ਪੜਯਥਾਰਥਵਾਦੀ ਮੈਨੀਫ਼ੈਸਟੋ
From Wikipedia, the free encyclopedia
Remove ads
ਪੜਯਥਾਰਥਵਾਦੀ ਮੈਨੀਫ਼ੈਸਟੋ ਪੜਯਥਾਰਥਵਾਦੀ ਲਹਿਰ ਦੌਰਾਨ 1924 ਅਤੇ 1929 ਵਿੱਚ ਪ੍ਰਕਾਸ਼ਿਤ ਕੀਤੇ ਦੋ ਮੈਨੀਫ਼ੈਸਟੋ ਹਨ। ਇਹ ਦੋਨੋਂ ਆਂਦਰੇ ਬਰੇਤੋਂ ਦੁਆਰਾ ਲਿਖੇ ਗਏ ਸਨ ਜਿਸਨੇ ਇੱਕ ਤੀਜਾ ਮਨੀਫ਼ੈਸਟੋ ਵੀ ਲਿਖਿਆ ਸੀ ਜੋ ਪ੍ਰਕਾਸ਼ਿਤ ਨਹੀਂ ਕੀਤਾ ਗਿਆ।
ਪਹਿਲਾ ਮੈਨੀਫ਼ੈਸਟੋ
ਪਹਿਲਾ ਮੈਨੀਫ਼ੈਸਟੋ ਆਂਦਰੇ ਬਰੇਤੋਂ ਦੁਆਰਾ 1924 ਵਿੱਚ ਇੱਕ ਛੋਟੀ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਅਨੁਸਾਰ ਪੜਯਥਾਰਥਵਾਦ ਦੀ ਪਰਿਭਾਸ਼ਾ ਹੇਠ ਅਨੁਸਾਰ ਹੈ:
- "ਸ਼ੁੱਧ ਅਚੇਤ ਕਾਰਜ ਜਿਸ ਨਾਲ ਇੱਕ ਵਿਅਕਤੀ ਆਪਣੇ ਮਨ ਦੇ ਅਸਲੀ ਕਾਰਜ ਨੂੰ ਮੌਖਿਕ, ਲਿਖਤੀ ਜਾਂ ਕਿਸੇ ਹੂਰ ਰੂਪ ਵਿੱਚ ਪੇਸ਼ ਕਰੇ। ਅਜਿਹਾ ਕਾਰਜ ਜਿਸ ਵਿੱਚ ਸੁਹਜਾਤਮਿਕਤਾ ਜਾਂ ਨੈਤਿਕਤਾ ਨੂੰ ਵੇਖਦੇ ਹੋਏ ਤਰਕ ਦੀ ਕੋਈ ਛੇੜ ਛਾੜ ਨਾ ਹੋਵੇ।"
ਇਸ ਲਿਖਤ ਵਿੱਚ ਕਵਿਤਾ ਅਤੇ ਸਾਹਿਤ ਵਿੱਚ ਮੌਜੂਦ ਪੜਯਥਾਰਥਵਾਦ ਦੀਆਂ ਅਨੇਕਾਂ ਮਿਸਾਲਾਂ ਨਾਲ ਗੱਲ ਸਮਝਾਈ ਗਈ ਹੈ। ਇਹ ਵੀ ਦੱਸਿਆ ਗਿਆ ਹੈ ਕਿ ਪੜਯਥਾਰਥਵਾਦੀ ਨਜ਼ਰੀਆ ਸਿਰਫ਼ ਕਲਾ ਦੇ ਖੇਤਰ ਤੱਕ ਹੀ ਮਹਿਦੂਦ ਨਹੀਂ ਸਗੋਂ ਇਸਨੂੰ ਜੀਵਨ ਦ੍ਰਿਸ਼ਟੀਕੋਣ ਵਜੋਂ ਵੀ ਅਪਣਾਇਆ ਜਾ ਸਕਦਾ ਹੈ। ਪੜਯਥਾਰਥਵਾਦੀ ਪ੍ਰੇਰਨਾ ਲਈ ਸੁਪਨਿਆਂ ਦੀ ਮਹੱਤਤਾ ਨੂੰ ਵੀ ਉਭਾਰਿਆ ਗਿਆ। ਇਹ ਮੈਨੀਫ਼ੈਸਟੋ ਊਲ਼-ਜਲੂਲਵਾਦੀ ਮਜ਼ਾਕ ਦੀ ਵਰਤੋਂ ਕਰ ਕੇ ਲਿਖਿਆ ਗਿਆ ਜੋ ਦਾਦਾ (ਲਹਿਰ) ਦਾ ਪ੍ਰਭਾਵ ਪੇਸ਼ ਕਰਦਾ ਹੈ।
ਇਸ ਮੈਨੀਫ਼ੈਸਟੋ ਅਨੁਸਾਰ ਹੇਠਲੇ ਸਾਹਿਤਕਾਰ ਪੜਯਥਾਰਥਵਾਦੀ ਲਹਿਰ ਦਾ ਮੁੱਖ ਹਿੱਸਾ ਬਣੇ: ਲੂਈ ਆਰਾਗੋਂ, ਆਂਦਰੇ ਬਰੇਤੋਂ, ਪੌਲ ਏਲੂਆਰ, ਰੇਨੇ ਕਰੇਵੇਲ ਅਤੇਰੋਬੈਰ ਦੇਜ਼ਨੋ, ਯਾਕ ਬਾਰੋਂ, ਯਾਕ-ਆਂਦਰੇ ਬੋਆਫ਼ਾਰ, ਯਾਂ ਕਾਰੀਵ, ਅਤੇ ਜੌਰਜ ਮਾਲਕੀਨ.[1]
Remove ads
ਦੂਜਾ ਮੈਨੀਫ਼ੈਸਟੋ
1929 ਵਿੱਚ ਆਂਦਰੇ ਬਰੇਤੋਂ ਦੁਆਰਾ ਦੂਜਾ ਪੜਯਥਾਰਥਵਾਦੀ ਮੈਨੀਫ਼ੈਸਟੋ 1929 ਵਿੱਚ ਆਂਦਰੇ ਬਰੇਤੋਂ ਦੁਆਰਾ ਕੁਝ ਸੁਧਾਰ ਕਰਨ ਤੋਂ ਬਾਅਦ ਦੂਜਾ ਪੜਯਥਾਰਥਵਾਦੀ ਮੈਨੀਫ਼ੈਸਟੋ ਪ੍ਰਕਾਸ਼ਿਤ ਕੀਤਾ ਗਿਆ।
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads