ਕੈਮਰੂਨ

From Wikipedia, the free encyclopedia

ਕੈਮਰੂਨ
Remove ads

ਕੈਮਰੂਨ, ਅਧਿਕਾਰਕ ਤੌਰ ਉੱਤੇ ਕੈਮਰੂਨ ਦਾ ਗਣਰਾਜ (ਫ਼ਰਾਂਸੀਸੀ: République du Cameroun), ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ। ਇਸ ਦੀਆਂ ਹੱਦਾਂ ਪੱਛਮ ਵੱਲ ਨਾਈਜੀਰੀਆ, ਉੱਤਰ-ਪੂਰਬ ਵੱਲ ਚਾਡ, ਪੂਰਬ ਵੱਲ ਮੱਧ ਅਫ਼ਰੀਕੀ ਗਣਰਾਜ ਅਤੇ ਦੱਖਣ ਵੱਲ ਭੂ-ਮੱਧ ਰੇਖਾਈ ਗਿਨੀ, ਗੈਬਾਨ, ਅਤੇ ਕਾਂਗੋ ਗਣਰਾਜ ਨਾਲ ਲੱਗਦੀਆਂ ਹਨ। ਇਸ ਦੀ ਤਟਰੇਖਾ ਬੌਨੀ ਦੀ ਖਾੜੀ ਉੱਤੇ ਹੈ ਜੋ ਗਿਨੀ ਦੀ ਖਾੜੀ ਅਤੇ ਅੰਧ ਮਹਾਂਸਾਗਰ ਦਾ ਹਿੱਸਾ ਹੈ। ਇਸ ਦੇਸ਼ ਨੂੰ ਆਪਣੀ ਸੱਭਿਆਚਾਰਕ ਅਤੇ ਭੂਗੋਲਕ ਵਿਭਿੰਨਤਾ ਕਰ ਕੇ "ਛੋਟਾ ਅਫ਼ਰੀਕਾ" ਜਾਂ "ਅਫ਼ਰੀਕਾ ਦਾ ਲਘੂ-ਚਿੱਤਰ" ਕਿਹਾ ਜਾਂਦਾ ਹੈ। ਇਸ ਦੇ ਕੁਦਰਤੀ ਮੁਹਾਂਦਰਿਆਂ ਵਿੱਚ ਸਮੁੰਦਰੀ ਕੰਢੇ, ਮਾਰੂਥਲ, ਪਹਾੜ, ਤਪਤ-ਖੰਡੀ ਜੰਗਲ ਅਤੇ ਘਾਹ-ਮੈਦਾਨ ਸ਼ਾਮਲ ਹਨ। ਇਸ ਦਾ ਸਿਖਰਲਾ ਬਿੰਦੂ ਦੱਖਣ-ਪੱਛਮ ਵਿੱਚ ਮਾਊਂਟ ਕੈਮਰੂਨ ਹੈ ਅਤੇ ਸਭ ਤੋਂ ਵੱਡੇ ਸ਼ਹਿਰ ਦੂਆਲਾ, ਯਾਊਂਦੇ ਅਤੇ ਗਾਰੂਆ ਹਨ। ਇਹ 200 ਤੋਂ ਵੱਧ ਅਲੱਗ-ਅਲੱਗ ਤਰ੍ਹਾਂ ਦੇ ਭਾਸ਼ਾਈ ਸਮੂਹਾਂ ਦੀ ਧਰਤੀ ਹੈ। ਇਹ ਦੇਸ਼ ਆਪਣੇ ਸਥਾਨਕ ਸੰਗੀਤ, ਖ਼ਾਸ ਕਰ ਕੇ ਮਕੋਸਾ ਅਤੇ ਬਿਕੁਤਸੀ ਅਤੇ ਆਪਣੀ ਕਾਮਯਾਬ ਰਾਸ਼ਟਰੀ ਫੁੱਟਬਾਲ ਟੀਮ ਕਰ ਕੇ ਮਸ਼ਹੂਰ ਹੈ। ਇੱਥੋਂ ਦੀਆਂ ਅਧਿਕਾਰਕ ਭਾਸ਼ਾਵਾਂ ਅੰਗਰੇਜ਼ੀ ਅਤੇ ਫ਼ਰਾਂਸੀਸੀ ਹਨ।

ਵਿਸ਼ੇਸ਼ ਤੱਥ ਕੈਮਰੂਨ ਦਾ ਗਣਰਾਜ[République du Cameroun] Error: {{Lang}}: text has italic markup (help), ਰਾਜਧਾਨੀ ...
Remove ads

ਤਸਵੀਰਾਂ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads