ਬੇਨਜ਼ੀਰ ਭੁੱਟੋ

From Wikipedia, the free encyclopedia

ਬੇਨਜ਼ੀਰ ਭੁੱਟੋ
Remove ads

ਬੇਨਜ਼ੀਰ ਭੁੱਟੋ (ਸਿੰਧੀ: بينظير ڀٽو; Urdu: بے نظیر بھٹو, ਉਚਾਰਨ [beːnəˈziːr ˈbʱʊʈʈoː]; 21 ਜੂਨ 1953 – 27 ਦਸੰਬਰ 2007) ਪਾਕਿਸਤਾਨੀ ਸਿਆਸਤਦਾਨ ਅਤੇ ਰਾਜਨੀਤੀਵੇਤਾ ਸੀ ਜੋ ਦੋ ਵਾਰ (1988–90 ਅਤੇ 1993–96) ਪਾਕਿਸਤਾਨ ਦੀ ਪ੍ਰਧਾਨ ਮੰਤਰੀ ਰਹੀ, ਉਹ ਜੁਲਫਿਕਾਰ ਅਲੀ ਭੁੱਟੋ ਦੀ ਜੇਠੀ ਧੀ ਸੀ।

ਵਿਸ਼ੇਸ਼ ਤੱਥ ਬੇਨਜ਼ੀਰ ਭੁੱਟੋ بينظير ڀٽو بے نظیر بھٹو, ਪਾਕਿਸਤਾਨ ਦੇ ਪ੍ਰਧਾਨ ਮੰਤਰੀ ...
Remove ads

ਜੀਵਨ ਵੇਰਵੇ

ਬੇਨਜੀਰ ਭੁੱਟੋ ਦਾ ਜਨਮ ਪਾਕਿਸਤਾਨ ਦੇ ਅਮੀਰ ਜ਼ਿਮੀਦਾਰ ਪਰਿਵਾਰ ਵਿੱਚ ਹੋਇਆ। ਉਹ 21 ਜੂਨ 1953 ਨੂੰ ਕਰਾਚੀ ਦੇ ਪਿੰਟੋ ਹਸਪਤਾਲ 'ਵਿੱਚ ਪੈਦਾ ਹੋਈ ਸੀ।[1] ਉਹ ਪਾਕਿਸਤਾਨ ਦੇ ਭੂਤਪੂਰਵ ਪ੍ਰਧਾਨਮੰਤਰੀ ਜੁਲਫਿਕਾਰ ਅਲੀ ਭੁੱਟੋ, ਜੋ ਸਿੰਧ ਪ੍ਰਾਂਤ ਦੇ ਰਾਜਪੂਤ ਪਾਕਿਸਤਾਨੀ[2][3] ਸਨ ਅਤੇ ਬੇਗਮ ਨੁਸਰਤ ਭੁੱਟੋ, ਜੋ ਮੂਲ ਤੋਂ ਈਰਾਨ ਅਤੇ ਕੁਰਦ ਦੇਸ਼ ਨਾਲ ਸਬੰਧਤ ਪਾਕਿਸਤਾਨੀ ਸੀ, ਦੀ ਜੇਠੀ ਔਲਾਦ ਸੀ। ਉਸਦੇ ਬਾਬਾ ਸਰ ਸ਼ਾਹ ਨਵਾਜ ਭੁੱਟੋ ਅਣਵੰਡੇ ਭਾਰਤ ਦੇ ਸਿੰਧ ਪ੍ਰਾਂਤ ਸਥਿਤ ਲਰਕਾਨਾ ਜਿਲ੍ਹੇ ਵਿੱਚ ਭੁੱਟੋ ਕਲਾਂ ਪਿੰਡ ਦੇ ਨਿਵਾਸੀ ਸਨ। 18 ਦਸੰਬਰ 1987 ਵਿੱਚ ਉਨ੍ਹਾਂ ਦਾ ਵਿਆਹ ਆਸਿਫ ਅਲੀ ਜਰਦਾਰੀ ਦੇ ਨਾਲ ਹੋਇਆ । ਆਸਿਫ ਅਲੀ ਜਰਦਾਰੀ ਸਿੰਧ ਦੇ ਇੱਕ ਪ੍ਰਸਿੱਧ ਨਵਾਬ, ਸ਼ਾਹ ਪਰਵਾਰ ਦੇ ਬੇਟੇ ਅਤੇ ਸਫਲ ਵਪਾਰੀ ਸੀ। ਬੇਨਜੀਰ ਭੁੱਟੋ ਦੇ ਤਿੰਨ ਬੱਚੇ ਹਨ। ਪਹਿਲਾ ਪੁੱਤਰ ਬਿਲਾਵਲ ਅਤੇ ਦੋ ਬੇਟੀਆਂ ਬਖਤਾਵਰ ਅਤੇ ਆਸਿਫਾ।

Remove ads

ਹੱਤਿਆ-27 ਦਸੰਬਰ 2007

27 ਦਸੰਬਰ ਦੀ ਸਵੇਰ ਉਸ ਨੇ ਅਫਗਾਨੀ ਰਾਸ਼ਟਰਪਤੀ ਹਾਮਿਦ ਕਰਜਈ ਨਾਲ ਮੁਲਾਕਾਤ ਕੀਤੀ। ਦੁਪਹਿਰ ਵੇਲੇ ਉਸ ਨੇ ਰਾਵਲਪਿੰਡੀ ਦੇ ਲਿਆਕਤ ਨੈਸ਼ਨਲ ਪਾਰਕ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ। ਇਸ ਰੈਲੀ ਦੇ ਬਾਅਦ ਜਦ ਉਹ ਵਾਪਸ ਜਾ ਰਹੀ ਸੀ, ਤਾਂ ਇੱਕ ਬੰਦੂਕਧਾਰੀ ਵੱਲੋਂ ਉਸ ਉੱਪਰ ਗੋਲੀਆ ਚਲਾਈਆਂ ਗਈਆਂ,ਅਤੇ ਉਸ ਥਾਂ ਉੱਤੇ ਬੰਬ ਧਮਾਕੇ ਵੀ ਕੀਤੇ ਗਏ, ਜਿਸ ਵਿੱਚ ਬੇਨਜੀਰ ਸਮੇਤ 22 ਲੋਕਾਂ ਦੀ ਮੌਤ ਹੋ ਗਈ। ਮਰਨ ਦੇ ਬਾਅਦ ਉਸ ਨੂੰ ਗੜੀ ਖੁਦਾ ਬਖਸ਼ ਵਿਖੇ ਭੁੱਟੋ ਪਰਿਵਾਰ ਦੇ ਕਬਰਸਤਾਨ ਵਿੱਚ ਦਫ਼ਨਾ ਦਿੱਤਾ ਗਿਆ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads