ਬਹਾਰ (ਰਾਗ)

From Wikipedia, the free encyclopedia

Remove ads

"ਗ ਕੋਮਲ ਅਰੁ ਦੋ ਨਿਸ਼ਾਦ,ਗਾਵਤ ਰਾਗ ਬਹਾਰ ।

ਮਧ੍ਯ ਰਾਤ੍ਰਿ ਸ਼ਾਡਵ-ਸ਼ਾਡਵ,ਕਾਫੀ ਥਾਟ ਸੁਹਾਏ ।।"

ਚੰਦ੍ਰਿਕਾਸਾਰ ,ਇਕ ਪ੍ਰਚੀਨ ਸੰਗੀਤ ਗ੍ਰੰਥ

ਜਾਣਕਾਰੀ

ਹੋਰ ਜਾਣਕਾਰੀ ਥਾਟ, ਕਾਫੀ ...

ਵਿਸਤਾਰ 'ਚ ਜਾਣਕਾਰੀ

  • ਰਾਹ ਬਹਾਰ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਰਾਗ ਹੈ।
  • ਰਾਗ ਬਹਾਰ ਕਾਫੀ ਥਾਟ ਦਾ ਇਕ ਬਹੁਤ ਹੀ ਪ੍ਰਚਲਿਤ ਤੇ ਮਧੁਰ ਰਾਗ ਹੈ।
  • ਰਾਗ ਬਹਾਰ,ਤਿੰਨ ਰਾਗਾਂ,ਰਾਗ ਬਾਗੇਸ਼੍ਰੀ ਰਾਗ ਅਡਾਨਾ ਤੇ ਰਾਗ ਮੀਆਂ ਮਲਹਾਰ,ਦੇ ਮਿਸ਼ਰਣ ਨਾਲ ਬਣਿਆ ਹੈ।
  • ਰਾਗਾ ਬਹਾਰ ਉੱਤਰਾਂਗਵਾਦੀ ਰਾਗ ਹੈ ਜਿਸ ਕਰਕੇ ਇਸ ਦਾ ਜਿਆਦਾ ਚਲਣ ਤਾਰ ਸਪਤਕ 'ਚ ਹੁੰਦਾ ਹੈ।
  • ਬੇਸ਼ਕ ਇਸ ਰਾਗ ਦੇ ਗਾਉਣ-ਵਜਾਉਣ ਦਾ ਸਮਾਂ ਅੱਧੀ ਰਾਤ ਹੈ ਪਰ ਬਸੰਤ ਦੇ ਮੌਸਮ ਵਿਚ ਇਸ ਨੂੰ ਕਦੀ ਵੀ ਗਾਇਆ-ਵਜਾਇਆ ਜਾ ਸਕਦਾ ਹੈ। ਰਾਗ ਬਹਾਰ 'ਚ ਰਚੇ ਗੀਤਾਂ 'ਚ ਬਸੰਤ ਰੁੱਤ ਬਾਰੇ ਬਹੁਤ ਕੁੱਛ ਸੁਣਨ ਨੂੰ ਮਿਲਦਾ ਹੈ।
  • ਰਾਗ ਬਹਾਰ ਇਕ ਮੌਸਮੀ ਰਾਗ ਹੈ।
  • ਰਾਗ ਬਹਾਰ ਦੇ ਅਰੋਹ 'ਚ ਪੰਚਮ ਤੇ ਅਵਰੋਹ 'ਚ ਗੰਧਾਰ ਵਕ੍ਰ ਸੁਰਾਂ ਦੇ ਤੌਰ ਤੇ ਵਰਤੇ ਜਾਂਦੇ ਹਨ।
  • ਰਾਗ ਬਹਾਰ ਦੇ ਅਰੋਹ 'ਚ ਸ਼ੁੱਧ ਨਿਸ਼ਾਦ ਤੇ ਅਵਰੋਹ 'ਚ ਕੋਮਲ ਨਿਸ਼ਾਦ ਵਰਤਿਆ ਜਾਂਦਾ ਹੈ।
  • ਰਾਗ ਬਹਾਰ ਕੁਦਰਤ ਦੇ ਸੁਹੱਪਣ ਅਤੇ ਉਸ ਦੀ ਬਖਸ਼ੀਸ਼ ਦਾ ਬਹੁਤ ਸੁਰੀਲੀ ਵਿਆਖਿਆ ਕਰਦਾ ਹੈ।
  • ਇਹ ਰਾਗ ਸ਼ਿੰਗਾਰ ਅਤੇ ਭਗਤੀ ਰਸ ਨਾਲ ਭਰਿਆ ਹੋਇਆ ਰਾਗ ਹੈ।
  • ਇਸ ਰਾਗ ਦਾ ਸੁਭਾ ਸ਼ੋਖ ਹੋਣ ਕਰਕੇ ਇਸ ਵਿਚ ਛੋਟਾ ਖਿਆਲ ਘੱਟ ਹੀ ਸੁਣਨ ਨੂੰ ਮਿਲਦਾ ਹੈ।
  • ਇਹ ਮੰਨਿਆ ਜਾਂਦਾ ਹੈ ਕਿ ਰਾਗ ਬਹਾਰ ਦੀ ਰਚਨਾ ਸੂਫੀ ਸੰਗੀਤਕਾਰ ਅਮੀਰ ਖੁਸਰੋ ਨੇ ਕੀਤੀ ਸੀ।
  • ਰਾਗ ਬਹਾਰ ਰਾਗ ਮਲਹਾਰ ਨਾਲ ਬਹੁਤ ਮਿਲਦਾ ਜੁਲਦਾ ਹੈ।
Remove ads

ਰਾਗ ਬਹਾਰ 'ਚ ਅਲਾਪ

ਸ ਮ,ਮ ਪ ਮ, ਨੀ ਪ, ਮ ਪ ਮ , ਧ -- ਨੀ ਸੰ ,ਨੀ ਪ ਮ ਪ ਮ ,ਸ ਮ ,ਮ ਪ ਮ ਰੇ ਸ

ਮ -- ਮ ਪ ਮਧ , (ਨੀ) ਪ ਮ ਪ --ਮ, ਮਧ -- ਨੀਨੀਨੀ ਪਮਪ ਮ, ਸ ਮ,ਮ ਪ ਮ, ਰੇ ਸ

ਰਾਗ ਬਹਾਰ 'ਚ ਕੁੱਝ ਫਿਲਮੀ ਗੀਤ

ਹੋਰ ਜਾਣਕਾਰੀ ਗੀਤ, ਸੰਗੀਤਕਾਰ/ ਗੀਤਕਾਰ ...

ਹਵਾਲੇ

ਫਿਲਮੀ ਗੀਤ

ਹੋਰ ਜਾਣਕਾਰੀ ਗੀਤ., ਫ਼ਿਲਮ ...

ਭਾਸ਼ਾਃ ਤਾਮਿਲ

ਹੋਰ ਜਾਣਕਾਰੀ ਗੀਤ., ਫ਼ਿਲਮ ...
Remove ads
Loading related searches...

Wikiwand - on

Seamless Wikipedia browsing. On steroids.

Remove ads