ਭੂ-ਮੱਧ ਰੇਖਾਈ ਗਿਨੀ
From Wikipedia, the free encyclopedia
Remove ads
ਭੂ-ਮੱਧ ਰੇਖਾਈ ਗਿਨੀ, ਅਧਿਕਾਰਕ ਤੌਰ ਉੱਤੇ ਭੂ-ਮੱਧ ਰੇਖਾਈ ਗਿਨੀ ਦਾ ਗਣਰਾਜ,[5] ਮੱਧ ਅਫ਼ਰੀਕਾ ਵਿੱਚ ਪੈਂਦਾ ਇੱਕ ਦੇਸ਼ ਹੈ। ਇਸ ਦੇ ਦੋ ਹਿੱਸੇ ਹਨ: ਇੱਕ ਮਹਾਂਦੀਪੀ ਖੇਤਰ (Río Muni); ਬਹੁਤ ਸਾਰੇ ਤਟ ਲਾਗਲੇ ਟਾਪੂਆਂ, ਜਿਵੇਂ ਕਿ ਕਾਰਿਸਕੋ, ਏਲੋਬੀ ਗਰਾਂਦੇ ਅਤੇ ਏਲੋਬੀ ਚੀਕੋ, ਸਮੇਤ; ਅਤੇ ਇੱਕ ਟਾਪੂਵਰਤੀ ਖੇਤਰ ਜਿਸ ਵਿੱਚ ਅੰਨੋਬੋਨ ਟਾਪੂ ਅਤੇ ਬਿਓਕੋ ਟਾਪੂ, ਜਿਸ ਉੱਤੇ ਰਾਜਧਾਨੀ ਮਲਾਬੋ ਸਥਿਤ ਹੈ, ਪੈਂਦੇ ਹਨ।
ਅੰਨੋਬੋਨ ਇਸ ਦੇਸ਼ ਦਾ ਸਭ ਤੋਂ ਦੱਖਣੀ ਟਾਪੂ ਹੈ ਅਤੇ ਭੂ-ਮੱਧ ਰੇਖਾ ਤੋਂ ਮਾੜਾ ਜਿਹਾ ਦੱਖਣ ਵੱਲ ਨੂੰ ਹੈ। ਇਸ ਦਾ ਸਭ ਤੋਂ ਉੱਤਰੀ ਹਿੱਸਾ ਬਿਓਕੋ ਟਾਪੂ ਹੈ। ਇਹਨਾਂ ਦੋਵਾਂ ਟਾਪੂਆਂ ਦੇ ਵਿਚਕਾਰ ਅਤੇ ਪੂਰਬ ਵੱਲ ਮੁੱਖ-ਧਰਤ ਖੇਤਰ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਕੈਮਰੂਨ, ਦੱਖਣ ਅਤੇ ਪੂਰਬ ਵੱਲ ਗੈਬਾਨ ਅਤੇ ਪੱਛਮ ਵੱਲ ਗਿਨੀ ਦੀ ਖਾੜੀ ਨਾਲ ਲੱਗਦੀਆਂ ਹਨ, ਜਿਸ ਵਿੱਚ ਬਿਓਕੋ ਅਤੇ ਅੰਨੋਬੋਨ ਟਾਪੂਆਂ ਵਿਚਕਾਰ ਸਾਓ ਟੋਮੇ ਅਤੇ ਪ੍ਰਿੰਸੀਪੇ ਦਾ ਟਾਪੂਨੁਮਾ ਦੇਸ਼ ਸਥਿਤ ਹੈ। ਪਹਿਲਾਂ ਸਪੇਨੀ ਬਸਤੀ ਹੁੰਦੇ ਹੋਏ ਇਸ ਦਾ ਸੁਤੰਤਰਤਾ ਮਗਰੋਂ ਪਿਆ ਨਾਮ ਇਸ ਦੇ ਭੂ-ਮੱਧ ਰੇਖਾ ਅਤੇ ਗਿਨੀ ਦੀ ਖਾੜੀ ਕੋਲ ਪੈਂਦੇ ਹੋਣ ਦਾ ਸੂਚਕ ਹੈ। ਭੂ-ਮੱਧ ਸਾਗਰ ਤਟ ਉੱਤੇ ਮਰਾਕੋ ਦੇ ਨਾਲ ਪੈਂਦੇ ਦੋ ਸਪੇਨੀ ਸ਼ਹਿਰਾਂ, ਸੇਊਤਾ ਅਤੇ ਮੇਲੀਯਾ, ਤੋਂ ਛੁੱਟ ਇਹ ਇੱਕੋ-ਇੱਕ ਮੁੱਖ-ਧਰਤ ਅਫ਼ਰੀਕੀ ਦੇਸ਼ ਹੈ ਜਿੱਥੇ ਸਪੇਨੀ ਅਧਿਕਾਰਕ ਭਾਸ਼ਾ ਹੈ।
28,000 ਵਰਗ ਕਿ.ਮੀ. ਦੇ ਖੇਤਰਫਲ ਨਾਲ ਇਹ ਦੇਸ਼ ਅਫ਼ਰੀਕਾ ਮਹਾਂਦੀਪ ਦੇ ਸਭ ਤੋਂ ਛੋਟੇ ਦੇਸ਼ਾਂ 'ਚੋਂ ਇੱਕ ਹੈ। ਇਹ ਪ੍ਰਤੀ ਵਿਅਕਤੀ ਸਭ ਤੋਂ ਵੱਧ ਅਮੀਰ ਵੀ ਹੈ[6]; ਪਰ ਦੌਲਤਮੰਦੀ ਬਹੁਤ ਅਪੱਧਰੇ ਤਰੀਕੇ ਨਾਲ ਵੰਡੀ ਹੋਈ ਹੈ। 650,702 ਦੀ ਅਬਾਦੀ ਨਾਲ ਇਹ ਅਫ਼ਰੀਕਾ ਦਾ ਤੀਜਾ ਸਭ ਤੋਂ ਛੋਟ ਦੇਸ਼ ਹੈ।[7] ਇਹ ਅਫ਼ਰੀਕਾ ਮਹਾਂਦੀਪ ਤੋਂ ਸੰਯੁਕਤ ਰਾਸ਼ਟਰ ਦਾ ਦੂਜਾ ਸਭ ਤੋਂ ਛੋਟਾ ਮੈਂਬਰ ਹੈ।
Remove ads
ਪ੍ਰਸ਼ਾਸਕੀ ਵਿਭਾਗ

ਭੂ-ਮੱਧ ਰੇਖਾਈ ਗਿਨੀ ਸੱਤ ਸੂਬਿਆਂ ਵਿੱਚ ਵੰਡਿਆ ਹੋਇਆ ਹੈ (ਰਾਜਧਾਨੀਆਂ ਕਮਾਨੀਆਂ ਵਿੱਚ):
- ਅੰਨੋਬੋਨ ਸੂਬਾ (ਸਾਨ ਆਂਤੋਨੀਓ ਡੇ ਪਾਲੇ)
- ਉੱਤਰੀ ਬਿਓਕੋ ਸੂਬਾ (ਮਲਾਬੋ)
- ਦੱਖਣੀ ਬਿਓਕੋ ਸੂਬਾ (ਲੂਬਾ)
- ਮੱਧ-ਦੱਖਣੀ ਸੂਬਾ (ਏਵੀਨਾਯੋਂਗ)
- ਕੀਏ-ਅੰਤੇਮ ਸੂਬਾ (ਏਬੇਬੀਯਿਨ)
- ਤਟਵਰਤੀ ਸੂਬਾ (ਬਾਤਾ)
- ਵੇਲੇ-ਅੰਸਾਸ ਸੂਬਾ (ਮੋਂਗੋਮੋ)
ਸੂਬੇ ਅੱਗੋਂ ਜ਼ਿਲ੍ਹਿਆਂ ਵਿੱਚ ਵੰਡੇ ਹੋਏ ਹਨ।
ਹਵਾਲੇ
Wikiwand - on
Seamless Wikipedia browsing. On steroids.
Remove ads