ਪੰਜਾਬ ਮੇਲ

From Wikipedia, the free encyclopedia

ਪੰਜਾਬ ਮੇਲ
Remove ads

12137/12138 ਪੰਜਾਬ ਮੇਲ ਭਾਰਤੀਯ ਰੇਲਵੇ – ਸੈਂਟਰਲ ਰੇਲਵੇ ਜ਼ੋਨ ਦੀ ਇੱਕ ਸੁਪਰਫਾਸਟ ਐਕਸਪ੍ਰੈਸ ਰੇਲਗੱਡੀ ਹੈ ਜੋਕਿ ਭਾਰਤ ਵਿੱਚ ਮੁਮਬਈ ਅਤੇ ਫ਼ਿਰੋਜ਼ਪੁਰ ਵਿਚਕਾਰ ਦੌੜਦੀ ਹੈ I ਇਹ ਟਰੇਨ ਨੰਬਰ 12137 ਦੇ ਤੌਰ 'ਤੇ ਮੁਮਬਈ ਸੀਐਸਟੀ ਤੋਂ ਫ਼ਿਰੋਜ਼ਪੁਰ ਤੱਕ ਅਤੇ ਟਰੇਨ ਨੰਬਰ 12138 ਦੇ ਤੌਰ 'ਤੇ ਉਲਟ ਦਿਸ਼ਾ ਵਿੱਚ ਸੰਚਾਲਿਤ ਹੁੰਦੀ ਹੈ I ਇਹ ਟਰੇਨ ਉਹ ਦੋ ਰੋਜ਼ਾਨਾ ਟਰੇਨਾਂ ਵਿੱਚੋ ਇੱਕ ਹੈ ਜੋ ਮੁਮਬਈ ਅਤੇ ਫ਼ਿਰੋਜ਼ਪੁਰ ਨੂੰ ਜੋੜਦੀਆਂ ਹਨ, ਇਸ ਤੋਂ ਇਲਾਵਾ ਦੂਜੀ ਟਰੇਨ ਫ਼ਿਰੋਜ਼ਪੁਰ ਜਨਤਾ ਐਕਸਪ੍ਰੈਸ ਹੈ I

ਵਿਸ਼ੇਸ਼ ਤੱਥ ਸੰਖੇਪ ਜਾਣਕਾਰੀ, ਸੇਵਾ ਦੀ ਕਿਸਮ ...
Remove ads

ਇਤਿਹਾਸ

ਪੰਜਾਬ ਮੇਲ ਦੀ ਸ਼ੁਰੂਆਤ 1 ਜੂਨ 1912 ਨੂੰ ਹੋਈ ਸੀ I ਪੰਜਾਬ ਲਿਮਿਟੇਡ ਤੋਂ ਜਾਣੀ ਜਾਂਦੀ, ਇਹ ਟਰੇਨ ਪਹਿਲਾਂ ਬਲੱਲਾਰਡ ਪਿਅਰ ਤੋਂ ਪੇਸ਼ਾਵਰ ਤੱਕ ਚਲਦੀ ਸੀ ਤੇ ਇਸ ਵਿੱਚ ਬਿ੍ਟਿਸ਼ ਅਫ਼ਸਰ, ਸਿਵਲ ਸੇਵਕ ਅਤੇ ਉਹਨਾਂ ਦੇ ਪਰਿਵਾਰ ਸਮੁੰਦਰੀ ਜਹਾਜ਼ਾਂ ਤੋਂ ਸਿੱਧਾ ਦਿੱਲੀ ਅਤੇ ਬਿ੍ਟਿਸ਼ ਭਾਰਤ ਦੇ ਉਤੱਰ – ਪਛੱਮ ਬਾਰਡਰ ਤੱਕ ਲੈਜਾਇਆ ਜਾਂਦਾ ਸੀ I ਸਾਲ 1914 ਵਿੱਚ, ਮੂਲ ਸਟੇਸ਼ਨ ਨੂੰ ਵਿਕਟੋਰਿਆ ਟਰਮਿਨਸ ਲੈ ਜਾਇਆ ਗਿਆ, ਅਤੇ ਅਤੇ ਸਾਲ 1947 ਵਿੱਚ ਭਾਰਤ ਦੀ ਵੰਡ ਮਗਰੋਂ, ਟਰੇਨ ਟਰਮਿਨਸ ਨੂੰ ਮੁੜ ਫ਼ਿਰੋਜ਼ਪੁਰ ਭਾਰਤ – ਪਾਕਿਸਤਾਨ ਬਾਰਡਰ ਤੇ ਵਾਪਸ ਲਿਆਇਆ ਗਿਆ I[1]

Remove ads

ਕੋਚ

12137/12138 ਪੰਜਾਬ ਮੇਲ ਦੇ ਮੌਜੂਦਾ ਸਮੇਂ ਵਿੱਚ 1 ਏਸੀ ਫ਼ਰਸਟ ਕਲਾਸ ਕਮ ਏਸੀ 2 ਟਾਇਰ ਕੋਚ, 1 ਏਸੀ 2 ਟਾਇਰ ਕੋਚ, 1 ਏਸੀ 2 ਕਮ ਏਸੀ 3 ਟਾਇਰ ਕੋਚ, 5 ਏਸੀ 3 ਟਾਇਰ ਕੋਚ, 10 ਸਲੀਪਰ ਕਲਾਸ ਕੋਚ, 4 ਜਨਰਲ ਬਿਨਾਂ ਰਿਜ਼ਰਵੇਸ਼ਨ ਵਾਲੇ ਡੱਬੇ ਅਤੇ 1 ਪੈਂਟਰੀ ਕਾਰ ਹੈ I ਭਾਰਤ ਦੀ ਬਾਕੀ ਜ਼ਿਆਦਾਤਰ ਰੇਲ ਸੇਵਾਵਾਂ ਦੀ ਤਰਾਂ ਇਸ ਟਰੇਨ ਵਿੱਚ ਵੀ ਰੇਲਗੱਡੀ ਦੇ ਡੱਬਿਆਂ ਦੀ ਗਿਣਤੀ ਰੇਲਵੇ ਦੀ ਮੰਗ ਦੇ ਅਨੁਸਾਰ ਵਧਾਈ ਅਤੇ ਘਟਾਈ ਜਾ ਸਕਦੀ ਹੈ I ਇਸ ਵਿੱਚ ਰੇਲਵੇ ਮੇਲ ਦਾ ਡੱਬਾ ਵੀ ਹੁੰਦਾ ਹੈ ਜਿਸ ਕਾਰਨ ਇਸਦੇ ਨਾਂ ਵਿੱਚ “ਮੇਲ” ਦਾ ਖਿਤਾਬ ਦਿੱਤਾ ਗਿਆ ਹੈ I

Remove ads

ਸੇਵਾ

12137 ਪੰਜਾਬ ਮੇਲ 34 ਘੰਟਿਆਂ ਵਿੱਚ 1930 ਕਿਲੋਮੀਟਰ ਦੀ ਦੂਰੀ ਪੂਰੀ ਕਰਦੀ ਹੈ (56.76 ਕਿਮੀ/ਘੰਟਾ) ਅਤੇ 33 ਘੰਟੇ ਤੇ 55 ਮਿੰਟਾਂ ਵਿੱਚ 12138 ਪੰਜਾਬ ਮੇਲ ਦੇ ਤੌਰ 'ਤੇ ਆਪਣੀ ਯਾਤਰਾ ਪੂਰੀ ਕਰਦੀ ਹੈ (56.90 ਕਿਮੀ/ਘੰਟਾ) I[2] ਇਸ ਰੇਲਗੱਡੀ ਦੀ ਔਸਤ ਗਤੀ 55 ਕਿਮੀ/ਘੰਟਾ ਹੋਣ ਕਰਕੇ, ਭਾਰਤੀਯ ਰੇਲਵੇ ਦੇ ਨਿਯਮਾਂ ਅਨੁਸਾਰ, ਇਸਦੇ ਕਿਰਾਏ ਵਿੱਚ ਸੁਪਰਫਾਸਟ ਸਰਚਾਰਜ ਸ਼ਾਮਲ ਹੈ I[3]

ਜ਼ੋਰ

ਪਹਿਲਾਂ ਇਹ ਟਰੇਨ ਯਾਤਰਾ ਦੌਰਾਨ 3 ਇੰਜਣਾਂ (ਲੋਕੋਮੋਟਿਵ) ਦੁਆਰਾ ਖਿਚੀ ਜਾਂਦੀ ਸੀ I ਇੱਕ ਦੋਹਰੇ ਜ਼ੋਰ ਵਾਲਾ ਡਬਲਿਊਸੀਏਐਮ 3 ਲੋਕੋਮੋਟਿਵ ਇਸ ਟਰੇਨ ਨੂੰ ਮੁਮਬਈ ਸੀਐਸਟੀ ਦੇ ਕਲਿਆਣ ਸ਼ੈਡ ਤੋਂ ਲੈਕੇ ਇਗਾਟਪੂਰੀ ਤੱਕ ਲੈਕੇ ਜਾਂਦਾ ਸੀ ਅਤੇ ਇਸ ਤੋਂ ਬਾਅਦ ਗਾਜ਼ੀਆਬਾਦ ਸਥਿਤ ਡਬਲਿਊਏਪੀ 4 ਟਰੇਨ ਨੂੰ ਨਵੀਂ ਦਿੱਲੀ ਤੱਕ ਖਿਚਦਾ ਹੈ ਜਿਸ ਮਗਰੋਂ ਡਬਲਿਊਏਪੀ 4 ਇਸ ਟਰੇਨ ਨੂੰ ਭਗਤ ਦੀ ਕੋਠੀ ਸ਼ੈਡ ਤੋਂ ਲੈਕੇ ਫ਼ਿਰੋਜ਼ਪੁਰ ਕੈਂਨਟੋਨਮੈਂਟ ਤੱਕ ਬਾਕੀ ਬਚੀ ਯਾਤਰਾ ਪੂਰੀ ਕਰਦਾ ਹੈ I ਸੈਂਟਰਲ ਰੇਲਵੇ ਨੇ ਆਪਣੀ ਡੀਸੀ – ਏਸੀ ਦੀ ਤਬਦੀਲੀ 6 ਜੂਨ 2015 ਨੂੰ ਮੁਕਮੰਲ ਕੀਤੀ, ਮੌਜੂਦਾ ਸਮੇਂ ਵਿੱਚ ਇਹ ਗਾਜ਼ੀਆਬਾਦ ਸਥਿਤ ਡਬਲਿਊਏਪੀ 4 ਦੁਆਰਾ ਮੁਮਬਈ ਸੀਐਸਟੀ ਤੋਂ ਖਿਚਕੇ ਨਵੀਂ ਦਿੱਲੀ ਤੱਕ ਲਿਆਂਦਾ ਹੈ ਇਸ ਮਗਰੋਂ ਭਗਤ ਦੀ ਕੋਠੀ ਸ਼ੈਡ ਤੋਂ ਡਬਲਿਊਡੀਪੀ 4 ਟਰੇਨ ਨੂੰ ਖਿਚਦਿਆਂ ਫ਼ਿਰੋਜ਼ਪੁਰ ਕੈਂਨਟੋਨਮੈਂਟ ਤੱਕ ਬਾਕੀ ਬਚੀ ਯਾਤਰਾ ਪੂਰੀ ਕਰਦਾ ਹੈ I

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads