ਬੰਗਲਾਦੇਸ਼ ਦੀ ਆਰਥਿਕਤਾ
ਰਾਸ਼ਟਰੀ ਆਰਥਿਕਤਾ From Wikipedia, the free encyclopedia
Remove ads
ਬੰਗਲਾਦੇਸ ਇੱਕ ਅਜ਼ਾਦ ਮੰਡੀ ਆਰਥਿਕਤਾ ਹੈ ਜੋ ਵਿਸ਼ਵ ਦੀ 44ਵੀੰ ਸਭ ਤੋਂ ਵੱਡੀ ਆਰਥਿਕਤਾ ਹੈਅੰਤਰਰਾਸ਼ਟਰੀ ਮੁਦਰਾ ਕੋਸ਼ ਅਨੁਸਾਰ ਬੰਗਲਾ ਦੇਸ 2016 7.1% ਵਾਧੇ ਦੀ ਦਰ ਨਾਲ ਵਿਸ਼ਵ ਦੀ ਦੂਜੀ ਸਭ ਤੋਂ ਤੇਜੀ ਨਾਲ ਵਿਕਾਸ ਕਰਨ ਵਾਲੀ ਆਰਥਿਕਤਾ ਹੈ।[11][12] ਢਾਕਾ ਅਤੇ ਚਿਟਾਗਾਂਗ ਦੇਸ ਦੇ ਸਭ ਤੋਂ ਵੱਡੇ ਸ਼ਹਿਰ ਅਤੇ ਵਪਾਰਕ ਕੇਂਦਰ ਹਨ।
ਸਾਲ 2004 ਵਿੱਚ ਦੇਸ ਦੀ ਵਿਕਾਸ ਦਰ 6.5%, ਸੀ ਜੋ ਮੁਖ ਰੂਪ ਵਿੱਚ ਬਣੇ ਬਣਾਏ ਵਸਤਰ, ਖੇਤੀਬਾੜੀ ਅਤੇ ਵਿਦੇਸ਼ੀ ਬੰਗਲਾਦੇਸੀਆਂ ਦੀ ਕਮਾਈ ਦੇ ਯੋਗਦਾਨ ਕਾਰਨ ਹੋਈ ਸੀ।ਬੰਗਲਾਦੇਸ ਨੇ ਨਿਰਯਾਤ ਮੁਖੀ ਉਦਯੋਗਾਂ ਨੂੰ ਉਤਸਾਹਤ ਕਰਨ ਦੀ ਨੀਤੀ ਵੀ ਅਪਣਾਈ ਹੈ।[13] ਦੇਸ ਨੇ ਸੂਚਨਾ ਤਕਨੀਕ ਨੂੰ ਉਤਸਾਹਤ ਕਰਨ ਦਾ ਵੀ ਫੈਸਲਾ ਲਿਆ ਹੈ। ਬੰਗਲਾਦੇਸ ਭਾਰਤ ,ਨੇਪਾਲ ਅਤੇ ਭੂਟਾਨ ਦੀਆਂ ਅਰਥ ਵਿਵਸਥਾਵਾਂ ਲਈ ਵਿਸ਼ੇਸ਼ ਮਹੱਤਤਾ ਰਖਦਾ ਹੈ।[14][15][16] ਚੀਨ ਵੀ ਆਪਣੇ ਭੂ ਬੰਦ ਖੇਤਰਾਂ ਲਈ ਬੰਗਲਾਦੇਸ ਨੂੰ ਮਹੱਤਤਾ ਵਾਲਾ ਦੇਸ ਮੰਨਦਾ ਹੈ

Remove ads
ਆਰਥਕ ਇਤਿਹਾਸ
ਪੂਰਬੀ ਬੰਗਾਲ ਇੱਕ ਇਤਿਹਾਸਕ ਤੌਰ ਤੇ ਖੁਸ਼ਹਾਲ ਖਿੱਤਾ ਰਿਹਾ ਹੈ।[17] ਮੁਗਲ ਕਾਲ ਵਿੱਚ 13 ਸਦੀ ਤੋਂ ਹੀ ਇਹ ਖੇਤਰ ਖੇਤੀ ਵਿੱਚ ਵਿਕਸਤ ਹੋ ਚੁੱਕਾ ਸੀ[17] ਅਤੇ ਇਹ ਰੇਸ਼ਮੀ ਰਾਹ (ਅੰਗਰੇਜ਼ੀ:Silk Route) ਦਾ ਸਰਗਰਮ ਹਿੱਸਾ ਸੀ।
ਪਾਕਿਸਤਾਨ ਤੋਂ ਅਜ਼ਾਦ ਹੋਣ ਉਪਰੰਤ ਬੰਗਲਾਦੇਸ ਨੇ ਸਮਾਜਵਾਦੀ ਆਰਥਿਕਤਾ ਦੇ ਰਾਹ ਚਲਕੇ ਸਾਰੇ ਮੁਖ ਉਦਯੋਗ ਰਾਸ਼ਟਰੀਕ੍ਰਿਤ ਕਰ ਦਿੱਤੇ ਸਨ।1980 ਤੋਂ ਬਾਅਦ ਦੇਸ ਵਿੱਚ ਨਿਜੀਕਰਨ ਵੱਲ ਨੂੰ ਮੋੜਾ ਦਿੱਤਾ ਗਿਆ ਅਤੇ ਕੁਝ ਉਦਯੋਗ ਇਸ ਖੇਤਰ ਵਿੱਚ ਵੀ ਕੀਤੇ ਗਏ।
ਮੈਕਰੋ ਆਰਥਕ ਰੁਝਾਨ
ਇਹ ਸਾਰਣੀ ਬੰਗਲਾ ਦੇਸ ਦਾ ਚਾਲੂ ਕੀਮਤਾਂ ਕੁੱਲ ਘਰੇਲੂ ਉਤਪਾਦਨ ਦਰਸਾਉਂਦੀ ਹੈ ਜੋ ਅੰਤਰਰਾਸ਼ਟਰੀ ਮੁਦਰਾ ਕੋਸ਼ ਨੇ ਬੰਗਲਾ ਦੇਸੀ ਟਕਾ ਵਿੱਚ ਮਾਪੀ ਹੈ estimated
ਔਸਤ ਮਜਦੂਰੀ ਪ੍ਰਤੀ ਘੰਟਾ e $0.58 ਸੀ (2009).
Remove ads
ਆਰਥਿਕਤਾ ਵਿੱਚ ਬੰਗਲਾਦੇਸੀ ਔਰਤਾਂ ਦੀ ਸਥਿਤੀ

ਵਿਸ਼ਵ ਬੈੰਕ ਅਨੁਸਾਰ ਕਿਰਤ ਸ਼ਕਤੀ ਵਿੱਚ 58% ਔਰਤਾਂ ਦੀ ਸ਼ਮੂਲੀਅਤ ਸੀ [18] ਜਦ ਕਿ ਮਰਦਾਂ ਦੀ 82% ਸੀ।ਜਿਆਦਾਤਰ ਔਰਤਾਂ ਖੇਤੀ, ਸਿਹਤ ਅਤੇ ਸਮਾਜਕ ਖੇਤਰਾਂ ਵਿੱਚ ਕੰਮ ਕਰਦਿਆਂ ਸਨ।
ਪੰਛੀ ਝਾਤ

ਬੰਗਲਾਦੇਸ ਨੇ 1971 ਦੀ ਆਜ਼ਾਦੀ ਤੋਂ ਬਾਅਦ ਆਰਥਿਕ ਖੇਤਰ ਵਿੱਚ ਕਾਫੀ ਤਰੱਕੀ ਕੀਤੀ ਹੈ। ਭਾਵੇਂ ਦੇਸ ਨੇ 1990 ਵਿਆਂ ਤੋਂ ਕਾਫੀ ਸੁਧਾਰ ਕੀਤਾ ਹੈ ਪਰ ਇਹ ਦੱਖਣੀ ਏਸ਼ੀਆ ਦੇਸਾਂ ਨਾਲ ਅੰਤਰਰਾਸ਼ਟਰੀ ਵਪਾਰ ਵਿੱਚ ਕਾਫੀ ਪਛੜਿਆ ਹੋਇਆ ਹੈ। ਇਸ ਤੋਂ ਇਲਾਵਾ ਇਸ ਕੋਲ ਆਪਣੀ ਮਲਕੀਅਤ ਵਾਲੇ ਉਦਯੋਗ ਵੀ ਘੱਟ ਹਨ ਅਤੇ ਇਹ ਕਿਰਤ ਸ਼ਕਤੀ ਨੂੰ ਸਮਾਉਣ ਵਿੱਚ ਅਸਮਰਥ ਹੋਣ ਕਰਕੇ ਬੇਰੋਜ਼ਗਾਰੀ ਦੀ ਸਮਸਿਆ ਨਾਲ ਵੀ ਜੂਝ ਰਿਹਾ ਹੈ।[19]
Remove ads
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads