ਰੌਸ਼ਨ (ਸੰਗੀਤ ਨਿਰਦੇਸ਼ਕ)
From Wikipedia, the free encyclopedia
Remove ads
'ਰੌਸ਼ਨ' ਲਾਲ ਨਾਗਰਥ (ਜਨਮ14 ਜੁਲਾਈ 1917-ਦੇਹਾਂਤ16 ਨਵੰਬਰ 1967), ਜਿਨ੍ਹਾਂ ਨੂੰ ਰੌਸ਼ਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇੱਕ ਭਾਰਤੀ ਏਸਰਾਜ ਵਾਦਕ ਅਤੇ ਸੰਗੀਤ ਨਿਰਦੇਸ਼ਕ ਸੀ। ਉਹ ਅਦਾਕਾਰ ਅਤੇ ਫਿਲਮ ਨਿਰਦੇਸ਼ਕ ਰਾਕੇਸ਼ ਰੋਸ਼ਨ ਅਤੇ ਸੰਗੀਤ ਨਿਰਦੇਸ਼ਕ ਰਾਜੇਸ਼ ਰੋਸ਼ਨ ਦੇ ਪਿਤਾ ਅਤੇ ਰਿਤਿਕ ਰੋਸ਼ਨ ਦੇ ਦਾਦਾ ਸਨ।
Remove ads
ਮੁਢਲਾ ਜੀਵਨ ਅਤੇ ਸਿੱਖਿਆ
ਰੌਸ਼ਨ ਦਾ ਜਨਮ 14 ਜੁਲਾਈ 1917 ਨੂੰ ਬ੍ਰਿਟਿਸ਼ ਭਾਰਤ ਦੇ ਪੰਜਾਬ ਪ੍ਰਾਂਤ ਦੇ ਗੁਜਰਾਂਵਾਲਾ (ਹੁਣ ਪੰਜਾਬ, ਪਾਕਿਸਤਾਨ) ਵਿੱਚ ਇੱਕ ਪੰਜਾਬੀ ਸਾਰਸਵਤ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ।[1] ਉਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਸੰਗੀਤ ਦੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਸੀ ਅਤੇ ਬਾਅਦ ਵਿੱਚ ਲਖਨਊ ਦੇ ਮੈਰਿਸ ਕਾਲਜ, ਆਗਰਾ ਅਤੇ ਅਵਧ ਦੇ ਸੰਯੁਕਤ ਪ੍ਰਾਂਤ ਵਿੱਚ ਪੰਡਿਤ ਐੱਸ ਐੱਨ ਰਤਨਜੰਕਰ (ਸੰਸਥਾ ਦੇ ਪ੍ਰਿੰਸੀਪਲ)ਤੋਂ ਸੰਗੀਤ ਦੀ ਤਾਲੀਮ ਹਾਸਿਲ ਕੀਤੀ। ਰੌਸ਼ਨ ਮੈਹਰ ਦੇ ਪ੍ਰਸਿੱਧ ਸਰੋਦ ਵਾਦਕ ਅਲਾਉਦੀਨ ਖਾਨ ਦੀ ਅਗਵਾਈ ਹੇਠ ਇੱਕ ਨਿਪੁੰਨ ਸਰੋਦ ਵਜਾਉਣ ਵਾਲਾ ਬਣੇ। 1940 ਵਿੱਚ, ਆਲ ਇੰਡੀਆ ਰੇਡੀਓ ਦਿੱਲੀ ਦੇ ਪ੍ਰੋਗਰਾਮ ਨਿਰਮਾਤਾ/ਸੰਗੀਤ, ਖਵਾਜਾ ਖੁਰਸ਼ੀਦ ਅਨਵਰ ਨੇ ਰੌਸ਼ਨ ਨੂੰ ਏਸਰਾਜ (ਜਿਸ ਸਾਜ਼ ਨੂੰ ਉਹ ਵਜਾਉਂਦੇ ਸਨ)ਵਜਾਉਣ ਲਈ ਸਟਾਫ ਕਲਾਕਾਰ ਵਜੋਂ ਨਿਯੁਕਤ ਕੀਤਾ। ਬੰਬਈ ਵਿੱਚ ਕਿਸਮਤ ਅਜ਼ਮਾਇਸ਼ ਅਤੇ ਸ਼ੋਹਰਤ ਦੀ ਭਾਲ ਲਈ ਉਨ੍ਹਾਂ ਨੇ 1948 ਵਿੱਚ ਆਲ ਇੰਡੀਆ ਰੇਡੀਓ ਦਿੱਲੀ ਦੀ ਨੌਕਰੀ ਛੱਡ ਦਿੱਤੀ ਸੀ।[1]
Remove ads
ਕੈਰੀਅਰ
ਸੰਨ 1948 ਵਿੱਚ, ਰੌਸ਼ਨ ਇੱਕ ਹਿੰਦੀ ਫ਼ਿਲਮ ਸੰਗੀਤ ਨਿਰਦੇਸ਼ਕ ਵਜੋਂ ਕੰਮ ਲੱਭਣ ਲਈ ਬੰਬਈ ਆਏ ਅਤੇ ਫਿਲਮ ਸਿੰਗਾਰ (1949) ਵਿੱਚ ਸੰਗੀਤਕਾਰ ਖਵਾਜਾ ਖੁਰਸ਼ੀਦ ਅਨਵਰ ਦੇ ਸਹਾਇਕ ਬਣ ਗਏ। ਉਹਨਾਂ ਨੇ ਅਪਣਾ ਸੰਘਰਸ਼ ਉਦੋਂ ਤੱਕ ਜਾਰੀ ਰਖਿਆ ਜਦੋਂ ਤੱਕ ਉਹ ਨਿਰਮਾਤਾ-ਨਿਰਦੇਸ਼ਕ ਕਿਦਾਰ ਸ਼ਰਮਾ ਨੂੰ ਨਹੀਂ ਮਿਲੇ, ਜਿਨਹਾਂ ਨੇ ਉਹਨਾਂ ਨੂੰ ਆਪਣੀ ਫਿਲਮ 'ਨੇਕੀ ਔਰ ਬਦੀ' (1949) ਲਈ ਸੰਗੀਤ ਰਚਣ ਦਾ ਕੰਮ ਦਿੱਤਾ,ਜਿਸ ਦੇ ਸਹਿ-ਨਿਰਮਾਤਾ ਮੁੰਸ਼ੀਰਾਮ ਵਰਮਾ ਸੀ ਅਤੇ ਵਿਤਰਕ ਵਰਮਾ ਫਿਲਮਸ ਸੀ।[1] ਹਾਲਾਂਕਿ ਕਿ ਇਹ ਫਿਲਮ ਫਲਾਪ ਰਹੀ, ਕਿਦਾਰ ਸ਼ਰਮਾ ਨੇ ਉਹਨਾਂ ਨੂੰ ਆਪਣੀ ਅਗਲੀ ਫਿਲਮ ਵਿੱਚ ਇੱਕ ਹੋਰ ਮੌਕਾ ਦਿੱਤਾ। ਰੌਸ਼ਨ 'ਬਾਵਰੇ ਨੈਨ' (1950)ਦੇ ਨਾਲ ਹਿੰਦੀ ਫ਼ਿਲਮ ਸੰਗੀਤ ਦੇ ਮੈਦਾਨ ਵਿੱਚ ਇੱਕ ਉਘੇ ਖਿਲਾੜੀ ਵਾਂਗ ਉੱਭਰੇ ਜੋ ਇੱਕ ਵੱਡੀ ਸੰਗੀਤਕ ਹਿੱਟ ਬਣੀ।[1]
1950 ਦੇ ਦਹਾਕੇ ਦੇ ਸ਼ੁਰੂ ਵਿੱਚ, ਰੌਸ਼ਨ ਨੇ ਗਾਇਕ ਮੁਹੰਮਦ ਰਫੀ, ਮੁਕੇਸ਼ ਅਤੇ ਤਲਤ ਮਹਿਮੂਦ ਨਾਲ ਕੰਮ ਕੀਤਾ। 1950 ਦੇ ਦਹਾਕੇ ਦੌਰਾਨ ਮਲਹਾਰ (1951) ਸ਼ਿਸ਼ਮ ਅਤੇ ਅਨਹੋਨੀ (1952) ਕੁਝ ਫਿਲਮਾਂ ਸਨ ਜੋ ਉਹਨਾਂ ਨੇ ਬਣਾਈਆਂ ਸਨ। ਇਸ ਸਮੇਂ ਦੌਰਾਨ, ਉਸਨੇ ਮੀਰਾ ਭਜਨ ਦੀ ਰਚਨਾ ਵੀ ਕੀਤੀ ਜੋ ਇੱਕ ਹਿੱਟ ਹਿੱਟ ਬਣ ਗਈ, "ਐਰੀ ਮੈਂ ਤੋ ਪ੍ਰੇਮ ਦਿਵਾਨੀ ਮੇਰਾ ਦਰਦ ਨਾ ਜਾਨੇ ਕੋਇ" ਲਤਾ ਮੰਗੇਸ਼ਕਰ ਦੁਆਰਾ ਫਿਲਮ ਨੌਬਹਾਰ (1952) ਲਈ ਗਾਇਆ ਗਿਆ।[1]
ਉਹ ਹਮੇਸ਼ਾ ਵਪਾਰਕ ਤੌਰ ਉੱਤੇ ਸਫਲ ਨਹੀਂ ਸੀ ਹੁੰਦੇ । ਉਨ੍ਹਾਂ ਨੇ ਇੰਦੀਵਰ ਅਤੇ ਆਨੰਦ ਬਖਸ਼ੀ ਨੂੰ ਗੀਤਕਾਰ ਦੇ ਰੂਪ ਵਿੱਚ ਭਾਰਤੀ ਫਿਲਮ ਉਦਯੋਗ ਵਿੱਚ ਪਹਿਲੀ ਵਾਰ ਮੌਕਾ ਦਿੱਤਾ। ਬਾਅਦ ਵਿੱਚ, ਉਹ 1960 ਦੇ ਦਹਾਕੇ ਦੇ ਅਖੀਰ ਤੱਕ ਮੁੰਬਈ ਵਿੱਚ ਸਭ ਤੋਂ ਵੱਧ ਮੰਗੇ ਜਾਣ ਵਾਲੇ ਗੀਤਕਾਰਾਂ ਵਿੱਚੋਂ ਦੋ ਬਣ ਗਏ।
ਆਨੰਦ ਬਖਸ਼ੀ ਨੂੰ ਸੰਨ 1956 ਵਿੱਚ ਸੰਗੀਤ ਨਿਰਦੇਸ਼ਕ ਨਿਸਾਰ ਬਾਜ਼ਮੀ ਨੇ ਆਪਣੀ ਫਿਲਮ 'ਭਲਾ ਆਦਮੀ "ਵਿੱਚ ਪਹਿਲਾ ਮੌਕਾ ਦਿੱਤਾ ਸੀ। 1956 ਵਿੱਚ ਆਨੰਦ ਬਖਸ਼ੀ ਵੱਲੋਂ 'ਭਲਾ ਆਦਮੀ "ਦੇ ਚਾਰ ਗੀਤ ਲਿਖਣ ਤੋਂ ਬਾਅਦ ਰੌਸ਼ਨ ਨੇ ਬਖਸ਼ੀ ਨੂੰ ਫਿਲਮ "ਸੀ. ਆਈ. ਡੀ. ਗਰਲ" (1959) ਦਿੱਤੀ। 'ਭਲਾ ਆਦਮੀ "ਕੁਝ ਦੇਰੀ ਤੋਂ ਬਾਅਦ ਸੰਨ 1958 ਵਿੱਚ ਰਿਲੀਜ਼ ਹੋਈ ਸੀ। ਆਨੰਦ ਬਖਸ਼ੀ ਅਤੇ ਰੋਸ਼ਨ ਨੇ ਮਿਲ ਕੇ ਇੱਕ ਸੁਪਰਹਿੱਟ ਸੰਗੀਤਕ ਫਿਲਮ 'ਦੇਵਰ' (1966) ਬਣਾਈ।
1960 ਦਾ ਦਹਾਕਾ ਰੌਸ਼ਨ ਅਤੇ ਉਸ ਦੇ ਸੰਗੀਤ ਲਈ ਸੁਨਹਿਰੀ ਯੁੱਗ ਸਾਬਤ ਹੋਇਆ। ਹਿੰਦੁਸਤਾਨੀ ਸ਼ਾਸਤਰੀ ਸੰਗੀਤ ਨਾਲ ਲੋਕ ਸੰਗੀਤ ਨੂੰ ਢਾਲਣ ਦੀ ਉਸ ਦੀ ਯੋਗਤਾ ਉਸ ਦਾ ਟ੍ਰੇਡਮਾਰਕ ਬਣ ਗਈ ਅਤੇ ਨਤੀਜੇ ਵਜੋਂ ਸਫਲ ਸੰਗੀਤਕ ਫਿਲਮਾਂ ਬਣ ਗਈਆਂ। ਇਸ ਸਮੇਂ ਦੌਰਾਨ, ਰੌਸ਼ਨ ਨੇ "ਬਰਸਾਤ ਕੀ ਰਾਤ ਤੋਂ ਨਾ ਤੋ ਕਾਰਵਾਂ ਕੀ ਤਲਾਸ਼ ਹੈ" ਅਤੇ "ਜ਼ਿੰਦਗੀ ਭਰ ਨਹੀਂ ਭੂਲੇਗੀ ਵੋ ਬਰਸਾਤ ਕੀ ਰਾਤ" (ਬਰਸਾਤ ਕੀ ਰਾਤ, 1960) ਵਰਗੀਆਂ ਹਿੱਟ ਫਿਲਮਾਂ ਦਿੱਤੀਆਂ। ਬਰਸਾਤ ਕੀ ਰਾਤ ਵੀ 1960 ਦੇ ਦਹਾਕੇ ਦੀ ਇੱਕ "ਸੁਪਰ ਹਿੱਟ" ਫਿਲਮ ਸੀ।[2]
"ਅਬ ਕਿਆ ਮਿਸਾਲ ਦੂੰ" ਅਤੇ "ਕਭੀ ਤੋ ਮਿਲੇਗੀ, ਕਹੀ ਤੋ ਮਿਲੇਗੀ" (ਆਰਤੀ, 1962) "ਜੋ ਵਾਦਾ ਕਿਆ ਵੋ ਨਿਭਾਨਾ ਪੜੇਗਾ", "ਪਾਓ ਛੂ ਲੇਨੇ ਦੋ", "ਜੋ ਬਾਤ ਤੁਝਮੇਂ ਹੈ" ਅਤੇ "ਜੁਰਮ-ਏ-ਉਲਫਤ ਪੇ" (ਤਾਜ ਮਹਿਲ, 1963) "ਨਿਗਾਹੈਂ ਮਿਲਾਨੇ ਕੋ ਜੀ ਚਾਹਤਾ ਹੈ" ਅਤੇ 'ਲਾਗਾ ਚੁਨਰੀ ਮੇਂ ਦਾਗ " (ਦਿਲ ਹੀ ਹੈ, 1963) ਸੰਸਾਰ ਸੇ ਭਾਗੇ ਫਿਰਤੇ ਹੋ ਅਤੇ" ਮਨ ਰੇ ਤੂ ਕਾਹੇ " (ਚਿਤਰਲੇਖਾ, 1964) ਅਤੇ" ਓਹ ਰੇ ਤਾਲ ਮਿਲੇ "ਅਤੇ" ਖੁਸ਼ੀ ਖ਼ੁਸ਼ੀ ਕਰ ਦੋ ਵਿਦਾ " (1968) । ਉਨ੍ਹਾਂ ਨੇ ਫਿਲਮ 'ਮਮਤਾ' (1966) ਲਈ ਕੁਝ ਧੁਨਾਂ ਦੀ ਰਚਨਾ ਕੀਤੀ, ਜਿਸ ਦੇ ਬੋਲ ਮਜਰੁਹ ਸੁਲਤਾਨਪੁਰੀ ਨੇ ਲਿਖੇ ਸਨ, 'ਰਹਤੇ ਥੇ ਕਭੀ ਜਿਨਕੇ ਦਿਲ ਮੇਂ' ਅਤੇ 'ਰਹੇ ਨਾ ਰਹੇ ਹਮ' ਲਤਾ ਮੰਗੇਸ਼ਕਰ ਨੇ ਗਾਏ ਸਨ ਅਤੇ ਹੇਮੰਤ ਕੁਮਾਰ ਨਾਲ ਉਨ੍ਹਾਂ ਦਾ ਹਿੱਟ ਡੁਏਟ 'ਛੂਪਾ ਲੋ ਯੂ ਦਿਲ ਮੇਂ ਪਿਆਰ ਮੇਰਾ' ਸੀ। ਦੇਵਰ (1966): "ਆਯਾ ਹੈ ਮੁਝੇ ਫਿਰ ਯਾਦ ਵੋ ਜ਼ਲਿਮ, ਗੁਜਰਾ ਜ਼ਮਾਨਾ ਬਚਪਨ ਕਾ" ਬਹਾਰੋ ਨੇ ਮੇਰਾ ਚਮਨ ਲੂਟ ਕਰ "" ਦੁਨੀਆ ਮੇਂ ਐਸਾ ਕਹਾਂ ਸਬ ਕਾ ਨਸੀਬ ਹੈ " ਵੀ ਉਹਨਾਂ ਦਾ ਇੱਕ ਹਿੱਟ ਸੰਗੀਤ ਸੀ।[1][3]
Remove ads
ਨਿੱਜੀ ਜੀਵਨ ਅਤੇ ਮੌਤ
ਰੌਸ਼ਨ ਨੇ ਆਪਣੀ ਦੂਜੀ ਪਤਨੀ ਇਰਾ ਮੋਇਤਰਾ ਨਾਲ 1948 ਵਿੱਚ ਵਿਆਹ ਕਰਵਾਇਆ ਅਤੇ ਬੰਬਈ ਚਲੇ ਗਏ।[1] ਉਹਨਾਂ ਦੇ ਪੁੱਤਰ ਹਨ-ਰਾਕੇਸ਼ ਰੋਸ਼ਨ (ਜਨਮ 1949) ਅਤੇ ਰਾਜੇਸ਼ ਰੋਸ਼ਨ (ਜਨਮ 1955) ।[4][5]
ਰੌਸ਼ਨ 20 ਸਾਲਾਂ ਤੋਂ ਦਿਲ ਦੀ ਗੰਭੀਰ ਸਮੱਸਿਆ ਤੋਂ ਪੀੜਤ ਸਨ। ਇੱਕ ਸਮਾਜਿਕ ਇਕੱਠ ਵਿੱਚ ਹਿੱਸਾ ਲੈਂਦੇ ਹੋਏ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਅਤੇ 16 ਨਵੰਬਰ 1967 ਨੂੰ 50 ਸਾਲ ਦੀ ਉਮਰ ਵਿੱਚ ਮੁੰਬਈ, ਮਹਾਰਾਸ਼ਟਰ, ਭਾਰਤ ਵਿੱਚ ਉਨ੍ਹਾਂ ਦੀ ਮੌਤ ਹੋ ਗਈ।[1]
ਫ਼ਿਲਮੋਗ੍ਰਾਫੀ ਅਤੇ ਪ੍ਰਸਿੱਧ ਗੀਤ
Remove ads
ਪ੍ਰਸਿੱਧ ਫ਼ਿਲਮਾਂ ਕਵਾਲੀਆਂ
- ਨਾ ਤੋ ਕਾਰਵਾਂ ਕੀ ਤਲਾਸ਼ ਹੈ ਫ਼ਿਲਮ ਬਰਸਾਤ ਕੀ ਰਾਤ (1960)
- ਯੇ ਹੈ ਇਸ਼ਕ ਇਸ਼ਕ ਫ਼ਿਲਮ ਬਰਸਾਤ ਕੀ ਰਾਤ (1960)
- 'ਨਿਗਾਹੈਂ ਮਿਲਾਨੇ ਕੋ ਜੀ ਚਾਹਤਾ ਹੈ' ਫ਼ਿਲਮ 'ਦਿਲ ਹੀ ਤੋ ਹੈ' (1963 ਫ਼ਿਲਮ) ਦਿਲ ਹੀ ਤੋ ਹੈ (1963 ਫ਼ਿਲਮ)
- "ਵਾਕਿਫ਼ ਹੂਂ ਖੂਬ ਇਸ਼ਕ ਕੇ ਤਰਜ਼-ਏ-ਬਯਾਂ ਸੇ ਮੈਂ" ਫਿਲਮ ਮੁਹੰਮਦ ਰਫੀ, ਮੰਨਾ ਡੇ ਅਤੇ "ਧੁੰਡਕੇ ਲੌਂ ਕਹਾਂ ਸੇ ਮੈਂ" ਮੁਹੰਮਦ ਰਫ਼ੀ, ਮੰਨ੍ਨਾ ਡੇ ਬਹੂ ਬੇਗਮ
ਪੁਰਸਕਾਰ
- ਫਿਲਮਫੇਅਰ ਬੈਸਟ ਮਿਊਜ਼ਿਕ ਡਾਇਰੈਕਟਰ ਅਵਾਰਡ (ਤਾਜ ਮਹਿਲ) (1963) [1]
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads