ਬਾਬ
From Wikipedia, the free encyclopedia
Remove ads
ਬਾਬ ਉਰਫ਼ ਅਲੀ ਮੁਹੰਮਦ ਸ਼ਿਰਾਜ਼ੀ (/ˈseɪ.jədˈæ.liː.moʊˈhæ.məd.ʃiˈrɑːzi//ˈs[invalid input: 'ā'].jədˈæ.l[invalid input: 'ē'].m[invalid input: 'ō']ˈhæ.məd.ʃiˈr[invalid input: 'ä']zi/, ਫ਼ਾਰਸੀ: سيد علی محمد شیرازی; ਅਕਤੂਬਰ 20, 1819 – ਜੁਲਾਈ 9, 1850) ਬਾਬੀਅਤ ਦਾ ਮੋਢੀ ਅਤੇ ਬਹਾਈ ਧਰਮ ਦੀਆਂ ਤਿੰਨ ਮੁੱਖ ਹਸਤੀਆਂ ਵਿੱਚੋਂ ਇੱਕ ਹੈ। ਉਹ ਇਰਾਨ ਦੇ ਸ਼ਿਰਾਜ਼ ਦਾ ਇੱਕ ਵਪਾਰੀ ਸੀ ਜਿਸਨੇ ਚੌਵੀ ਸਾਲ ਦੀ ਉਮਰ ਵਿੱਚ ਦਾਅਵਾ ਕੀਤਾ ਕਿ ਉਹ ਸ਼ੀਆ ਇਸਲਾਮ ਦੀ ਸ਼ੇਖ਼ੀ ਸੰਪਰਦਾ ਦਾ ਰੱਬ ਵੱਲੋਂ ਚੁਣਿਆ ਕੁਰਾਨ ਦਾ ਵਿਦਵਾਨ ਹੈ। ਉਸਨੇ ਖ਼ੁਦ ਨੂੰ ਬਾਬ (/ˈbɑːb//ˈb[invalid input: 'ä']b/, Arabic: باب) (ਮਤਲਬ 'ਦੁਆਰ' ਜਾਂ 'ਦਰਵਾਜ਼ਾ') ਕਿਹਾ ਅਤੇ ਨਵੇਂ ਯੁੱਗ ਦੇ ਪੈਗੰਬਰ ਜਾਂ ਮਹਦੀ ਹੋਣ ਦਾ ਦਾਅਵਾ ਕੀਤਾ। [1] ਉਸਨੇ ਕਈ ਚਿੱਠੀਆਂ ਅਤੇ ਕਿਤਾਬਾਂ ਲਿਖੀਆਂ ਜਿਹਨਾਂ ਵਿੱਚ ਉਸਦੀ ਮਸੀਹੀਅਤ ਦੇ ਦਾਅਵੇ ਅਤੇ ਨਵੀਂ ਸ਼ਰੀਅਤ ਦਾ ਉਲੇਖ ਸੀ। ਉਸ ਵੱਲੋਂ ਚਲਾਈ ਲਹਿਰ ਨੂੰ ਹਜ਼ਾਰਾਂ ਲੋਕਾਂ ਨੇ ਅਪਣਾਇਆ, ਪਰ ਸ਼ੀਆ ਪੁਜਾਰੀਆਂ ਅਤੇ ਈਰਾਨੀ ਸਰਕਾਰ ਵੱਲੋਂ ਇਸਦਾ ਵਿਰੋਧ ਹੋਇਆ ਅਤੇ ਉਸਦੇ ਦੋ ਤੋਂ ਤਿੰਨ ਹਜ਼ਾਰ ਪੈਰੋਕਾਰਾਂ ਦਾ ਘਾਣ ਕੀਤਾ ਗਿਆ। 1850 ਵਿੱਚ ਤੀਹ ਸਾਲ ਦੀ ਉਮਰ ਵਿੱਚ ਬਾਬ ਨੂੰ ਗੋਲੀਮਾਰ ਦਸਤੇ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

Remove ads
ਲਿਖ਼ਤਾਂ
ਬਾਬ ਦੀਆਂ ਜ਼ਿਆਦਾਤਰ ਲਿਖ਼ਤਾਂ ਗੁਆਚ ਚੁੱਕੀਆਂ ਹਨ। ਉਸਦੇ ਆਪਣੇ ਮੁਤਾਬਕ ਉਸਨੇ ਪੰਜ ਲੱਖ ਆਇਤਾਂ ਲਿਖੀਆਂ ਸਨ, ਜੋ 20,000 ਪੰਨਿਆਂ ਬਰਾਬਰ ਹਨ।[2] ਉਸਦੀਆਂ ਤਕਰੀਬਨ 190 ਫ਼ੱਟੀਆਂ ਹਾਲੇ ਵੀ ਸਾਂਭੀਆਂ ਹੋਈਆਂ ਹਨ ਜਿਹਨਾਂ ਨੂੰ ਬਹਾਈ ਧਰਮ ਅਤੇ ਬਾਬੀਅਤ ਵਿੱਚ ਖ਼ਾਸ ਮੁਕਾਮ ਹਾਸਲ ਹੈ। ਕਈ ਲਿਖ਼ਤਾਂ ਉਸਦੇ ਨੇੜਲੇ ਲੋਕਾਂ ਵੱਲੋਂ ਲਏ ਉਤਾਰਿਆਂ ਦੇ ਰੂਪ ਵਿੱਚ ਵੀ ਹਨ। [3]
ਹਵਾਲੇ
Wikiwand - on
Seamless Wikipedia browsing. On steroids.
Remove ads