ਬਾਜ਼ੀਗਰ ਕਬੀਲੇ ਦਾ ਸੱਭਿਆਚਾਰ

From Wikipedia, the free encyclopedia

ਬਾਜ਼ੀਗਰ ਕਬੀਲੇ ਦਾ ਸੱਭਿਆਚਾਰ
Remove ads

ਬਾਜ਼ੀਗਰ ਕਬੀਲੇ ਦਾ ਸੱਭਿਆਚਾਰ

Thumb
ਬਾਜ਼ੀਗਰ ਕਬੀਲੇ ਦਾ ਭਾਈਚਾਰਾ

ਬਾਜੀਗਰ ਕਬੀਲੇ ਦਾ ਇਤਿਹਾਸ

ਡਬਲਿਊ.ਆਰ.ਰਿਸ਼ੀ ਦੀ ਖੋਜ ਅਨੁਸਾਰ ਯੂਰਪ ਅਤੇ ਅਮਰੀਕਾ ਦੇ ਖਾਨਾਬਦੋਸ਼ ਰਮਤੇ ਕਬੀਲੇ ਭਾਰਤੀ ਮੂਲ ਦੇ ਹਨ। ਇਹ ਲੋਕ ਅਲਬਰੂਨੀ ਦੇ ਪੁਰਾਣੇ ਪੰਜਾਬ ਜਿਸ ਵਿੱਚ ਕਿ ਅੱਜ ਦੇ ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ,ਚੰਡੀਗੜ੍ਹ ਅਤੇ ਦਿੱਲੀ ਆਉਂਦੇ ਹਨ ਦੇ ਬਾਸ਼ਿੰਦੇ ਹਨ। ਇਹ ਲੋਕ ਗਿਆਰਵੀਂ ਤੋਂ ਤੇਰਵੀਂ ਸਦੀ ਵਿੱਚ ਮੁਸਲਮਾਨ ਹਮਲਾਵਾਰਾਂ ਵਲੋਂ ਕੀਤੇ ਲਗਾਤਾਰ ਹਮਲਿਆਂ ਦੌਰਾਨ ਦੁਰਾਨ ਦੂਰ ਦੂਰਡੇ ਇਲਾਕਿਆਂ ਵਿੱਚ ਹਿਜ਼ਰਤ ਕਰਨ ਲਈ ਮਜ਼ਬੂਰ ਹੋ ਗਏ। ਇਹ ਲੋਕ ਅੱਜ ਵੀ ਆਪਣੀ ਮਾਤਭੂਮੀ ਲਈ ‘ਬੜੋ ਥਾਂ’ ਸ਼ਬਦ ਦਾ ਇਸਤੇਮਾਲ ਕਰਦੇ ਹਨ ਜਿਸਦਾ ਭਾਵ ਹੈ ਵੱਡੀ ਥਾਂ ਇਹ ਲੋਕ ਲੰਬੇ ਜੀਵਨ ਸੰਘਰਸ਼ ਮਗਰੋਂ 1417 ਵਿੱਚ ਜਰਮਨੀ,1418 ਵਿੱਚ ਸਵਿਟਰਜ਼ਰਲੈਂਡ, 1422 ਵਿੱਚ ਇਟਲੀ ਅਤੇ 1427 ਵਿੱਚ ਫਰਾਂਸ ਵਿਖੇ ਪ੍ਰਗਟ ਹੋਏ। ਇਨ੍ਹਾਂ ਦੀ ਇਗਲੈਂਡ ਵਿੱਚ ਆਮਦ 1490 ਵਿੱਚ ਹੋਈ ਜਿਸ ਵਿਚੋਂ ਇੱਕ ਟੋਲੀ ਆਇਰਲੈਂਡ ਵਿੱਚ ਦਾਖਲ ਹੋਈ। ਸਵੀਡਨ ਵਿੱਚ ਕਬੀਲੇ 1512 ਵਿੱਚ ਦਾਖਲ ਹੋਏ ਜਿਥੇ ਕਿ 1914 ਵਿੱਚ ਇਨ੍ਹਾਂ ਦੇ ਦਾਖਲੇ ਤੇ ਪਾਬੰਦੀ ਲੱਗ ਗਈ। ਹੌਲੀ ਹੌਲੀ ਇਹ ਲੋਕ ਦੁਨੀਆ ਭਰ ਦੇ ਹੋਰ ਮੁਲਕਾਂ ਵਿੱਚ ਫੈਲ ਗਏ। 16 ਅਗਸਤ 1759 ਨੂੰ ਮਹਾਰਾਣੀ ਇਲਿਜਾਬੈਥ ਦੇ ਰਾਜ ਵਿੱਚ ਸੈਂਟ ਪੀਟਰਵਰਗ ਅਤੇ ਇਸਦੇ ਆਸ ਪਾਸ ਦੇ ਇਲਾਕਿਆਂ ਵਿੱਚ ਖਾਨਾਬਦੋਸ਼ ਲੋਕਾਂ ਦੇ ਦਾਖਲੇ ਤੇ ਰੋਕ ਲਗਾ ਦਿਤੀ ਗਈ। ਇਸਦੇ ਨਾਲ ਹੀ 1766 ਵਿੱਚ ਸੇਨੇਟ ਵਿੱਚ ਇੱਕ ਕਾਨੂੰਨ ਪਾਸ ਕਰਕੇ ਖਾਨਾਬਦੋਸ਼ ਲੋਕਾਂ ਤੇ ਦੱਸ ਕੋਪਕ ਸਿੱਕਿਆਂ ਦਾ ਟੈਕਸ ਲਗਾ ਦਿਤਾ ਗਿਆ। ਬਾਅਦ ਵਿੱਚ ਬਸਤੀਵਾਦੀ ਦੌਰ ਵਿੱਚ ਭਾਰਤ ਵਿੱਚ ਲਾਏ ਜ਼ਰਾਇਮ ਪੇਸ਼ਾ ਐਕਟ ਨੂੰ ਏਸੇ ਸੰਦਰਭ ਵਿੱਚ ਵਿਚਾਰਿਆ ਜਾ ਸਕਦਾ ਹੈ ਉਨੀਂਵੀ ਸਦੀ ਦੇ ਪਹਿਲੇ ਦਹਾਕੇ ਤੱਕ ਇਹ ਰਮਤੇ ਕਬੀਲੇ ਉਤਰੀ ਅਮਰੀਕਾ,ਦੱਖਣੀ ਅਮਰੀਕਾ,ਆਸਟਰੇਲੀਆਂ ਅਤੇ ਨਿਊਜੀਲੈਂਡ ਵਿੱਚ ਦਾਖਲ ਹੋ ਚੁੱਕੇ ਸਨ। ਤੁਰਕੀ ਇਰਾਨ ਤੇ ਇਰਾਕ ਦੀ ਸਰਹੱਦ ਤੇ ਵਸੇ ਕੁਰਦ ਕਬੀਲੇ ਵੀ ਇਸ ਘੇਰੇ ਵਿੱਚ ਆਉਂਦੇ ਹਨ। ਬਾਜੀਗਰ ਕਬੀਲਾ ਭਾਰਤ ਦੇ ਵੱਖ ਵੱਖ ਹਿੱਸਿਆਂ ਵਿੱਚ ਵੱਡੀ ਗਿਣਤੀ ਵਿੱਚ ਵੱਸਿਆ ਹੋਇਆ ਹੈ। ਬਾਜ਼ੀਗਰ ਬਾਜ਼ੀ ਦੀ ਕਲਾ ਨਾਲ ਜੁੜਿਆ ਹੋਇਆ ਇੱਕ ਕਿੱਤਾਗਤ ਸ਼ਬਦ ਹੈ। ਕਬੀਲੇ ਦੇ ਲੋਕਾਂ ਨੂੰ ਬਾਜ਼ੀਗਰ ਦਾ ਇਹ ਵਿਸ਼ੇਸ਼ਣ ਕਬੀਲੇ ਤੋਂ ਬਾਹਰਲੇ ਲੋਕਾਂ ਅਤੇ ਕਿੱਤੇ ਦੇ ਆਧਾਰ ਤੇ ਸ਼ਨਾਖਤ ਕਰਨ ਵਾਲੀਆਂ ਸਰਕਾਰਾਂ ਨੇ ਦਿੱਤਾ ਹੈ।

ਸਰ ਭੈਂਜਿਲ ਇਬਟਸਨ ਆਪਣੀ 1883 ਦੀ ਜਨਗਣਨਾ ਅਨੁਸਾਰ ਕਹਿੰਦਾ ਹੈ ਕਿ ਬਾਜ਼ੀਗਰ ਇੱਕ ਪੇਸ਼ਾਵਰ ਸ਼ਬਦ ਹੈ | ਇਹ ਕਬੀਲਾ ਇੱਕ ਜਾਂਗਲੀ ਕਬੀਲਾ ਹੈ ਅਤੇ ਇਹ ਕਬੀਲਾ ਸਦੀਆਂ ਤੋਂ ਹਿੰਦੂ ਵਰਣ ਵਿਵਸਥਾ ਦੀ ਸੰਰਚਨਾ ਤੋਂ ਬਾਹਰ ਵਿਚਰਦਾ ਰਿਹਾ ਹੈ| ਬਾਜ਼ੀਗਰ ਕਬੀਲੇ ਦੇ ਲੋਕ ਆਪਦਾ ਇਤਿਹਾਸਕ ਪਿਛੋਕੜ ਰਾਜਪੂਤ ਰਾਜਿਆਂ ਨਾਲ ਜੋੜਦੇ ਹਨ| ਭਾਰਤ ਵਿੱਚ ਰਾਜਪੂਤ ਰਿਆਸਤਾਂ ਦੇ ਖੇਰੂੰ-ਖੇਰੂੰ ਹੋ ਜਾਣ ਅਤੇ ਮੁਗਲ ਸਲਤਨਤ ਦੇ ਸਥਾਪਤ ਹੋ ਜਾਣ ਤੇ ਇਹ ਲੋਕ ਭਾਰਤ ਦੇ ਵੱਖ,ਵੱਖ ਹਿੱਸਿਆਂ ਵਿੱਚ ਹਿਜਰਤ ਕਰ ਗਏ ਜਿਸਦਾ ਮੁੱਖ ਕਾਰਣ ਮਾਣ ਮਰਿਆਦਾ ਅਤੇ ਆਤਮ ਸੁੱਰਖਿਆ ਹੀ ਸੀ| ਮੁਗਲ ਕਾਲ ਦੇ ਸ਼ਹੁਰੂ ਤੋਂ ਅੰਤ ਤੱਕ ਹਮਲਾਵਰਾਂ ਵੱਲੋਂ ਏਨੇ ਜੁਲਮ ਹੋਏ ਕਿ ਇਹ ਲੋਕ ਕਿਸੇ ਬਾਹਰਲੇ ਵਿਅਕਤੀ ਨੂੰ ਆਪਣੀ ਜਾਤ ਅਤੇ ਨਾਂ ਦੱਖਣ ਤੋਂ ਵੀ ਡਰਦੇ ਸਨ| ਜੇ ਕੋਈ ਇਨ੍ਹਾਂ ਨੂੰ ਇਨ੍ਹਾਂ ਦਾ ਨਾਂ ਥਾਂ ਪੁੱਛਦਾ ਤਾਂ ਅੱਗੋਂ ਇਹ “ਮੈਂ ਗੁਆਰ ਛੂੰ” ਆਖ ਦਿੰਦੇ| ਬਾਜ਼ੀਗਰ ਕਬੀਲਾ ਭਾਰਤ ਦੇ ਲਗਭਗ ਇੱਕੀ ਰਾਜਾਂ ਵਿੱਚ ਵਾਸ ਕਰਦਾ ਹੈ ਜਿੱਥੇ ਇਸਨੇ ਆਪਣੀ ਵੱਖਰੀ ਸੱਭਿਆਚਾਰਕ ਪਛਾਣ ਬਣਾਈ ਹੋਈ ਹੈ| ਬਾਜ਼ੀਗਰਦੀ ਕਲਾ ਨਾਲ ਜੁੜਿਆ ਹੋਇਆ ਇੱਕ ਕਿੱਤਾਗਤ ਸ਼ਬਦ ਹੈ| ਸਰ ਭੈਂਜਿਲ ਇਬਟਸਨ ਆਪਣੀ1883 ਦੀ ਜਨਗਣਨਾ ਅਨੁਸਾਰ ਕਹਿੰਦਾ ਹੈ ਕਿ ਬਾਜ਼ੀਗਰ ਇੱਕ ਪੇਸ਼ਾਵਰ ਸ਼ਬਦ ਹੈ| ਇਹ ਕਬੀਲਾ ਇੱਕ ਜਾਂਗਲੀ ਕਬੀਲਾ ਹੈ ਅਤੇ ਇਹ ਕਬੀਲਾ ਸਦੀਆਂ ਤੋਂ ਹਿੰਦੂ ਵਰਣ ਵਿਵਸਥਾ ਦੀ ਸੰਰਚਨਾ ਤੋਂ ਬਾਹਰ ਵਿਚਰਦਾ ਰਿਹਾ ਹੈ| ਬਾਜ਼ੀਗਰ ਕਬੀਲੇ ਦੇ ਲੋਕ ਆਪਦਾ ਇਤਿਹਾਸਕ ਪਿਛੋਕੜ ਰਾਜਪੂਤ ਰਾਜਿਆਂ ਨਾਲ ਜੋੜਦੇ ਹਨ| ਭਾਰਤ ਵਿੱਚ ਰਾਜਪੂਤ ਰਿਆਸਤਾਂ ਦੇ ਖੇਰੂੰ ਖੇਰੂੰ ਹੋ ਜਾਣ ਅਤੇ ਮੁਗਲ ਸਲਤਨਤ ਦੇ ਸਥਾਪਤ ਹੋ ਜਾਣ ਤੇ ਇਹ ਲੋਕ ਭਾਰਤ ਦੇ ਵੱਖ,ਵੱਖ ਹਿੱਸਿਆਂ ਵਿੱਚ ਹਿ੦ਰਤ ਕਰ ਗਏ ਜਿਸਦਾ ਮੁੱਖ ਕਾਰਣ ਮਾਣ ਮਰਿਆਦਾ ਅਤੇ ਆਤਮ ਸੁੱਰਖਿਆ ਹੀ ਸੀ| ਮੁਗਲ ਕਾਲ ਦੇ ਸ਼ਹੁਰੂ ਤੋਂ ਅੰਤ ਤੱਕ ਹਮਲਾਵਰਾਂ ਵੱਲੋਂ ਏਨੇ ਜੁਲਮ ਹੋਏ ਕਿ ਇਹ ਲੋਕ ਕਿਸੇ ਬਾਹਰਲੇ ਵਿਅਕਤੀ ਨੂੰ ਆਪਣੀ ਜਾਤ ਅਤੇ ਨਾਂ ਦੱਖਣ ਤੋਂ ਵੀ ਡਰਦੇ ਸਨ| ਜੇ ਕੋਈ ਇਨ੍ਹਾਂ ਨੂੰ ਇਨ੍ਹਾਂ ਦਾ ਨਾਂ ਥਾਂ ਪੁੱਛਦਾ ਤਾਂ ਅੱਗੋਂ ਇਹ “ਮੈਂ ਗੁਆਰ ਛੂੰ” ਆਖ ਦਿੰਦੇ| ਬਾਜੀਗਰਾਂ ਦੀਆਂ ਔਰਤਾਂ ਹਾੜੀ ਦੀ ਰੁੱਤ ਵੇਲੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਸੂਈਆਂ ਦਿੰਦੀਆਂ ਹਨ ਤੇ ਲੋਕ ਬਦਲੇ ਚ ਕਣਕ ਦੀ ਥਾਲੀ ਭਰ ਕੇ ਬਾਜੀਗਰਨੀਆਂ ਨੂੰ ਪਾ ਦਿੰਦੇ ਹਨ|[1]

Remove ads

ਪੰਜਾਬੀ ਲੋਕਧਾਰਾ ਵਿੱਚ

Loading related searches...

Wikiwand - on

Seamless Wikipedia browsing. On steroids.

Remove ads