ਭਾਰਤ-ਪਾਕਿਸਤਾਨ ਯੁੱਧ (1965)

1965 ਵਿੱਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਝੜਪਾਂ ਦੀ ਸਮਾਪਤੀ From Wikipedia, the free encyclopedia

Remove ads

ਭਾਰਤ-ਪਾਕਿਸਤਾਨ ਯੁੱਧ (1965) ਜੋ ਕਿ ਭਾਰਤ ਅਤੇ ਪਾਕਿਸਤਾਨ ਦੇ ਵਿੱਚਕਾਰ ਅਪਰੈਲ 1965 ਤੋਂ ਸਤੰਬਰ 1965[1] 'ਚ ਹੋਇਆ।ਪਾਕਿਸਤਾਨ ਨੇ ਅਗਸਤ 1965 ਦੇ ਸ਼ੁਰੂ ਵਿੱਚ ਆਪ੍ਰੇਸ਼ਨ ਜਿਬਰਾਲਟਰ ਤਹਿਤ ਕਸ਼ਮੀਰ ਅੰਦਰ ਆਪਣੀ ਫ਼ੌਜ ਭੇਜੀ। ਭਾਰਤੀ ਫ਼ੌਜ ਨੇ 28 ਅਗਸਤ, 1965 ਨੂੰ ਰਣਨੀਤਕ ਅਹਿਮੀਅਤ ਵਾਲੇ ਹਾਜੀ ਪੀਰ ਦੱਰੇ 'ਤੇ ਕਬਜ਼ਾ ਕਰ ਲਿਆ ਤਾਂ ਅੱਗੇ ਦੀਆਂ ਕਾਰਵਾਈਆਂ 'ਤੇ ਰੋਕ ਲੱਗ ਗਈ। ਫਿਰ ਪਾਕਿਸਤਾਨ ਨੇ ਅਖਨੂਰ ਸੈਕਟਰ ਵਿੱਚ ਆਪ੍ਰੇਸ਼ਨ ਗਰੈਂਡ ਸਲੈਮ ਦੀ ਸ਼ੁਰੂਆਤ ਕੀਤੀ। ਪਰ ਇਸ ਦੇ ਜਵਾਬ ਵਿੱਚ ਪੱਛਮੀ ਮੋਰਚਾ ਖੋਲ੍ਹ ਦਿੱਤਾ ਗਿਆ। ਆਸਲ ਉਤਾੜ ਦੀ ਲੜਾਈ ਵਿੱਚ ਪਾਕਿਸਤਾਨ ਦੀ ਹਥਿਆਰਬੰਦ ਡਵੀਜ਼ਨ ਬੁਰੀ ਤਰ੍ਹਾਂ ਝੰਬੀ ਗਈ। ਇਸ ਵਿੱਚ ਉਸ ਦੇ 100 ਟੈਂਕ ਨਸ਼ਟ ਹੋ ਗਏ। ਜਨਰਲ ਚੌਧਰੀ ਨੇ ਰਾਵੀ ਪੁਲ ਤੱਕ ਅੱਗੇ ਵਧਣ ਦੇ ਹੁਕਮ ਨਹੀਂ ਸਨ ਅਤੇ ਇਹ ਉਹਨਾਂ ਦੀ ਯੋਜਨਾ ਵਿੱਚ ਕਿਤੇ ਵੀ ਨਹੀਂ ਸੀ।ਜਨਰਲ ਚੌਧਰੀ ਨੇ ਮੁਤਾਬਕ ਉਹਨਾਂ ਦਾ ਮੁੱਖ ਟੀਚਾ ਪਾਕਿਸਤਾਨ ਦੇ ਸੁਰੱਖਿਆ ਕਵਚ, ਖਾਸ ਕਰਕੇ ਅਮਰੀਕਾ ਤੋਂ ਮਿਲੇ ਪੈਟਨ ਟੈਂਕਾਂ ਨੂੰ ਤੋੜਨ ਦਾ ਸੀ। ਇਛੋਗਿੱਲ ਨਹਿਰ ਇਸ ਵਿੱਚ ਕੰਮ ਆਈ। ਭਾਰਤੀ ਫ਼ੌਜ ਨੇ ਨਹਿਰ ਵਿੱਚ ਸੁਰਾਖ ਕਰ ਦਿੱਤੇ ਤਾਂ ਕਿ ਪਾਣੀ ਫੈਲ ਜਾਵੇ। ਪਾਕਿਸਤਾਨੀ ਟੈਂਕ ਇਸ ਪਾਣੀ ਵਿੱਚ ਫਸ ਗਏ। 1965 ਵਿੱਚ ਪਾਕਿਸਤਾਨ ਦਾ ਹਮਲਾ ਸੈਂਕੜੇ ਘੁਸਪੈਠੀਆਂ ਵੱਲੋਂ ਕਸ਼ਮੀਰ 'ਚ ਚੋਰੀ-ਛੁਪੇ ਆ ਜਾਣ ਨਾਲ ਸ਼ੁਰੂ ਹੋਇਆ ਸੀ। ਪਾਕਿਸਤਾਨ ਦੇ ਤਤਕਾਲੀ ਵਿਦੇਸ਼ ਮੰਤਰੀ ਭੁੱਟੋ ਇਨ੍ਹਾਂ ਘੁਸਪੈਠੀਆਂ ਨੂੰ ਮੁਜਾਹਦੀਨ ਕਹਿੰਦੇ ਸਨ। ਘੁਸਪੈਠ ਦੀ ਖ਼ਬਰ ਭਾਰਤੀ ਪ੍ਰੈੱਸ ਵਿੱਚ ਪਹਿਲੀ ਵਾਰ 9 ਅਗਸਤ, 1965 ਨੂੰ ਛਪੀ। ਇਹ ਖ਼ਬਰ ਇਸਲਾਮਾਬਾਦ ਵਿੱਚ ਨਵੇਂ ਨਿਯੁਕਤ ਹੋਏ ਭਾਰਤੀ ਰਾਜਦੂਤ ਕੇਵਲ ਸਿੰਘ ਨੂੰ ਅਯੂਬ ਵੱਲੋਂ ਦਿੱਤੇ ਗਏ ਇਸ ਭਰੋਸੇ ਦੀ ਖ਼ਬਰ ਦੇ ਨਾਲ ਹੀ ਛਪੀ ਸੀ ਕਿ ਬਿਹਤਰ ਸਹਿਯੋਗ ਲਈ ਭਾਰਤ ਦੇ ਹਰ ਕਦਮ ਬਦਲੇ ਪਾਕਿਸਤਾਨ ਵੀ ਉਸੇ ਤਰ੍ਹਾਂ ਦਾ ਕਦਮ ਉਠਾਏਗਾ।

ਵਿਸ਼ੇਸ਼ ਤੱਥ ਮਿਤੀ, ਥਾਂ/ਟਿਕਾਣਾ ...
Remove ads

ਇਸ ਲੜਾਈ ਦੌਰਾਨ ਲਗਭਗ 50 ਵਰਗ ਕਿਲੋਮੀਟਰ ਦੇ ਖੇਤਰ ਅੰਦਰ ਭਾਰਤੀ ਫੌਜ ਨੇ ਦੁਸ਼ਮਣ ਦੇ 165 ਟੈਂਕਾਂ ਨੂੰ ਬਰਬਾਦ ਕਰ ਦਿੱਤਾ। ਇਸ ਲੜਾਈ ਵਿੱਚ ਭਾਰਤ ਦੇ ਪੰਜ ਅਧਿਕਾਰੀਆਂ ਅਤੇ 64 ਬਹਾਦਰ ਸੈਨਿਕਾਂ ਨੇ ਆਪਣੇ ਜੀਵਨ ਦਾ ਬਲੀਦਾਨ ਦਿੱਤਾ ਜਿਹਨਾਂ ਵਿੱਚ ਲੈਫਟੀਨੈਂਟ ਕਰਨਲ ਏ.ਬੀ.ਤਾਰਾਪੋਰ ਵੀ ਸ਼ਾਮਲ ਸਨ ਜਿਹਨਾਂ ਨੂੰ ਦੇਸ਼ ਦੇ ਸਰਵ ਉਚ ਵੀਰਤਾ ਪੁਰਸਕਾਰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।

Remove ads

ਹਾਜੀ ਪੀਰ ਦੀ ਲੜਾਈ

ਪਾਕਿਸਤਾਨ ਨੇ ਅਗਸਤ 1965 ਦੇ ਸ਼ੁਰੂ ਵਿੱਚ ਆਪ੍ਰੇਸ਼ਨ ਜਿਬਰਾਲਟਰ ਤਹਿਤ ਕਸ਼ਮੀਰ ਅੰਦਰ ਆਪਣੀ ਫ਼ੌਜ ਭੇਜੀ। ਹਾਜੀ ਪੀਰ ਦੱਰਾ, ਪੱਛਮੀ ਪੀਰ ਪੰਜਾਲ ਰੇਂਜ ‘ਤੇ ਹੈ। ਇਹ ਦੱਰਾ ਪੁੰਛ ਅਤੇ ਉਰੀ ਨੂੰ ਜੋੜਦਾ ਹੈ, ਅਤੇ ਪਾਕਿਸਤਾਨ ਅਧਿਕਾਰਤ ਕਸ਼ਮੀਰ ਅਧੀਨ ਆਉਂਦਾ ਹੈ। ਸਾਲ 1965 ਦੀ ਜੰਗ ਵੇਲੇ ਇਹ ਰਸਤਾ ਪਾਕਿਸਤਾਨ ਦੀ ਵੱਡੀ ਤਾਕਤ ਬਣਿਆ ਹੋਇਆ ਸੀ। ਇਹੀ ਰਸਤਾ, ਪਾਕਿਸਤਾਨ ਅਧਿਕਾਰਤ ਕਸ਼ਮੀਰ ਦੇ ਬੇਸ ਕੈਂਪਾਂ ਅਤੇ ਪੁੰਛ ਵਿੱਚ ਦਾਖਲ ਹੋ ਚੁੱਕੇ ਪਾਕਿਸਤਾਨੀ ਘੁਸਪੈਠੀਆਂ ਵਿਚਕਾਰ ਲਿੰਕ ਦਾ ਕੰਮ ਕਰਦਾ ਸੀ। ਪਾਕਿਸਤਾਨ ਦੇ ਅਪਰੇਸ਼ਨ ਗਿਬਰਾਲਟਰ ਵੇਲੇ, ਭਾਰਤ ਨੇ ਹਾਜੀ ਪੀਰ ਦੱਰਾ ਦੇ ਰਸਤੇ ਪਾਕਿਸਤਾਨੀਆਂ ਨੂੰ ਰੋਕਣ ਦੀ ਯੋਜਨਾ ਬਣਾਈ। ਭਾਰਤ ਦੀ 19 ਇਨਫੈਂਟਰੀ ਡਿਵੀਜ਼ਨ ਅਤੇ 68 ਇਨਫੈਂਟਰੀ ਬ੍ਰਿਗੇਡ ਨੇ ਦੋ ਵੱਖ-ਵੱਖ ਪਾਸਿਓਂ ਅੱਗੇ ਵਧਣਾ ਸ਼ੁਰੂ ਕੀਤਾ। ਅਪਰੇਸ਼ਨ ਬਖਸ਼ੀ, ਜਿਸ ਤਹਿਤ ਉੱਤਰੀ ਦਿਸ਼ਾ ਵੱਲੋਂ ਜਵਾਨ ਦੁਸ਼ਮਣ ਦੇ ਟਾਕਰੇ ਲਈ ਅੱਗੇ ਵਧ ਰਹੇ ਸੀ ਅਤੇ ਅਪਰੇਸ਼ਨ ਫੌਲਾਦ ਜੋ ਦੱਖਣੀ ਪਾਸਿਓਂ ਦੁਸ਼ਮਣ ‘ਤੇ ਹਮਲਾ ਕਰਨ ਲਈ ਫੌਲਾਦ ਬਣ ਜਾ ਰਹੇ ਸੀ। 28 ਅਗਸਤ, 1965 ਨੂੰ ਹਾਜੀ ਪੀਰ ‘ਤੇ ਭਾਰਤੀ ਤਿਰੰਗਾ ਲਹਿਰਾਇਆ ਗਿਆ। ਭਾਵੇਂ ਤਾਸ਼ਕੰਜ ਐਲਾਨਨਾਮੇ ਤੋਂ ਬਾਅਦ ਭਾਰਤ ਨੇ ਹਾਜੀ ਪੀਰ ਦੱਰੇ ਨੂੰ ਪਾਕਿਸਤਾਨ ਨੂੰ ਵਾਪਸ ਦੇ ਦਿੱਤਾ ਸੀ।ਭਾਰਤੀ ਫ਼ੌਜ ਨੇ 28 ਅਗਸਤ, 1965 ਨੂੰ ਰਣਨੀਤਕ ਅਹਿਮੀਅਤ ਵਾਲੇ ਹਾਜੀ ਪੀਰ ਦੱਰੇ 'ਤੇ ਕਬਜ਼ਾ ਕਰ ਲਿਆ ਤਾਂ ਅੱਗੇ ਦੀਆਂ ਕਾਰਵਾਈਆਂ 'ਤੇ ਰੋਕ ਲੱਗ ਗਈ।

Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads