ਭਾਈ ਨੰਦ ਲਾਲ

ਪੰਜਾਬੀ ਲੇਖਕ From Wikipedia, the free encyclopedia

Remove ads

ਭਾਈ ਨੰਦ ਲਾਲ (Urdu: بھائی نند لال, ਹਿੰਦੀ: भाई नंद लाल, 1633–1713), ਭਾਈ ਨੰਦ ਲਾਲ ਸਿੰਘ ਵੀ ਕਹਿੰਦੇ ਹਨ), ਪੰਜਾਬ ਖੇਤਰ ਵਿੱਚ ਇੱਕ 17ਵੀਂ ਸਦੀ ਦਾ ਫ਼ਾਰਸੀ, ਅਤੇ ਅਰਬੀ ਕਵੀ ਸੀ। ਉਸ ਦਾ ਪਿਤਾ ਛਜੂਮੱਲ, ਜੋ ਦਾਰਾ ਸ਼ਿਕੋਹ ਦਾ ਮੁਨਸ਼ੀ ਸੀ, ਇੱਕ ਮਹਾਨ ਵਿਦਵਾਨ ਸੀ। ਭਾਈ ਨੰਦ ਲਾਲ ਜੀ ਨੇ 'ਗੋਯਾ' ਦੇ 'ਤਖੱਲਸ' ਨਾਲ 12 ਸਾਲ ਦੀ ਉਮਰ ਚ ਫ਼ਾਰਸੀ ਕਵਿਤਾ ਲਿਖਣਾ ਸ਼ੁਰੂ ਕਰ ਦਿੱਤਾ। ਉਸ ਨੇ ਆਪਣੇ ਪਿਤਾ ਤੋਂ ਸੰਸਕ੍ਰਿਤ, ਹਿੰਦੀ, ਅਰਬੀ ਅਤੇ ਫ਼ਾਰਸੀ ਸਿੱਖੀ।[1]

ਵਿਸ਼ੇਸ਼ ਤੱਥ ਭਾਈ ਨੰਦ ਲਾਲ, ਜਨਮ ...
Remove ads

ਸ਼ਾਇਰੀ ਦਾ ਨਮੂਨਾ

ਦਿਲ ਅਗਰ ਦਾਨਾ ਬਵਦ ਅੰਦਰ ਕਿਨਾਰਸ਼ ਯਾਰ ਹਸਤ।
ਚਸ਼ਮ ਗਰ ਬੀਨਾ ਬਵਦ ਦਰ ਹਰ ਤਰਫ਼ ਦੀਦਾਰ ਹਸਤ।

ਕਸੀ ਬਿ-ਹਾਲਿ-ਗ਼ਰੀਬਾਨਿ-ਪਾਰਸਾ ਨਰਸਦ।

ਰਸੀਦਿਹ ਈਮ ਬਿ-ਜਾਈ ਕਿ ਬਾਦਸ਼ਾ ਨਰਦ।।

ਭਾਵ: ਕੋਈ ਵੀ ਅਣਜਾਣ ਮਸਕੀਨਾਂ ਦੇ ਹਾਲ ਤੇ ਨਹੀਂ ਪੁੱਜ ਸਕਦਾ ਹੈ, ਅਸੀ ਉਥੇ ਪੁੱਜ ਗਏ ਜਿੱਥੇ ਕੋਈ ਬਾਦਸ਼ਾਹ ਵੀ ਨਹੀਂ ਪੁੱਜ ਸਕਦਾ।:

ਰਚਨਾਵਾਂ

ਕੁਝ ਮੁੱਖ ਰਚਨਾਵਾਂ ਇਹ ਹਨ:

  1. ਜੋਤ ਬਿਗਾਸ (ਫ਼ਾਰਸੀ-ਵਾਰਤਕ)
  2. ਜੋਤ ਬਿਗਾਸ (ਹਿੰਦੀ ਪੰਜਾਬੀ-ਕਵਿਤਾ)
  3. ਦੀਵਾਨ-ਏ-ਗੋਯਾ[2]
  4. ਜ਼ਿੰਦਗੀਨਾਮਾ[3]
  5. ਗੰਜਨਾਮਾ
  6. ਤਨਖਾਹਨਾਮਾ
  7. ਅਰਜ਼-ਉਲ-ਅਲਫਾਜ਼
  8. ਤੌਸੀਫ਼-ਓ-ਸਨਾ
  9. ਦਸਤੂਰ-ਉਲ-ਇੰਸ਼ਾ

ਰਚਨਾਵਾਂ ਦੇ ਉਲਥਾ


ਭਾਈ ਨੰਦ ਲਾਲ ਦੀਆਂ ਰਚਨਾਵਾਂ ਜੋ ਮੂਲਰੂਪ ਫ਼ਾਰਸੀ ਵਿੱਚ ਹਨ ਦੇ ਉਲਥਾ ਅਨੇਕ ਭਾਸ਼ਾਵਾਂ ਜਿਵੇਂ ਪੰਜਾਬੀ ,ਅੰਗਰੇਜ਼ੀ,ਉਰਦੂ ਆਦਿ ਵਿੱਚ ਮਿਲਦੇ ਹਨ।ਦੀਵਾਨ-ਏ-ਗੋਯਾ [4]ਦਾ ਅੰਗਰੇਜ਼ੀ ਉਲਥਾ ਗੁਰਮੁਖੀ ਅੱਖਰਾਂ ਵਿੱਚ ਫ਼ਾਰਸੀ ਪਾਠ ਨਾਲ ਇਸ ਲਿੰਕ ਤੇ ਮਿਲ ਜਾਂਦਾ ਹੈ ਜੋ ਬਹੁਤ ਦਿਲਚਸਪ ਹੈ। https://archive.org/details/the-pilgrims-way/mode/2up?view=theaterਦੀਵਾਨ-ਏ-ਗੋਯਾ ਦਾ ਅੰਗਰੇਜ਼ੀ ਨਾਂ ਦਾ ਪਿਲਗਿਮਜ਼ ਵੇਅ ਕਰ ਦਿੱਤਾ ਗਿਆ ਹੈ। ਇਸ ਦਾ ਮੂਲ ਫ਼ਾਰਸੀ ਪਾਠ ਇਸ ਲਿੰਕ ਤੇ ਵੇਖਿਆ ਜਾ ਸਕਦਾ ਹੈ।https://bnlgfarsipathshala.org/diwan-e-goya/ਉਨ੍ਹਾਂ ਦੀ ਰਚਨਾ ਜ਼ਿੰਦਗੀ ਨਾਮਾ ਦਾ ਗੁਰਮੁਖੀ ਪਾਠ ਤੇ ਰੋਮਨ ਪਾਠ ਨਾਲ ਅਰਥ ਇਸ ਲਿੰਕ ਤੇ ਦੇਖੇ ਜਾ ਸਕਦੇ ਹਨ https://www.searchgurbani.com/bhai-nand-lal/zindginama

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads