ਦੱਖਣੀ ਅਮਰੀਕਾ
ਮਹਾਂਦੀਪ From Wikipedia, the free encyclopedia
Remove ads
ਦੱਖਣੀ ਅਮਰੀਕਾ ਧਰਤੀ ਦੇ ਪੱਛਮੀ ਅਰਧਗੋਲੇ 'ਚ ਪੈਂਦਾ ਇੱਕ ਮਹਾਂਦੀਪ ਹੈ, ਜਿਸਦਾ ਵਧੇਰਾ ਹਿੱਸਾ ਦੱਖਣੀ ਅਰਧਗੋਲੇ 'ਚ ਅਤੇ ਤੁਲਨਾਤਨਕ ਤੌਰ ਉੱਤੇ ਥੋੜ੍ਹਾ ਹਿੱਸਾ ਉੱਤਰੀ ਅਰਧਗੋਲੇ 'ਚ ਪੈਂਦਾ ਹੈ। ਇਸ ਮਹਾਂਦੀਪ ਨੂੰ ਅਮਰੀਕਾ ਮਹਾਂ-ਮਹਾਂਦੀਪ ਦਾ ਉਪ-ਮਹਾਂਦੀਪ ਵੀ ਗਿਣਿਆ ਜਾਂਦਾ ਹੈ।[2][3]
ਇਸ ਦੀਆਂ ਹੱਦਾਂ ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ, ਪੂਰਬ ਅਤੇ ਉੱਤਰ ਵੱਲ ਅੰਧ ਮਹਾਂਸਾਗਰ ਨਾਲ ਲੱਗਦੀਆਂ ਹਨ ਅਤੇ ਉੱਤਰ-ਪੱਛਮ ਵੱਲ ਕੈਰੀਬਿਅਨ ਸਾਗਰ ਪੈਂਦਾ ਹੈ। ਇਸ ਮਹਾਂਦੀਪ ਵਿੱਚ ਬਾਰਾਂ ਸੁਤੰਤਰ ਦੇਸ਼— ਉਰੂਗੁਏ, ਅਰਜਨਟੀਨਾ, ਏਕੁਆਡੋਰ, ਸੂਰੀਨਾਮ, ਕੋਲੰਬੀਆ, ਗੁਇਆਨਾ, ਚਿਲੇ, ਪੇਰੂ, ਪੈਰਾਗੁਏ, ਬ੍ਰਾਜ਼ੀਲ, ਬੋਲੀਵੀਆ ਅਤੇ ਵੈਨੇਜ਼ੁਏਲਾ— ਅਤੇ ਫ਼੍ਰਾਂਸੀਸੀ ਗੁਈਆਨਾ, ਜੋ ਕਿ ਫ਼੍ਰਾਂਸ ਦਾ ਸਮੁੰਦਰੋਂ-ਪਾਰ ਇਲਾਕਾ ਹੈ, ਅਤੇ ਬਰਤਾਨੀਆ ਦਾ ਫ਼ਾਕਲੈਂਡ ਟਾਪੂ-ਸਮੂਹ ਹਨ। ਇਹਨਾਂ ਤੋਂ ਇਲਾਵਾ ਨੀਦਰਲੈਂਡ ਦਾ ਏਬੀਸੀ ਟਾਪੂ-ਸਮੂਹ ਵੀ ਇਸ ਦਾ ਹਿੱਸਾ ਮੰਨਿਆ ਜਾ ਸਕਦਾ ਹੈ। ਉਹਨਾਂ ਦੇਸ਼ਾਂ ਨੂੰ ਜਿਹਨਾਂ ਦੀ ਸਰਹੱਦ ਕੈਰੀਬਿਆਈ ਸਾਗਰ ਨੂੰ ਛੋਂਹਦੀ ਹੈ—ਕੋਲੰਬੀਆ, ਗੁਇਆਨਾ, ਸੂਰੀਨਾਮ, ਵੈਨੇਜ਼ੁਏਲਾ ਅਤੇ ਫ਼੍ਰਾਂਸੀਸੀ ਗੁਈਆਨਾ— ਨੂੰ ਕੈਰੀਬਿਆਈ ਦੱਖਣੀ ਅਮਰੀਕਾ ਵੀ ਕਿਹਾ ਜਾਂਦਾ ਹੈ।
ਦੱਖਣੀ ਅਮਰੀਕਾ ਦਾ ਖੇਤਰਫਲ 17,840,000 ਵਰਗ ਕਿਮੀ ਹੈ। 2005 ਵਿੱਚ ਇਸ ਦੀ ਅਬਾਦੀ ਦਾ ਅੰਦਾਜ਼ਾ 371,090,000 ਤੋਂ ਵੱਧ ਲਾਇਆ ਗਿਆ ਹੈ। ਇਹ ਖੇਤਰਫਲ ਪੱਖੋਂ ਚੌਥੇ (ਏਸ਼ੀਆ, ਅਫ਼ਰੀਕਾ ਅਤੇ ਉੱਤਰੀ ਅਮਰੀਕਾ ਮਗਰੋਂ) ਅਤੇ ਅਬਾਦੀ ਪੱਖੋਂ ਪੰਜਵੇਂ ਸਥਾਨ (ਏਸ਼ੀਆ, ਅਫ਼ਰੀਕਾ, ਯੂਰਪ ਅਤੇ ਉੱਤਰੀ ਅਮਰੀਕਾ ਮਗਰੋਂ) ਉੱਤੇ ਆਉਂਦਾ ਹੈ। ਅਮਰੀਕਾ ਸ਼ਬਦ 1507 ਵਿੱਚ ਨਕਸ਼ਾ-ਨਵੀਸਾਂ ਮਾਰਟਿਨ ਵਾਲਡਸੀਮੂਲਰ ਅਤੇ ਮੈਥਿਆਸ ਰਿੰਗਮਨ ਵੱਲੋਂ ਆਮੇਰਿਗੋ ਵੇਸਪੂਚੀ ਦੀ ਯਾਦ ਮਗਰੋਂ ਘੜਿਆ ਗਿਆ ਸੀ, ਜੋ ਇਹ ਸੁਝਾਅ ਦੇਣ ਵਾਲਾ ਪਹਿਲਾ ਯੂਰਪੀ ਸੀ ਕਿ ਯੂਰਪੀਆਂ ਵੱਲੋਂ ਲੱਭੀ ਗਈ ਨਵੀਂ ਭੋਂ ਭਾਰਤ ਨਹੀਂ ਸਗੋਂ ਇੱਕ ਨਵੀਂ ਥਾਂ ਹੈ ਜਿਸ ਤੋਂ ਯੂਰਪੀ ਅਨਜਾਣ ਹਨ।
Remove ads
ਸੈਰ ਸਪਾਟਾ
ਸੈਰ ਸਪਾਟਾ ਬਹੁਤ ਸਾਰੇ ਦੱਖਣੀ ਅਮਰੀਕੀ ਮੁਲਕਾਂ ਦੀ ਆਮਦਨ ਦਾ ਵੱਡਾ ਸਾਧਨ ਬਣ ਗਿਆ ਹੈ।[4][5] ਇਤਿਹਾਸਕ ਸਿਮਰਤੀ ਚਿੰਨ੍ਹ, ਭਵਨ-ਨਿਰਮਾਣੀ ਅਤੇ ਕੁਦਰਤੀ ਅਜੂਬੇ, ਭਿੰਨ-ਭਿੰਨ ਤਰਾਂ ਦੇ ਭੋਜਨ ਅਤੇ ਸੱਭਿਅਤਾਵਾਂ, ਚਹਿਲ-ਪਹਿਲ ਵਾਲੇ ਅਤੇ ਮਨੋਰੰਜਕ ਸ਼ਹਿਰ ਅਤੇ ਹੋਸ਼-ਗੁਆਊ ਦ੍ਰਿਸ਼ ਹਰ ਸਾਲ ਲੱਖਾਂ ਸੈਲਾਨੀਆਂ ਨੂੰ ਦੱਖਣੀ ਅਮਰੀਕਾ ਵੱਲ ਖਿੱਚਦੇ ਹਨ। ਇਸ ਖੇਤਰ ਵਿੱਚ ਸਭ ਤੋਂ ਵੱਧ ਜਾਈਆਂ ਜਾਂਦੀਆ ਕੁਝ ਥਾਵਾਂ ਹਨ: ਮਾਚੂ ਪੀਚੂ, ਐਮਾਜਾਨ ਦੇ ਸੰਘਣੇ ਜੰਗਲ, ਰਿਓ ਡੇ ਜਨੇਰੋ, ਸਾਲਵਾਦੋਰ, ਫ਼ੋਰਤਾਲੇਸਾ, ਮਾਕੇਈਓ, ਬੋਗੋਤਾ, ਫ਼ਲੋਰਿਆਨੋਪੋਲਿਸ, ਮਾਰਗਾਰੀਤਾ ਟਾਪੂ, ਨੋਵਾ ਸਾਂਤਾ ਰੀਤਾ, ਨਾਤਾਲ, ਬੁਏਨੋਸ ਆਇਰੇਸ, ਸਾਓ ਪਾਲੋ, ਏਂਜਲ ਝਰਨਾ, ਕੂਸਕੋ, ਤੀਤੀਕਾਕਾ ਝੀਲ, ਪਾਤਾਗੋਨੀਆ, ਕਾਰਤਾਹੇਨਾ ਅਤੇ ਗਾਲਾਪਾਗੋਸ ਟਾਪੂ।[6][7]
- ਦੱਖਣੀ ਅਮਰੀਕਾ ਦੀ ਉਪਗ੍ਰਹੀ ਤਸਵੀਰ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads