ਬਾਨੋ ਕੁਦਸੀਆ

ਪਾਕਿਸਤਾਨੀ ਲੇਖਕ From Wikipedia, the free encyclopedia

Remove ads

ਬਾਨੋ ਕੁਦਸੀਆ ਪਾਕਿਸਤਾਨ ਦੀ ਮਸ਼ਹੂਰ ਨਾਰੀ ਲੇਖਕ ਸੀ। ਉਸ ਨੇ ਉਰਦੂ ਅਤੇ ਪੰਜਾਬੀ ਜ਼ਬਾਨਾਂ ਵਿੱਚ ਟੈਲੀਵਿਜ਼ਨ ਦੇ ਲਈ ਬਹੁਤ ਸਾਰੇ ਡਰਾਮੇ ਵੀ ਲਿਖੇ। ਉਸ ਦਾ ਸਭ ਤੋਂ ਮਸ਼ਹੂਰ ਨਾਵਲ ਰਾਜਾ ਗਿੱਧ ਹੈ। ਉਸ ਦੇ ਇੱਕ ਡਰਾਮੇ ਆਧੀ ਬਾਤ ਨੂੰ ਕਲਾਸਿਕ ਦਾ ਦਰਜਾ ਹਾਸਲ ਹੈ।

ਵਿਸ਼ੇਸ਼ ਤੱਥ ਬਾਨੋ ਕੁਦਸੀਆ, ਜਨਮ ...
Remove ads

ਜ਼ਿੰਦਗੀ

ਬਾਨੋ ਦਾ ਤਾਅਲੁੱਕ ਇੱਕ ਜ਼ਿਮੀਂਦਾਰ ਘਰਾਣੇ ਨਾਲ ਹੈ। ਉਸ ਦੇ ਵਾਲਿਦ ਖੇਤੀਬਾੜੀ ਦੇ ਵਿਸ਼ੇ ਦੇ ਗਰੈਜੂਏਟ ਸਨ। ਬਾਨੋ ਕੁਦਸੀਆ ਦੀ ਛੋਟੀ ਉਮਰ ਵਿੱਚ ਹੀ ਉਹਨਾਂ ਦਾ ਇੰਤਕਾਲ ਹੋ ਗਿਆ ਸੀ। ਹਿੰਦ-ਪਾਕਿ ਤਕਸੀਮ ਦੇ ਬਾਦ ਉਹ ਆਪਣੇ ਖ਼ਾਨਦਾਨ ਦੇ ਨਾਲ ਲਾਹੌਰ ਆ ਗਏ। ਇਸ ਤੋਂ ਪਹਿਲਾਂ ਉਸਨੇ ਭਾਰਤੀ ਸੂਬਾ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਪੜ੍ਹਾਈ ਕੀਤੀ। ਉਸ ਦੀ ਮਾਂ ਮਿਸਿਜ਼ ਛੱਟਾ (Chattah) ਵੀ ਪੜ੍ਹੀ ਲਿਖੀ ਔਰਤ ਸੀ। ਬਾਨੋ ਕੁਦਸੀਆ ਨੇ ਨਾਵਲਕਾਰ ਇਸ਼ਫ਼ਾਕ ਅਹਿਮਦ ਨਾਲ ਸ਼ਾਦੀ ਕੀਤੀ।

ਵਿਦਿਆ

ਉਹ ਆਪਣੇ ਕਾਲਜ ਦੇ ਮੈਗਜ਼ੀਨ ਅਤੇ ਦੂਸਰੇ ਰਸਾਲਿਆਂ ਲਈ ਵੀ ਲਿਖਦੀ ਰਹੀ ਹੈਂ। ਉਸ ਨੇ ਲਾਹੌਰ ਦੇ ਕਨੀਅਰਡ ਵਿਮੈਨ ਕਾਲਜ ਤੋਂ ਗ੍ਰੇਜੁਏਸ਼ਨ ਕੀਤੀ। 1951 ਵਿੱਚ ਉਸ ਨੇ ਗੌਰਮਿੰਟ ਕਾਲਜ ਲਾਹੌਰ ਤੋਂ ਐਮ ਏ ਉਰਦੂ ਦੀ ਡਿਗਰੀ ਹਾਸਲ ਕੀਤੀ।

ਰਚਨਾਵਾਂ

ਇਹ ਵੀ ਦੇਖੋ

ਹਵਾਲੇ

ਬਾਹਰੀ ਸਰੋਤ

Loading related searches...

Wikiwand - on

Seamless Wikipedia browsing. On steroids.

Remove ads