ਬਾਗੇਸ਼੍ਰੀ

From Wikipedia, the free encyclopedia

Remove ads

ਹਿੰਦੁਸਤਾਨੀ ਸ਼ਾਸਤਰੀ ਸੰਗੀਤ 'ਚ ਰਾਗ ਬਾਗੇਸ਼੍ਰੀ ਕਾਫੀ ਥਾਟ ਦਾ ਇਕ ਬਹੁਤ ਹੀ ਮਧੁਰ ਤੇ ਪ੍ਰਚਲਿਤ ਰਾਗ ਹੈ।

ਸੰਖੇਪ ਜਾਣਕਾਰੀ

ਹੋਰ ਜਾਣਕਾਰੀ ਥਾਟ, ਕਾਫੀ ...

ਰਾਗ ਬਾਗੇਸ਼੍ਰੀ ਪੁਰਵਾੰਗਵਾਦੀ ਰਾਗ ਹੈ ਤੇ ਇਸਦੀ ਸੁੰਦਰਤਾ ਮਧ੍ਯਮ,ਧੈਵਤ ਅਤੇ ਨਿਸ਼ਾਦ ਸੁਰਾਂ ਤੇ ਨਿਰਭਰ ਕਰਦੀ ਹੈ।ਇਸ ਰਾਗ ਦੇ ਵਰਜਿਤ ਸੁਰਾਂ ਨੂੰ ਲੈ ਕੇ ਕਈ ਮਤ ਭੇਦ ਹਨ ਪਰ ਜਿਆਦਾਤਰ ਅਰੋਹ 'ਚ ਰਿਸ਼ਭ ਤੇ ਪੰਚਮ ਨੂੰ ਵਰਜਿਤ ਕਰਕੇ ਗਾਉਣ-ਵਜਾਉਣ ਦਾ ਹੀ ਚਲਣ ਹੈ। ਵੈਸੇ ਤਾਂ ਪੰਚਮ(ਪ) ਸੁਰ ਦਾ ਇਸਤੇਮਾਲ ਰਾਗ ਬਾਗੇਸ਼੍ਰੀ 'ਚ ਬਿਲਕੁਲ ਵਰਜਿਤ ਹੈ ਪਰ ਕਈ ਸੰਗੀਤਕਾਰ ਅਵਰੋਹ ਵਿੱਚ ਪੰਚਮ ਦਾ ਇਸਤੇਮਾਲ ਵਿਵਾਦੀ ਸੁਰ ਦੇ ਤੌਰ ਤੇ ਕਰਦੇ ਹਨ ਓਹ ਇਸ ਸੁਰ ਨੂੰ ਵਕ੍ਰ(ਟੇਢੇ) ਰੂਪ 'ਚ ਮਧ੍ਯਮ(ਮ) ਤੋਂ ਧੈਵਤ(ਧ) ਨੂੰ ਛੂ ਕੇ ਮੀੰਡ ਦਵਾਰਾ ਜਿਹੜੀ ਸੁਰ ਸੰਗਤੀ ਦੀ ਰਚਨਾ ਕਰਦੇ ਹਾਂ ਓਹ ਦਿਲ ਨੂੰ ਛੂਹਣ ਵਾਲੀ ਅਤੇ ਮਨੋਰੰਜਕ ਹੁੰਦੀ ਹੈ।

Remove ads

ਵਿਸਤਾਰ 'ਚ ਜਾਣਕਾਰੀ

  • ਰਾਗ ਬਾਗੇਸ਼੍ਰੀ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਇਕ ਬਹੁਤ ਪ੍ਰਚਲਿਤ ਰਾਗ ਹੈ।
  • ਇਹ ਕਾਫੀ ਥਾਟ ਦਾ ਰਾਗ ਹੈ।
  • ਇਸ ਰਾਗ ਵਿੱਚ ਗੰਧਾਰ ਅਤੇ ਨਿਸ਼ਾਦ ਕੋਮਲ ਹੁੰਦੇ ਹਨ।
  • ਇਸ ਰਾਗ ਏ ਅਰੋਹ ਵਿੱਚ ਰਿਸ਼ਭ(ਰੇ) ਅਤੇ ਪੰਚਮ(ਪ) ਨਹੀਂ ਲਗਦੇ ਪਰ ਕਈ ਸੰਗੀਤਕਾਰ ਪੰਚਮ ਦਾ ਇਸਤੇਮਾਲ ਅਵਰੋਹ ਵਿੱਚ ਵਿਵਾਦੀ ਸੁਰ ਦੇ ਤੌਰ ਤੇ ਕਰਦੇ ਹਨ।
  • ਇਸ ਰਾਗ ਦਾ ਵਾਦੀ ਸੁਰ ਮਧ੍ਯਮ(ਮ) ਅਤੇ ਸੰਵਾਦੀ ਸੁਰ ਸ਼ਡਜ(ਸ) ਹੈ।.
  • ਕਰ੍ਨਾਟਕੀ ਸੰਗੀਤ 'ਚ ਵੀ ਇਹ ਔਡਵ-ਸੰਪੂਰਣ ਰਾਗ ਕਿਹਾ ਜਾਂਦਾ ਹੈ।
  • ਰਾਗ ਬਾਗੇਸ਼੍ਰੀ ਅੱਧੀ ਰਾਤ ਨੂੰ ਗਾਇਆ/ਵਜਾਇਆ ਜਾਂਦਾ ਹੈ।.  
  • ਰਾਗ ਬਾਗੇਸ਼੍ਰੀ 'ਚ ਧ੍ਰੁਪਦ ਤੇ ਧਮਾਰ ਗਾਏ ਜਾਂਦੇ ਹਨ।
Remove ads

ਕੁੱਝ ਮਹਤਵਪੂਰਣ ਗੱਲਾਂ

  • ਰਾਗ ਬਾਗੇਸ਼੍ਰੀ ਨੂੰ ਮਿਲਾ ਕੇ ਕਈ ਹੋਰ ਰਾਗ ਬਣਾਏ ਜਾਂਦੇ ਹਨ ਜਿੰਵੇਂ ਬਾਗੇਸ਼੍ਰੀ-ਬਹਾਰ,ਬਸੰਤ-ਬਹਾਰ,ਭੈਰਵ-ਬਹਾਰ।
  • ਰਾਗ ਮਾਲਗੁੰਜੀ ਰਾਗ ਬਾਗੇਸ਼੍ਰੀ ਨਾਲ ਮਿਲਦਾ ਜੁਲਦਾ ਰਾਗ ਹੈ ਪਰ ਇਸਦੇ ਅਰੋਹ ਵਿੱਚ ਸ਼ੁੱਧ ਗੰਧਾਰ ਦਾ ਇਸਤੇਮਾਲ ਕੀਤਾ ਜਾਂਦਾ ਹੈ।


ਰਾਗ ਬਾਗੇਸ਼੍ਰੀ ਦਾ ਅਲਾਪ

  • ਸ--ਰੇ --ਸ --ਨੀ(ਮੰਦਰ)--ਧ(ਮੰਦਰ)--ਮ(ਮੰਦਰ)--ਧ(ਮੰਦਰ)--ਨੀ(ਮੰਦਰ)--ਧ(ਮੰਦਰ)--ਸ--ਗ--ਮ--ਗ--ਰੇ--ਨੀ(ਮੰਦਰ)--ਧ(ਮੰਦਰ)--ਨੀ(ਮੰਦਰ)ਧ(ਮੰਦਰ) ਸ
  • ਸ--ਨੀ(ਮੰਦਰ)--ਧ(ਮੰਦਰ)--ਨੀ(ਮੰਦਰ)--ਸ--ਗ--ਗ--ਮ--ਮ--ਧ--ਪ--ਮ--ਪ--ਧ--ਗ--ਧ--ਮ--ਗ--ਰੇ--ਸ--ਮ--ਗ--ਮ--ਧ--ਗ--ਰੇ--ਮ ਨੀ(ਮੰਦਰ)--ਧ(ਮੰਦਰ)--ਸ--ਮ--ਗ--ਰੇ--ਨੀ(ਮੰਦਰ)ਧ(ਮੰਦਰ)ਸ


ਰਾਗ ਬਾਗੇਸ਼੍ਰੀ 'ਚ ਕੁੱਝ ਹਿੰਦੀ ਫਿਲਮੀ ਗੀਤ

ਹੋਰ ਜਾਣਕਾਰੀ ਗੀਤ, ਸੰਗੀਤਕਾਰ/ ਗੀਤਕਾਰ ...
Bageshri
Remove ads

ਫਿਲਮੀ ਗੀਤ


ਭਾਸ਼ਾਃ ਤਮਿਲ

ਹੋਰ ਜਾਣਕਾਰੀ ਗੀਤ., ਫ਼ਿਲਮ ...

ਭਾਸ਼ਾਃ ਹਿੰਦੀ

Remove ads
Loading related searches...

Wikiwand - on

Seamless Wikipedia browsing. On steroids.

Remove ads