ਭਾਰਤੀ ਰੁਪਈਆ

ਭਾਰਤ ਦੀ ਮੁਦਰਾ From Wikipedia, the free encyclopedia

ਭਾਰਤੀ ਰੁਪਈਆ
Remove ads

ਰੁਪਿਆ ਭਾਰਤ ਭਾਰਤੀ ਚਿੰਨ੍ਹ 2010 ਵਿੱਚ ਲਾਗੂ ਕੀਤਾ ਗਿਆ ਜੋ ਹਿੰਦੀ ਦੇ ਅੱਖਰ ਤੋਂ ਲਿਆ ਗਿਆ ਹੈ ਜਿਸ ਦਾ ਚਿੰਨ੍ਹ ਹੈ, ਪਾਕਿਸਤਾਨ, ਸ੍ਰੀ ਲੰਕਾ, ਨੇਪਾਲ, ਮਾਰਿਸ਼ਸ ਅਤੇ ਸੇਸ਼ੇਲਜ਼ ਵਿੱਚ ਵਰਤੋਂ ’ਚ ਆਉਣ ਵਾਲੀ ਮੁੱਦਰਾ ਦਾ ਨਾਮ ਹੈ। ਭਾਰਤੀ ਅਤੇ ਪਾਕਿਸਤਾਨੀ ਰੁਪਏ ਵਿੱਚ ਸੌ ਪੈਸੇ ਹੁੰਦੇ ਹਨ, ਸ੍ਰੀ ਲੰਕਾ ਦੇ ਰੁਪਏ ਵਿੱਚ ਸੌ ਸੈਂਟ ਅਤੇ ਨੇਪਾਲੀ ਰੁਪਏ ਨੂੰ ਸੌ ਪੈਸੇ, ਚਾਰ ਸੂਕਾਂ ਜਾਂ ਦੋ ਮੋਹਰਾਂ ਵਿੱਚ ਵੱਡਿਆ ਜਾਂਦਾ ਹੈ।

ਵਿਸ਼ੇਸ਼ ਤੱਥ ਭਾਰਤੀ ਰੁਪਈਆ, ਕੋਡ ...
Remove ads

ਨਾਮਕਰਨ

Thumb
ਬਰਤਾਨਵੀ ਭਾਰਤ ਸਮੇਂ ਦੇ ਇਕ ਰੁਪਏ ਦੇ ਸਿੱਕੇ

ਰੁਪਿਆ ਸ਼ਬਦ ਦੀ ਉਤਪਤੀ ਸੰਸਕ੍ਰਿਤ ਦੇ ਸ਼ਬਦ ਰੂਪ ਜਾਂ ਰੂਪਿਆਹ ਵਿੱਚ ਰਖਿਆ ਹੋਇਆ ਹੈ, ਜਿਸਦਾ ਅਰਥ ਕੱਚੀ ਚਾਂਦੀ ਹੁੰਦਾ ਹੈ ਅਤੇ ਰੂਪਿਅਕੰ ਦਾ ਅਰਥ ਚਾਂਦੀ ਦਾ ਸਿੱਕਾ ਹੈ। ਰੁਪਿਆ ਸ਼ਬਦ ਦਾ ਪ੍ਰਯੋਗ ਸਰਵਪ੍ਰਥਮ ਸ਼ੇਰ ਸ਼ਾਹ ਸੂਰੀ ਨੇ ਭਾਰਤ ਵਿੱਚ ਆਪਣੇ ਸੰਖਿਪਤ ਸ਼ਾਸਨ (1540 ਤੋਂ 1545) ਦੇ ਦੌਰਾਨ ਕੀਤਾ ਸੀ। ਸ਼ੇਰ ਸ਼ਾਹ ਸੂਰੀ ਨੇ ਆਪਣੇ ਸ਼ਾਸਨ ਕਾਲ ਵਿੱਚ ਜੋ ਰੁਪਿਆ ਚਲਾਇਆ ਉਹ ਇੱਕ ਚਾਂਦੀ ਦਾ ਸਿੱਕਾ ਸੀ ਜਿਸਦਾ ਭਾਰ 178 ਗਰੇਨ (11.534 ਗਰਾਮ) ਦੇ ਲਗਭਗ ਸੀ। ਉਸਨੇ ਤਾਂਬੇ ਦਾ ਸਿੱਕਾ ਜਿਸ ਨੂੰ ਦਾਮ ਅਤੇ ਸੋਨੇ ਦਾ ਸਿੱਕਾ ਜਿਸ ਨੂੰ ਮੋਹਰ ਕਿਹਾ ਜਾਂਦਾ ਸੀ ਨੂੰ ਵੀ ਚਲਾਇਆ। ਬਾਅਦ ਵਿੱਚ ਮੁਗ਼ਲ ਸ਼ਾਸਨ ਦੇ ਦੌਰਾਨ ਪੂਰੇ ਉਪ-ਮਹਾਦੀਪ ਵਿੱਚ ਮੌਦਰਿਕ ਪ੍ਰਣਾਲੀ ਨੂੰ ਸੁਦ੍ਰਿੜ ਬਣਾਉਣ ਲਈ ਤਿੰਨਾਂ ਧਾਤਾਂ ਦੇ ਸਿੱਕਿਆਂ ਦਾ ਮਿਆਰੀਕਰਨ ਕੀਤਾ ਗਿਆ।

Remove ads

ਭਾਰਤੀ ਰੁਪਏ ਦਾ ਪ੍ਰਵਾਨਿਤ ਚਿੰਨ੍ਹ

Thumb
ਭਾਰਤੀ ਰੁਪਏ

ਭਾਰਤੀ ਰੁਪਏ ਲਈ ਇੱਕ ਨਵਾਂ-ਨਿਵੇਕਲਾ ਚਿੰਨ੍ਹ ਮਨਜ਼ੂਰ ਕਰ ਦਿੱਤਾ ਹੈ ਜਿਸ ਨਾਲ ਇਹ ਦੁਨੀਆ ਵਿੱਚ ਵਿਲੱਖਣ ਪਹਿਚਾਣ ਰੱਖਣ ਵਾਲੀਆਂ ਪੰਜ ਕਰੰਸੀਆਂ ਵਿਚੋਂ ਇੱਕ ਬਣ ਜਾਵੇਗਾ। ਹੁਣ ਭਾਰਤੀ ਰੁਪਿਆ ਦੁਨੀਆ ਦੀਆਂ ਕਰੰਸੀਆਂ ਦੇ ‘ਉਚਤਮ ਕਲੱਬ’ ਵਿੱਚ ਸ਼ੁਮਾਰ ਕਰ ਜਾਵੇਗਾ ਜਿਸ ਵਿੱਚ ਪਹਿਲਾਂ ਅਮਰੀਕਾ ਦਾ ਡਾਲਰ, ਬਰਤਾਨੀਆ ਦਾ ਪੌਂਡ, ਯੂਰਪੀਅਨ ਯੂਨੀਅਨ ਦਾ ‘ਯੂਰੋ’ ਅਤੇ ਜਾਪਾਨ ਦਾ ‘ਯੈੱਨ’ ਸ਼ਾਮਲ ਹਨ।

ਡੀ. ਉਦੇ ਕੁਮਾਰ ਦਾ ਚਿੰਨ੍ਹ

Thumb
ਡੀ. ਉਦੇ ਕੁਮਾਰ ਦਾ ਡਿਜ਼ਾਈਨਰ

ਇਹ ਨਵਾਂ ਨਿਰੋਲ ਭਾਰਤੀ ਚਿੰਨ੍ਹ ਦੇਵਨਾਗਰੀ ਲਿਪੀ ਦੇ ‘ਰੈਅ’ ਅਤੇ ਰੋਮਨ ਲਿਪੀ ‘ਆਰ’ ਦਾ ਸੁਮੇਲ ਹੈ। ਇਹ ਚਿੰਨ੍ਹ ਜਾਂ ਤਾਂ ਕਰੰਸੀ ਨੋਟਾਂ ਉੱਤੇ ਛਾਪਿਆ ਜਾਵੇਗਾ ਜਾਂ ਉਹਨਾਂ ਦੇ ਅੰਦਰ ਹੀ ਉਕਰ ਦਿੱਤਾ ਜਾਵੇਗਾ। ਇਹ ਨਵਾਂ ਚਿੰਨ੍ਹ, ਆਈ ਆਈ ਟੀ ਦੇ ਪੋਸਟ ਗਰੈਜੂਏਟ, ਡੀ. ਉਦੇ ਕੁਮਾਰ ਨੇ ਡਿਜ਼ਾਈਨ ਕੀਤਾ ਹੈ। ਇਹ ਡਿਜ਼ਾਈਨ ਸਰਕਾਰ ਕੋਲ ਪਹੁੰਚੇ ਅਜਿਹੇ 3000 ਡਿਜ਼ਾਈਨਾਂ ਵਿਚੋਂ ਚੁਣਿਆ ਗਿਆ ਹੈ ਅਤੇ ਸ੍ਰੀ ਡੀ. ਉਦੇ ਕੁਮਾਰ ਨੇ ਇਸ ਡਿਜ਼ਾਈਨ ਲਈ 2.5 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਭਾਰਤ ਸਰਕਾਰ ਆਉਂਦੇ ਛੇ ਮਹੀਨਿਆਂ ਵਿੱਚ ਇਹ ਚਿੰਨ੍ਹ ਦੇਸ਼ ਅੰਦਰ ਚਲਦੀ ਕਰੰਸੀ ਲਈ ਅਪਣਾ ਲਵੇਗੀ। ਪਰ ਇਸ ਡਿਜ਼ਾਈਨ ਵਾਲੀ ਭਾਰਤੀ ਕਰੰਸੀ ਨੂੰ ਆਲਮੀ ਪੱਧਰ ਉੱਤੇ ਪ੍ਰਚੱਲਤ ਕਰਨ ਵਿੱਚ ਘੱਟੋ-ਘੱਟ 18 ਤੋਂ 24 ਮਹੀਨੇ ਲੱਗਣਗੇ। ਇਸ ਨਵੇਂ ਚਿੰਨ੍ਹ ਨਾਲ ਭਾਰਤੀ ਰੁਪਏ, ਪਾਕਿਸਤਾਨ, ਨੇਪਾਲ, ਸ੍ਰੀਲੰਕਾ ਅਤੇ ਇੰਡੋਨੇਸ਼ੀਆ ਦੇ ਰੁਪਏ ਵਾਲੀਆਂ ਕਰੰਸੀਆਂ ਤੋਂ ਬਿਲਕੁਲ ਭਿੰਨ ਹੋ ਜਾਵੇਗਾ। ਭਾਰਤੀ ਕਰੰਸੀ ਨੂੰ ਨਿਵੇਕਲਾ ਸਥਾਨ ਦੇਣ ਨਾਲ, ਦੇਸ਼ ਅੰਦਰ ਵਿਦੇਸ਼ੀ ਨਿਵੇਸ਼ ਦੀ ਪ੍ਰਕਿਰਿਆ ਤੇਜ਼ ਹੋਵੇਗੀ।

Loading related searches...

Wikiwand - on

Seamless Wikipedia browsing. On steroids.

Remove ads