ਬਰਾਹੂਈ ਭਾਸ਼ਾ

From Wikipedia, the free encyclopedia

ਬਰਾਹੂਈ ਭਾਸ਼ਾ
Remove ads

ਬ੍ਰਾਹੂਈ ਭਾਸ਼ਾ [3] ਪੰਜਾਬੀ ਉਚਾਰਨ: [bɾäːhuːi][4] (ਬ੍ਰਾਹੂਈ: براہوئی) ਇੱਕ ਦਰਾਵੜੀ ਭਾਸ਼ਾ ਹੈ ਜੋ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ਦੇ ਕੇਂਦਰੀ ਬਲੋਚਿਸਤਾਨ ਖੇਤਰ ਵਿੱਚ ਬਰਾਹੂਈ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਇਸਦੇ ਨਾਲ ਹੀ ਇਹ ਕਤਰ, ਸੰਯੁਕਤ ਅਰਬ ਇਮਰਾਤ, ਇਰਾਕ, ਅਤੇ ਇਰਾਨ ਵਿੱਚ ਮੌਜੂਦ ਪਰਵਾਸੀ ਬਰਾਹੂਈ ਲੋਕਾਂ ਦੁਆਰਾ ਵੀ ਬੋਲੀ ਜਾਂਦੀ ਹੈ।[5] I ਦੱਖਣੀ ਭਾਰਤ ਦੀਆਂ ਦਰਾਵੜੀ ਭਾਸ਼ਾਵਾਂ ਵਿੱਚੋਂ ਇਸਦੇ ਸਭ ਤੋਂ ਨੇੜੇ ਦੀ ਦਰਾਵੜੀ ਭਾਸ਼ਾ ਵੀ ੧,੫੦੦ ਕਿਲੋਮੀਟਰ ਦੀ ਦੂਰੀ ਉੱਤੇ ਹੈ।[2] ਇਹ ਬਲੋਚਿਸਤਾਨ ਦੇ ਕਲਾਤ, ਮਸਤੂੰਗ, ਅਤੇ ਖਜ਼ਦਾਰ ਜ਼ਿਲ੍ਹੇ ਵਿੱਚ ਜ਼ਿਆਦਾਤਰ ਬਰਾਹੂਈ ਭਾਸ਼ਾ ਹੀ ਬੋਲੀ ਜਾਂਦੀ ਹੈ।

ਵਿਸ਼ੇਸ਼ ਤੱਥ ਬ੍ਰਾਹੂਈ, ਇਲਾਕਾ ...
Remove ads

ਉਪਭਾਸ਼ਾਵਾਂ

ਬਰਾਹੂਈ ਦੀਆਂ ਉਪਭਾਸ਼ਾਵਾਂ ਵਿੱਚ ਕੋਈ ਖ਼ਾਸ ਅੰਤਰ ਨਹੀਂ ਹੈ। ਝਾਲਵਾਨੀ ਅਤੇ ਸਾਰਾਵਾਨੀ ਉਪਭਾਸ਼ਾਵਾਂ ਵਿੱਚ ਸਿਰਫ /h/ ਧੁਨੀ ਦੇ ਉਚਾਰਨ ਵਿੱਚ ਅੰਤਰ ਹੈ।

ਧੁਨੀ ਵਿਉਂਤ

ਇਸ ਵਿੱਚ ਸਵਰ ਧੁਨੀਆਂ ਬਲੋਚੀ ਭਾਸ਼ਾ ਦੇ ਨਾਲ ਦੀਆਂ ਹੀ ਹਨ। ਦੀਰਘ ਸਵਰ  /ਆ, ਏ, ਈ, ਓ, ਊ/ ਹਨ ਅਤੇ ਲਘੂ ਸਵਰ /ਅ, ਇ, ਉ/ ਹਨ। ਇਸ ਵਿੱਚ ਬਲ ਵੀ ਬਲੋਚੀ ਭਾਸ਼ਾ ਤੋਂ ਹੀ ਲਿਆ ਗਿਆ ਹੈ।

ਇਸਦੇ ਵਿਅੰਜਨ ਵੀ ਬਲੋਚੀ ਨਾਲ ਕਾਫੀ ਹੱਦ ਤੱਕ ਮਿਲਦੇ ਹਨ ਪਰ ਬਰਾਹੂਈ ਵਿੱਚ ਖਹਿਵੇਂ ਅਤੇ ਨਾਸਕੀ ਵਿਅੰਜਨ ਜ਼ਿਆਦਾ ਹਨ।

ਸ਼ਬਦ-ਜੋੜ

ਬਰਾਹੂਈ ਇੱਕੋ-ਇੱਕ ਦਰਾਵੜੀ ਭਾਸ਼ਾ ਹੈ ਜੋ ਬ੍ਰਾਹਮੀ-ਆਧਾਰਿਤ ਲਿਪੀ ਵਿੱਚ ਨਹੀਂ ਲਿਖੀ ਜਾਂਦੀ ਸਗੋਂ 20ਵੀਂ ਸਦੀ ਦੇ ਅੱਧ ਤੋਂ ਬਾਅਦ ਅਰਬੀ ਲਿਪੀ ਵਿੱਚ ਲਿਖੀ ਜਾਂਦੀ ਹੈ।[6] ਪਿੱਛੇ ਜਿਹੇ ਹੀ ਬਲੋਚਿਸਤਾਨ ਯੂਨੀਵਰਸਿਟੀ ਦੇ ਬਰਾਹੂਈ ਭਾਸ਼ਾ ਬੋਰਡ ਨੇ ਬਰਾਹੂਈ ਲਿਖਣ ਲਈ "ਬਰੋਲਿਕਵਾ" ਨਾਂ ਦੀ ਰੋਮਨ-ਆਧਾਰਿਤ ਲਿਪੀ ਤਿਆਰ ਕੀਤੀ ਹੈ ਜਿਸਨੂੰ ਤਾਲਾਰ ਨਾਂ ਦੇ ਅਖ਼ਬਾਰ ਨੇ ਵਰਤਣਾ ਸ਼ੁਰੂ ਕਰ ਦਿੱਤਾ ਹੈ।

ਖਤਰੇ ਅਧੀਨ ਭਾਸ਼ਾਵਾ

ਯੂਨੈਸਕੋ ਦੀ ੨੦੦੯ ਦੀ ਰਿਪੋਰਟ ਦੇ ਅਨੁਸਾਰ ਬਰਾਹੂਈ ਪਾਕਿਸਤਾਨ ਦੀਆਂ ੨੭ ਭਾਸ਼ਾਵਾਂ ਵਿੱਚੋਂ ਇੱਕ ਹੈ ਜਿਹਨਾਂ ਦੇ ਖ਼ਤਮ ਹੋਣ ਦਾ ਖ਼ਤਰਾ ਹੈ। ਇਸ ਸਮੇਂ ਇਸਦੇ ਖ਼ਤਮ ਹੋਣ ਦਾ ਡਰ ਮੁੱਢਲੇ ਪੱਧਰ ਦਾ ਹੈ।[7]

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads