ਬਬੀਤਾ ਕੁਮਾਰੀ

From Wikipedia, the free encyclopedia

ਬਬੀਤਾ ਕੁਮਾਰੀ
Remove ads

ਬਬੀਤਾ ਕੁਮਾਰੀ (ਜਨਮ  20 ਨਵੰਬਰ 1989)  ਇੱਕ ਭਾਰਤੀ ਕੁਸ਼ਤੀ ਖਿਡਾਰਨ ਹੈ। 2010 ਦੀਆ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ। 2012 ਵਿਸ਼ਵ ਕੁਸ਼ਤੀ ਪ੍ਰਤੀਯੋਗਿਤਾ ਵਿੱਚ ਕਾਂਸੇ ਦਾ ਤਗਮਾ [3] ਅਤੇ 2014 ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ ਦਾ ਤਗਮਾ ਹਾਸਿਲ ਕੀਤਾ।

ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਰਾਸ਼ਟਰੀਅਤਾ ...

ਬਬੀਤਾ ਖੇਡ ਦੀ ਖੇਡ ਸੁਧਾਰਕ ਪ੍ਰੋਗਰਾਮ ਨਾਲ ਜੁੜੀ ਹੋਈ ਹੈ ਇਸ ਲਈ ਉਸਦੀ ਸਹਾਇਤਾ ਜੇ.ਏਸ.ਡਵਲਿਓ ਵਲੋਂ ਕੀਤੀ ਜਾ ਰਹੀ ਹੈ।[4] ਬਬੀਤਾ ਫੌਗਾਟ ਨੇ 2019 ਵਿੱਚ, ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਕੇ ਰਾਜਨੀਤੀ ਵਿੱਚ ਦਾਖਿਲ ਹੋਈ।

Remove ads

ਨਿੱਜੀ ਜ਼ਿੰਦਗੀ ਅਤੇ ਪਰਿਵਾਰ

ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਪਹਿਲੀ ਸ਼ੋਨ ਤਗਮਾ ਜਿੱਤਣ ਵਾਲੀ ਗੀਤਾ ਫੋਗਟ।ਬਬੀਤਾ ਪਹਿਲਵਾਨ ਮਹਾਵੀਰ ਸਿੰਘ ਫੋਗਟ ਦੀ ਬੇਟੀ ਹੈ। ਬਬੀਤਾ ਦਾ ਚਚੇਰਾ ਭਰਾ ਵਿਨੇਸ਼ ਫੋਗਟ ਗਲਾਸਗੋ ਵਿੱਚ ਹੋਇਆ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮਾ ਜਿੱਤ ਚੁੱਕਾ ਹੈ। [5][6]

ਬਬੀਤਾ ਅਤੇ ਉਸਦੀ ਭੈਣ ਗੀਤਾ ਨੇ ਹਰਿਆਣਾ ਵਿੱਚ ਔਰਤਾਂ ਪ੍ਰਤੀ ਲੋਕਾਂ ਦੀ ਸੋਚ ਵਿੱਚ ਬਦਲਾਅ ਲਿਆਂਦਾ।[7][8]

ਉਸ ਦੀ ਸਭ ਤੋਂ ਛੋਟੀ ਭੈਣ, ਰਿਤੂ ਫੋਗਾਟ, ਵੀ ਇੱਕ ਅੰਤਰਾਸ਼ਟਰੀ ਪੱਧਰ ਦੀ ਪਹਿਲਵਾਨ ਹੈ ਅਤੇ ਉਸ ਨੇ 2016 ਕਾਮਨਵੈਲਥ ਰੈਸਲਿੰਗ ਚੈਂਪੀਅਨਸ਼ਿਪ ਦੌਰਾਨ ਇੱਕ ਸੋਨ ਤਗਮਾ ਹਾਸਿਲ ਕੀਤਾ। ਉਸ ਦੀ ਛੋਟੀ ਭੈਣ, ਸੰਗੀਤਾ ਫੋਗਾਟ, ਵੀ ਇੱਕ ਪਹਿਲਵਾਨ ਹੈ।

ਜੂਨ 2019 ਵਿੱਚ, ਉਸ ਨੇ ਆਪਣੇ ਸਾਥੀ ਪਹਿਲਵਾਨ ਵਿਵੇਕ ਸੁਹਾਗ ਨਾਲ ਆਪਣੀ ਮੰਗਣੀ ਬਾਰੇ ਘੋਸ਼ਿਤ ਕੀਤਾ ਜਿਸ ਨਾਲ ਉਸ ਨੇ ਇਸੇ ਸਾਲ ਨਵੰਬਰ ਵਿੱਚ ਵਿਆਹ ਕਰਵਾ ਲਿਆ।[9]


ਬਬੀਤਾ ਫੋਗਾਟ ਨੇ ਸੋਮਵਾਰ 12 ਅਗਸਤ 2019 ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਈ ਪਰ ਆਪਣੀ ਪਹਿਲੀ ਵੋਟ ਵਿੱਚ ਹਾਰ ਗਈ। ਇਸ ਜੋੜੇ ਕੋਲ 11 ਜਨਵਰੀ 2021 ਨੂੰ ਇੱਕ ਮੁੰਡੇ ਨੇ ਜਨਮ ਲਿਆ।[10]

Remove ads

ਟੈਲੀਵਿਜ਼ਨ

ਬਬੀਤਾ ਨੇ 'ਨੱਚ ਬੱਲੀਏ 2019' ਵਿੱਚ ਆਪਣੇ ਮੰਗੇਤਰ ਵਿਵੇਕ ਸੁਹਾਗ ਨਾਲ ਭਾਗ ਲਿਆ।

ਕੈਰੀਅਰ

2009 ਰਾਸ਼ਟਰਮੰਡਲ ਕੁਸ਼ਤੀ ਪ੍ਰਤੀਯੋਗਿਤਾ

ਬਬੀਤਾ ਨੇ 51 ਕਿਲੋ ਵਰਗ ਵਿੱਚ ਜਲੰਧਰ, ਪੰਜਾਬ ਵਿੱਚ ਹੋਈ ਕੁਸ਼ਤੀ ਪ੍ਰਤੀਯੋਗਿਤਾ ਵਿੱਚ ਫ੍ਰੀ ਸਟਾਇਲ ਕੁਸ਼ਤੀ ਵਿੱਚ 51 ਕਿਲੋ ਕੈਟੇਗਰੀ 'ਚ ਸੋਨੇ ਦਾ ਤਗਮਾ ਜਿੱਤਿਆ।[11]

2010 ਰਸਟਰਮੰਡਲ ਖੇਡਾਂ

2010 ਰਾਸ਼ਟਰੀ ਖੇਡਾਂ ਵਿਖੇ, ਔਰਤਾਂ ਦੀ ਕੁਸ਼ਤੀ ਪ੍ਰਤੀਯੋਗਿਤਾ ਵਿੱਚ ਫ੍ਰੀ ਸਟਾਇਲ ਕੁਸ਼ਤੀ 'ਚ 51 ਕਿਲੋ ਕੈਟੇਗਰੀ ਵਿੱਚ ਚਾਂਦੀ ਦਾ ਤਗਮਾ ਹਾਸਿਲ ਕੀਤਾ।.[12]


2011 ਰਾਸ਼ਟਰਮੰਡਲ ਕੁਸ਼ਤੀ ਪ੍ਰਤੀਯੋਗਿਤਾ

2011 ਰਾਸ਼ਟਰਮੰਡਲ ਕੁਸ਼ਤੀ ਪ੍ਰਤੀਯੋਗਿਤਾ, ਮੈਲਬੋਰਨ, ਆਸਟਰੇਲੀਆ ਵਿਖੇ ਬਬੀਤਾ ਨੇ ਔਰਤਾਂ ਦੇ ਫ੍ਰੀ ਸਟਾਇਲ 48 ਕਿਲੋ ਕੈਟੇਗਰੀ ਵਿੱਚ ਸਨ ਤਗਮਾ ਜਿੱਤਿਆ।

2012 ਵਿਸ਼ਵ ਕੁਸ਼ਤੀ ਪ੍ਰਤੀਯੋਗਿਤਾ

2013 ਏਸ਼ੀਆ ਕੁਸ਼ਤੀ ਪ੍ਰਤੀਯੋਗਿਤਾ

2011 ਰਾਸ਼ਟਰਮੰਡਲ ਖੇਡਾਂ

2014 ਏਸ਼ੀਅਨ ਖੇਡਾਂ

2015 ਵਿਸ਼ਵ ਕੁਸ਼ਤੀ ਪ੍ਰਤੀਯੋਗਿਤਾ

ਲੋਕਪ੍ਰੀਅਤਾ

ਬਬੀਤਾ ਨੂੰ ਆਮਿਰ ਖਾਨ ਦੀ 2016 ਵਿੱਚ ਆਉਣ ਵਾਲੀ ਫਿਲਮ ਦੰਗਲ ਵਿੱਚ ਚਿਤਰਿਤ ਕੀਤਾ ਗਿਆ।[13][14]

ਰਾਜਨੀਤੀ

ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਹੁਤ ਪ੍ਰਭਾਵਿਤ ਹੋਣ ਦਾ ਦਾਅਵਾ ਕਰਦੇ ਹੋਏ ਅਗਸਤ 2019 ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਈ।[15] ਉਹ ਅਕਤੂਬਰ 2019 ਵਿੱਚ ਸੋਮਬੀਰ ਤੋਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਦਾਦਰੀ (ਵਿਧਾਨ ਸਭਾ ਹਲਕਾ) ਤੋਂ ਹਾਰ ਗਈ ਸੀ।[16]

ਹੋਰ ਸਨਮਾਨ

  • ਦੇਵ ਸਕੂਲਟਜ਼ ਮੈਮੋਰੀਅਲ ਟੂਰਨਾਮੈਂਟ, 2010 - ਛੇਵਾਂ ਸਥਾਨ[17]
  • ਦੇਵ ਸਕੂਲਟਜ਼ ਮੈਮੋਰੀਅਲ ਟੂਰਨਾਮੈਂਟ, 2012 - ਕਾਂਸੇ ਦਾ ਤਗਮਾ[18]
  • ਦੇਵ ਸਕੂਲਟਜ਼ ਮੈਮੋਰੀਅਲ ਟੂਰਨਾਮੈਂਟ, 2014 - ਚਾਂਦੀ ਦਾ ਤਗਮਾSilver[19]

ਹੋਰ ਦੇਖੋ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads