ਫਲੌਂਡ ਕਲਾਂ

ਸੰਗਰੂਰ ਜ਼ਿਲ੍ਹੇ ਦਾ ਪਿੰਡ From Wikipedia, the free encyclopedia

ਫਲੌਂਡ ਕਲਾਂmap
Remove ads

ਫਲੌਂਡ ਕਲਾਂ ਭਾਰਤੀ ਪੰਜਾਬ ਦੇ ਮਾਲੇਰਕੋਟਲਾ ਜ਼ਿਲ੍ਹੇ ਦੇ ਬਲਾਕ ਮਾਲੇਰਕੋਟਲਾ ਦਾ ਇੱਕ ਪਿੰਡ ਹੈ।[1] ਪਿੰਡ ਦਾ ਭੋਂਇ ਖੇਤਰ 268 ਹੈਕਟਰ ਹੈ। ਵਸੋਂ 2011 ਦੇ ਅੰਕੜਿਆਂ ਅਨੁਸਾਰ 1310 ਹੋ ਗਈ ਹੈ। ਮਾਲੇਰਕੋਟਲਾ ਦਾ ਰੇਲਵੇ ਸਟੇਸ਼ਨ 8 ਕਿਲੋਮੀਟਰ ’ਤੇ ਸਥਿਤ ਹੈ। ਸੰਗਰੂਰ ਤੋਂ 40 ਕਿਲੋਮੀਟਰ ਉੱਤਰ ਵੱਲ ਹੈ। ਇਥੋਂ ਨੇੜਲਾ ਸ਼ਹਿਰ ਅਤੇ ਰੇਲਵੇ ਸਟੇਸ਼ਨ ਮਾਲੇਰਕੋਟਲਾ ਹੈ।

Thumb
ਪਿੰਡ ਫ਼ਲੌਡ ਕਲਾਂ
ਵਿਸ਼ੇਸ਼ ਤੱਥ ਫਲੌਂਡ ਕਲਾਂ, ਦੇਸ਼ ...
Remove ads

ਇਤਿਹਾਸ

ਸੰਨ 1808 ਵਿੱਚ ਮਹਾਰਾਜਾ ਰਣਜੀਤ ਸਿੰਘ ਸਤਲੁਜ ਨੂੰ ਪਾਰ ਕਰਕੇ "ਦੁਲਾਧੀ " ਪਿੰਡ ਦਾ ਫ਼ੈਸਲਾ ਕਰਾਓਣ ਲਈ ਆਇਆ ਜੋ ਕਿ ਪਟਿਆਲਾ ਅਤੇ ਨਾਭਾ ਰਿਆਸਤ ਵਿਚਕਾਰ ਝਗੜੇ ਦਾ ਕਾਰਨ ਬਣ ਗਿਆ ਸੀ ਇਸ ਲੜਾਈ ਸਮੇ ਜੀਂਦ ਦਾ ਰਾਜਾ ਭਾਗ ਸਿੰਘ ਮਾਰਿਆ ਗਿਆ। ਰਾਜਾ ਜਸਵੰਤ ਸਿੰਘ, ਨਾਭਾ,ਭਾਈ ਲਾਲ ਸਿੰਘ ਕੈਥਲ,ਸਰਦਾਰ ਗੁਰਦਿਤ ਸਿੰਘ ਲਾਡਵਾ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਚਲ ਦੇ ਸਨ। ਮਲੇਰਕੋਟਲਾ ਦੇ ਪਠਾਨੀ ਇਲਾਕੇ ਤੇ " ਸਿੰਘ ਸਾਹਿਬ " ਰਣਜੀਤ ਸਿੰਘ ਨੇ ਧਾਬਾ ਬੋਲ ਦਿਤਾ ਜਿਥੇ ਆਤੋਓਅ ਉੱਲਾ ਖਾਨ ਦਾ ਰਾਜ ਸੀ ਜਿਸ ਤੋਂ 1,000000 ਰਪੁਏ ਖ਼ਰਾਜ ਮੰਗੀ ਗਈ। ਖਾਨ ਨੇ ਕੁਝ ਰਕਮ ਅਦਾ ਕੀਤੀ ਤੇ ਕਿੱਲਾ ਜਮਾਲਪੁਰ ਤੇ ਤਿਨ ਹੋਰ ਕਿਲਿਆਂ ਨੂੰ ਰਾਜਾ ਪਟਿਆਲਾ ਪਾਸ ਗਿਰ੍ਬੀ ਰਖ ਦਿਤਾ। ਨਵਾਬ ਅਤੋਉਲਾ ਖਾਨ ਨੇ ਬਾਬਾ ਗੱਜਣ ਸ਼ਾਹ ਨੂੰ ਫਲੌਂਡ,ਛੋਟੀ ਫ਼ਲੌਂਡ, ਬਾਲੇਵਾਲ, ਭੋਗੀਵਾਲ, ਤੇ ਨਵਾਬ ਰਾਇਕੋਟ ਨੇ ਪਡੋਰੀ ਪਿੰਡ " ਖਰਚ ਤੇ ਖ਼ੁਰਾਕ " ਲਈ ਦਿਤੇ ਜਿਸ ਦੇ ਫ਼ਾਰਸੀ ਵਿੱਚ ਲਿਖੇ "ਪੱਟੇ " ਬਾਬਾ ਜੀ ਦੀ ਸਮਾਧ ਤੇ ਮੋਜੂਦ ਹਨ। ਸਰਕਾਰ ਇਸ ਜਮੀਨ ਦਾ ਮਾਮਲਾ ਨਹੀ ਲੈਦੀ।

ਇਹ ਧਾਰਮਿਕ ਅਤੇ ਇਤਿਹਾਸਕ ਪਿੰਡ ਹੈ ਮਾਲੇਰਕੋਟਲਾ ਰਿਆਸਤ ਤੇ ਸੰਗਰੂਰ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਦਾ ਆਖਿਰੀ ਖੇਤਰ ਹੈ। ਸੰਨ 1947 ਦੀ ਵੰਡ ਸਮੇ ਇਸ ਦੀ ਹੱਦ ਅੰਦਰ ਕੋਈ ਕਤਲੋਗਰਦ ਨਹੀਂ ਹੋਇਆ। ਪੂਰਵ ਵੱਲ ਫਕੀਰ ਬਾਬਾ ਗੱਜਣ ਸ਼ਾਹ ਜੀ ਦੀ ਸਮਾਧ ਬਣੀ ਹੋਈ ਹੈ ਜਿਸ ਦੇ ਨਾਂਓ ਮਹਾਰਾਜਾ ਰਣਜੀਤ ਸਿੰਘ ਦੇ ਹੁਕਮ ਮੁਤਾਬਿਕ ਵਕਤ ਦੇ ਨਵਾਬਾਂ ਵਲੋਂ ਜਮੀਨ ਦੇ "ਪਟੇ" ਫਾਰਸ਼ੀ ਭਾਸ਼ਾ ਵਿਚ ਲਿਖੇ ਹੋੲ ਹਾਂਲੀ ਵੀ ਮਜੌਦ ਹਨ। ਇਥੇ ਹਰ ਜਾਤ ਤੇ ਬਰਾਦਰੀ ਦੇ ਲੋਕ ਜਿਵੇਂ ਕਿ ਤੇਲੀ, ਭਰਾਈ, ਨਾਈ, ਝਿਉਰ, ਸੁਨਿਆਰ, ਛੀਂਬੇ, ਜੁਲਾਹੇ, ਬਾਣੀਏ, ਮ੍ਹਜਬੀ ਸਿੰਘ,ਰਾਮਦਾਸੀਏ, ਲੁਹਾਰ, ਤਰਖਾਣ, ਪੰਡਤ ,ਬਾਬਾ ਜੀ ਦੇ ਪੈਰੋਕਾਰ ਮੰਹਤ,ਜੱਟ ਜਿਮੀਦਾਰ ਆਪਸੀ ਪ੍ਰੇਮ ਤੇ ਸ਼ੁਹਿਰਦਤਾ ਨਾਲ ਰਹਿੰਦੇ ਹਨ। ਬਾਬਾ ਜੀ ਦੇ ਵੰਸਿਕ ਜਿਨ੍ਹਾਂ ਦਾ ਗੋਤਰ ਬਰਾੜ ਹੈ।

ਸੰਮਤ 1884 ਵਿੱਚ ਬਾਬਾ ਗੱਜਣਸ਼ਾਹ ਜੀ ਨੇ ਲੋਹੜੀ ਦਾ ਮੇਲਾ ਆਪ ਸੁਰੂ ਕੀਤਾ। ਦੂਰ ਦੁਰਾਡੇ ਤੋ ਸੰਤ ਮਹਾਤਮਾ, ਸਾਧੂ, ਸੰਸਕ੍ਰਿਤ ਦੇ ਵਿਦਵਾਨ, ਅਯੂਰਵੇਦਾ ਦੇ ਗਿਆਤਾ ਇਸ ਮੇਲੇ ਵਿੱਚ ਸਿਰਕਤ ਕਰਦੇ ਸਨ ਪ੍ਰੰਤੂ ਸਮੇਂ ਦੇ ਬਦਲਾਵ ਨਾਲ ਸਾਧੂ ਲੋਕ ਹੁਣ ਘਟ ਹੀ ਆਓਦੇ ਹਨ। ਇਸ ਤੋਂ ਇਲਾਵਾ ਪ੍ਰਪਰਾਗਤ ਸ਼ਾਜਾਂ ਨਾਲ ਲੋਕ ਵਿਰਸ਼ੇ ਨੂੰ ਗਾਉਣ ਵਾਲੇ, ਮਤੋਈ ਦੇ ਕਵਾਲ, ਇਕਤਾਰਾ ਨਾਲ ਮਨੋਰੰਜਨ ਕਰਨ ਵਾਲੇ ਕਲਾਕਾਰ ਹੁਣ ਵੀ ਮੇਲੇ ਵਿੱਚ ਆਪਣੇ ਫਨ ਦਾ ਮੁਜਾਹਰਾ ਕਰਦੇ ਹਨ ਤੇ ਇਨਾਂ ਨੂੰ ਬਾਬਾ ਜੀ ਦੇ ਪ੍ਰੋਕਾਰ ਰਸਦ ਦਿੰਦੇ ਹਨ। ਸੰਨ 1951 ਤੋਂ ਯੁੰਗ ਫਾਰਮਰ ਕਲਬ ਪੇਂਡੂ ਖੇਡਾਂ ਕਬੱਡੀ, ਫੱਟਵਾਲ, ਵਾਲੀਵਾਲ, ਰੱਸਾ -ਕੱਸੀ,ਪਹਿਲਵਾਨਾਂ ਦੇ ਦੰਗਲ,ਦੌੜਾਂ ਹਰ ਸਾਲ ਅਜੋਜਿਤ ਕਰਵਾਏ ਜਾਂਦੇ ਹਨ।

ਜਿਆਦਾ ਤਰ ਲੋਕ ਫ਼ੋਜ ਵਿਚ ਸੇਵਾ ਕਰਦੇ ਰਹੇ ਹਨ ਸੂਬੇਦਾਰ ਦਲੀਪ ਸਿੰਘ 1944 ਸ਼ਮੇ ਦੁਨੀਆਂ ਦੀ ਦੂਜੀ ਜੰਗ ਵਿਚ ਕੋਰੀਆ (KOREA)ਮਿਲਟਰੀ ਦੀ ਐਂਬੂਲੈਂਸ ਟੁਕ੍ਰੀ ਦੇ ਮੈਬਰ ਸਨ ਤੇ ਇਨਾਂ ਦਾ ਤਰਜਮੇਕਾਰ ਇਕ ਯੂਹੁਦੀ ਸੀ। ਵਿਦਿਆ ਦੇ ਖੇਤਰ ਵਿਚ ਵੀ ਮਾਸਟਰ, ਸਰੀਰਕ ਸਿਖਿਆ ਦੇ ਅਧਿਆਪਕ, ਉਚ ਵਿਦਿਆ ਦੇ ਪ੍ਰਸਾਸਨਕ ਅਧਿਕਾਰੀ ਸਵ ਸ੍ਰੀ ਬਾਲ ਆਨੰਦ (ਭਾਰਤੀ ਵਿਦੇਸ਼ ਸੇਵਾਵਾਂ) ,ਬਚਿਤਰ ਸਿੰਘ ,I.R.S.,ਜਗਤਾਰ ਸਿੰਘ (ਏ.ਆਰ ), ਸਤਵੰਤ ਸਿੰਘ ਬੇਂਕ ਮਨੇਜਰ, ਡਾ ਸੁਖਜਿੰਦਰ ਸਿੰਘ ਗਿੱਲ, ਅੰਗ੍ਰਜੀ ਦੇ ਪ੍ਰੋਫੈਸਰ ਪੰ.ਯੂ. ਚੰਡੀਗੜ੍ਹ, ਦਾ ਯੋਗਦਾਨ ਕਾਫ਼ੀ ਹੈ।

ਨਵੀ ਪੀੜ੍ਹੀ ਦੇ ਨੋਜਵਾਨ ਜਲਦੀ ਅਮੀਰ (Neo-Rich) ਹੋਣ ਦੀ ਅਭਿਲਾਸ਼ਾ ਨੂੰ ਪੂਰਾ ਕਰਨ ਲਈ ਸੰਯੁਕਤ ਰਾਸਟਰ, ਕਨੇਡਾ ,ਆਸਟ੍ਰੇਲੀਆ, ਨਿਊਜੀਲੈਂਡ, ਯੂਰਪ ਤੇ ਗਲਫ਼ ਦੇਸਾਂ ਵਿਚ ਆਪਣੀ ਕਿਸਮਤ ਨਾਲ ਮੇਹਨਤ ਕਰ ਰਹੇ ਹਨ ਪ੍ਰੰਤੂ ਲੋਹੜੀ ਦੇ ਮੇਲੇ ਸ਼ਮੇ ਬਾਬਾ ਗੱਜਣ ਸ਼ਾਹ ਨੂੰ ਨਤਮਸਤਕ ਕਰਨ ਲਈ ਆਪਣੇ ਪਿੰਡ ਦੇ ਨਿੱਘੇ ਵਤਾਵਰਨ ਦਾ ਅਨੰਦ ਜਰੂਰ ਮਾਣਦੇ ਹਨ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads