ਮਦੀਹਾ ਗੌਹਰ

From Wikipedia, the free encyclopedia

Remove ads

ਮਦੀਹਾ ਗੌਹਰ (21 ਸਤੰਬਰ 1956 - 25 ਅਪ੍ਰੈਲ 2018) ਇੱਕ ਪਾਕਿਸਤਾਨੀ ਅਦਾਕਾਰਾ, ਨਾਟਕਕਾਰ ਅਤੇ ​​ਸਮਾਜਕ ਥੀਏਟਰ ਦੀ ਡਾਇਰੈਕਟਰ, ਅਤੇ ਔਰਤਾਂ ਦੇ ਹੱਕਾਂ ਲਈ ਲੜਨ ਵਾਲੀ ਇੱਕ ਕਾਰਕੁਨ ਸੀ। 1984 ਵਿੱਚ ਉਸ ਨੇ ਅਜੋਕਾ ਥਿਏਟਰ ਦੀ ਸਥਾਪਨਾ ਕੀਤੀ ਜਿਸ ਰਾਹੀਂ ਰੰਗਮੰਚ ਅਤੇ ਗਲੀ-ਮੁਹੱਲਿਆਂ ਵਿੱਚ ਸਮਾਜਿਕ ਮੁੱਦਿਆਂ ਤੇ ਨਾਟਕ ਖੇਡੇ ਜਾਂਦੇ ਸਨ। ਅਜੋਕਾ ਥਿਏਟਰ ਰਾਹੀਂ ਮਦੀਹਾ ਗੌਹਰ ਨੇ ਪਾਕਿਸਤਾਨ ਤੋਂ ਬਾਹਰ ਯੂਰਪ ਅਤੇ ਏਸ਼ੀਆ ਵਿੱਚ ਵੀ ਨਾਟਕ ਖੇਡੇ[1]। ਅਜੋਕਾ ਥੀਏਟਰ ਦੇ ਨਾਟਕ ਅਕਸਰ ਸਮਾਜਿਕ ਅਤੇ ਮਨੁੱਖੀ ਅਧਿਕਾਰਾਂ ਦੇ ਮੁੱਦਿਆਂ 'ਤੇ ਅਧਾਰਤ ਹੁੰਦੇ ਹਨ, ਜਿਵੇਂ ਕਿ ਔਰਤਾਂ ਦੀ ਸਾਖਰਤਾ, ਅਣਖ ਲਈ ਕਤਲ, ਔਰਤਾਂ' ਤੇ ਅੱਤਿਆਚਾਰ ਅਤੇ ਧਾਰਮਿਕ ਕੱਟੜਪੰਥ।

ਵਿਸ਼ੇਸ਼ ਤੱਥ ਮਦੀਹਾ ਗੌਹਰ, ਜਨਮ ...
Remove ads

ਜ਼ਿੰਦਗੀ

ਗੌਹਰ ਦਾ ਜਨਮ ਕਰਾਚੀ ਵਿੱਚ 1956 ਵਿੱਚ ਹੋਇਆ ਸੀ। ਅੰਗਰੇਜ਼ੀ ਸਾਹਿਤ ਵਿੱਚ ਡਿਗਰੀ ਪ੍ਰਾਪਤ ਕਰਨ ਦੇ ਬਾਅਦ ਉਹ ਇੰਗਲੈਂਡ ਚਲੀ ਗਈ, ਜਿਥੇ ਉਸ ਨੇ ਲੰਡਨ ਯੂਨੀਵਰਸਿਟੀ ਤੋਂ ਥੀਏਟਰ ਵਿਗਿਆਨਾਂ ਵਿੱਚ, ਇੱਕ ਹੋਰ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ।[2][3][4]

1983 ਵਿੱਚ, ਜਦੋਂ ਉਸ ਦੀ ਪੜ੍ਹਾਈ ਪੂਰੀ ਹੋਈ ਤਾਂ ਉਹ ਆਪਣੇ ਜੱਦੀ ਦੇਸ਼ ਪਾਕਿਸਤਾਨ ਵਾਪਸ ਚਲੀ ਆਈ। ਲਾਹੌਰ ਆ ਕੇ ਮਦੀਹਾ ਗੌਹਰ ਅਤੇ ਉਸ ਦੇ ਪਤੀ ਸ਼ਾਹਿਦ ਨਦੀਮ ਨੇ 1984 ਵਿੱਚ ਅਜੋਕਾ ਥੀਏਟਰ ਦੀ ਸਥਾਪਨਾ ਕੀਤੀ। ਅਜੋਕਾ (ਭਾਵ: ਵਰਤਮਾਨ) ਭੰਡ ਅਤੇ ਨੌਟੰਕੀ ਦੀ ਮੌਖਿਕ ਪਰੰਪਰਾ ਦਾ ਇਸਤੇਮਾਲ ਕਰਦੇ ਹੋਏ ਥਿਏਟਰ ਕਰਦਾ ਸੀ ਜਿਸ ਦਾ ਪੰਜਾਬ ਵਿੱਚ ਪ੍ਰਫੁੱਲਤ ਅਧਾਰ ਹੈ। ਯੂ.ਕੇ. ਅਤੇ ਚੀਨ ਵਿੱਚ ਆਪਣੇ ਵਿੱਦਿਅਕ ਪਿਛੋਕੜ ਦੇ ਬਾਵਜੂਦ, ਗੌਹਰ ਨੇ ਆਪਣੇ-ਆਪ ਨੂੰ ਰਵਾਇਤੀ ਕਲਾਸੀਕਲ ਪੱਛਮੀ ਥੀਏਟਰ ਤਕਨੀਕਾਂ ਤੱਕ ਸੀਮਤ ਨਹੀਂ ਰੱਖਿਆ। ਇਸ ਦੀ ਬਜਾਇ, ਉਸ ਦਾ ਉਦੇਸ਼ ਪ੍ਰਮਾਣਿਕ ​​ਪਾਕਿਸਤਾਨੀ ਤੱਤਾਂ ਨੂੰ ਸਮਕਾਲੀ ਭਾਵਨਾਵਾਂ ਨਾਲ ਸ਼ਾਮਲ ਕਰਨਾ ਸੀ। ਅਜੋਕਾ ਦੇ ਨਾਲ, ਗੌਹਰ ਨੇ ਪਾਕਿਸਤਾਨ ਵਿੱਚ ਅਤੇ ਬਾਅਦ ਵਿੱਚ ਹੋਰ ਕਈ ਦੇਸ਼ਾਂ 'ਚ ਪ੍ਰਦਰਸ਼ਨ ਕੀਤਾ। ਇਸ ਨਾਟ ਮੰਡਲੀ ਨੇ ਭਾਰਤ, ਬੰਗਲਾਦੇਸ਼, ਨੇਪਾਲ ਅਤੇ ਸ੍ਰੀਲੰਕਾ ਦੇ ਨਾਲ-ਨਾਲ ਯੂਰਪ ਦੇ ਕਈ ਦੇਸ਼ਾਂ ਵਿੱਚ ਪ੍ਰਦਰਸ਼ਨ ਕੀਤਾ।

ਗੌਹਰ ਦੇ ਅਨੁਸਾਰ ਉਸ ਦੀਆਂ ਪੇਸ਼ਕਾਰੀਆਂ ਦਾ ਸਭ ਵੱਡਾ ਮਨੋਰਥ ਇੱਕ ਨਿਆਂਸ਼ੀਲ, ਮਾਨਵੀ, ਧਰਮ ਨਿਰਪੱਖ ਅਤੇ ਬਰਾਬਰੀ ਵਾਲ਼ੇ ਸਮਾਜ ਦੀ ਤਰੱਕੀ ਹੈ। ਉਸ ਨੇ ਲਗਭਗ 36 ਨਾਟਕ ਨਿਰਦੇਸ਼ਿਤ ਕੀਤੇ ਜੋ ਪਾਕਿਸਤਾਨ ਅਤੇ ਹੋਰ ਏਸ਼ੀਆਈ ਦੇਸ਼ਾਂ ਵਿੱਚ ਖੇਡੇ ਗਏ ਸਨ। ਥੀਏਟਰ ਵਿੱਚ ਪੇਸ਼ਕਾਰੀ ਕਰਨ ਲਈ, ਗੌਹਰ ਨੇ ਸਮਕਾਲੀ ਪਾਕਿਸਤਾਨ ਦੀ ਨੈਤਿਕ, ਸਮਾਜਿਕ ਅਤੇ ਰਾਜਨੀਤਿਕ ਹਕੀਕਤ ਨੂੰ ਦਰਸਾਉਣ ਲਈ ਸੁਹਜ ਅਤੇ ਨਾਟਕ ਤਕਨੀਕਾਂ ਦੀ ਵਰਤੋਂ ਕੀਤੀ। ਇੱਕ ਨਾਰੀਵਾਦੀ ਹੋਣ ਦੇ ਨਾਤੇ, ਉਸ ਲਈ ਮੁੱਖ ਵਿਸ਼ਾ ਸਮਾਜ ਵਿੱਚ ਔਰਤਾਂ ਦੇ ਅਧਿਕਾਰਾਂ ਦਾ ਸੀ, ਅਜਿਹੇ ਸਮਾਜ ਵਿੱਚ ਜਿੱਥੇ ਮਰਦਾਂ ਦਾ ਬਹੁਤ ਜ਼ਿਆਦਾ ਦਬਦਬਾ ਹੈ।

2006 ਵਿੱਚ, ਉਸ ਨੂੰ ਨੀਦਰਲੈਂਡਜ਼ ਤੋਂ ਇੱਕ ਪ੍ਰਿੰਸ ਕਲਾਜ਼ ਅਵਾਰਡ ਨਾਲ ਸਨਮਾਨਤ ਕੀਤਾ ਗਿਆ। 2007 ਵਿੱਚ, ਉਸ ਨੇ ਅੰਤਰ-ਰਾਸ਼ਟਰੀ ਥੀਏਟਰ ਪਾਸਤਾ ਪੁਰਸਕਾਰ ਜਿੱਤਿਆ।[5]

2007 ਵਿੱਚ, ਅਜੋਕਾ ਥਿਏਟਰ ਨੇ ਇੱਕ ਨਾਟਕ ਬੁਰਕਾਵਗੰਜਾ (ਬੁਰਕਾ-ਵੇਗੰਜਾ) ਪੇਸ਼ ਕੀਤਾ ਜੋ ਮਦੀਹਾ ਗੌਹਰ ਦੁਆਰਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਗਿਆ ਸੀ, ਜਿਸ ਨਾਲ ਵੱਡਾ ਵਿਵਾਦ ਪੈਦਾ ਹੋਇਆ। ਬੁਰਕਾ ਪਹਿਨੇ ਅਦਾਕਾਰਾਂ ਨੇ ਜਿਨਸੀ ਵਿਤਕਰੇ, ਅਸਹਿਣਸ਼ੀਲਤਾ ਅਤੇ ਕੱਟੜਤਾ ਦੇ ਵਿਸ਼ਿਆਂ ਨੂੰ ਪੇਸ਼ ਕੀਤਾ। ਇੱਕ ਪੱਛਮੀ ਨਜ਼ਰੀਏ ਤੋਂ, ਇਹ ਡਰਾਮਾ ਭ੍ਰਿਸ਼ਟਾਚਾਰ ਵਿੱਚ ਧਸੇ ਹੋਏ ਸਮਾਜ ਦੇ ਪਖੰਡ 'ਤੇ ਇੱਕ ਸਰਲਚਿੱਤ ਪ੍ਰਦਰਸ਼ਨ ਸੀ।ਹਾਲਾਂਕਿ, ਉਸ ਦੇ ਆਪਣੇ ਦੇਸ਼ ਵਿੱਚ, ਸੰਸਦ ਦੇ ਮੈਂਬਰਾਂ ਨੇ ਇਸ ਦੀਆਂ ਪੇਸ਼ਕਾਰੀਆਂ ਨੂੰ ਰੋਕਣ ਦੀ ਮੰਗ ਕੀਤੀ, ਅਤੇ ਸੱਭਿਆਚਾਰ ਮੰਤਰੀ ਨੇ ਸਟੇਜ ਖੇਡਣਾ ਜਾਰੀ ਰੱਖਣ ਤੇ ਪਾਬੰਦੀਆਂ ਦੀ ਧਮਕੀ ਦਿੱਤੀ। ਆਖਰਕਾਰ ਡਰਾਮੇ 'ਤੇ ਪਾਬੰਦੀ ਨੂੰ ਲਾਗੂ ਕਰ ਦਿੱਤਾ ਗਿਆ, ਪਰ ਗੈਰ-ਸਰਕਾਰੀ ਸੰਗਠਨਾਂ ਅਤੇ ਔਰਤ ਅਧਿਕਾਰਾਂ ਦੇ ਕਾਰਕੁਨਾਂ ਨੇ ਇਸ ਨਾਟਕ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਅਤੇ ਅਜੋਕਾ ਥੇਏਟਰ ਦੇ ਸਮਰਥਨ ਦੇ ਸੰਕੇਤ ਵਜੋਂ ਅੰਤਰਰਾਸ਼ਟਰੀ ਪੱਧਰ 'ਤੇ ਇਸ ਦੀਆਂ ਪੇਸ਼ਕਾਰੀਆਂ ਦਿੱਤੀਆਂ।[6][7]

Remove ads

ਨਾਟਕ

  • ਅਮਰੀਕਾ ਚਲੋ[8]
  • ਬੁੱਲ੍ਹਾ[8]
  • ਟੋਭਾ ਟੇਕ ਸਿੰਘ - ਸਆਦਤ ਹਸਨ ਮੰਟੋ ਦੀ ਕਹਾਣੀ ਤੇ ਅਧਾਰਤ[8]
  • ਏਕ ਥੀ ਨਾਨੀ[8]
  • ਅੰਕਲ ਸੈਮ ਨੂੰ ਪੱਤਰ[8]
  • ਲੋ ਫਿਰ ਬਸੰਤ ਆਈ[8]
  • ਹੋਟਲ ਮੋਹਨਜੋਦੜੋ[8]
  • ਦਾਰਾ[8]
  • ਮੇਰਾ ਰੰਗ ਦੇ ਬੰਸਤੀ ਚੋਲਾ[8]

ਮੌਤ

ਮਦੀਹਾ ਗੌਹਰ ਦੀ ਮੌਤ ਲਾਹੌਰ, ਪਾਕਿਸਤਾਨ ਵਿੱਚ 25 ਅਪ੍ਰੈਲ, 2018 ਨੂੰ 61 ਸਾਲ ਦੀ ਉਮਰ ਵਿੱਚ ਹੋਈ। ਉਹ ਤਿੰਨ ਸਾਲ ਤੋਂ ਕੈਂਸਰ ਦੀ ਬਿਮਾਰੀ ਨਾਲ ਪੀੜਿਤ ਸੀ। [9][10][11][12]

ਇਨਾਮ ਅਤੇ ਨਾਮਜ਼ਦਗੀਆਂ

Madeeha Gauhar received numerous awards for her theatrical efforts, including:[13][14]

  • At the first iteration of the 1st Indus Drama Awards in 2005, she was nominated for Best Actress Drama Serial in a Supporting Role.
  • Madeeha Gauhar was nominated for the Nobel Peace Prize in 2005.[14]
  • In 2006, Gauhar was awarded Prince Claus Award in the Netherlands[13][14]
  • Tamgha-i-Imtiaz (Medal of Distinction), awarded to her by the President of Pakistan in 2003 for her efforts in improving Pakistani theatre.[13]
  • Fatima Jinnah Award by the Government of Pakistan in 2014[13]
Remove ads

ਬਾਹਰੀ ਲਿੰਕ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads