ਭਾਰਤ ਏਕ ਖੋਜ

From Wikipedia, the free encyclopedia

ਭਾਰਤ ਏਕ ਖੋਜ
Remove ads

ਭਾਰਤ ਏਕ ਖੋਜ (ਹਿੰਦੀ: [भारत एक खोज] Error: {{Lang}}: text has italic markup (help), [بھارت ایک کھوج] Error: {{Lang-xx}}: text has italic markup (help), [The Discovery of India] Error: {{Lang-xx}}: text has italic markup (help)) ਪੰਡਤ ਜਵਾਹਰਲਾਲ ਨਹਿਰੂ ਦੀ ਲਿਖੀ ਕਿਤਾਬ ਦ ਡਿਸਕਵਰੀ ਆਫ ਇੰਡੀਆ (1946) ਤੇ ਅਧਾਰਿਤ 53-ਕਿਸਤਾਂ ਵਿੱਚ ਨਿਰਮਾਣ ਕੀਤਾ ਗਿਆ ਇਤਿਹਾਸਕ ਡਰਾਮਾ ਹੈ[1] ਜਿਸ ਦੌਰਾਨ ਭਾਰਤ ਦਾ ਸ਼ੁਰੂ ਤੋਂ ਲੈ ਕੇ 1947 ਤੱਕ ਦਾ 5000-ਸਾਲ ਦਾ ਇਤਿਹਾਸ ਪੇਸ਼ ਕੀਤਾ ਗਿਆ ਹੈ। ਇਸ ਧਾਰਾਵਾਹਿਕ ਸਿਆਮ ਬੇਨੇਗਾਲ ਨੇ ਸਿਨੇਮੈਟੋਗ੍ਰਾਫਰ ਵੀ. ਕੇ. ਮੂਰਥੀ ਨਾਲ ਮਿਲ ਕੇ 1988 ਵਿੱਚ ਦੂਰਦਰਸ਼ਨ ਲਈ ਬਣਾਇਆ ਸੀ। ਉਹੀ ਇਸਦੇ ਨਿਰਦੇਸ਼ਕ ਅਤੇ ਪਟਕਥਾ ਲੇਖਕ ਸਨ। ਅਤੇ ਬੇਨੇਗਾਲ ਦੇ ਬਾਕਾਇਦਾ ਪਟਕਥਾ ਲੇਖਕ ਭਿਆਲ ਸ਼ਾਮਾ ਜ਼ੈਦੀ ਸਹਾਇਕ ਪਟਕਥਾ ਲੇਖਕ ਸਨ।[2] ਬੇਨੇਗਾਲ ਨੇ ਇਸ ਵੱਡੇ ਕੈਨਵਸ ਨੂੰ ਸਮੇਟਣ 22 ਇਤਿਹਾਸਕਾਰ ਨਿਯੁਕਤ ਕੀਤੇ।[3] ਇਹ ਸਭ ਲੋਕ ਕਿਸੇ ਨਾ ਕਿਸੇ ਖਾਸ ਕਾਲ ਦੇ ਮਾਹਰ ਸਨ। ਤਕਰੀਬਨ ਇੰਨੇ ਹੀ ਲੋਕਾਂ ਨੂੰ ਉਸਨੇ ਸਲਾਹਕਾਰ ਵੀ ਬਣਾਇਆ ਅਤੇ ਕਿਤਾਬ ਵਿੱਚਲੀਆਂ ਸਾਰੀਆਂ ਖਾਲੀ ਜਗ੍ਹਾਵਾਂ ਨੂੰ ਭਰਨ ਦਾ ਉਪਰਾਲਾ ਕੀਤਾ। ਨਾਲ ਹੀ ਇਹ ਕੋਸ਼ਿਸ਼ ਵੀ ਕੀਤੀ ਕਿ ਜਿੱਥੇ ਤਥਾਂ ਦੇ ਮਾਮਲੇ ਵਿੱਚ ਨਹਿਰੂ ਗਲਤ ਸਨ ਉੱਥੇ ਉਨ੍ਹਾਂ ਨੂੰ ਠੀਕ ਵੀ ਕਰ ਦਿੱਤਾ ਜਾਵੇ। ਇਸ ਸੀਰੀਅਲ ਵਿੱਚ ਨਹਿਰੂ ਸੂਤਰਧਾਰ ਦੀ ਤਰ੍ਹਾਂ ਹਨ ਅਤੇ ਉਹ ਖੁਦ ਭਾਰਤ ਦੇ ਇਤਿਹਾਸ ਦੀ ਕਹਾਣੀ ਕਹਿੰਦੇ ਹਨ।

ਵਿਸ਼ੇਸ਼ ਤੱਥ ਭਾਰਤ ਏਕ ਖੋਜ, ਸ਼ੈਲੀ ...
Remove ads

ਡਬਿੰਗ

ਇਹ ਸੀਰੀਅਲ ਦੀ ਮਕਬੂਲੀਅਤ ਨੂਂ ਵੇਖਦੇ ਹੋਏ ਇਸ ਨੂਂ ਪਂਜਾਬੀ ਸਣੇ ਕਈ ਭਾਰਤੀ ਬੋਲੀਆਂ 'ਚ ਡਬ ਕੀਤਾ ਗਿਆ ਹੈ।

ਐਪੀਸੋਡ

  1. ਭਾਰਤ ਮਾਤਾ ਦੀ ਜੈ
  2. ਸ਼ੁਰੂਆਤ
  3. ਵੇਦਿਕ ਲੋਕਾਂ ਦਾ ਆਗਮਨ
  4. ਜਾਤੀਆਂ ਦਾ ਬਨਣਾ
  5. ਮਹਾਂਭਾਰਤ ਭਾਗ ੧
  6. ਮਹਾਂਭਾਰਤ ਭਾਗ ੨
  7. ਰਾਮਾਇਣ ਭਾਗ ੧
  8. ਰਾਮਾਇਣ ਭਾਗ ੨
  9. ਖ਼ਾਨਦਾਨ ਅਤੇ ਰਾਜਘਰਾਣੇ
  10. ਜੀਵਨ ਦਾ ਮੁੱਲ
  11. ਚਾਣਕਿਆ ਅਤੇ ਚੰਦਰਗੁਪਤ ਭਾਗ ੧
  12. ਚਾਣਕਿਆ ਅਤੇ ਚੰਦਰਗੁਪਤ ਭਾਗ ੨
  13. ਅਸ਼ੋਕ ਭਾਗ ੧
  14. ਅਸ਼ੋਕ ਭਾਗ ੨
  15. ਸੰਗਮ ਕਾਲ: ਸਿਲਾਪਦਿਰਾਕਰਮ ਭਾਗ ੧
  16. ਸੰਗਮ ਕਾਲ: ਸਿਲਾਪਦਿਰਾਕਰਮ ਭਾਗ ੧
  17. ਵਿਚਕਾਰ ਯੁੱਗ
  18. ਕਾਲਿਦਾਸ ਅਤੇ ਸ਼ਾਕੁੰਤਲਾ ਭਾਗ ੧
  19. ਕਾਲਿਦਾਸ ਅਤੇ ਸ਼ਾਕੁੰਤਲਾ ਭਾਗ ੨
  20. ਹਰਸ਼ਵਰਧਨ
  21. ਭਕਤੀ
  22. ਚੋਲ ਖ਼ਾਨਦਾਨ ਭਾਗ ੧
  23. ਚੋਲ ਖ਼ਾਨਦਾਨ ਭਾਗ ੨
  24. ਦਿੱਲੀ ਦੀ ਸੁਲਤਾਨੀਅਤ ਅਤੇ ਪ੍ਰਥਵੀਰਾਜ ਰਾਸੋ ਭਾਗ ੧
  25. ਦਿੱਲੀ ਦੀ ਸੁਲਤਾਨੀਅਤ ਅਤੇ ਪ੍ਰਥਵੀਰਾਜ ਰਾਸੋ ਭਾਗ ੨
  26. ਦਿੱਲੀ ਦੀ ਸੁਲਤਾਨੀਅਤ ਅਤੇ ਪਦਮਾਵਤ।
  27. ਸੰਸ਼ਲੇਸ਼ਣ
  28. ਵਿਜੈਨਗਰ ਖ਼ਾਨਦਾਨ
  29. ਸਾਮੰਤਵਾਦ
  30. ਵਿਜੈਨਗਰ ਵੰਸ਼ਦਾ ਪਤਨ
  31. ਆਸ਼ਕ ਹੋਣਾ ਸਾਂਗਾ, ਇਬਰਾਹਿਮ ਲੋਧੀ ਅਤੇ ਬਾਬਰ
  32. ਅਕਬਰ ਭਾਗ ੧ (ਦੀਨ-ਏ-ਇਲਾਹੀ)
  33. ਅਕਬਰ ਭਾਗ ੨
  34. ਸਵਰਣ ਭਾਰਤ
  35. ਔਰੰਗਜੇਬ ਭਾਗ ੧
  36. ਔਰੰਗਜੇਬ ਭਾਗ ੨
  37. ਸ਼ਿਵਾਜੀ ਭਾਗ ੧
  38. ਸ਼ਿਵਾਜੀ ਭਾਗ ੨
  39. ਕੰਪਨੀ ਬਹਾਦੁਰ
  40. ਟੀਪੂ ਸੁਲਤਾਨ
  41. ਬੰਗਾਲ ਦਾ ਪੁਨਰ-ਜਾਗਰਣ ਅਤੇ ਰਾਜਾ ਰਾਮ ਮੋਹਨ ਰਾਏ
  42. ੧੮੫੭ ਭਾਗ ੧
  43. ੧੮੫੭ ਭਾਗ ੨
  44. ਇੰਡੀਗੋ ਬਗ਼ਾਵਤ
  45. ਮਹਾਤਮਾ ਫੁਲੇ
  46. ਸਰ ਸਈਦ ਅਹਿਮਦ ਖ਼ਾਨ
  47. ਵਿਵੇਕਾਨੰਦ
  48. ਉਗਰਵਾਦੀ ਅਤੇ ਨਰਮਪੰਥੀ
  49. ਗਾਂਧੀ ਦਾ ਆਗਮਨ ਭਾਗ ੧
  50. ਗਾਂਧੀ ਦਾ ਆਗਮਨ ਭਾਗ ੨
  51. ਵੱਖਵਾਦ
  52. ਕਰੋ ਜਾਂ ਮਰੋ
  53. ਸਾਰੰਸ਼
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads