ਆਂਦਰੇ ਬਰੇਤੋਂ
From Wikipedia, the free encyclopedia
Remove ads
ਆਂਦਰੇ ਬਰੇਤੋਂ (ਫ਼ਰਾਂਸੀਸੀ ਭਾਸ਼ਾ: André Breton ਫ਼ਰਾਂਸੀਸੀ ਉਚਾਰਨ: [ɑ̃dʁe bʁətɔ̃]); 19 ਫ਼ਰਵਰੀ 1896 - 28 ਸਤੰਬਰ 1966) ਇੱਕ ਫ਼ਰਾਂਸੀਸੀ ਲੇਖਕ ਅਤੇ ਕਵੀ ਸੀ। ਇਹ ਪੜਯਥਾਰਥਵਾਦ ਦੇ ਸੰਸਥਾਪਕ ਵਜੋਂ ਜਾਣਿਆ ਜਾਂਦਾ ਹੈ। 1924 ਵਿੱਚ ਇਸਨੇ ਪੜਯਥਾਰਥਵਾਦੀ ਮੈਨੀਫ਼ੈਸਟੋ (Manifeste du surréalisme) ਲਿਖਿਆ ਜਿਸ ਵਿੱਚ ਇਸਨੇ ਪੜਯਥਾਰਥਵਾਦ ਦੀ ਪਰਿਭਾਸ਼ਾ "ਸ਼ੁੱਧ ਅਚੇਤ ਕਾਰਜ" ਦੇ ਸਿਧਾਂਤ ਦੇ ਤੌਰ ਉੱਤੇ ਦਿੱਤੀ।[1]
Remove ads
ਜੀਵਨ
ਬਰੇਤੋਂ ਦਾ ਜਨਮ 19 ਫ਼ਰਵਰੀ 1896 ਨੂੰ ਤੀਨਛੇਬਰੇ, ਓਰਨ, ਫ਼ਰਾਂਸ ਵਿੱਚ ਹੋਇਆ। ਇਸਨੇ ਡਾਕਟਰੀ ਕੀਤੀ ਅਤੇ ਨਾਲ ਹੀ ਮਾਨਸਿਕ ਰੋਗਾਂ ਦਾ ਇਲਾਜ ਵੀ ਸਿੱਖਿਆ। ਪਹਿਲੇ ਵਿਸ਼ਵ ਯੁੱਧ ਦੌਰਾਨ ਇਸ ਦੀ ਮੁਲਾਕਾਤ ਯਾਕ ਵਾਛੇ ਨਾਲ ਹੋਈ। ਵਾਛੇ ਦਾ ਬਰੇਤੋਂ ਉੱਤੇ ਬਹੁਤ ਪ੍ਰਭਾਵ ਪਿਆ।[2] ਵਾਛੇ ਨੇ 24 ਸਾਲਾਂ ਦੀ ਉਮਰ ਵਿੱਚ ਆਤਮ-ਹੱਤਿਆ ਕਰ ਲਈ ਅਤੇ ਯੁੱਧ ਦੌਰਾਨ ਉਹਦੇ ਦੁਆਰਾ ਲਿਖੀਆਂ ਗਈਆਂ ਚਿੱਠੀਆਂ ਨੂੰ ਬਰੇਤੋਂ ਨੇ ਮੁੱਢਲੇ ਚਾਰ ਲੇਖ ਲਿਖਕੇ ਯੁੱਧ ਦੀਆਂ ਚਿੱਠੀਆਂ (Lettres de guerre) ਹੇਠ ਪ੍ਰਕਾਸ਼ਿਤ ਕਰਵਾਇਆ।
15 ਸਤੰਬਰ 1921 ਨੂੰ ਬਰੇਤੋਂ ਨੇ ਆਪਣੀ ਪਹਿਲੀ ਪਤਨੀ ਸੀਮੋਨ ਕਾਨ ਨਾਲ ਵਿਆਹ ਕਰਵਾਇਆ। ਫਿਰ ਇਹ ਦੋਨੋਂ 1 ਜਨਵਰੀ 1922 ਤੋਂ ਪੈਰਿਸ ਵਿੱਚ ਫੋਂਤਾਨ ਗਲੀ ਵਿੱਚ ਰਹਿਣ ਲੱਗੇ।
ਦਾਦਾ ਤੋਂ ਪੜਯਥਾਰਥਵਾਦ
1919 ਵਿੱਚ ਬਰੇਤੋਂ ਨੇ ਲੂਈ ਆਰਾਗੋਂ ਅਤੇ ਫਿਲਿਪ ਸੂਪੌਲ ਨਾਲ ਮਿਲ ਕੇ ਸਾਹਿਤ (Littérature) ਨਾਂ ਦਾ ਰਸਾਲਾ ਕੱਢਣਾ ਸ਼ੁਰੂ ਕੀਤਾ।
ਮੈਗਨੈਟਿਕ ਫ਼ੀਲਡਜ਼ ਨਾਂ ਦੀ ਇੱਕ ਪੁਸਤਕ ਵਿੱਚ ਇਸਨੇ ਅਵਚੇਤਨ ਲੇਖਣੀ ਦੀ ਪ੍ਰਕਿਰਿਆ ਅਪਣਾਈ। 1924 ਵਿੱਚ ਇਸਨੇ ਪੜਯਥਾਰਥਵਾਦੀ ਮੈਨੀਫ਼ੈਸਟੋ ਛਪਵਾਇਆ ਅਤੇ 1924 ਤੋਂ ਇਹ ਪੜਯਥਾਰਥਵਾਦੀ ਇਨਕਲਾਬ ਨਾਂ ਦੇ ਰਸਾਲੇ ਦਾ ਸੰਪਾਦਕ ਬਣਿਆ। ਇਸ ਨਾਲ ਲੂਈ ਆਰਾਗੋਂ, ਫਿਲਿਪ ਸੂਪੌਲ, ਪੌਲ ਏਲੂਆਰ, ਮਿਛੇਲ ਲੇਰਿਸ, ਰੇਨੇ ਕਰੇਵੇਲ ਅਤੇ ਬੇਂਜਾਮੀਂ ਪੇਰੇ ਵਰਗੇ ਜੁੜੇ।
Remove ads
ਰਚਨਾਵਾਂ
- ਪੜਯਥਾਰਥਵਾਦੀ ਮੈਨੀਫ਼ੈਸਟੋ (Manifestes du surréalisme) -1924-1930
- ਨਾਦਿਆ (Nadja) - 1928
- ਇਸ਼ਕ ਦੀਵਾਨਾ (L'Amour fou) - 1937
ਹਵਾਲੇ
Wikiwand - on
Seamless Wikipedia browsing. On steroids.
Remove ads