ਭਾਰਤ ਦੀਆਂ ਸ਼ਾਸਤਰੀ ਭਾਸ਼ਾਵਾਂ
From Wikipedia, the free encyclopedia
Remove ads
ਭਾਰਤੀ ਸ਼ਾਸਤਰੀ ਭਾਸ਼ਾਵਾਂ, ਭਾਰਤ ਦੀਆਂ ਉਹ ਭਾਸ਼ਾਵਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦਾ ਸਾਹਿਤ ਅਤੇ ਵਿਰਸਾ ਅਨਮੋਲ, ਉੱਚ-ਪੱਧਰੀ, ਪ੍ਰਾਚੀਨ ਅਤੇ ਵਿਲੱਖਣ ਹੈ। ਭਾਰਤੀ ਗਣਰਾਜ, ਪ੍ਰਸ਼ਾਸਨਿਕ ਤੌਰ 'ਤੇ, ਸੱਭਿਆਚਾਰ ਮੰਤਰਾਲੇ ਰਾਹੀਂ, ਹੁਣ 11 ਭਾਸ਼ਾਵਾਂ ਨੂੰ ਇਹ ਉਪਾਧੀ ਦਿੰਦਾ ਹੈ। 2004 ਵਿੱਚ, ਭਾਰਤ ਸਰਕਾਰ ਨੇ ਪਹਿਲੀ ਵਾਰ ਘੋਸ਼ਣਾ ਕੀਤੀ ਕਿ ਜੇਕਰ ਕੋਈ ਭਾਰਤੀ ਭਾਸ਼ਾਵਾਂ ਕੁਝ ਖਾਸ ਅਤੇ ਸਖ਼ਤ ਮਾਪਦੰਡਾਂ ਨੂੰ ਪੂਰਾ ਕਰਦੀ ਪਾਈ ਜਾਂਦੀ ਹੈ, ਤਾਂ ਉਸ ਨੂੰ ਭਾਰਤ ਸਰਕਾਰ ਦ੍ਵਾਰਾ ਸ਼ਾਸਤਰੀ ਭਾਸ਼ਾ ਦਾ ਦਰਜਾ ਦਿੱਤਾ ਜਾਵੇਗਾ ਅਤੇ ਸਾਰੇ ਲਾਭ ਜੋ ਕਿ ਇਸ ਸਥਿਤੀ ਦੇ ਨਾਲ ਆਉਂਦੇ ਨੇ ਉਨ੍ਹਾਂ ਨੂੰ ਉਹ ਭਾਸ਼ਾ ਭੋਗ ਪਵੇਗੀ। ਸਰਕਾਰ ਨੇ ਭਾਸ਼ਾ ਵਿੱਗਿਆਨੀਆਂ ਦੀ ਇੱਕ ਸਮੂਹ ਦਾ ਗਠਨ ਕੀਤਾ। ਅਤੇ ਇਸ ਕਰ ਕੇ 'ਸ਼ਾਸਤਰੀ ਭਾਸ਼ਾ' ਦਾ ਪਦ ਪ੍ਰਾਪਤ ਕਰਨ ਲਈ ਉਮੀਦਵਾਰ ਭਾਸ਼ਾਵਾਂ ਦੇ ਪ੍ਰਸਤਾਵਾਂ ਦਾ ਮੁਲਾਂਕਣ ਕਰਨ ਲਈ ਇਕ ਸਮਿਤੀ ਬਣ ਗਈ ਅਤੇ ਉਹ ਪ੍ਰਸਤਾਵਾਂ ਨੂੰ ਸਵੀਕਾਰ/ਅਸਵੀਕਾਰ ਕਰ ਸਕਦੀ ਹੈ।
ਸਭ ਤੋਂ ਹਾਲੀਆ ਬਦਲਾਅ ਇਸ ਸੂਚੀ' ਚ 2024 ਵਿੱਚ ਹੋਇਆ ਅਤੇ ਬੰਗਾਲੀ, ਆਸਾਮੀ, ਪਾਲੀ, ਮਰਾਠੀ, ਪ੍ਰਾਕ੍ਰਿਤ ਭਾਸ਼ਾਵਾਂ ਨੂੰ ਵੀ ਸ਼ਾਮਿਲ ਕੀਤਾ ਗਿਆ।[1]
Remove ads
ਮਾਪਦੰਡ
2004 ਵਿੱਚ, ਜਿਵੇਂ ਕਿ ਪ੍ਰੋਗਰਾਮ ਹੁਣੇ ਆਰੰਭ ਹੋ ਰਿਹਾ ਸੀ, ਮਾਪਦੰਡਾਂ ਦਾ ਇੱਕ ਪ੍ਰਾਰੰਭਿਕ ਅਤੇ ਅਨੁਮਾਨਿਤ ਮਾਪਦੰਡ ਦਾ ਗਠਨ ਕੀਤਾ ਗਿਆ ਸੀ। ਇਸ ਮਾਪਦੰਡ ਅਨੁਸਾਰ ਜੇ ਭਾਸ਼ਾਵਾਂ ਇਹ ਅਹੁਦਾ ਚਾਹੁੰਦੀਆਂ ਹਨ ਤਾਂ ਉਹ ਅਤੇ ਉਨ੍ਹਾਂ ਦਾ ਸਾਹਿਤ ਘੱਟੋ-ਘੱਟ 1000 ਵਰਸ਼ ਦੀ ਆਯੁ ਹੋਣੀ ਚਾਹੀਦੀ ਹੈ।[2]
2006 ਵਿੱਚ, ਇੱਕ ਪ੍ਰੈਸ ਰਿਲੀਜ਼ ਰਾਹੀਂ, ਸੈਰ-ਸਪਾਟਾ ਅਤੇ ਸੱਭਿਆਚਾਰ ਮੰਤਰਾਲੇ ਦੀ ਪ੍ਰਤੀਨਿਧੀ ਅਤੇ ਮੰਤਰੀ ਅੰਬਿਕਾ ਸੋਨੀ ਨੇ ਰਾਜ ਸਭਾ ਵਿੱਚ ਕੁੱਝ ਹੋਰ ਸਪੱਸ਼ਟੀਕਰਨ ਵੀ ਦਿੱਤੇ। ਉਸਨੇ ਕੁਝ ਹੋਰ ਟਿੱਪਣੀਆਂ ਕੀਤੀਆਂ ਅਤੇ ਇੱਕ ਭਾਰਤੀ ਭਾਸ਼ਾ ਨੂੰ ਸ਼ਾਸਤਰੀ ਭਾਸ਼ਾ ਵਜੋਂ ਸ਼੍ਰੇਣੀਬੱਧ ਕਰਨ ਲਈ ਕੁਝ ਨਵੇਂ ਮਾਪਦੰਡ ਸਾਂਝੇ ਕੀਤੇ:[3][4]
- ਇਸ ਭਾਸ਼ਾ ਵਿੱਚ 1500-2000 ਵਰਸ਼ ਜਾਂ ਇਸ ਤੋਂ ਵੱਧ ਪੁਰਾਣੇ ਲੇਖ ਜਾਂ ਇਤਿਹਾਸ ਉਪਸਥਿਤ ਹੋਣਾ ਚਾਹੀਦਾ ਹੈ
- ਇਸ ਭਾਸ਼ਾ ਨੂੰ ਬੋਲਣ ਜਾਂ ਸਮਝਣ ਵਾਲ਼ੇ ਲੋਕਾਂ ਲਈ ਵੀ ਇਹ ਲਾਜ਼ਮੀ ਹੈ ਕਿ ਉਹ ਇਸ ਭਾਸ਼ਾ ਦੇ ਪੁਰਾਤਨ ਸਾਹਿਤ ਅਤੇ ਲਿਖਤਾਂ ਨੂੰ ਅਮੋਲਕ ਸਾਹਿਤਕ ਧਰੋਹਰ ਮੰਨੇ
- ਭਾਸ਼ਾ ਦੀ ਸਾਹਿਤਕ ਪਰੰਪਰਾ ਵਿਲੱਖਣ ਹੋਣੀ ਚਾਹੀਦੀ ਹੈ ਅਤੇ ਕਿਸੇ ਹੋਰ ਭਾਸ਼ਾ ਸਮੂਹ ਤੋਂ ਉਧਾਰ ਨਹੀਂ ਲੈਣੀ ਚਾਹੀਦੀ
- ਇਸ ਸ਼ਾਸਤਰੀ ਭਾਸ਼ਾ ਵਿੱਚ ਲਿੱਖਿਆ ਸਾਹਿਤ ਇਸ ਦੇ ਆਧੁਨਿਕ ਸੰਸਕਰਣ ਤੋਂ ਵੱਖਰਾ ਹੋ ਸਕਦਾ ਹੈ, ਜਾਂ ਇਹ ਇਸ ਦੀਆਂ ਧੀਆਂ ਭਾਸ਼ਾਵਾਂ ਤੋਂ ਵੀ ਵੱਖਰਾ ਹੋ ਸਕਦਾ ਹੈ। ਇਹ ਜ਼ਰੂਰੀ ਨਹੀਂ ਕਿ ਭਾਸ਼ਾ ਹਜ਼ਾਰਾਂ ਵਰਸ਼ਾਂ ਤੱਕ ਇੱਕੋ ਜਿਹੀ ਰਹੇ।
Remove ads
ਲਾਭ
ਭਾਰਤ ਸਰਕਾਰ ਦੇ ਸੰਕਲ਼ਪ ਸੰਖਿਆ 2-16/2004-US (ਅਕਾਦਮੀਆਂ) ਮਿੱਤੀ 1 ਨਵੰਬਰ 2004 ਦੇ ਅਨੁਸਾਰ, "ਸ਼ਾਸਤਰੀ ਭਾਸ਼ਾ" ਵਜੋਂ ਘੋਸ਼ਿਤ ਕੀਤੀ ਗਈ ਭਾਸ਼ਾ ਦੇ ਲਾਭ ਹੇਠ ਲਿਖੇ ਅਨੁਸਾਰ ਹਨ:
- ਸ਼ਾਸਤਰੀ ਭਾਰਤੀ ਭਾਸ਼ਾਵਾਂ ਦੇ ਵਿੱਦ੍ਵਾਨਾਂ ਲਈ ਹਰ ਸਾਲ ਦੋ ਵੱਡੇ ਅੰਤਰਰਾਸ਼ਟਰੀ ਪੁਰਸਕਾਰ ਦਿੱਤੇ ਜਾਣਗੇ।
- ਸ਼ਾਸਤਰੀ ਭਾਸ਼ਾਵਾਂ ਵਿੱਚ ਅਧਿਐਨ ਲਈ ਇੱਕ ਉੱਤਮਤਾ ਕੇਂਦ੍ਰ ਦੀ ਸਥਾਪਤ ਕੀਤੀ ਜਾਵੇਗੀ।
- ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੂੰ ਅਨੁਰੋਧ ਕੀਤੀ ਜਾਵੇਗੀ ਕਿ ਉਹ ਸ਼ਾਸਤਰੀ ਭਾਰਤੀ ਭਾਸ਼ਾਵਾਂ ਦੇ ਉੱਘੇ ਵਿੱਦ੍ਵਾਨਾਂ ਲਈ ਘੱਟੋ-ਘੱਟ ਕੇਂਦ੍ਰੀ ਯੂਨੀਵਰਸਿਟੀਆਂ ਵਿੱਚ ਸ਼ਾਸਤਰੀ ਭਾਸ਼ਾਵਾਂ ਲਈ ਇੱਕ ਨਿਸ਼ਚਿਤ ਗਿਣਤੀ ਵਿੱਚ ਵਿਵਸਾਇਕ ਪੀਠ ਤਿਆਰ ਕਰਨਗੇ।
Remove ads
ਅਧਿਕਾਰਤ ਤੌਰ 'ਤੇ ਮਾਨਤਾ ਪ੍ਰਾਪਤ ਸ਼ਾਸਤਰੀ ਭਾਸ਼ਾਵਾਂ
ਇਹ ਵੀ ਵੇਖੋ
ਸੰਦਰਭ
Wikiwand - on
Seamless Wikipedia browsing. On steroids.
Remove ads