ਬੈਨੀ ਦਿਆਲ
From Wikipedia, the free encyclopedia
Remove ads
ਬੈਨੀ ਦਿਆਲ (ਜਨਮ 13 ਮਈ 1984) ਇੱਕ ਭਾਰਤੀ ਗਾਇਕ ਹੈ, ਜੋ ਕੇਰਲਾ ਰਾਜ ਦਾ ਵਾਸੀ ਹੈ। ਉਹ ਐਸਐਸ ਮਿਊਜ਼ਿਕ ਚੈਨਲ ਦੁਆਰਾ ਸ਼ੁਰੂ ਕੀਤੇ ਬੈਂਡ ਐਸ5 ਦਾ ਮੈਂਬਰ ਹੈ।[1] ਉਸਨੇ ਮਲਿਆਲਮ ਫ਼ਿਲਮ 'ਬਾਏ ਦਿ ਪੀਪਲ' ਰਾਹੀਂ ਆਪਣੇ ਅਭਿਨੈ ਦੀ ਸ਼ੁਰੂਆਤ ਕੀਤੀ। ਉਸਦੀ ਗਾਇਕੀ ਜਦੋਂ ਏ. ਆਰ. ਰਹਿਮਾਨ ਦੇ ਧਿਆਨ ਵਿੱਚ ਆਈ ਤਾਂ ਉਸਨੇ ਬੈਨੀ ਦਾ ਆਡੀਸ਼ਨ ਲਿਆ। ਏ. ਆਰ. ਰਹਿਮਾਨ ਨਾਲ ਹਿੱਟ ਗਾਣੇ ਕਰਨ ਤੋਂ ਬਾਅਦ, ਉਹ ਫਿਲਮਾਂ ਲਈ ਸਥਾਈ ਗਾਇਕ ਦੇ ਰੂਪ ਵਿੱਚ ਆ ਗਿਆ ਹੈ। ਉਹ ਦਿ ਵੋਇਸ (ਇੰਡੀਆ) ਸ਼ੋਅ ਸੀਜ਼ਨ 2 ਦਾ ਜੱਜ ਵੀ ਹੈ।
Remove ads
ਨਿੱਜੀ ਜੀਵਨ
ਦਿਆਲ ਦੇ ਮਾਪੇ ਕੇਰਲਾ ਦੇ ਕੋੱਲਮ ਜ਼ਿਲ੍ਹੇ ਤੋਂ ਹਨ।[2] ਉਹ ਅਬੂ ਧਾਬੀ, ਸੰਯੁਕਤ ਅਰਬ ਅਮੀਰਾਤ ਵਿੱਚ ਪੈਦਾ ਅਤੇ ਵੱਡਾ ਹੋਇਆ ਅਤੇ ਅਬੂ ਧਬੀ ਇੰਡੀਅਨ ਸਕੂਲ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ। ਉਸ ਨੇ ਮਦਰਾਸ ਕ੍ਰਿਸਚੀਅਨ ਕਾਲਜ ਤੋਂ ਬੀ. ਕਾਮ ਅਤੇ ਮਾਸਟਰਜ਼ ਇਨ ਜਰਨਲਿਜ਼ਮ ਕੀਤੀ।[3]
ਦਿਆਲ ਨੇ ਆਰ.ਆਰ ਡੋਨੈਨੀਲੀ ਵਿੱਚ ਇੱਕ ਈਵੈਂਟ ਕੋਆਰਡੀਨੇਟਰ ਵਜੋਂ ਕੰਮ ਕੀਤਾ ਪਰ ਉਹ ਸੰਗੀਤ ਵਿੱਚ ਆਪਣਾ ਕਰੀਅਰ ਬਣਾਉਣ ਲਈ ਉਸਨੇ ਨੌਕਰੀ ਛੱਡ ਦਿੱਤੀ।[4] ਜੂਨ 2016 ਵਿੱਚ, ਬੈਨੀ ਨੇ ਆਪਣੀ ਮਾਡਲ ਪ੍ਰੇਮਿਕਾ ਕੈਥਰੀਨ ਥੰਗਮ ਨਾਲ ਵਿਆਹ ਕਰਵਾ ਲਿਆ ਸੀ।[5]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads