ਮੁਦਰਾ ਨਿਸ਼ਾਨ

From Wikipedia, the free encyclopedia

Remove ads

ਮੁਦਰਾ ਨਿਸ਼ਾਨ ਜਾਂ ਮੁਦਰਾ ਚਿੰਨ੍ਹ ਕਿਸੇ ਮੁਦਰਾ ਦੇ ਨਾਂ ਵਾਸਤੇ ਇੱਕ ਲਿਖਤੀ ਨਿਸ਼ਾਨ ਹੁੰਦਾ ਹੈ ਜਿਹਨੂੰ ਖ਼ਾਸ ਕਰ ਕੇ ਧਨ ਜਾਂ ਪੈਸੇ ਦੀ ਮਾਤਰਾ ਦੱਸਣ ਵੇਲੇ ਛੋਟੇ ਰੂਪ ਵਜੋਂ ਵਰਤਿਆ ਜਾਂਦਾ ਹੈ। ਆਮ ਤੌਰ ਉੱਤੇ ਇਹ ਨਿਸ਼ਾਨ ਮੁਦਰਾ ਦੇ ਪਹਿਲੇ ਅੱਖਰ ਜਾਂ ਚਿੰਨ੍ਹ ਤੋਂ ਬਣਿਆ ਹੁੰਦਾ ਹੈ ਅਤੇ ਕੁਝ ਛੋਟੀਆਂ ਤਬਦੀਲੀਆਂ ਜਿਵੇਂ ਕਿ ਗੰਢਾਂ ਜਾਂ ਜੁੜਵੇਂ ਅੱਖਰ ਜਾਂ ਲੇਟਵੀਆਂ ਅਤੇ ਖੜ੍ਹੀਆਂ ਰੇਖਾਵਾਂ ਜੋੜ ਦਿੱਤੀਆ ਜਾਂਦੀਆਂ ਹਨ। ਅੱਜਕੱਲ੍ਹ ਜ਼ਿਆਦਾਤਰ ਅਧਿਕਾਰਕ ਕੰਮਾਂ ਲਈ ਮੁਦਰਾ ਨਿਸ਼ਾਨਾਂ ਦੀ ਥਾਂ ISO 4217 ਕੋਡ ਵਰਤੇ ਜਾਂਦੇ ਹਨ ਪਰ ਬਾਕੀ ਥਾਂਵੇਂ ਅਜੇ ਵੀ ਇਹ ਨਿਸ਼ਾਨ ਆਮ ਪ੍ਰਚੱਲਤ ਹਨ। ਦੁਨੀਆ ਦੀ ਬਹੁਤ ਘੱਟ ਮੁਦਰਾਵਾਂ ਕੋਲ ਇਹ ਨਿਸ਼ਾਨ ਹੀ ਨਹੀਂ ਹਨ।

ਭਾਵੇਂ ਬਹੁਤ ਸਾਰੇ ਮੁਦਰਾ ਨਿਸ਼ਾਨ ਯੂਰੋ ਅਪਣਾਏ ਜਾਣ ਕਰ ਕੇ ਬੇਕਾਰ ਹੋ ਗਏ ਪਰ ਹੁਣ ਨਵਾਂ ਅਤੇ ਨਿਵੇਕਲਾ ਨਿਸ਼ਾਨ ਬਣਾਉਣਾ, ਜਿਹਨੂੰ ਲਾਗੂ ਕਰਨ ਲਈ ਨਵਾਂ ਯੂਨੀਕੋਡ ਅਤੇ ਕੀਬੋਰਡ ਫਰਮਾ ਚਾਹੀਦਾ ਹੁੰਦਾ ਹੈ, ਅੰਤਰਰਾਸ਼ਟਰੀ ਮੁਦਰਾਵਾਂ ਲਈ ਉੱਚੀ ਹੈਸੀਅਤ ਦੀ ਨਿਸ਼ਾਨੀ ਬਣ ਗਈ ਹੈ। ਯੂਰਪੀ ਕਮਿਸ਼ਨ ਯੂਰੋ ਦੀ ਸਫ਼ਲਤਾ ਦਾ ਥੋੜ੍ਹਾ ਸਿਹਰਾ ਯੂਰੋ ਨਿਸ਼ਾਨ ਦੀ ਵਿਸ਼ਵ-ਵਿਆਪੀ ਸ਼ਨਾਖ਼ਤ ਦੇ ਸਿਰ ਬੰਨ੍ਹਦਾ ਹੈ। 2009 ਵਿੱਚ ਭਾਰਤ ਨੇ ਆਪਣੇ ਗੁਆਂਢੀ ਮੁਲਕਾਂ ਦੇ ਨਾਲ਼ ਸਾਂਝਾ ਲਿਖਤੀ ਰੂਪ ₨ ਦੀ ਥਾਂ ਕਿਸੇ ਵੱਖ ਮੁਦਰਾ ਨਿਸ਼ਾਨ ਦੇ ਲਈ ਇੱਕ ਪਬਲਿਕ ਮੁਕਾਲਬਾ ਕਰਵਾਇਆ।[1] ਆਖ਼ਰ ਵਿੱਚ 15 ਜੁਲਾਈ 2010 ਨੂੰ ਭਾਰਤ ਨੇ ਆਪਣੀ ਮੁਦਰਾ ਰੁਪਏ ਦਾ ਨਿਸ਼ਾਨ ਤੈਅ ਕੀਤਾ। ਇਹ ਨਿਸ਼ਾਨ ਲਾਤੀਨੀ ਅੱਖਰ 'R' (ਆਰ) ਅਤੇ ਦੇਵਨਾਗਰੀ ਅੱਖਰ "" (ਰ) ਦਾ ਮਿਸ਼ਰਣ ਹੈ।

Remove ads

ਸ਼ੈਲੀ

Thumb
ਯੂਰੋ ਨਿਸ਼ਾਨ ਦੇ ਅਧਿਕਾਰਕ ਆਯਾਮ
Thumb
ਕਈ ਸਾਰੇ ਟਾਈਪ ਫਰਮਿਆਂ ਵਿੱਚ ਇਸ ਨਿਸ਼ਾਨ ਦਾ ਪਸਾਰ

ਪ੍ਰਚੱਲਤ ਮੁਦਰਾਵਾਂ ਦੇ ਨਿਸ਼ਾਨਾਂ ਦੀ ਸੂਚੀ

ਹੋਰ ਜਾਣਕਾਰੀ : ...
Remove ads

ਇਤਿਹਾਸਕ ਮੁਦਰਾ ਨਿਸ਼ਾਨਾਂ ਦੀ ਸੂਚੀ

  • ਅਰਜਨਟੀਨੀ ਆਊਸਤਰਾਲ ਨਿਸ਼ਾਨ
  • ₢ Cr$ ਬ੍ਰਾਜ਼ੀਲੀ ਕਰੂਸੇਈਰੋ ਨਿਸ਼ਾਨ
  • ਪਫ਼ੈਨਿਸ਼ ਨਿਸ਼ਾਨ ਜਰਮਨ ਮਾਰਕ (1875-1923) ਦਾ ਅਤੇ ਜਰਮਨ ਰਾਈਸ਼ਮਾਰਕ (1923-1948) ਦਾ
  • DM ਪੂਰਬੀ ਜਰਮਨ ਡੌਇਚ ਮਾਰਕ (ਪੂਰਬੀ) ਨਿਸ਼ਾਨ (1948-1964)
  • DM ਪੱਛਮੀ ਜਰਮਨ ਅਤੇ ਸੰਯੁਕਤ ਜਰਮਨ ਡੌਇਚ ਮਾਰਕ (ਪੱਛਮੀ) sign (1948-2001)
  • ਯੂਨਾਨੀ ਦਰਾਖਮਾ ਨਿਸ਼ਾਨ
  • ECU ਨਿਸ਼ਾਨ (ਪ੍ਰਚੱਲਤ ਨਹੀਂ, ਅਤੇ ਹੁਣ ਇਤਿਹਾਸਕ ਹੋ ਗਿਆ; ਯੂਰੋ ਨੇ ਥਾਂ ਲੈ ਲਈ)
  • ƒ ਡੱਚ ਗੁਲਡਨ ਨਿਸ਼ਾਨ, ਜੋ ਅੱਜਕੱਲ੍ਹ ਨੀਦਰਲੈਂਡ ਐਂਟੀਲਜ਼ ਅਤੇ ਅਰੂਬਾ ਵਿੱਚ ਵਰਤਿਆ ਜਾਂਦਾ ਹੈ
  • ਫ਼ਰਾਂਕ ਨਿਸ਼ਾਨ, ਜੋ ਪਹਿਲਾਂ ਫ਼ਰਾਂਸ ਅਤੇ ਹੋਰ ਦੇਸ਼ਾਂ ਵਿੱਚ ਵਰਤਿਆ ਜਾਂਦਾ ਸੀ
  • ਲੀਰਾ ਨਿਸ਼ਾਨ, ਜੋ ਪਹਿਲਾਂ ਇਟਲੀ, ਸੈਨ ਮਰੀਨੋ ਅਤੇ ਵੈਟੀਕਨ ਸਿਟੀ ਅਤੇ ਕਈ ਵਾਰ ਮਾਲਟਾ ਵਿੱਚ ਵਰਤਿਆ ਜਾਂਦਾ ਸੀ
  • Lm ਮਾਲਟਾਈ ਲੀਰਾ ਨਿਸ਼ਾਨ
  • Kčs ਚੈਕੋਸਲੋਵਾਕ ਕੋਰੂਨਾ ਨਿਸ਼ਾਨ
  • M ਪੂਰਬੀ ਜਰਮਨ ਮਾਰਕ ਡੇਰ DDR ਨਿਸ਼ਾਨ (1968-1990)
  • ℳ ਜਰਮਨ ਮਾਰਕ ਨਿਸ਼ਾਨ (1875-1923)
  • MDN ਪੂਰਬੀ ਜਰਮਨ ਮਾਰਕ ਡੇਰ ਡੌਇਚਨ ਨੋਟਨਬਾਂਕ ਨਿਸ਼ਾਨ (1964-1968)
  • mk ਫ਼ਿਨਲੈਂਡੀ ਮਰਕਾ ਨਿਸ਼ਾਨ
  • $ ਪੁਰਤਗਾਲੀ ਏਸਕੂਦੋ ਨਿਸ਼ਾਨ (ਸਿਫ਼ਰਾਓ)
  • ਸਪੇਨੀ ਪੇਸੇਤਾ ਨਿਸ਼ਾਨ
  • ℛℳ ਜਰਮਨ ਰਾਈਸ਼ਮਾਰਕ ਨਿਸ਼ਾਨ (1923-1948)
  • Sk ਸਲੋਵਾਕ ਕੋਰੂਨਾ
  • ਸਪੈਸਮੀਲੋ (1907 - ਪਹਿਲਾ ਵਿਸ਼ਵ ਯੁੱਧ) ਐਸਪੇਰਾਂਤੋ ਲਹਿਰ ਵਿੱਚ
  • ਲੀਵਰ ਤੂਰਨੋਆ ਨਿਸ਼ਾਨ, ਜੋ ਮੱਧਕਾਲੀ ਫ਼ਰਾਂਸ ਵਿੱਚ ਵਰਤਿਆ ਜਾਂਦਾ ਸੀ।

ਇਹ ਵੀ ਵੇਖੋ

ਟਿੱਪਣੀਆਂ

    ਕੁੱਲ ਮਿਲਾ ਕੇ 118 ਮੁਦਰਾਵਾਂ ਹਨ। ਦੁਨੀਆ ਵਿੱਚ ਸਿਰਫ਼ 48 ਹੀ ਪ੍ਰਚੱਲਤ ਹਨ।

    ਹਵਾਲੇ

    Loading related searches...

    Wikiwand - on

    Seamless Wikipedia browsing. On steroids.

    Remove ads