ਫ਼ਰਹਾ ਨਾਜ਼ (ਅਭਿਨੇਤਰੀ)

ਭਾਰਤੀ ਅਦਾਕਾਰਾ From Wikipedia, the free encyclopedia

ਫ਼ਰਹਾ ਨਾਜ਼ (ਅਭਿਨੇਤਰੀ)
Remove ads

ਫ਼ਰਹਾ ਨਾਜ਼, ਜੋ ਆਮ ਤੌਰ ਉੱਪਰ ਫ਼ਰਹਾ ਨਾਂ ਤੋਂ ਮਸ਼ਹੂਰ ਹੈ, 1980ਵਿਆਂ ਅਤੇ 1990ਵਿਆਂ ਦੇ ਸ਼ੁਰੂ ਦੀ ਇੱਕ ਬਾਲੀਵੁੱਡ ਅਦਾਕਾਰਾ ਹੈ। ਇਸ ਦੀਆਂ ਅਹਿਮ ਫ਼ਿਲਮਾਂ ਈਮਾਨਦਾਰ (1987), ਹਮਾਰਾ ਖ਼ਾਨਦਾਨ (1987), ਵੋਹ ਫ਼ਿਰ ਆਏਗੀ (1988), ਨਾਕ਼ਾਬ (1989),[1] ਯਤੀਮ (1989), ਬਾਪ ਨੰਬਰੀ ਬੇਟਾ ਦਸ ਨੰਬਰੀ (1990), ਬੇਗੁਨਾਹ (1991), ਭਾਈ ਹੋ ਤੋ ਐਸਾ (1995) ਅਤੇ ਸੌਤੇਲਾ ਭਾਈ (1996) ਹੈ। ਉਸਨੇ ਆਪਣੇ ਕੈਰੀਅਰ ਦੇ ਸਿਖਰ ਉੱਪਰ ਪਹੁੰਚਣ ਤੇ 1990 ਵਿੱਚ 22 ਸਾਲ ਦੀ ਉਮਰ ਵਿੱਚ ਅਦਾਕਾਰੀ ਤੋਂ ਸੰਨਿਆਸ ਲਈ ਲਿਆ।[2] ਇਸ ਤੋਂ ਬਾਅਦ ਇਸਨੇ ਕੁਝ ਟੈਲੀਵਿਜ਼ਨ ਸੀਰਿਅਲ ਵੀ ਕੀਤੇ। ਇਸਨੇ ਆਪਣੇ ਸਮੇਂ ਦੇ ਤਕਰੀਬਨ ਸਾਰੇ ਵੱਡੇ ਅਦਾਕਾਰਾਂ ਰਾਜੇਸ਼ ਖੰਨਾ, ਰਿਸ਼ੀ ਕਪੂਰ, ਸੰਜੇ ਦੱਤ, ਸੰਨੀ ਦਿਓਲ, ਅਨੀਲ ਕਪੂਰ, ਜੈਕੀ ਸ਼ਰਾਫ, ਮਿਥੁਨ, ਗੋਵਿੰਦਾ, ਆਦਿਤਿਆ ਪੰਚੋਲੀ ਅਤੇ ਆਮਿਰ ਖਾਨ ਨਾਲ ਕੰਮ ਕੀਤਾ।

ਵਿਸ਼ੇਸ਼ ਤੱਥ ਫ਼ਰਹਾ ਨਾਜ਼, ਜਨਮ ...
Remove ads

ਮੁਢੱਲਾ ਜੀਵਨ

ਫ਼ਰਹਾ ਦਾ ਜਨਮ ਹੈਦਰਾਬਾਦ, ਭਾਰਤ ਵਿੱਚ ਹੋਇਆ। ਇਹ ਬਾਲੀਵੁੱਡ ਅਦਾਕਾਰਾ ਸ਼ਬਾਨਾ ਆਜ਼ਮੀ ਦੀ ਭਤੀਜੀ ਅਤੇ ਤੱਬੂ ਦੀ ਵੱਡੀ ਭੈਣ ਹੈ।[3][4]

ਕੈਰੀਅਰ

ਫ਼ਰਹਾ ਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ 1985 ਤੋਂ ਯਸ਼ ਚੋਪੜਾ ਦੀ ਫ਼ਿਲਮ ਫਾਸਲੇ ਤੋਂ ਮਹਿੰਦਰ ਕਪੂਰ ਦੇ ਬੇਟੇ ਰੋਹਨ ਕਪੂਰ ਨਾਲ ਕੀਤੀ।[5] ਫਾਸਲੇਤੋਂ ਬਾਅਦ ਫ਼ਰਹਾ ਨੂੰ ਕਈ ਫ਼ਿਲਮਾਂ ਲਈ ਸ਼ਕਤੀ ਸਾਮੰਤਾ ਦੀ ਫ਼ਿਲਮ ਪਾਲੀ ਖਾਨ, ਕੇ.ਸੀ ਬੋਕਾਦਿਆ ਦੀ ਫ਼ਿਲਮ ਨਸੀਬ ਅਪਨਾ ਅਪਨਾ ਅਤੇ ਪ੍ਰਾਨ ਲਾਲ ਮੇਹਤਾ ਦੀ ਫ਼ਿਲਮ ਲਵ 86 ਲਈ ਆਫ਼ਰ ਮਿਲੇ।

ਨਿੱਜੀ ਜੀਵਨ

ਫ਼ਰਹਾ ਦਾ ਵਿਆਹ ਅਦਾਕਾਰ ਵਿੰਦੂ ਦਾਰਾ ਸਿੰਘ ਨਾਲ ਹੋਇਆ ਅਤੇ ਦੋਹਾਂ ਕੋਲ ਫ਼ਤੇਹ ਰੰਧਾਵਾ ਬੇਟਾ ਹੈ। ਇਹਨਾਂ ਦੋਹਾਂ ਨੇ ਤਲਾਕ ਲਈ ਲਿਆ।[6] ਇਸ ਤੋਂ ਬਾਅਦ ਫ਼ਰਹਾ ਨੇ ਬਾਲੀਵੁੱਡ ਅਤੇ ਟੈਲੀਵਿਜ਼ਨ ਅਦਾਕਾਰ ਸੁਮਿਤ ਸੈਗਲ ਨਾਲ ਵਿਆਹ ਕਰਵਾਇਆ।[7]

ਫ਼ਿਲਮੋਗ੍ਰਾਫੀ

  • 2005 ਸ਼ਿਕਾਰ
  • 2004 ਹਲਚਲ
  • 2002 ਭਾਰਤ ਭਾਗਿਆ ਵਿਧਾਤਾ
  • 2000 ਭਾਈ ਨੰ.1
  • 1998 ਅਚਾਨਕ
  • 1997 ਲਹੂ ਕੇ ਦੋ ਰੰਗ
  • 1996 ਹੁਕਮਨਾਮਾ
  • 1996 ਰੱਬ ਦੀਆਂ ਰਖਾਂ
  • 1996 ਮਾਹਿਰ
  • 1996 ਨਮਕ
  • 1996 ਸੌਤੇਲਾ ਭਾਈ
  • 1995 ਭਾਈ ਹੋ ਤੋ ਐਸਾ
  • 1995 ਤਾਕਤ
  • 1995 ਫੌਜੀ
  • 1994 ਜਨਮ ਸੇ ਪਹਿਲੇ
  • 1994 ਚੌਰਾਹਾ
  • 1994 ਇਨਸਾਫ਼ ਅਪਨੇ ਲਹੂ ਸੇ
  • 1993 ਮੁਕ਼ਾਬਲਾ
  • 1993 ਜੀਵਨ ਕੀ ਸ਼ਤਰੰਜ
  • 1989 ਕਾਲਾ ਬਾਜ਼ਾਰ
  • 1989 ਮਜਬੂਰ
  • 1989 ਮੇਰੀ ਜ਼ਬਾਨ
  • 1989 ਨਕ਼ਾਬ
  • 1986 ਲਵ 86
  • 1986 ਨਸੀਬ ਅਪਨਾ ਅਪਨਾ
  • 1985 ਫਾਸਲੇ
  • 1984 ਨਸਬੰਦੀ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads