ਫ਼ਰੂਗ਼ ਫ਼ਰੁਖ਼ਜ਼ਾਦ
From Wikipedia, the free encyclopedia
Remove ads
ਫ਼ਰੂਗ਼ ਫ਼ਰੁਖ਼ਜ਼ਾਦ (ਫ਼ਾਰਸੀ: فروغ فرخزاد Forūgh Farrokhzād; 28 ਦਸੰਬਰ 1934 — 13 ਫਰਵਰੀ 1967)[1] ਇਰਾਨੀ ਕਵੀ ਅਤੇ ਫ਼ਿਲਮ ਨਿਰਦੇਸ਼ਕ ਸੀ। ਉਸਨੇ ਔਰਤ ਦੀ ਆਜ਼ਾਦੀ ਦਾ ਝੰਡਾ ਬੁਲੰਦ ਕੀਤਾ। ਇਸੇ ਕਰਕੇ ਉਸ ਨੂੰ ਆਧੁਨਿਕ ਫ਼ਾਰਸੀ ਕਵਿਤਾ ਵਿੱਚ ਨਾਰੀਵਾਦ ਦਾ ਚੜ੍ਹਦਾ ਸੂਰਜ ਕਿਹਾ ਜਾਂਦਾ ਹੈ। ਉਹ ਇਰਾਨ ਦੀਆਂ ਵੀਹਵੀਂ ਸਦੀ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਇਸਤਰੀ ਕਵੀਆਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਵਾਦ-ਵਿਵਾਦ ਵਿੱਚ ਰਹੀ ਇਹ ਆਧੁਨਿਕਤਾਵਾਦੀ ਸ਼ਾਇਰਾ ਬੁੱਤ-ਸ਼ਿਕਨ ਮੰਨੀ ਜਾਂਦੀ ਸੀ।[2] 32 ਸਾਲ ਦੀ ਉਮਰ ਵਿੱਚ ਇਸਨੂੰ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ।


Remove ads
ਜੀਵਨੀ
ਫ਼ਰੂਗ਼ ਦਾ ਜਨਮ 28 ਦਸੰਬਰ 1934 ਨੂੰ ਤਹਿਰਾਨ ਵਿੱਚ ਹੋਇਆ। ਉਸਦੇ ਪਿਤਾ ਮੁਹੰਮਦ ਬਾਕ਼ਰ ਫ਼ਰੁਖ਼ਜ਼ਾਦ ਫ਼ੌਜ ਵਿੱਚ ਕਰਨਲ ਸਨ ਅਤੇ ਉਸਦੀ ਮਾਤਾ ਦਾ ਨਾਂ ਤੂਰਾਨ ਵਜ਼ੀਰੀ ਤਬਾਰ ਸੀ। ਉਹ ਆਪਣੇ ਸੱਤ ਭੈਣ-ਭਰਾਵਾਂ (ਅਮੀਰ, ਮਸੂਦ, ਮਿਹਰਦਾਦ, ਫਰੀਦੂਨ ਫ਼ਰੁਖ਼ਜ਼ਾਦ, ਪੂਰਨ ਫ਼ਰੁਖ਼ਜ਼ਾਦ ਅਤੇ ਗਲੋਰੀਆ) ਵਿੱਚੋਂ ਤੀਜੇ ਨੰਬਰ ’ਤੇ ਸੀ। ਉਸਨੇ ਨੌਵੀਂ ਜਮਾਤ ਤੱਕ ਪੜ੍ਹਾਈ ਕੀਤੀ ਅਤੇ ਇਸ ਤੋਂ ਬਾਅਦ ਉਸ ਨੂੰ ਪੇਂਟਿੰਗ ਅਤੇ ਸੀਣ-ਪਰੋਣ ਸਿਖਾਉਣ ਵਾਲੇ ਇੱਕ ਦਸਤਕਾਰੀ ਸਕੂਲ ਵਿੱਚ ਲਾ ਦਿੱਤਾ ਗਿਆ। 1952 ਵਿੱਚ, 18 ਸਾਲ ਦੀ ਉਮਰ ਵਿੱਚ ਉਹਨੇ ਆਪਣੇ ਨਾਲੋਂ 10 ਸਾਲ ਵੱਡੇ ਮਸ਼ਹੂਰ ਸਿਤਾਰਵਾਦਕ ਪਰਵੇਜ਼ ਸ਼ਾਪੂਰ ਨਾਲ਼ ਨਿਕਾਹ ਕਰਵਾ ਲਿਆ।[2] ਉਸਨੇ ਪੇਂਟਿੰਗ ਅਤੇ ਸੀਣ-ਪਰੋਣ ਸਿਖਣ ਦਾ ਕੰਮ ਜਾਰੀ ਰਖਿਆ ਅਤੇ ਆਪਣੇ ਪਤੀ ਨਾਲ ਅਹਵਾਜ਼ ਚਲੀ ਗਈ। ਇੱਕ ਸਾਲ ਬਾਅਦ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ, ਜਿਸਦਾ ਨਾਮ ਕਾਮਯਾਰ ਰੱਖਿਆ। 1955 ਵਿੱਚ ਫ਼ਰੂਗ਼ ਅਤੇ ਪਰਵੇਜ਼ ਦਾ ਤਲਾਕ ਹੋ ਗਿਆ ਅਤੇ ਬੇਟੇ ਦਾ ਹੱਕ ਪਰਵੇਜ਼ ਨੂੰ ਮਿਲ ਗਿਆ। ਉਹ ਕਵਿਤਾਵਾਂ ਲਿਖਣ ਲਈ ਤਹਿਰਾਨ ਪਰਤ ਗਈ ਅਤੇ 1955 ਵਿੱਚ ਆਪਣਾ ਪਹਿਲਾ ਕਾਵਿ-ਸੰਗ੍ਰਹਿ ਅਸੀਰ (ਬੰਦੀਵਾਨ) ਪ੍ਰਕਾਸ਼ਿਤ ਹੋਇਆ।
ਉਸ ਨੇ ਔਰਤ ਦੀ ਆਜ਼ਾਦੀ ਦੀ ਤੜਪ ਨੂੰ, ਇਰਾਨੀ ਸਮਾਜ ਦੇ ਔਰਤਾਂ ਪ੍ਰਤੀ ਨਜ਼ਰੀਏ ਨੂੰ ਵਲਵਲੇ ਅਤੇ ਸੰਵੇਦਨਾ ਨਾਲ ਗੜੁਚ ਕਾਵਿ-ਭਾਸ਼ਾ ਰਾਹੀਂ ਪ੍ਰਗਟਾਇਆ ਗਿਆ ਹੈ। ਉਸਦੀਆਂ ਬੇਬਾਕ ਕਵਿਤਾਵਾਂ ਦੇ ਤਕੜੇ ਨਾਰੀਵਾਦੀ ਸੁਰ ਦਾ ਬੜਾ ਵਿਰੋਧ ਹੋਇਆ। 1958 ਵਿੱਚ ਉਸਨੇ ਨੌਂ ਮਹੀਨੇ ਯੂਰਪ ਵਿੱਚ ਬਿਤਾਏ। ਇਰਾਨ ਪਰਤ ਕੇ ਰੁਜਗਾਰ ਦੀ ਭਾਲ ਦੌਰਾਨ ਉਸਦੀ ਮੁਲਾਕਾਤ ਫ਼ਿਲਮ-ਨਿਰਮਾਤਾ ਅਤੇ ਲੇਖਕ ਇਬਰਾਹੀਮ ਗੁਲਸਤਾਨ ਨਾਲ ਹੋਈ, ਜਿਸਨੇ ਉਸਦੀ ਆਪਣਾ ਆਪ ਪ੍ਰਗਟ ਕਰਨ ਅਤੇ ਆਜ਼ਾਦ ਰਹਿਣ ਦੀ ਸੋਚ ਨੂੰ ਹੋਰ ਦ੍ਰਿੜ ਕਰ ਦਿੱਤਾ। ਤਬਰੀਜ਼ ਜਾ ਕੇ ਕੋਹੜ ਪੀੜਤ ਇਰਾਨੀਆਂ ਬਾਰੇ ਫਿਲਮ ਬਣਾਉਣ ਤੋਂ ਪਹਿਲਾਂ ਉਸਨੇ ਦੋ ਹੋਰ ਕਿਤਾਬਾਂ ਦੀਵਾਰ ਅਤੇ ਬਾਗ਼ੀ ਛਪਵਾਈਆਂ। 1962 ਦੀ ਹਾਊਸ ਇਜ ਬਲੈਕ ਦਸਤਾਵੇਜ਼ੀ ਫ਼ਿਲਮ ਨੇ ਕਈ ਕੌਮਾਂਤਰੀ ਇਨਾਮ ਹਾਸਲ ਕੀਤੇ। ਬਾਰਾਂ ਦਿਨ ਦੀ ਸ਼ੂਟਿੰਗ ਦੌਰਾਨ, ਉਹਦਾ ਇੱਕ ਕੋਹੜੀ ਜੋੜੇ ਦੇ ਬੱਚੇ ਹੁਸੈਨ ਮੰਨਸੂਰੀ ਨਾਲ ਮੋਹ ਪੈ ਗਿਆ।
Remove ads
ਕਾਵਿ-ਨਮੂਨਾ
(ਅੰਦੋਹ ਪ੍ਰਸਤ)
ਕਾਸ਼ ਮੈਂ ਖ਼ਿਜ਼ਾਂ ਦੀ ਤਰ੍ਹਾਂ ਹੁੰਦੀ...ਕਾਸ਼ ਮੈਂ ਖ਼ਿਜ਼ਾਂ ਦੀ ਤਰ੍ਹਾਂ ਹੁੰਦੀ
ਕਾਸ਼ ਮੈਂ ਖ਼ਿਜ਼ਾਂ ਦੀ ਤਰ੍ਹਾਂ ਖ਼ਾਮੋਸ਼ ਤੇ ਮਲਾਲ ਅੰਗੇਜ਼ ਹੁੰਦੀ
ਮੇਰੀਆਂ ਆਰਜ਼ੂਆਂ ਦੇ ਪੱਤੇ ਇੱਕ ਇਕ ਕਰ ਕੇ ਜ਼ਰਦ ਹੋ ਰਹੇ ਹੁੰਦੇ
ਮੇਰੀਆਂ ਅੱਖਾਂ ਦਾ ਸੂਰਜ ਸਰਦ ਹੋ ਰਿਹਾ ਹੁੰਦਾ
ਮੇਰੇ ਸੀਨੇ ਦਾ ਆਸਮਾਨ ਪੁਰਦਰਦ ਹੋ ਰਿਹਾ ਹੁੰਦਾ
ਅਚਾਨਕ ਕਿਸੇ ਗ਼ਮ ਦਾ ਤੂਫ਼ਾਨ ਮੇਰੀ ਜਾਨ ਨੂੰ ਆਪਣੇ ਚੁੰਗਲ ਚ ਲੈ ਲੈਂਦਾ
ਮੇਰੇ ਅਸ਼ਕ, ਬਾਰਿਸ਼ ਦੀ ਤਰ੍ਹਾਂ,
ਮੇਰੇ ਦਾਮਨ ਨੂੰ ਰੰਗੀਨ ਕਰ ਦਿੰਦੇ
ਆਹ! ਕਿਆ ਹੀ ਖ਼ੂਬ ਹੁੰਦਾ ਅਗਰ ਮੈਂ ਖ਼ਿਜ਼ਾਂ ਹੁੰਦੀ
ਵਹਿਸ਼ੀ ਤੇ ਪੁਰਸ਼ੋਰ ਤੇ ਰੰਗ ਆਮੇਜ਼ ਹੁੰਦੀ
ਕੋਈ ਸ਼ਾਇਰ ਮੇਰੇ ਨੈਣਾਂ ਚ ਪੜ੍ਹਦਾ...ਇਕ ਆਸਮਾਨੀ ਨਜ਼ਮ
ਮੇਰੇ ਪਹਿਲੂ ਚ ਕਿਸੇ ਆਸ਼ਿਕ ਦਾ ਦਿਲ ਜਲਦਾ ਹੁੰਦਾ
ਕਿਸੇ ਅਦਿੱਖ ਗ਼ਮ ਦੇ ਆਤਸ਼ੀ ਸ਼ੱਰਾਰਾਂ ਚ
ਮੇਰਾ ਨਗ਼ਮਾ
ਥੱਕੀ ਹਾਰੀ ਹਵਾ ਦੀ ਆਵਾਜ਼ ਦੀ ਤਰ੍ਹਾਂ
ਖ਼ਸਤਾ ਹਾਲ ਦਿਲਾਂ ਤੇ ਇੱਤਰ-ਏ-ਗ਼ਮ ਛਿੜਕਦਾ
ਮੇਰੇ ਰੂਬਰੂ:
ਜਵਾਨੀ ਦੇ ਸਿਆਲ ਦਾ ਤਲਖ਼ ਚਿਹਰਾ
ਮੇਰੇ ਮਗਰ:
ਕਿਸੇ ਅਚਾਨਕ ਇਸ਼ਕ ਦੇ ਹੁਨਾਲ ਦਾ ਗਾਹ
ਮੇਰਾ ਸੀਨਾ:
ਅੰਦੋਹ ਦਰਦ ਤੇ ਬਦਗੁਮਾਨੀ ਦੀ ਮੰਜ਼ਿਲ ਗਾਹ
ਕਾਸ਼ ਮੈਂ ਖ਼ਿਜ਼ਾਂ ਦੀ ਤਰ੍ਹਾਂ ਹੁੰਦੀ...ਕਾਸ਼ ਮੈਂ ਖ਼ਿਜ਼ਾਂ ਦੀ ਤਰ੍ਹਾਂ ਹੁੰਦੀ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads