨੂੰ ਗਾਇਕ ਯਾਸੀਰ ਦੇਸਾਈ ਦੁਆਰਾ ਗਾਇਆ ਗਿਆ ਸੀ। ਗੀਤ ਨੂੰ ਸਰੋਤਿਆਂ ਵੱਲੋਂ ਖੂਬ ਸਲਾਹਿਆ ਗਿਆ।

ਉਹ ਅਗਲੀ ਹਿੰਦੀ ਫ਼ਿਲਮ ਫੋਰੈਂਸਿਕ ਵਿੱਚ ਦਿਖਾਈ ਦੇਵੇਗੀ ਜੋ ਮਲਿਆਲਮ ਫ਼ਿਲਮ ਦੀ ਰੀਮੇਕ ਜਿਸ ਵਿੱਚ ਵਿਕਰਾਂਤ ਮੈਸੀ ਅਤੇ ਰਾਧਿਕਾ ਆਪਟੇ ਹਨ।

2022 ਵਿੱਚ ਐਮਾਜ਼ਾਨ ਪ੍ਰਾਈਮ ਮੀਟਿੰਗ ਵਿੱਚ ਇਹ ਖੁਲਾਸਾ ਹੋਇਆ ਸੀ ਕਿ ਦੇਸਾਈ ਨਾਗਾ ਚੈਤੰਨਿਆ ਅਤੇ ਪਾਰਵਤੀ ਦੇ ਨਾਲ ਅਲੌਕਿਕ ਵੈੱਬ ਸੀਰੀਜ਼ ਧੂਥਾ ਨਾਲ ਆਪਣਾ ਤੇਲਗੂ ਡੈਬਿਊ ਕਰੇਗੀ।

ਉਹ ਡਾਰਕ ਫੈਂਟੇਸੀ ਫ਼ਿਲਮ - ਕੋਸ਼ਾ, ਜਿਸ ਦਾ ਨਿਰਦੇਸ਼ਕ ਅੰਮਾਨ ਅਦਵੈਤ ਹੈ ਅਤੇ ਅਭੈ ਰਾਜ ਕੰਵਰ ਦੁਆਰਾ ਨਿਰਮਿਤ ਹੈ, ਵਿੱਚ ਇੱਕ ਮੁੱਖ ਅਭਿਨੇਤਰੀ ਵਜੋਂ ਕੰਮ ਕਰਨ ਲਈ ਵੀ ਵਚਨਬੱਧ ਹੈ।[22]

Remove ads

ਫਿਲਮੋਗ੍ਰਾਫੀ

ਫ਼ਿਲਮ

ਹੋਰ ਜਾਣਕਾਰੀ ਸਾਲ, ਸਿਰਲੇਖ ...

ਟੈਲੀਵਿਜ਼ਨ

ਹੋਰ ਜਾਣਕਾਰੀ ਸਾਲ, ਸਿਰਲੇਖ ...

ਅਵਾਰਡ ਅਤੇ ਨਾਮਜ਼ਦਗੀ

ਹੋਰ ਜਾਣਕਾਰੀ ਸਾਲ, ਪ੍ਰਦਰਸ਼ਨ ...
ਹੋਰ ਜਾਣਕਾਰੀ ਸਾਲ, ਫਿਲਮ ...
Remove ads

ਹਵਾਲੇ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads