ਪੰਜਾਬੀ ਨਾਟਕ ਦਾ ਤੀਜਾ ਦੌਰ
From Wikipedia, the free encyclopedia
Remove ads
ਪੰਜਾਬੀ ਨਾਟਕ ਦੀ ਪ੍ਰਯੋਗਵਾਦੀ ਲਹਿਰ ਦਾ ਆਰੰਭ 1965 ਵਿੱਚ ਕਪੂਰ ਸਿੰਘ ਘੁੰਮਣ,ਸੁਰਜੀਤ ਸਿੰਘ ਸੇਠੀ,ਹਰਸ਼ਰਨ ਸਿੰਘ ਵਰਗੇ ਉੱਘੇ ਨਾਟਕਕਾਰਾਂ ਨਾਲ ਹੋਇਆ। ਪ੍ਰਯੋਗਸ਼ੀਲ ਲਹਿਰ ਦੇ ਪ੍ਰਭਾਵ ਅਧੀਨ ਬਰਤੋਲਤ ਬਰੈਖ਼ਤ ਦਾ ਐਪਿਕ ਥੀਏਟਰ,ਐਨਤੈਲਿਕ ਆਰਤੋ ਦਾ ਹੰਗਾਮੀ ਥੀਏਟਰ,ਸੈਮੂਅਲ ਬੈਕਟ ਦਾ ਐਬਸਰਡ ਥੀਏਟਰ ਦਾ ਪ੍ਰਯੋਗ ਨਵੀਆਂ ਸ਼ੈਲੀਆਂ ਵਜੋਂ ਕੀਤਾ ਜਾਂਦਾ ਰਿਹਾ ਹੈ। 1965 ਤੋਂ ਪਿੱਛੋਂ ਪ੍ਰਯੋਗਵਾਦੀ ਲਹਿਰ ਨਾਲ ਪੰਜਾਬੀ ਨਾਟਕ ਦਾ ਤੀਜਾ ਦੌਰ ਸ਼ੁਰੂ ਹੋਇਆ।
ਇਸ ਲੇਖ ਵਿੱਚ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |
ਤੀਜੇ ਦੋਰ ਦੇ ਪ੍ਰਮੁੱਖ ਨਾਟਕਕਾਰ;
Remove ads
ਕਪੂਰ ਸਿੰਘ ਘੁੰਮਣ
ਕਪੂਰ ਸਿੰਘ ਘੁੰਮਣ ਨੇ ਜ਼ਿੰਦਗੀ ਤੋਂ ਦੂਰ,ਜਿਊਦੀ ਲਾਸ਼,ਅਤੀਤ ਦੇ ਪ੍ਰਛਾਵੇਂ,ਮਾਨਸ ਕੀ ਏਕੇ ਜਾਤ,ਵਿਸਮਾਦ ਨਾਟ ਨਾਟਕਾਂ ਦੀ ਰਚਨਾ ਕੀਤੀ। ਗਲਤ ਕੀਮਤਾਂ,ਦੋ ਜੋਤਾਂ ਦੋ ਮੂਰਤਾਂ,ਪੰਜਾਬ,ਕਵੀ ਤੇ ਕਵਿਤਾ,ਝੁੰਗਲ ਮਾਟਾ ਅਤੇ ਕੱਚ ਦੇ ਗਜਰੇ ਉਸ ਦੀਆਂ ਪ੍ਰਮੁੱਖ ਇਕਾਂਗੀਆਂ ਹਨ।
ਸਟਰਿੰਡਬਰਗ ਦੇ ਪ੍ਰਭਾਵ ਹੇਠ ਲੇਖਕ ਨੇ ਨਵੀਆਂ ਨਾਟ ਸ਼ੈਲੀਆਂ ਦਾ ਪ੍ਰਯੋਗ ਕੀਤਾ। ਸਟਰਿੰਡਬਰਗ ਦੇ ਪ੍ਰਭਾਵ ਅਧੀਨ ਹੀ ਉਸ ਨੇ ਬੁਝਾਰਤ ਨਾਟਕ ਲਿਖਿਆ। ਘੁਮੰਣ ਦੇ ਨਾਟਕ ਤੇ ਇਕਾਂਗੀ ਵਿਭਿੰਨ ਸਟੇਜਾਂ ਉੱਤੇ ਖੇਡੇ ਗਏ। ਸਟੇਜ ਪੱਖ ਤੋਂ ਵੀ ਕਪੂਰ ਸਿੰਘ ਘੁੰਮਣ ਇੱਕ ਸਫ਼ਲ ਨਾਟਕਕਾਰ ਰਿਹਾ ਹੈ।
Remove ads
ਡਾ: ਸੁਰਜੀਤ ਸਿੰਘ ਸੇਠੀ
ਸੁਰਜੀਤ ਸਿੰਘ ਸੇਠੀ ਨੇ 16 ਵੱਡੇ ਨਾਟਕ ਅਤੇ ਪੰਜ ਇਕਾਂਗੀ ਸੰਗ੍ਰਹਿ ਰਚੇ। ਸੇਠੀ ਦੇ ਕੁਝ ਨਾਟਕ ਇਸ ਪ੍ਰਕਾਰ ਹਨ;ਪਰਦੇ,ਕਾਦਰਯਾਰ,ਭਰਿਆ-ਭਰਿਆ,ਸੱਖਣਾ-ਸੱਖਣਾ,ਕਿੰਗ ਮਿਰਜ਼ਾ ਤੇ ਸਪੇਰਾ,ਮਰਦ-ਮਰਦ ਨਹੀਂ ਤੀਵੀਂ-ਤੀਵੀਂ ਨਹੀਂ,ਨੰਗੀ ਸੜਕ,ਰਾਤ ਦਾ ਉਹਲਾ,ਦੇਵਤਿਆਂ ਦਾ ਥੀਏਟਰ,ਪੈਬਲ ਬੀਚ ਤੇ ਲੋਂਗ ਗੁਆਚਾ,ਚੱਲਦੇ ਫਿਰਦੇ ਮੇਰੇ ਇਕਾਂਗੀ ਦਾ ਸਫ਼ਰ,ਸ਼ਾਮਾਂ ਪੈ ਗਈਆਂ ਵਰਗੇ ਹੋਰ ਨਾਟਕਾਂ ਦੀ ਵੀ ਰਚਨਾ ਕੀਤੀ।
ਗੁਰਚਰਨ ਸਿੰਘ ਜਸੂਜਾ
ਗੁਰਚਰਨ ਸਿੰਘ ਜਸੂਜਾ ਨੇ ਨਾਟਕ ਖੇਤਰ ਵਿੱਚ ਬਹੁਤ ਨਾਂ ਕਮਾਇਆ। ਉਸਨੇ ਚੜ੍ਹਿਆ ਸੋਧਣ ਧਰਤ ਲੁਕਾਈ,ਬਾਦਸ਼ਾਹ ਦਰਵੇਸ਼,ਜਿਸ ਡਿਠੈ ਸਭਿ ਦੁਖਿ ਜਾਇ,ਪਾਰਸ ਦੀ ਛੂਹ,ਮੱਖਣ ਸ਼ਾਹ, ‘ਸੁਖਮਨੀ ਦੇ ਚਾਨਣ ਵਿੱਚ’,ਮਕੜੀ ਦਾ ਜਾਲ,ਰਚਨਾ ਰਾਮ ਬਣਾਈ,ਅੰਧਕਾਰ,ਜੰਗਲ ਤੇ ਗੁਰੂ ਗਰੀਬ ਨਿਵਾਜ਼ ਵਰਗੇ ਮਹਾਨ ਨਾਟਕ ਰਚੇ।
ਹਰਸ਼ਰਨ ਸਿੰਘ
ਹਰਸ਼ਰਨ ਸਿੰਘ ਦੇ ਪ੍ਰਮੁੱਖ ਨਾਟਕ ਜਿਗਰਾ,ਫੁੱਲ ਕੁਮਲਾ ਗਿਆ,ਅਪਰਾਧੀ,ਉਦਾਸ ਲੋਕ,ਲੰਮੇ ਸਮੇਂ ਦਾ ਨਰਕ,ਨਿਜ਼ਾਮ ਸੱਕਾ,ਇਕਾਈ ਦਹਾਂਈ ਸੈਂਕੜਾ ਤੇ ਹੀਰ ਰਾਝਾਂ ਹਨ।
ਅਜਮੇਰ ਸਿੰਘ ਔਲਖ
ਅਜਮੇਰ ਸਿੰਘ ਔਲਖ ਨੇ ਨਾਟ-ਪੁਸਤਕਾਂ ਅਤੇ ਕਈ ਪੂਰੇ ਨਾਟਕਾਂ ਦੀ ਰਚਨਾ ਕੀਤੀ,ਜਿਵੇਂ;ਬਗਾਨੇ ਬੋਹੜ ਦੀ ਛਾਂ,ਤੂੜੀ ਵਾਲਾ ਕੋਠਾ,ਬਹਿਕਦਾ ਰੋਹ,ਇਕ ਰਮਾਇਣ ਹੋਰ,ਸੁੱਕੀ ਕੁੱਖ,ਇਸ਼ਕ ਜਿੰਨ੍ਹਾਂ ਦੇ ਹੱਡੀਂ ਰਚਿਆਂ,ਸੱਤ ਬਗਾਨੇ,ਕਹਿਰ ਸਿੰਘ ਦੀ ਮੌਤ।
ਆਤਮਜੀਤ ਸਿੰਘ
ਆਤਮਜੀਤ ਸਿੰਘ ਇੱਕ ਪ੍ਰ੍ਸਿੱਧ ਨਾਟਕਕਾਰ ਹੈ ਜਿਸਨੇ ਪੰਜਾਬੀ,ਹਿੰਦੀ ਅਤੇ ਅੰਗਰੇਜ਼ੀ ਵਿੱਚ ਨਾਟਕ ਰਚਨਾ ਕੀਤੀ। ਆਤਮਜੀਤ ਨੇ ਨਾਟਕ ਨਾਲ ਸਬੰਧਿਤ ਕਿਤਾਬਾਂ ਅਤੇ ਵੀਹ ਦੇ ਕਰੀਬ ਨਾਟਕਾਂ ਦੀ ਰਚਨਾ ਕੀਤੀ ਜਿਹਨਾਂ ਵਿਚੋਂ ਕੁੱਝ ਨਾਟਕ ਇਸ ਪ੍ਰਕਾਰ ਹਨ;ਪੱਲੂ ਦੀ ਉਡੀਕ,ਸਾਡੇ ਤਿੰਨ ਲੱਤਾਂ ਵਾਲਾ ਮੇਜ਼,ਚਾਬੀਆਂ,ਮੁਰਗੀਖਾਨਾ,ਰਿਸ਼ਤਿਆਂ ਦਾ ਕੀ ਰੱਖੀਏ ਨਾਂ, ਪੂਰਨ,ਹਵਾ ਮਹਿਲ,ਚਿੜੀਆਂ,ਨਾਟਕ ਨਾਟਕ ਨਾਟਕ ਤੇ ਫਰਸ਼ ਵਿੱਚ ਉਗਿਆ ਰੁੱਖ।
ਗੁਰਸ਼ਰਨ ਸਿੰਘ
ਗੁਰਚਰਨ ਸਿੰਘ ਨੇ ਧਮਕ ਨਗਾਰੇ ਦੀ,ਸੀਸ ਤਲੀ ਤੇ,ਟੋਇਆ,ਰਾਜ ਸਾਹਿਬਾਂ ਦਾ,ਕਰਫਿਊ,ਪੰਘੂੜਾ,ਇਕ ਕੁਰਸੀ ਇੱਕ ਮੋਰਚਾ ਵਰਗੇ ਨਾਟਕ ਰਚੇ।
ਚਰਨਦਾਸ ਸਿੱਧੂ
ਚਰਨਦਾਸ ਸਿੱਧੂ ਨੇ ਵੀ ਇਸ ਦੋਰ ਵਿੱਚ ਨਾਟਕ ਰਚਨਾ ਕੀਤੀ,ਜਿਵੇਂ ਕਿ; ਕੱਲ ਕਾਲਜ ਬੰਦ ਰਵੇਗਾ,ਪੰਜ ਖੂਹ ਵਾਲੇ,ਬਾਤ ਫਤੂ ਝੀਰ ਦੀ,ਮਸਤ ਮੋਘੇਵਾਲੀਆਂ ਅਤੇ ਭਾਈਆ ਹਾਕਮ ਸਿੰਘ ਨਾਟਕਾਂ ਦੀ ਰਚਨਾ ਕੀਤੀ।
ਹਵਾਲੇ
Wikiwand - on
Seamless Wikipedia browsing. On steroids.
Remove ads